ਦੁਨੀਆਂ ਭਰ ਦੀਆਂ ਦਿੱਗਜ਼ ਕੰਪਨੀਆਂ ਵਿਚੋਂ ਕਰਮਚਾਰੀਆਂ ਦੀ ਛਾਂਟੀ ਦਾ ਸਿਲਸਿਲਾ ਤਾਂ ਪਹਿਲਾਂ ਹੀ ਚਾਲੂ ਹੈ ਜਿਸ ਨਾਲ ਕਈ ਕਰਮਚਾਰੀਆਂ, ਇੱਥੋਂ ਤੱਕ ਕਿ ਵੱਡੇ CEOs ਵਰਗੇ ਅਹੁਦੇ ਰੱਖਣ ਵਾਲਿਆਂ ਨੇ ਵੀ ਆਪਣੀ ਨੌਕਰੀ ਗੁਆਈ ਹੈ। ਇਸ ਦਾ ਅਸਰ ਹੁਣ ਹੋਰ ਜ਼ਿਆਦਾ ਹੁੰਦਾ ਜਾ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਨੌਕਰੀ ਜਾਣ ਦੀ ਤਲਵਾਰ ਹੁਣ VerSe Innovation ਦੇ ਕਰਮਚਾਰੀਆਂ 'ਤੇ ਲਟਕ ਰਹੀ ਕਿਉਂਕਿ ਇਸ ਕੰਪਨੀ ਦੇ ਦੋ ਪ੍ਰੋਡਕਟ ਹਨ ਇੱਕ ਨਿਊਜ਼ ਐਗਰੀਗੇਟਰ Dailyhunt ਅਤੇ ਦੂਸਰਾ ਸ਼ੋਰਟ ਵੀਡੀਓ ਪਲੇਟਫਾਰਮ Josh App,ਇਹਨਾਂ ਦੋਹਾਂ ਵਿਚੋਂ ਕਰਮਚਾਰੀਆਂ ਦੀ ਛਾਂਟੀ ਹੋਣ ਵਾਲੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਕੰਪਨੀ ਵਿੱਤੀ ਸੰਕਟ ਦੇ ਕਰਕੇ ਇਹ ਕਦਮ ਚੁੱਕਣ ਜਾ ਰਹੀ ਹੈ। ਜਿਸ ਕਰਕੇ ਕੰਪਨੀ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕਰੇਗੀ। ਜਿਹਨਾਂ ਕਰਮਚਾਰੀਆਂ ਦੀ ਤਨਖਾਹ 10 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ ਉਹਨਾਂ ਦੀ ਤਨਖਾਹ ਦੇ ਵਿੱਚ 11% ਦੀ ਕਟੌਤੀ ਕੀਤੀ। ਜਾਵੇਗੀ ਇਸ ਸਮੇਂ ਕੰਪਨੀ ਦੀ ਵੈਲਯੂਏਸ਼ਨ 5 ਬਿਲੀਅਨ ਡਾਲਰ ਹੈ। ਇਸ ਦਾ ਐਲਾਨ ਕੰਪਨੀ ਦੇ ਸਹਿ-ਸੰਸਥਾਪਕ ਵਰਿੰਦਰ ਗੁਪਤਾ ਅਤੇ ਉਮੰਗ ਬੇਦੀ ਨੇ ਟਾਊਨਹਾਲ ਵਿੱਚ ਕੀਤਾ ਹੈ।
ਮਨੀਕੰਟਰੋਲ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਆਪਣੇ ਕਰਮਚਾਰੀਆਂ ਦੀ ਗਿਣਤੀ 5 ਫੀਸਦੀ ਤੱਕ ਘੱਟ ਕਰੇਗੀ। ਇਸ ਦਾ ਮਤਲਬ ਹੈ ਕਿ ਕੰਪਨੀ ਲਗਭਗ 150 ਕਰਮਚਾਰੀਆਂ ਦੀ ਛਾਂਟੀ ਕਰੇਗੀ। ਛਾਂਟੀ ਦੀ ਪੁਸ਼ਟੀ ਕਰਦਿਆਂ ਬੇਦੀ ਨੇ ਕਿਹਾ ਕਿ ਹੋਰ ਕਾਰੋਬਾਰਾਂ ਵਾਂਗ ਅਸੀਂ ਵੀ ਆਪਣੀਆਂ ਰਣਨੀਤਕ ਤਰਜੀਹਾਂ ਬਦਲ ਰਹੇ ਹਾਂ। ਅਸੀਂ ਖਰਚਿਆਂ ਨੂੰ ਘਟਾਉਣ ਅਤੇ ਆਪਣੇ ਲੰਬੇ ਸਮੇਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਈ ਕਦਮ ਚੁੱਕ ਰਹੇ ਹਾਂ। ਬੇਦੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ 5 ਫੀਸਦੀ ਕਰਮਚਾਰੀ ਪ੍ਰਭਾਵਿਤ ਹੋਣਗੇ।
ਹੋ ਰਹੇ ਲਗਾਤਾਰ ਨੂੰ ਨੁਕਸਾਨ ਨੂੰ ਦੇਖਦੇ ਹੋਏ ਕੰਪਨੀ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਇੰਟਰਾਕਰ ਦੀ ਇੱਕ ਰਿਪੋਰਟ ਦੇ ਅਨੁਸਾਰ 2022 ਫਾਇਨੈਨਸ਼ੀਅਲ ਈਯਰ ਵਿੱਚ ਹੀ ਕੰਪਨੀ ਨੂੰ 2563 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ 2021 ਵਿੱਚ ਵੀ ਕੰਪਨੀ 808 ਕਰੋੜ ਰੁਪਏ ਦੇ ਨੁਕਸਾਨ ਵਿੱਚ ਸੀ। ਕੰਪਨੀ ਨੇ ਆਪਣੇ ਮੁਕਾਬਲੇਬਾਜ਼ ਕੰਪਨੀਆਂ ਜਿਵੇਂ ਮੇਟਾ (Meta), ਗੂਗਲ (Google), ਸ਼ੇਅਰਚੈਟ (Sharechat) ਆਦਿ ਨੂੰ ਟੱਕਰ ਦੇਣ ਲਈ Josh App ਵਿੱਚ ਭਰੀ ਨਿਵੇਸ਼ ਕੀਤਾ ਸੀ। ਇਹ App Reels, YouTube Shorts, Short Videos ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਕੰਪਨੀ ਦੀ ਸ਼ੁਰੂਆਤ 2007 ਵਿੱਚ ਵਰਿੰਦਰ ਗੁਪਤਾ ਅਤੇ ਸ਼ੈਲੇਂਦਰ ਸ਼ਰਮਾ ਨੇ ਕੀਤੀ ਸੀ ਜਿਸ ਵਿੱਚ ਉਮੰਗ ਬੇਦੀ 2018 ਵਿੱਚ ਸ਼ਾਮਿਲ ਹੋਏ ਅਤੇ ਇਸ ਵਿੱਚ TikTok ਦੀ ਮੂਲ ਕੰਪਨੀ ByteDance ਨੇ ਵੀ ਨਿਵੇਸ਼ ਕੀਤਾ ਸੀ। TikTok ਦੇ ਭਾਰਤ ਵਿੱਚ ਬੈਨ ਤੋਂ ਬਾਅਦ BytedDance ਨੇ ਨਿਵੇਸ਼ ਕੀਤਾ ਸੀ ਪਰ ਉਸਨੇ ਬਾਅਦ 56% ਛੂਟ 'ਤੇ ਇਸਨੂੰ ਛੱਡ ਦਿੱਤਾ।
ਛਾਂਟੀ ਦੀ ਪ੍ਰੀਕਿਰਿਆ Hirect ਵੱਲੋਂ ਵੀ ਕੀਤੀ ਜਾ ਰਹੀ ਹੈ ਜੋ ਕਿ ਇੱਕ ਚੈਟ ਆਧਾਰਿਤ ਡਾਇਰੈਕਟ ਹਾਇਰਿੰਗ ਪਲੇਟਫਾਰਮ ਹੈ। LinkedIn ਉੱਪਰ ਦਿਤੀ ਜਾਣਕਾਰੀ ਅਨੁਸਾਰ ਕੰਪਨੀ ਦੀ ਇਸ ਸਮੇਂਕੁੱਲ 472 ਕਰਮਚਾਰੀ ਹਨ ਜੋ ਕਿ ਕਿਸੇ ਸਮੇਂ 600 ਹੁੰਦੇ ਸਨ। ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਰਾਜ ਦਾਸ ਦਾ ਕਹਿਣਾ ਹੈ ਕਿ ਕਾਰੋਬਾਰੀ ਮਾਡਲ ਵਿੱਚ ਰਣਨੀਤਕ ਬਦਲਾਅ ਕਾਰਨ ਕਰਮਚਾਰੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 40% ਕਰਮਚਾਰੀਆਂ ਦੀ ਛਾਂਟੀ ਕਰੇਗੀ ਜਿਸ ਨਾਲ 200 ਕਰਮਚਾਰੀਆਂ ਦੀ ਨੌਕਰੀ ਜਾਂਦੀ ਲੱਗੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।