• Home
  • »
  • News
  • »
  • lifestyle
  • »
  • CURD DOSA RECIPE FOR BREAKFAST IN SUMMER LIGHT FOOD IN PUNJABI GH KS

Dosa Recipe: ਹਲਕਾ ਨਾਸ਼ਤਾ ਕਰਨ ਲਈ ਅਜ਼ਮਾਓ ਦਹੀਂ ਡੋਸਾ, ਸੁਆਦ 'ਚ ਹੈ ਭਰਪੂਰ ਤੇ ਬਣਾਉਣ 'ਚ ਹੈ ਆਸਾਨ

Health Fast Food: ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਹਲਕਾ ਨਾਸ਼ਤਾ ਕਰਨਾ ਪਸੰਦ ਕਰਦੇ ਹਨ। ਹਲਕੇ ਭੋਜਨ ਦਾ ਜ਼ਿਕਰ ਕਰਦੇ ਹੀ ਦੱਖਣੀ ਭਾਰਤੀ ਭੋਜਨ ਦਾ ਚੇਤਾ ਆਉਂਦਾ ਹੈ। ਨਾਸ਼ਤੇ ਲਈ ਸੁਆਦ ਅਤੇ ਸਿਹਤ ਨਾਲ ਭਰਪੂਰ ਦੱਖਣੀ ਭਾਰਤੀ ਪਕਵਾਨਾਂ ਦੀ ਇੱਕ ਲੰਬੀ ਸੂਚੀ ਹੈ। ਇਡਲੀ-ਸਾਂਬਰ (Idli-Sambar), ਮਸਾਲਾ ਡੋਸਾ (masala Dosa), ਉੱਤਪਮ ਤੋਂ ਲੈ ਕੇ ਕਈ ਪਕਵਾਨ ਹਨ, ਜੋ ਨਾਸ਼ਤੇ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਇਨ੍ਹਾਂ ਪਕਵਾਨਾਂ ਵਿੱਚੋਂ ਇੱਕ ਹੈ ਦਹੀਂ ਦਾ ਡੋਸਾ।

  • Share this:
Health Fast Food: ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਹਲਕਾ ਨਾਸ਼ਤਾ ਕਰਨਾ ਪਸੰਦ ਕਰਦੇ ਹਨ। ਹਲਕੇ ਭੋਜਨ ਦਾ ਜ਼ਿਕਰ ਕਰਦੇ ਹੀ ਦੱਖਣੀ ਭਾਰਤੀ ਭੋਜਨ ਦਾ ਚੇਤਾ ਆਉਂਦਾ ਹੈ। ਨਾਸ਼ਤੇ ਲਈ ਸੁਆਦ ਅਤੇ ਸਿਹਤ ਨਾਲ ਭਰਪੂਰ ਦੱਖਣੀ ਭਾਰਤੀ ਪਕਵਾਨਾਂ ਦੀ ਇੱਕ ਲੰਬੀ ਸੂਚੀ ਹੈ। ਇਡਲੀ-ਸਾਂਬਰ (Idli-Sambar), ਮਸਾਲਾ ਡੋਸਾ (masala Dosa), ਉੱਤਪਮ ਤੋਂ ਲੈ ਕੇ ਕਈ ਪਕਵਾਨ ਹਨ, ਜੋ ਨਾਸ਼ਤੇ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਇਨ੍ਹਾਂ ਪਕਵਾਨਾਂ ਵਿੱਚੋਂ ਇੱਕ ਹੈ ਦਹੀਂ ਦਾ ਡੋਸਾ।

ਦਹੀਂ ਤੋਂ ਤਿਆਰ ਕੀਤਾ ਗਿਆ ਇਹ ਡੋਸਾ ਨਾ ਸਿਰਫ ਸੁਆਦ ਨਾਲ ਭਰਪੂਰ ਹੁੰਦਾ ਹੈ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਇੰਨਾ ਸੁਆਦੀ ਹੁੰਦਾ ਹੈ ਕਿ ਤੁਸੀਂ ਚਾਹੋ ਤਾਂ ਇਸ ਨੂੰ ਬਿਨਾ ਕਿਸੇ ਮਸਾਲੇ ਤੋਂ ਪਲੇਨ ਬਣਾ ਕੇ ਵੀ ਖਾ ਸਕਦੇ ਹੋ। ਸਾਂਬਰ ਨਾਲ ਦਹੀਂ ਡੋਸੇ ਦਾ ਸੁਆਦ ਵੱਧ ਜਾਂਦਾ ਹੈ। ਅੱਜ ਵੀ ਜੇਕਰ ਤੁਸੀਂ ਗਰਮੀਆਂ 'ਚ ਭਾਰੀ ਨਾਸ਼ਤੇ ਦੀ ਬਜਾਏ ਹਲਕਾ ਨਾਸ਼ਤਾ ਕਰਨਾ ਚਾਹੁੰਦੇ ਹੋ ਤਾਂ ਦਹੀਂ ਦਾ ਡੋਸਾ ਵਧੀਆ ਵਿਕਲਪ ਹੋ ਸਕਦਾ ਹੈ। ਇਸ ਨੂੰ ਬਣਾਉਣਾ ਆਸਾਨ ਹੈ ਅਤੇ ਇਹ ਘੱਟ ਸਮੇਂ 'ਚ ਤਿਆਰ ਹੋ ਜਾਂਦਾ ਹੈ। ਸਾਡੀ ਰੈਸਿਪੀ ਦੀ ਮਦਦ ਨਾਲ ਤੁਸੀਂ ਇਸ ਨੂੰ ਕੁਝ ਹੀ ਮਿੰਟਾਂ 'ਚ ਤਿਆਰ ਕਰ ਸਕਦੇ ਹੋ।

