Home /News /lifestyle /

Edible Oil Price: ਮਹਿੰਗਾਈ ਦੇ ਚੱਲਦਿਆਂ ਰਾਹਤ ਭਰੀ ਖਬਰ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਨਵੀਆਂ ਕੀਮਤਾਂ

Edible Oil Price: ਮਹਿੰਗਾਈ ਦੇ ਚੱਲਦਿਆਂ ਰਾਹਤ ਭਰੀ ਖਬਰ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਨਵੀਆਂ ਕੀਮਤਾਂ

 ਮਹਿੰਗਾਈ ਦੇ ਚੱਲਦਿਆਂ ਰਾਹਤ ਭਰੀ ਖਬਰ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਨਵੀਆਂ ਕੀਮਤਾਂ

ਮਹਿੰਗਾਈ ਦੇ ਚੱਲਦਿਆਂ ਰਾਹਤ ਭਰੀ ਖਬਰ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਨਵੀਆਂ ਕੀਮਤਾਂ

ਸੂਤਰਾਂ ਨੇ ਦੱਸਿਆ ਕਿ ਗਲੋਬਲ ਤੇਲ-ਤੇਲ ਬੀਜ ਦੀਆਂ ਕੀਮਤਾਂ 'ਚ ਆਈ ਤੇਜ਼ੀ ਦੇ ਮੱਦੇਨਜ਼ਰ ਸਰਕਾਰ ਨੇ ਪਿਛਲੇ ਹਫਤੇ ਤੇਲ ਯੂਨੀਅਨਾਂ ਅਤੇ ਤੇਲ ਉਦਯੋਗ ਦੀ ਬੈਠਕ ਬੁਲਾਈ ਸੀ। ਮੀਟਿੰਗ ਵਿੱਚ ਤੇਲ ਐਸੋਸੀਏਸ਼ਨਾਂ ਅਤੇ ਤੇਲ ਉਦਯੋਗ ਦੇ ਨੁਮਾਇੰਦਿਆਂ ਨੇ ਅਗਲੇ 10 ਦਿਨਾਂ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 8-10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਭਰੋਸਾ ਦਿੱਤਾ ਹੈ।

ਹੋਰ ਪੜ੍ਹੋ ...
  • Share this:
Edible Oil Price Today: ਮਹਿੰਗਾਈ ਦੇ ਵਧਣ ਨਾਲ ਹਰੇਕ ਚੀਜ਼ ਦੀ ਕੀਮਤ ਵੱਧ ਗਈ ਹੈ। ਘਰੇਲੂ ਤੇ ਰਸੋਈ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ ਹਨ ਜਿਸ ਕਾਰਨ ਆਮ ਲੋਕਾਂ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਪੈਟਰੋਲ-ਡੀਜ਼ਲ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਤੇ ਜੀਐਸਟੀ ਵਿੱਚ ਵਾਧੇ ਤੋਂ ਬਾਅਦ ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਵਿੱਚ ਹੋਰ ਉਛਾਲ ਆਇਆ ਹੈ। ਪਰ ਹੁਣ ਇਸ ਵਧਦੀ ਮਹਿੰਗਾਈ ਦੇ ਵਿਚਕਾਰ ਆਮ ਆਦਮੀ ਲਈ ਰਾਹਤ ਦੀ ਖਬਰ ਹੈ।

ਪਿਛਲੇ ਹਫ਼ਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਖਾਣ ਵਾਲੇ ਤੇਲ ਦੇ ਟੁੱਟਣ ਕਾਰਨ ਦੇਸ਼ ਭਰ ਦੇ ਤੇਲ-ਬੀਜਾਂ ਦੇ ਬਾਜ਼ਾਰਾਂ ਵਿੱਚ ਸਰ੍ਹੋਂ, ਮੂੰਗਫਲੀ, ਸੋਇਆਬੀਨ ਤੇਲ-ਤੇਲ ਬੀਜ ਅਤੇ ਕਪਾਹ, ਕੱਚੇ ਪਾਮ ਤੇਲ (CPO), ਪਾਮੋਲਿਨ ਤੇਲ ਸਮੇਤ ਲਗਭਗ ਸਾਰੇ ਖਾਣ ਵਾਲੇ ਤੇਲ ਬੀਜਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਬਾਕੀ ਹੋਰ ਤੇਲ ਬੀਜਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਵਪਾਰੀਆਂ ਨੇ ਕਿਹਾ ਕਿ ਦਰਾਮਦ ਤੇਲ ਬੀਜ ਸਸਤੇ ਹੋਣ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਪਿਛਲੇ ਹਫਤੇ ਹੀ ਡਿੱਗੀਆਂ ਹਨ।

