Home /News /lifestyle /

ਸਕਿੰਟਾਂ ਵਿੱਚ ਹੀ ਹੈਦਰਾਬਾਦ ਦਾ ਸ਼ਿਵਰਾਮ ਹੋਇਆ ਪੌਣੇ 6 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ, ਬਿਜਲੀ ਬਿੱਲ ਦੇ ਨਾਂਅ 'ਤੇ ਹੋਈ ਧੋਖਾਧੜੀ

ਸਕਿੰਟਾਂ ਵਿੱਚ ਹੀ ਹੈਦਰਾਬਾਦ ਦਾ ਸ਼ਿਵਰਾਮ ਹੋਇਆ ਪੌਣੇ 6 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ, ਬਿਜਲੀ ਬਿੱਲ ਦੇ ਨਾਂਅ 'ਤੇ ਹੋਈ ਧੋਖਾਧੜੀ

  • Share this:
ਨਵੀਂ ਦਿੱਲੀ: ਠੱਗਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੀ ਉਮਰ ਕੀ ਹੈ ਜਾਂ ਤੁਸੀਂ ਅਮੀਰ ਹੋ ਜਾਂ ਗਰੀਬ। ਉਹ ਸਿਰਫ਼ ਤੁਹਾਡੀਆਂ ਜੇਬਾਂ ਦੀ ਸਫਾਈ ਕਰਦੇ ਹਨ। ਇਸ ਲਈ, ਤੁਸੀਂ ਜੋ ਵੀ ਹੋ, ਤੁਹਾਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਜੇ ਤੁਸੀਂ ਜਾਗਰੂਕ ਹੋ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਧੋਖਾਧੜੀ ਤੋਂ ਬਚ ਸਕਦੇ ਹੋ। ਲੋਕਾਂ ਨੂੰ ਜਾਗਰੂਕ ਕਰਨ ਲਈ, ਨਿਊਜ਼18 ਨੇ ਇੱਕ ਲੜੀ ਚਲਾਈ ਹੈ, ਜਿਸ ਦੇ ਤਹਿਤ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਦੀ ਧੋਖਾਧੜੀ ਹੋ ਰਹੀ ਹੈ ਅਤੇ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੁਹਾਨੂੰ ਇਹ ਲੜੀ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਬਿਜਲੀ ਦਾ ਬਿੱਲ 'ਨਹੀਂ ਭਰਿਆ'
ਤਾਜ਼ਾ ਮਾਮਲਾ ਹੈਦਰਾਬਾਦ (Hydrabad) ਦੇ ਸੈਦਾਬਾਦ (Saidabad) ਤੋਂ ਆਇਆ ਹੈ। ਇੱਥੇ ਇੱਕ ਰਿਟਾਇਰਡ ਬੈਂਕ ਮੈਨੇਜਰ ਨਾਲ 60,0000 ਦੀ ਠੱਗੀ ਮਾਰੀ ਗਈ ਹੈ। ਉਸਦੀ ਉਮਰ 79 ਸਾਲ ਹੈ। ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ, 2 ਦਿਨ ਪਹਿਲਾਂ ਸ਼ਿਵਰਾਮ ਕ੍ਰਿਸ਼ਨ ਸ਼ਾਸਤਰੀ ਨੂੰ ਇੱਕ ਮੋਬਾਈਲ ਸੰਦੇਸ਼ ਆਇਆ ਸੀ। ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਜਦਕਿ ਸ਼ਿਵ ਰਾਮ ਨੇ ਬਿੱਲ ਦਾ ਭੁਗਤਾਨ ਕੀਤਾ ਸੀ, ਉਸਨੇ ਇਸ ਸੰਦੇਸ਼ ਵੱਲ ਧਿਆਨ ਨਹੀਂ ਦਿੱਤਾ।

