ਸਾਂਭਰ,ਕੜੀ ਤੇ ਚਟਨੀ ਦਾ ਸਵਾਦ ਵਧਾਉਣ ਲਈ ਤੁਸੀਂ ਕਰੀ ਪੱਤੇ ਦਾ ਤੜਕਾ ਤਾਂ ਕਈ ਵਾਰ ਲਗਾਇਆ ਹੋਵੇਗਾ ਖਾਸ ਕਰਕੇ ਦੱਖਣੀ ਭਾਰਤੀ ਖਾਣਾ ਤਾਂ ਇਸਤੋਂ ਬਿਨਾਂ ਅਧੂਰਾ ਲੱਗਦਾ ਹੈ । ਪਰ ਕੀ ਤੁਸੀਂ ਕਦੇ ਆਪਂਣੀ ਸਿਹਤ ਨੂੰ ਦਰੁੱਸਤ ਰੱਖਣ ਕਰੀ ਪੱਤੇ ਜਾਂ ਇਸਦੇ ਜੂਸ ਦਾ ਸੇਵਨ ਕੀਤਾ ਹੈ ? ਪਰ ਕਰੀ ਪੱਤਾ ਸਿਰਫ ਸਵਾਦ ਲਈ ਨਹੀਂ ਬਲਕਿ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ । ਇਸ ਵਿਚ ਮੌਜੂਦ ਆਇਰਨ, ਜ਼ਿੰਕ, ਤਾਂਬਾ, ਕੈਲਸੀਅਮ, ਵਿਟਾਮਿਨ 'ਏ' ਅਤੇ 'ਬੀ', ਅਮੀਨੋ ਐਸਿਡ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫੋਲਿਕ ਐਸਿਡ ਪੌਸ਼ਟਿਕ ਤੱਤ ਸਿਹਤ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ ।ਮੀਡੀਆ ਰਿਪੋਰਟਾਂ ਦੇ ਅਨੁਸਾਰ ਜਾਣਦੇ ਹਾਂ ਕਰੀ ਪੱਤੇ ਦਾ ਰਸ ਕਿਵੇਂ ਤਿਆਰ ਹੁੰਦਾ ਹੈ ਅਤੇ ਇਸ ਨਾਲ ਸਿਹਤ ਨੂੰ ਕੀ ਲਾਭ ਹੁੰਦਾ ਹੈ ।
ਇਸ ਤਰ੍ਹਾਂ ਤਿਆਰ ਕਰੋ ਕਰੀ ਪੱਤੇ ਦਾ ਜੂਸ
ਕਰੀ ਪੱਤੇ ਦਾ ਜੂਸ ਤਿਆਰ ਕਰਨ ਲਈ ਪੰਦਰਾਂ ਤੋਂ ਵੀਹ ਕਰੀ ਪੱਤੇ ਧੋ ਕੇ ਸਾਫ਼ ਕਰੋ। ਉਨ੍ਹਾਂ ਨੂੰ ਮਿਕਸਰ ਵਿਚ ਪਾਓ ਅਤੇ ਦੋ ਚੱਮਚ ਪਾਣੀ ਮਿਲਾ ਕੇ ਪੀਸ ਲਵੋ । ਜਦੋਂ ਇਹ ਪੇਸਟ ਦੀ ਤਰ੍ਹਾਂ ਬਣ ਜਾਵੇ ਫਿਰ ਇਸ ਨੂੰ ਮਿਕਸਰ ਜਾਰ ਵਿੱਚ ਹੀ ਰਹਿਣਂ ਦਿਓ ਅਤੇ ਇਸ ਨੂੰ ਚਾਹ ਦੀ ਛਲਣੀ ਨਾਲ਼ ਛਾਣ ਕੇ ਇਕ ਗਲਾਸ ਪਾਣੀ ਪਾਓ ਅਤੇ ਮਿਕਸਰ ਨੂੰ ਫਿਰ ਚਲਾਓ । ਹੁਣ ਇਸ ਨੂੰ ਇਕ ਗਿਲਾਸ ਵਿਚ ਫਿਲਟਰ ਕਰਕੇ ਇਸਦਾ ਸੇਵਨ ਕਰੋ ।
ਇਸ ਤਰ੍ਹਾਂ ਵੀ ਕਰ ਕਰਦੇ ਹੋ ਜੂਸ ਤਿਆਰ
ਕਰੀ ਪੱਤੇ ਦਾ ਜੂਸ ਬਣਾਉਣ ਲਈ ਪੰਦਰਾਂ ਵੀਹ ਕਰੀ ਪੱਤੇ ਸਾਫ਼ ਪਾਣੀ ਨਾਲ ਧੋਵੋ ਅਤੇ ਤੇਜ਼ ਗੈਸ 'ਤੇ ਇਕ ਗਿਲਾਸ ਪਾਣੀ ਵਿਚ ਉਬਾਲੋ । ਪੰਜ ਮਿੰਟ ਲਈ ਉਬਾਲਣ ਤੋਂ ਬਾਅਦ ਇਸ ਨੂੰ ਫਿਲਟਰ ਕਰੋ । ਹੁਣ ਇਸ ਵਿਚ ਇਕ ਚੱਮਚ ਸ਼ਹਿਦ ਅਤੇ ਇਕ ਚੱਮਚ ਨਿੰਬੂ ਦਾ ਰਸ ਮਿਲਾਓ ।
ਐਨੀਮੀਆ ਦੀ ਦਿੱਕਤ ਦੂਰ ਕਰਦਾ ਹੈ
ਕਰੀ ਪੱਤੇ ਦੇ ਜੂਸ ਦਾ ਸੇਵਨ ਕਰਨ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਵਿਚ ਆਇਰਨ ਅਤੇ ਫੋਲਿਕ ਐਸਿਡ ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਅਨੀਮੀਆ ਨੂੰ ਠੀਕ ਕਰਨ ਵਿਚ ਮਦਦ ਕਰਦੀ ਹੈ ।
ਬਾੱਡੀ ਨੂੰ ਡਿਟਾੱਕਸ ਕਰਦਾ ਹੈ
ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਡਿਟਾੱਕਸ ਕਰਨ ਲਈ ਕਰੀ ਪੱਤੇ ਦਾ ਜੂਸ ਬਾਖੂਬੀ ਕੰਮ ਕਰਦਾ ਹੈ । ਇਸਦੇ ਨਾਲ ਇਹ ਵਾਧੂ ਚਰਬੀ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦ ਕਰਦਾ ਹੈ ।
ਵਜ਼ਨ ਘੱਟ ਕਰਨ ਵਿੱਚ ਮਦਦ ਕਰਦਾ ਹੈ
ਕਰੀ ਪੱਤੇ ਦਾ ਜੂਸ ਵਜ਼ਨ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ । ਜੋ ਲੋਕ ਜੂਸ ਪੀਣਾ ਪਸੰਦ ਨਹੀਂ ਕਰਦੇ ਹਨ ਤਾਂ ਉਹ ਖਾਣੇ ਦੇ ਨਾਲ ਇਸ ਦੇ ਪੱਤੇ ਵੀ ਖਾ ਸਕਦੇ ਹਨ । ਇਹ ਚਰਬੀ ਨੂੰ ਘਟਾਉਂਦਾ ਹੈ ਅਤੇ ਇਸ ਵਿਚ ਮੌਜੂਦ ਫਾਈਬਰ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ ।
ਅੱਖਾਂ ਦੀ ਰੌਸ਼ਨੀ ਵਧਾਉਦਾ ਹੈ
ਕਰੀ ਪੱਤੇ ਦਾ ਜੂਸ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦਾ ਹੈ । ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਇਸ ਵਿਚ ਮਦਦਗਾਰ ਸਾਬਤ ਹੁੰਦੇ ਹਨ । ਨਾਲ ਹੀ ਉਹ ਮੋਤੀਆ ਵਰਗੇ ਸਮੱਸਿਆਵਾਂ ਨੂੰ ਜਲਦੀ ਨਹੀਂ ਹੋਣ ਦਿੰਦੇ । ਜੇ ਤੁਸੀਂ ਚਾਹੋ ਤਾਂ ਤੁਸੀਂ ਜੂਸ ਦੀ ਬਜਾਏ ਪੱਤੇ ਦਾ ਸੇਵਨ ਵੀ ਕਰ ਸਕਦੇ ਹੋ ।
ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ
ਕਰੀ ਪੱਤੇ ਦੇ ਜੂਸ ਦਾ ਸੇਵਨ ਕਰਨ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸਦੇ ਨਾਲ ਹੀ ਇਹ ਪੇਟ ਵਿਚ ਗੈਸ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਚੰਗੀ ਭੂਮਿਕਾ ਅਦਾ ਕਰਦਾ ਹੈ ।
ਬਲੱਡ ਸ਼ੂਗਰ ਲੈਵਲ ਕੰਟਰੇਲ ਕਰਦਾ ਹੈ
ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਕੇ ਸ਼ੂਗਰ ਦੇ ਮਰੀਜ਼ ਨੂੰ ਰਾਹਤ ਪ੍ਰਦਾਨ ਕਰਦਾ ਹੈ । ਇਸ ਵਿਚ ਐਂਟੀ-ਡਾਇਬਟੀਜ਼ ਏਜੰਟਾਂ ਦੀ ਮੌਜੂਦਗੀ ਸਰੀਰ ਵਿਚ ਇਨਸੁਲਿਨ ਦੀ ਕਿਰਿਆ ਨੂੰ ਪ੍ਰਭਾਵਤ ਕਰਦੀ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਦੀ ਹੈ । ਇਸਦੇ ਨਾਲ ਹੀ ਕਰੀ ਪੱਤੇ ਵਿੱਚ ਮੌਜੂਦ ਫਾਈਬਰ ਸ਼ੂਗਰ ਦੇ ਮਰੀਜ਼ ਨੂੰ ਵੀ ਲਾਭ ਪਹੁੰਚਾਉਂਦੇ ਹਨ ।
(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ 'ਤੇ ਅਧਾਰਤ ਹੈ । ਹਿੰਦੀ ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ । ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਰ ਨਾਲ ਸੰਪਰਕ ਕਰੋ ।)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।