ਬੰਦਰਗਾਹਾਂ 'ਤੇ ਪਿਆ ਦਰਾਮਦਕਾਰਾਂ ਦਾ ਤੇਲ
ਸੂਤਰਾਂ ਮੁਤਾਬਿਕ ਇਹ ਦੱਸਿਆ ਗਿਆ ਹੈ ਕਿ ਸੀਪੀਓ (CPO) ਦੀ ਕੀਮਤ ਮੌਜੂਦਾ ਸਮੇਂ 'ਚ ਕਮਜ਼ੋਰ ਹੋ ਗਈ ਹੈ। ਦਰਾਮਦਕਾਰਾਂ ਦਾ ਤੇਲ ਬੰਦਰਗਾਹਾਂ 'ਤੇ ਪਿਆ ਹੈ ਅਤੇ ਅਚਾਨਕ ਕੀਮਤਾਂ ਡਿੱਗਣ ਨਾਲ ਉਹ ਸਸਤੇ ਭਾਅ ਵੇਚਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਸੀਪੀਓ (CPO), ਸੂਰਜਮੁਖੀ ਅਤੇ ਪਾਮੋਲਿਨ ਤੇਲ ਦੀ ਅਗਲੀ ਖੇਪ ਦੀ ਕੀਮਤ ਮੌਜੂਦਾ ਕੀਮਤ ਤੋਂ 20-30 ਰੁਪਏ ਪ੍ਰਤੀ ਕਿਲੋ ਘੱਟ ਹੋਵੇਗੀ।

ਅਗਲੇ 10 ਦਿਨਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 8-10 ਰੁਪਏ ਪ੍ਰਤੀ ਲੀਟਰ ਦੀ ਕਮੀ ਆਉਣ ਦੀ ਸੰਭਾਵਨਾ
ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਤੇਲ ਤੇ ਤੇਲ ਬੀਜਾਂ ਦੀਆਂ ਕੀਮਤਾਂ 'ਚ ਆਈ ਤੇਜ਼ੀ ਦੇ ਮੱਦੇਨਜ਼ਰ ਸਰਕਾਰ ਨੇ ਪਿਛਲੇ ਹਫਤੇ ਤੇਲ ਯੂਨੀਅਨਾਂ ਅਤੇ ਤੇਲ ਉਦਯੋਗ ਦੀ ਬੈਠਕ ਬੁਲਾਈ ਸੀ। ਮੀਟਿੰਗ ਵਿੱਚ ਤੇਲ ਐਸੋਸੀਏਸ਼ਨਾਂ ਅਤੇ ਤੇਲ ਉਦਯੋਗ ਦੇ ਨੁਮਾਇੰਦਿਆਂ ਨੇ ਅਗਲੇ 10 ਦਿਨਾਂ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 8-10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਭਰੋਸਾ ਦਿੱਤਾ ਹੈ। ਖਾਣ ਵਾਲੇ ਤੇਲ ਅਤੇ ਤੇਲ ਬੀਜਾਂ ਦੀਆਂ ਕੀਮਤਾਂ ਵਿਦੇਸ਼ਾਂ ਦੇ ਨਾਲ-ਨਾਲ ਦੇਸ਼ ਵਿੱਚ ਭਾਰੀ ਦਬਾਅ ਹੇਠ ਹਨ, ਜੋ ਕੀਮਤਾਂ ਵਿੱਚ ਗਿਰਾਵਟ ਦਾ ਮੁੱਖ ਕਾਰਨ ਹੈ। ਇਸੇ ਲਈ ਅਗਲੇ 10 ਦਿਨਾਂ ਵਿੱਚ ਕੀਮਤਾਂ ਵਿੱਚ ਕਟੌਤੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਕੀਮਤਾਂ ਵਿੱਚ ਗਿਰਾਵਟ ਦਾ ਲਾਭ ਖਪਤਕਾਰਾਂ ਨੂੰ ਨਹੀਂ ਮਿਲ ਰਿਹਾ
ਬੇਸ਼ੱਕ ਕੀਮਤਾਂ ਵਿੱਚ ਗਿਰਾਵਟ ਹੋਈ ਹੈ ਪਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤੇਲ ਵਪਾਰੀਆਂ ਅਤੇ ਤੇਲ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਖਾਣ ਵਾਲੇ ਤੇਲ ਬੀਜਾਂ ਦੀਆਂ ਕੀਮਤਾਂ ਵਿੱਚ ਕਰੀਬ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੇ ਭਰੋਸੇ ਦੇ ਬਾਵਜੂਦ ਖਪਤਕਾਰਾਂ ਨੂੰ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਸਹੀ ਲਾਭ ਨਹੀਂ ਮਿਲ ਰਿਹਾ ਹੈ। ਇਸ ਦਾ ਕਾਰਨ ਐੱਮ.ਆਰ.ਪੀ. (MRP) ਲਾਗਤ ਦੇ ਮੁਕਾਬਲੇ ਲਗਭਗ 40-50 ਰੁਪਏ ਲੀਟਰ ਤੱਕ ਵੱਧ ਹੈ। ਜੇਕਰ ਇਸ 50 ਰੁਪਏ 'ਚ 10 ਰੁਪਏ ਦੀ ਕਮੀ ਵੀ ਆਉਂਦੀ ਹੈ ਤਾਂ ਵੀ ਖਪਤਕਾਰਾਂ ਨੂੰ ਇਸ ਦਾ ਸਹੀ ਲਾਭ ਨਹੀਂ ਮਿਲ ਸਕੇਗਾ। ਇੱਕ ਉਦਾਹਰਣ ਦੇ ਤੌਰ 'ਤੇ, ਸੂਤਰਾਂ ਨੇ ਕਿਹਾ, "ਕਾਂਡਲਾ ਬੰਦਰਗਾਹ 'ਤੇ ਅਰਜਨਟੀਨਾ ਦੇ ਸੂਰਜਮੁਖੀ ਤੇਲ ਦੀ ਕੀਮਤ 1,550 ਡਾਲਰ ਪ੍ਰਤੀ ਟਨ ਜਾਂ 123.50 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਪੋਰਟ ਲਾਗਤ ਅਤੇ ਰਿਫਾਈਨਿੰਗ ਲਾਗਤ ਨੂੰ ਜੋੜਨ ਤੋਂ ਬਾਅਦ, ਕੁੱਲ ਲਾਗਤ 130 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ। ਹੁਣ ਇਸ 'ਤੇ ਜੀ.ਐੱਸ.ਟੀ., ਪੈਕਿੰਗ ਅਤੇ ਟਰਾਂਸਪੋਰਟੇਸ਼ਨ ਦੀ ਲਾਗਤ ਜੋੜੀਏ ਤਾਂ ਕੁੱਲ ਲਾਗਤ 134 ਰੁਪਏ ਪ੍ਰਤੀ ਲੀਟਰ ਬਣਦੀ ਹੈ। ਹੁਣ ਜੇਕਰ ਅਸੀਂ ਪ੍ਰਚੂਨ ਤੇਲ ਵਪਾਰੀਆਂ ਅਤੇ ਰਿਫਾਇਨਿੰਗ ਕਰਨ ਵਾਲੇ ਲੋਕਾਂ ਦੀ ਮਾਰਜਿਨ ਨੂੰ ਲਾਗੂ ਕਰੀਏ ਤਾਂ ਇਸ ਸੂਰਜਮੁਖੀ ਦੇ ਤੇਲ ਦੀ ਕੀਮਤ ਵੱਧ ਤੋਂ ਵੱਧ 145-150 ਰੁਪਏ ਪ੍ਰਤੀ ਲੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਵਿੱਚ ਸੂਰਜਮੁਖੀ, ਸੋਇਆਬੀਨ ਡੀਗਮ, ਪਾਮੋਲਿਨ ਅਤੇ ਸੀਪੀਓ ਦੀਆਂ ਕੀਮਤਾਂ ਵਿੱਚ 75-85 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ ਪਰ ਖਪਤਕਾਰਾਂ ਨੂੰ ਅਜੇ ਤੱਕ ਇਸ ਦਾ ਬਣਦਾ ਲਾਭ ਨਹੀਂ ਮਿਲ ਰਿਹਾ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਹ ਸੂਰਜਮੁਖੀ ਤੇਲ ਆਮ ਖਪਤਕਾਰਾਂ ਨੂੰ ਪ੍ਰਚੂਨ ਬਾਜ਼ਾਰ 'ਚ 190-200 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਕੀਮਤ 'ਚ ਕਟੌਤੀ ਤੋਂ ਬਾਅਦ ਵੀ ਇਸ ਦੀ ਕੀਮਤ ਸਿਰਫ 180-190 ਰੁਪਏ ਪ੍ਰਤੀ ਲੀਟਰ ਹੈ।