ਸਮੱਗਰੀ

ਚੌਲ - 1 ਕੱਪ
ਪੋਹਾ - 1/2 ਕੱਪ
ਉੜਦ ਦੀ ਦਾਲ - 2 ਚਮਚ
ਦਹੀਂ - 1/2 ਕੱਪ
ਮੇਥੀ ਦੇ ਬੀਜ - 1 ਚਮਚ
ਖੰਡ - 1/2 ਚੱਮਚ
ਤੇਲ
ਲੂਣ - ਸੁਆਦ ਅਨੁਸਾਰ

ਡੋਸਾ ਬਣਾਉਣ ਦੀ ਵਿਧੀ
ਦਹੀਂ ਦਾ ਡੋਸਾ ਬਣਾਉਣ ਲਈ ਸਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿੱਚ ਪਾ ਕੇ ਸਾਫ਼ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਪੋਹੇ ਨੂੰ ਕਿਸੇ ਹੋਰ ਬਰਤਨ 'ਚ ਲੈ ਕੇ ਉਸ ਨੂੰ ਵੀ ਧੋ ਲਓ। ਹੁਣ ਇਕ ਵੱਡੇ ਭਾਂਡੇ 'ਚ ਦਹੀਂ ਲਓ ਅਤੇ ਉਸ 'ਚ ਚੌਲ, ਉੜਦ ਦੀ ਦਾਲ, ਮੇਥੀ ਦਾਣਾ ਅਤੇ ਪੋਹਾ ਪਾ ਕੇ 6-7 ਘੰਟੇ ਲਈ ਇੱਕ ਪਾਸੇ ਰੱਖ ਦਿਓ। ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਓ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ।

ਹੁਣ ਮਿਕਸੀ ਦੀ ਮਦਦ ਨਾਲ ਮਿਸ਼ਰਣ ਦਾ ਪੇਸਟ ਤਿਆਰ ਕਰ ਲਓ ਅਤੇ ਇਸ ਨੂੰ ਕਿਸੇ ਭਾਂਡੇ 'ਚ ਕੱਢ ਲਓ ਅਤੇ 5-6 ਘੰਟਿਆਂ ਲਈ ਇੱਕ ਪਾਸੇ ਰੱਖ ਦਿਓ।

ਨਿਰਧਾਰਤ ਸਮੇਂ ਤੋਂ ਬਾਅਦ ਇੱਕ ਨਾਨ-ਸਟਿਕ ਪੈਨ/ਤਵਾ ਲਓ ਅਤੇ ਇਸ ਨੂੰ ਮੱਧਮ ਸੇਕ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉੱਤੇ ਤੇਲ ਪਾਓ ਅਤੇ ਇਸ ਨੂੰ ਕੜਛੀ ਨਾਲ ਚਾਰੇ ਪਾਸੇ ਫੈਲਾਓ। ਹੁਣ ਇੱਕ ਵੱਡੇ ਚੱਮਚ ਜਾਂ ਕਟੋਰੇ ਦੀ ਮਦਦ ਨਾਲ, ਡੋਸੇ ਦੇ ਬੈਟਰ ਨੂੰ ਪੈਨ ਦੇ ਵਿਚਕਾਰ ਪਾਓ ਅਤੇ ਇਸ ਨੂੰ ਗੋਲ ਮੋਸ਼ਨ ਵਿੱਚ ਫੈਲਾਓ। ਕਰੀਬ ਇੱਕ ਮਿੰਟ ਬਾਅਦ, ਜਦੋਂ ਡੋਸਾ ਇੱਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਇਸ ਨੂੰ ਪਲਟ ਦਿਓ ਅਤੇ ਦੂਜੇ ਪਾਸੇ ਤੇਲ ਲਗਾਓ ਅਤੇ ਡੋਸੇ ਨੂੰ ਚੰਗੀ ਤਰ੍ਹਾਂ ਪਕਾਓ। ਡੋਸੇ ਨੂੰ ਦੋਹਾਂ ਪਾਸਿਆਂ ਤੋਂ ਗੋਲਡਨ ਬਰਾਊਨ ਹੋਣ ਤੱਕ ਸੇਕੋ। ਇਸ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਲਓ। ਇਸੇ ਤਰ੍ਹਾਂ ਸਾਰੇ ਬੈਟਰ ਤੋਂ ਦਹੀਂ ਡੋਸਾ ਤਿਆਰ ਕਰ ਲਓ। ਹੁਣ ਇਸ ਨੂੰ ਨਾਸ਼ਤੇ 'ਚ ਸਾਂਬਰ ਅਤੇ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।
Published by:Krishan Sharma
First published: