Home /News /lifestyle /

Dance & Heart Attack: ਡਾਂਸ ਕਰਨ ਨਾਲ ਹੋ ਸਕਦਾ ਹੈ ਹਾਰਟ ਅਟੈਕ, ਜਾਣੋ ਕਿਸਨੂੰ ਨਹੀਂ ਕਰਨਾ ਚਾਹੀਦਾ ਡਾਂਸ

Dance & Heart Attack: ਡਾਂਸ ਕਰਨ ਨਾਲ ਹੋ ਸਕਦਾ ਹੈ ਹਾਰਟ ਅਟੈਕ, ਜਾਣੋ ਕਿਸਨੂੰ ਨਹੀਂ ਕਰਨਾ ਚਾਹੀਦਾ ਡਾਂਸ

ਡਾਂਸ ਕਰਨ ਨਾਲ ਹੋ ਸਕਦਾ ਹੈ ਹਾਰਟ ਅਟੈਕ, ਜਾਣੋ ਕਿਸਨੂੰ ਨਹੀਂ ਕਰਨਾ ਚਾਹੀਦਾ ਡਾਂਸ

ਡਾਂਸ ਕਰਨ ਨਾਲ ਹੋ ਸਕਦਾ ਹੈ ਹਾਰਟ ਅਟੈਕ, ਜਾਣੋ ਕਿਸਨੂੰ ਨਹੀਂ ਕਰਨਾ ਚਾਹੀਦਾ ਡਾਂਸ

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਵਿਅਕਤੀ ਮਸਤੀ 'ਚ ਡਾਂਸ ਕਰ ਰਿਹਾ ਸੀ ਅਤੇ ਅਚਾਨਕ ਉਸ ਨੂੰ ਦਿਲ ਦਾ ਦੌਰਾ (heart attack) ਪੈ ਗਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ

  • Share this:

Connection between Dance and Heart Attack: ਕੋਈ ਵੀ ਐਕਟੀਵਿਟੀ ਕਰਨ ਲੱਗਿਆਂ ਸਾਨੂੰ ਆਪਣੀ ਸਿਹਤ ਦੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਫਿੱਟ ਰਹਿਣ ਲਈ ਭਾਰੀ ਕਸਰਤਾਂ ਕਰਦੇ ਹਾਂ ਅਤੇ ਤੇਜ਼ ਦੌੜਦੇ ਹਾਂ। ਇਸ ਤੋਂ ਇਲਾਵਾ ਅਸੀਂ ਕਿਸੇ ਖ਼ੁਸ਼ੀ ਦੇ ਮੌਕੇ ਉੱਤ ਝੂਮ ਝੂਮ ਕੇ ਨੱਚਦੇ ਹਾਂ। ਜੇਕਰ ਇਹ ਐਕਟੀਵਿਟੀਜ ਲੋੜ ਤੋਂ ਵਧੇਰੇ ਜਾਂ ਗ਼ਲਤ ਢੰਗ ਨਾਲ ਕੀਤੀਆਂ ਜਾਣ ਤਾਂ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰਦੀਆਂ ਹਨ।

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਵਿਅਕਤੀ ਮਸਤੀ 'ਚ ਡਾਂਸ ਕਰ ਰਿਹਾ ਸੀ ਅਤੇ ਅਚਾਨਕ ਉਸ ਨੂੰ ਦਿਲ ਦਾ ਦੌਰਾ (heart attack) ਪੈ ਗਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਡਾਂਸ ਕਰਨ ਨਾਲ ਦਿਲ ਦਾ ਦੌਰਾ (heart attack) ਵੀ ਪੈ ਸਕਦਾ ਹੈ। ਡਾਂਸ ਕਰਨਾ ਆਮ ਤੌਰ 'ਤੇ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਅਤੇ ਹਰ ਕੋਈ ਮੌਕਾ ਮਿਲਣ 'ਤੇ ਨੱਚਦਾ ਹੈ। ਪਰ ਕੀ ਡਾਂਸ ਅਤੇ ਦਿਲ ਦੇ ਦੌਰੇ ਦਾ ਸੱਚਮੁੱਚ ਕੋਈ ਸਬੰਧ ਹੈ? ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ-

ਕਿੰਨਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਡਾਂਸ

ਮਾਹਿਰਾਂ ਅਨੁਸਾਰ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਡਾਂਸ ਕਰਨ ਤੋਂ ਪਹਿਲਾਂ ਜ਼ਰੂਰੀ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ। ਜਿਨ੍ਹਾਂ ਮਰੀਜ਼ਾਂ ਦੀਆਂ ਧਮਨੀਆਂ ਬੰਦ ਹਨ, ਉਨ੍ਹਾਂ ਨੂੰ ਡਾਂਸ ਅਤੇ ਕਸਰਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਲਈ ਅਜਿਹਾ ਕਰਨ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਇੱਥੋਂ ਤੱਕ ਕਿ ਬਹੁਤ ਜ਼ਿਆਦਾ ਤਣਾਅ ਵੀ ਘਾਤਕ ਹੋ ਸਕਦਾ ਹੈ। ਅਜਿਹੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਕਾਰਡੀਓਲੋਜਿਸਟ ਦੀ ਸਲਾਹ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹਾਰਡ ਅਟੈਕ ਹੋ ਚੁੱਕਾ ਹੈ, ਉਨ੍ਹਾਂ ਨੂੰ ਹੌਲੀ ਡਾਂਸ ਕਰਨਾ ਚਾਹੀਦਾ ਹੈ। ਲੰਬੇ ਸਮੇਂ ਤੱਕ ਨੱਚਣਾ ਨੁਕਸਾਨਦੇਹ ਹੋ ਸਕਦਾ ਹੈ। ਸਿਰਫ਼ ਡਾਂਸ ਹੀ ਨਹੀਂ, ਪਾਵਰ ਯੋਗਾ ਅਤੇ ਤੇਜ਼ ਕਸਰਤਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।

ਡਾਂਸ ਕਰਨ ਦੇ ਦਿਲ ਉੱਤੇ ਪ੍ਰਭਾਵ

ਇਸ ਸੰਬੰਧੀ ਕਾਰਡੀਓਲੋਜਿਸਟ ਮਾਹਿਰਾਂ ਦਾ ਕਹਿਣਾ ਹੈ ਕਿ ਡਾਂਸ ਕਰਨਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਡਾਂਸ ਨਹੀਂ ਕਰਦੇ ਅਤੇ ਅਚਾਨਕ ਬਹੁਤ ਤੇਜ਼ ਡਾਂਸ ਕਰਦੇ ਹੋ, ਤਾਂ ਇਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਡਾਂਸ ਕਰਦੇ ਸਮੇਂ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਇਸ ਨਾਲ ਦਿਲ 'ਤੇ ਦਬਾਅ ਦੀ ਸਥਿਤੀ ਬਣ ਜਾਂਦੀ ਹੈ। ਜੇਕਰ ਤੁਸੀਂ ਮੋਟਾਪੇ ਜਾਂ ਹਾਈਪਰਟੈਨਸ਼ਨ ਤੋਂ ਪੀੜਤ ਹੋ, ਤਾਂ ਅਚਾਨਕ ਤੇਜ਼ ਡਾਂਸ ਕਰਨ ਨਾਲ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਵੀ ਡਾਂਸ ਦੌਰਾਨ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਦਿਲ ਨੂੰ ਸਿਹਤਮੰਦ ਰੱਖਣ ਲਈ ਕਿਸ ਤਰ੍ਹਾਂ ਕਰੀਏ ਡਾਂਸ

ਮਾਹਿਰਾਂ ਅਨੁਸਾਰ ਡਾਂਸ ਨੂੰ ਦਿਲ ਦੀ ਸਿਹਤ ਲਈ ਕਸਰਤ ਵਜੋਂ ਕੀਤਾ ਜਾ ਸਕਦਾ ਹੈ। ਇਸ ਨੂੰ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਹੈ। ਸਟੈਮਿਨਾ ਵਧਣ ਤੋਂ ਬਾਅਦ ਇਸਨੂੰ ਸਮਰੱਥਾ ਦੇ ਅਨੁਸਾਰ ਤੇਜ਼ ਕਰਨਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਕਸਰਤ ਬਹੁਤ ਜ਼ਿਆਦਾ ਅਚਾਨਕ ਨਹੀਂ ਕਰਨੀ ਚਾਹੀਦੀ। ਨੱਚਣ ਜਾਂ ਕਸਰਤ ਕਰਨ ਨਾਲ ਸਾਡੇ ਸਰੀਰ ਵਿੱਚ ਐਂਡੋਰਫਿਨ ਨਿਕਲਦੇ ਹਨ, ਜੋ ਸਾਨੂੰ ਖੁਸ਼ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਡਾਂਸ ਸਿਹਤਮੰਦ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੋ ਤਾਂ ਡਾਂਸ ਜਾਂ ਕਸਰਤ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।

Published by:Tanya Chaudhary
First published:

Tags: Dancer, Heart, Heart attack, Lifestyle