ਤੇਲ ਕਾਰੋਬਾਰ ਵਿੱਚ ਐਮਆਰਪੀ (MRP)ਨੂੰ ਕੰਟਰੋਲ ਕਰਨ ਦੀ ਲੋੜ
MRP ਨੂੰ ਲੈ ਕੇ ਸੂਤਰਾਂ ਨੇ ਕਿਹਾ ਹੈ ਕਿ ਤੇਲ ਕਾਰੋਬਾਰ 'ਚ ਐੱਮਆਰਪੀ ਨੂੰ ਕੰਟਰੋਲ ਕਰਨ ਦੀ ਲੋੜ ਹੈ ਤਾਂ ਕਿ ਇਸ ਦਾ ਐੱਮਆਰਪੀ ਅਸਲ ਲਾਗਤ ਤੋਂ ਇੱਕ ਸੀਮਾ ਤੱਕ ਹੀ ਵੱਧ ਹੋਵੇ। ਵਿਸ਼ਵ ਪੱਧਰ 'ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਅਤੇ ਤੇਲ ਵਪਾਰੀਆਂ ਦੀਆਂ ਮੀਟਿੰਗਾਂ ਦੇ ਬਾਵਜੂਦ ਨਾ ਤਾਂ ਖਪਤਕਾਰਾਂ ਨੂੰ, ਨਾ ਕਿਸਾਨਾਂ ਨੂੰ ਅਤੇ ਨਾ ਹੀ ਤੇਲ ਉਦਯੋਗ ਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਦਾ ਲਾਭ ਮਿਲ ਰਿਹਾ ਹੈ।