ਕੁਝ ਦੇਰ ਬਾਅਦ ਉਸ ਨੂੰ ਫ਼ੋਨ ਆਇਆ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਤੇਲੰਗਾਨਾ ਸਟੇਟ ਦੱਖਣੀ ਬਿਜਲੀ ਵੰਡ ਕੰਪਨੀ ਲਿਮਟਿਡ ਜਾਂ ਟੀਐਸਐਸਪੀਡੀਸੀਐਲ ਦੇ ਗਾਹਕ ਦੇਖਭਾਲ ਕਾਰਜਕਾਰੀ ਵਜੋਂ ਦੱਸੀ। ਉਸ ਨੇ ਸ਼ਿਵਰਾਮ ਨੂੰ ਕਿਹਾ ਕਿ ਤੁਸੀਂ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਪਰ ਸ਼ਿਵਰਾਮ ਨੇ ਉਸਨੂੰ ਦੱਸਿਆ ਕਿ ਉਸਨੇ ਬਿਜਲੀ ਦਾ ਬਿੱਲ ਅਦਾ ਕਰ ਦਿੱਤਾ ਹੈ ਅਤੇ ਇਸ ਵੇਲੇ ਕੋਈ ਬਕਾਇਆ ਨਹੀਂ ਹੈ। ਇਸ ਤੋਂ ਬਾਅਦ ਉਸਨੇ ਸ਼ਿਵਰਾਮ ਨੂੰ ਕਿਹਾ ਕਿ ਤੁਸੀਂ ਬਿੱਲ ਦਾ ਭੁਗਤਾਨ ਜ਼ਰੂਰ ਕੀਤਾ ਹੋਵੇਗਾ ਪਰ ਹੁਣ ਤੱਕ ਇਸ ਨੂੰ ਸਾਡੇ ਡੇਟਾਬੇਸ ਵਿੱਚ ਅਪਡੇਟ ਨਹੀਂ ਕੀਤਾ ਗਿਆ ਹੈ। ਜਦੋਂ ਤੱਕ ਇਹ ਅਪਡੇਟ ਨਹੀਂ ਕੀਤਾ ਜਾਂਦਾ, ਸੰਦੇਸ਼ ਤੁਹਾਡੇ ਕੋਲ ਇਸੇ ਤਰ੍ਹਾਂ ਆਉਂਦੇ ਰਹਿਣਗੇ ਅਤੇ ਇਹ ਸੰਭਵ ਹੈ ਕਿ ਇਹ ਭੁਗਤਾਨ ਅਗਲੇ ਬਿੱਲ ਵਿੱਚ ਵੀ ਜੋੜ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਠੱਗ ਨੇ ਸ਼ਿਵਰਾਮ ਦੀ ਮਦਦ ਕਰਨ ਦਾ ਝਾਂਸਾ ਦਿੱਤਾ। ਉਨ੍ਹਾਂ ਕਿਹਾ ਕਿ ਤੁਹਾਨੂੰ ਬਿਜਲੀ ਵੰਡ ਕੰਪਨੀ ਦਾ ਇੱਕ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਉਸ ਐਪ 'ਤੇ ਤੁਸੀਂ ਆਪਣੀ ਸਥਿਤੀ ਨੂੰ ਅਪਡੇਟ ਕਰ ਸਕਦੇ ਹੋ ਕਿ ਤੁਸੀਂ ਬਿੱਲ ਦਾ ਭੁਗਤਾਨ ਕੀਤਾ ਹੈ। ਤੁਹਾਡੀ ਸਥਿਤੀ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਤੁਹਾਨੂੰ ਅਜਿਹੇ ਸੰਦੇਸ਼ ਨਹੀਂ ਮਿਲਣਗੇ। ਇਸ 'ਤੇ ਸ਼ਿਵਰਾਮ ਨੇ ਕਿਹਾ ਕਿ ਠੀਕ ਹੈ। ਉਸ ਵਿਅਕਤੀ ਨੇ ਸ਼ਿਵਰਾਮ ਨੂੰ ਐਪ ਨੂੰ ਡਾਊਨਲੋਡ ਕਰਨ ਲਈ ਇੱਕ ਲਿੰਕ ਭੇਜਿਆ ਅਤੇ ਉਸਨੂੰ ਟੀਮ ਵਿਊਅਰ ਕੁਇੱਕ ਸਪੋਰਟ (TeamViewer Quick Support) ਐਪ ਡਾਊਨਲੋਡ ਕਰਨ ਲਈ ਵੀ ਕਿਹਾ ਤਾਂ ਜੋ ਉਹ ਫੋਨ 'ਤੇ ਉਸਦੀ ਸਹਾਇਤਾ ਕਰ ਸਕੇ। ਇਸ ਤੋਂ ਬਾਅਦ ਓਟੀਪੀ ਆਉਂਦਾ ਹੈ ਅਤੇ ਜੇਕਰ ਤੁਸੀਂ ਓਟੀਪੀ ਵੀ ਸ਼ੇਅਰ ਕਰ ਦਿੱਤਾ ਤਾਂ ਤੁਹਾਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਸ਼ਿਵਰਾਮ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਹੋਵੇਗੀ। ਉਸਨੇ ਦੋਵੇਂ ਐਪਸ ਡਾਊਨਲੋਡ ਕਰ ਲਏ, ਜਿਸ ਤੋਂ ਬਾਅਦ ਉਸ ਠੱਗ ਨੇ ਸ਼ਿਵਰਾਮ ਨੂੰ ਕਿਹਾ ਕਿ ਤੁਹਾਨੂੰ ਆਪਣੇ ਡੈਬਿਟ ਕਾਰਡ ਤੋਂ TSSPDCL ਐਪ 'ਤੇ ਸਿਰਫ 10 ਰੁਪਏ ਦਾ ਭੁਗਤਾਨ ਕਰਨਾ ਚਾਹੀਦਾ ਹੈ। ਜਿਵੇਂ ਹੀ ਸ਼ਿਵਰਾਮ ਨੇ ਟ੍ਰਾਂਜੈਕਸ਼ਨ ਦੇ ਵੇਰਵੇ ਦਾਖਲ ਕੀਤੇ। ਠੱਗ ਨੇ ਟੀਮ ਵਿਊਅਰ ਐਪ ਰਾਹੀਂ ਹਰ ਚੀਜ਼ ਨੋਟਿਸ ਕਰ ਲਈ। ਉਪਰੰਤ ਮਿੰਟਾਂ ਵਿੱਚ ਹੀ ਸ਼ਿਵਰਾਮ ਦੇ ਬੈਂਕ ਖਾਤੇ ਵਿੱਚੋਂ 5.8 ਲੱਖ ਰੁਪਏ ਨਿਕਲ ਗਏ।

ਤੁਸੀਂ ਕਿਵੇਂ ਬਚ ਸਕਦੇ ਹੋ?
ਤੁਹਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਤੋਂ ਕਾਲ ਆਉਂਦੀ ਹੈ, ਤਾਂ ਤੁਹਾਨੂੰ ਇਸ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਆਪਣੇ ਆਪ ਨੂੰ ਕਿਸੇ ਬੈਂਕ ਦਾ ਅਧਿਕਾਰੀ ਦੱਸੇ ਜਾਂ ਕਿਸੇ ਕੰਪਨੀ ਦਾ ਕਾਰਜਕਾਰੀ। ਤੁਹਾਨੂੰ ਨਿਸ਼ਚਤ ਰੂਪ ਤੋਂ ਇਸਦੀ ਤਸਦੀਕ ਕਰਨੀ ਚਾਹੀਦੀ ਹੈ। ਇਸਤੋਂ ਇਲਾਵਾ, ਜੇ ਕੋਈ ਵਿਅਕਤੀ ਤੁਹਾਨੂੰ ਕੋਈ ਐਪ ਡਾਊਨਲੋਡ ਕਰਨ ਲਈ ਕਹਿੰਦਾ ਹੈ, ਤਾਂ ਇਸ ਨੂੰ ਬਿਲਕੁਲ ਨਾ ਕਰੋ।
Published by:Krishan Sharma
First published:

Tags: Crime, Crime news, Cyber crime, Electricity, Electricity Bill, ONLINE FRAUD

ਅਗਲੀ ਖਬਰ