ਪ੍ਰਚੂਨ ਬਾਜ਼ਾਰ ਵਿੱਚ 175 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਸਰ੍ਹੋਂ ਦਾ ਤੇਲ
ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਸਰੋਂ ਦੇ ਤੇਲ ਦਾ ਸਰਚਾਰਜ ਸਮੇਤ ਥੋਕ ਮੁੱਲ 135 ਰੁਪਏ ਪ੍ਰਤੀ ਲੀਟਰ ਹੈ ਅਤੇ ਪ੍ਰਚੂਨ ਵਪਾਰ ਵਿੱਚ ਇਸ ਦੀ ਵੱਧ ਤੋਂ ਵੱਧ ਕੀਮਤ 155-160 ਰੁਪਏ ਪ੍ਰਤੀ ਲੀਟਰ ਹੀ ਹੋਣੀ ਚਾਹੀਦੀ ਹੈ। ਪਰ ਪ੍ਰਚੂਨ ਬਾਜ਼ਾਰ ਵਿੱਚ ਸਰ੍ਹੋਂ ਦਾ ਤੇਲ 175 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੀ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਪੀਓ, ਪਾਮੋਲਿਨ ਦੀ ਦਰਾਮਦ ਦੀ ਨਵੀਂ ਖੇਪ ਮੌਜੂਦਾ ਕਮਜ਼ੋਰ ਕੀਮਤ ਨਾਲੋਂ ਲਗਭਗ 20 ਰੁਪਏ ਪ੍ਰਤੀ ਲੀਟਰ ਸਸਤੀ ਹੋਵੇਗੀ। ਸੂਰਜਮੁਖੀ ਦੇ ਤੇਲ ਦੀਆਂ ਨਵੀਆਂ ਖੇਪਾਂ ਦੀ ਕੀਮਤ ਵੀ ਮੌਜੂਦਾ ਕੀਮਤ ਨਾਲੋਂ 25-30 ਰੁਪਏ ਸਸਤੀ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਖਾਣ ਵਾਲੇ ਤੇਲ ਦੀ ਦਰਾਮਦ ਕਰਨਾ ਸਸਤਾ ਹੈ, ਜੋ ਕਿ ਖਾਣ ਵਾਲੇ ਤੇਲ ਬੀਜਾਂ 'ਚ ਗਿਰਾਵਟ ਦਾ ਮੁੱਖ ਕਾਰਨ ਹੈ। ਇਸੇ ਤਰ੍ਹਾਂ ਸੋਇਆਬੀਨ ਡੀਗਮ ਅਤੇ ਪਾਮੋਲਿਨ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ, ਪਰ ਇਸ ਦਾ ਸਹੀ ਲਾਭ ਮਿਲਣ ਵਿੱਚ ਦੇਰ ਹੋ ਚੁੱਕੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰ੍ਹੋਂ ਦੇ ਬੀਜ ਦੀ ਕੀਮਤ ਪਿਛਲੇ ਹਫਤੇ ਦੇ ਮੁਕਾਬਲੇ 75 ਰੁਪਏ ਦੀ ਗਿਰਾਵਟ ਨਾਲ 7,215-7,265 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ ਹੈ। ਸਮੀਖਿਆ ਅਧੀਨ ਹਫਤੇ ਦੇ ਅੰਤ 'ਚ ਸਰ੍ਹੋਂ ਦਾਦਰੀ ਤੇਲ 200 ਰੁਪਏ ਦੀ ਗਿਰਾਵਟ ਨਾਲ 14,600 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ ਹੈ। ਦੂਜੇ ਪਾਸੇ, ਸਰ੍ਹੋਂ, ਪੱਕੀ ਘਣੀ ਅਤੇ ਕੱਚੀ ਘਣੀ ਦੇ ਤੇਲ ਦੀਆਂ ਕੀਮਤਾਂ ਵੀ 30-30 ਰੁਪਏ ਡਿੱਗ ਕੇ ਕ੍ਰਮਵਾਰ 2,310-2,390 ਰੁਪਏ ਅਤੇ 2,340-2,455 ਰੁਪਏ ਪ੍ਰਤੀ ਟੀਨ (15 ਕਿਲੋ) ਰਹਿ ਗਈਆਂ ਹਨ। ਸੂਤਰਾਂ ਨੇ ਦੱਸਿਆ ਕਿ ਆਮ ਤੌਰ 'ਤੇ ਗਿਰਾਵਟ ਦੇ ਰੁਖ ਦੇ ਵਿਚਕਾਰ ਸਮੀਖਿਆ ਅਧੀਨ ਹਫਤੇ 'ਚ ਸੋਇਆਬੀਨ ਅਨਾਜ ਅਤੇ ਖੁੱਲ੍ਹੇ ਅਨਾਜ ਦੀਆਂ ਥੋਕ ਕੀਮਤਾਂ 90-90 ਰੁਪਏ ਡਿੱਗ ਕੇ ਕ੍ਰਮਵਾਰ 6,360-6,435 ਰੁਪਏ ਅਤੇ 6,135-6,210 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈਆਂ ਹਨ।

ਸੋਇਆਬੀਨ ਤੇਲ ਦੀਆਂ ਕੀਮਤਾਂ ਵਿੱਚ ਵੀ ਆਈ ਗਿਰਾਵਟ
ਸੋਇਆਬੀਨ ਦੇ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਸਮੀਖਿਆ ਅਧੀਨ ਹਫਤੇ 'ਚ ਸੋਇਆਬੀਨ ਤੇਲ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਇਆਬੀਨ ਦਿੱਲੀ ਦਾ ਥੋਕ ਮੁੱਲ 350 ਰੁਪਏ ਦੀ ਗਿਰਾਵਟ ਨਾਲ 13,250 ਰੁਪਏ, ਸੋਇਆਬੀਨ ਇੰਦੌਰ 150 ਰੁਪਏ ਦੀ ਗਿਰਾਵਟ ਨਾਲ 13,150 ਰੁਪਏ ਅਤੇ ਸੋਇਆਬੀਨ ਡੀਗਮ 300 ਰੁਪਏ ਦੀ ਗਿਰਾਵਟ ਨਾਲ 11,950 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ ਹੈ।

ਮੂੰਗਫਲੀ ਦਾ ਤੇਲ ਬੀਜ 25 ਰੁਪਏ ਡਿੱਗ ਕੇ 6,870-6,995 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ
ਮੂੰਗਫਲੀ ਦਾ ਤੇਲ-ਬੀਜ ਮਹਿੰਗਾ ਹੋਣ ਕਾਰਨ ਮੰਗ ਪ੍ਰਭਾਵਿਤ ਹੋਣ ਕਾਰਨ ਵੀ ਗਿਰਾਵਟ ਦਰਜ ਕੀਤੀ ਗਈ ਹੈ।ਮੁੰਗਫਲੀ ਦੇ ਤੇਲ ਬੀਜਾਂ ਦੀ ਕੀਮਤ ਰਿਪੋਰਟਿੰਗ ਹਫਤੇ ਦੇ ਅੰਤ 'ਚ 25 ਰੁਪਏ ਡਿੱਗ ਕੇ 6,870-6,995 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਈ ਹੈ। ਮੂੰਗਫਲੀ ਦਾ ਤੇਲ ਗੁਜਰਾਤ ਪਿਛਲੇ ਹਫਤੇ ਦੇ ਬੰਦ ਮੁੱਲ ਦੇ ਮੁਕਾਬਲੇ 120 ਰੁਪਏ ਦੀ ਗਿਰਾਵਟ ਨਾਲ 16,000 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਇਆ, ਜਦੋਂ ਕਿ ਮੂੰਗਫਲੀ ਸਾਲਵੇਂਟ ਰਿਫਾਇੰਡ 20 ਰੁਪਏ ਦੀ ਗਿਰਾਵਟ ਨਾਲ 2,670-2,860 ਰੁਪਏ ਪ੍ਰਤੀ ਟੀਨ 'ਤੇ ਬੰਦ ਹੋਇਆ ਹੈ।

ਸੀਪੀਓ ਦੀ ਕੀਮਤ 150 ਰੁਪਏ ਘੱਟ ਕੇ 11,150 ਰੁਪਏ ਪ੍ਰਤੀ ਕੁਇੰਟਲ
ਹੁਣ ਅੰਤ ਵਿੱਚ ਸੀਪੀਓ ਦੀ ਕੀਮਤ ਦੀ ਗੱਲ ਕਰੀਏ ਤਾਂ ਰਿਪੋਰਟਿੰਗ ਹਫ਼ਤੇ ਵਿੱਚ, ਸੀਪੀਓ ਦੀ ਕੀਮਤ 150 ਰੁਪਏ ਦੀ ਗਿਰਾਵਟ ਨਾਲ 11,150 ਰੁਪਏ ਪ੍ਰਤੀ ਕੁਇੰਟਲ, ਪਾਮੋਲਿਨ ਦਿੱਲੀ ਦੀ ਕੀਮਤ 100 ਰੁਪਏ ਦੀ ਗਿਰਾਵਟ ਨਾਲ 13,200 ਰੁਪਏ ਅਤੇ ਪਾਮੋਲਿਨ ਕੰਡਲਾ ਦੀ ਕੀਮਤ 100 ਰੁਪਏ ਦੀ ਗਿਰਾਵਟ ਨਾਲ 12,100 ਰੁਪਏ ਪ੍ਰਤੀ ਕੁਇੰਟਲ ਹੋ ਗਈ। ਕਪਾਹ ਦੇ ਤੇਲ ਦੀ ਕੀਮਤ ਵੀ 350 ਰੁਪਏ ਦੀ ਗਿਰਾਵਟ ਦੇ ਨਾਲ 14,000 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ ਹੈ।
Published by:Tanya Chaudhary
First published:

Tags: Edible Oil Price Today, Healthy lifestyle, Inflation

ਅਗਲੀ ਖਬਰ