• Home
  • »
  • News
  • »
  • lifestyle
  • »
  • DANGER EFFECTS OF RO WATER WHO WARNS THEY REMOVES MINERALS FROM PANI

RO ਦੇ ਪਾਣੀ ਦੀ ਵਰਤੋਂ ਹੋ ਸਕਦੀ ਹੈ ਘਾਤਕ, WHO ਨੇ ਦਿੱਤੀ ਚਿਤਾਵਨੀ

Danger effects of RO Water:  ਸ਼ਹਿਰਾਂ 'ਚ ਜ਼ਿਆਦਾਤਰ ਲੋਕ ਆਰ.ਓ (RO Water) ਦਾ ਪਾਣੀ ਹੀ ਪੀਂਦੇ ਹਨ ਪਰ ਆਰ.ਓ. ਦਾ ਪਾਣੀ ਪੀਣ ਦਾ ਖਤਰਾ ਵੀ ਘੱਟ ਨਹੀਂ ਹੁੰਦਾ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਰ.ਓ. ਦੇ ਪਾਣੀ 'ਚ ਜ਼ਰੂਰੀ ਮਿਨਰਲਸ (essential Minerals) ਨਿਕਲ ਜਾਂਦੇ ਹਨ, ਜਿਸ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

RO ਦੇ ਪਾਣੀ ਦੀ ਵਰਤੋਂ ਹੋ ਸਕਦੀ ਹੈ ਘਾਤਕ, WHO ਨੇ ਦਿੱਤੀ ਚਿਤਾਵਨੀ

  • Share this:
    Danger effects of RO Water:  ਸ਼ਹਿਰਾਂ 'ਚ ਜ਼ਿਆਦਾਤਰ ਲੋਕ ਆਰ.ਓ (RO Water) ਦਾ ਪਾਣੀ ਹੀ ਪੀਂਦੇ ਹਨ ਪਰ ਆਰ.ਓ. ਦਾ ਪਾਣੀ ਪੀਣ ਦਾ ਖਤਰਾ ਵੀ ਘੱਟ ਨਹੀਂ ਹੁੰਦਾ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਰ.ਓ. ਦੇ ਪਾਣੀ 'ਚ ਜ਼ਰੂਰੀ ਮਿਨਰਲਸ (essential Minerals) ਨਿਕਲ ਜਾਂਦੇ ਹਨ, ਜਿਸ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

    ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਇਸ ਬਾਰੇ ਕਈ ਵਾਰ ਚਿਤਾਵਨੀ ਦਿੱਤੀ ਹੈ। ਇਹ ਵਿਗਿਆਨਕ ਤੌਰ 'ਤੇ ਵੀ ਸਾਬਤ ਹੋ ਚੁੱਕਾ ਹੈ ਕਿ ਰਿਵਰਸ ਔਸਮੋਸਿਸ (Reverse osmosis) 'ਤੇ ਆਧਾਰਿਤ ਤਕਨੀਕ ਨਾਲ ਪਾਣੀ ਨੂੰ ਸ਼ੁੱਧ ਕਰਨ 'ਚ ਪਾਣੀ 'ਚ ਮੌਜੂਦ ਕਈ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।

    ਇਸ ਦੇ ਕਾਰਨ ਪੀਲੀਆ, ਅਨੀਮੀਆ, ਨਵਜੰਮੇ ਬੱਚਿਆਂ ਦੇ ਵਿਕਾਸ ਵਿੱਚ ਸਮੱਸਿਆਵਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਖ਼ਤਰੇ ਸਾਹਮਣੇ ਆਉਣ ਲੱਗਦੇ ਹਨ।

    ਇਹ ਸੱਚ ਹੈ ਕਿ ਆਰਓ ਪਾਣੀ ਨੂੰ ਸ਼ੁੱਧ ਕਰਦਾ ਹੈ ਪਰ ਇਹ ਪਾਣੀ ਵਿੱਚੋਂ 92 ਤੋਂ 99 ਪ੍ਰਤੀਸ਼ਤ ਜ਼ਰੂਰੀ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨੂੰ ਵੀ ਫਿਲਟਰ ਕਰਦਾ ਹੈ। ਇਸ ਦਾ ਮਨੁੱਖੀ ਸਰੀਰ ਅਤੇ ਹੋਰ ਅੰਗਾਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਾ ਅਸਰ RO ਦਾ ਪਾਣੀ ਪੀਣ ਦੇ ਇੱਕ ਮਹੀਨੇ ਦੇ ਅੰਦਰ ਹੀ ਦਿਖਾਈ ਦਿੰਦਾ ਹੈ।

    ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚੈੱਕ ਅਤੇ ਸਲੋਵਾਕ ਵਿੱਚ ਜਦੋਂ ਲੋਕਾਂ ਨੇ RO ਪਾਣੀ ਪੀਣਾ ਸ਼ੁਰੂ ਕੀਤਾ, ਤਾਂ ਉਨ੍ਹਾਂ ਨੂੰ ਕੁਝ ਹਫ਼ਤਿਆਂ ਵਿੱਚ ਗੰਭੀਰ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ ਕਮੀ ਦਾ ਅਨੁਭਵ ਹੋਇਆ।
    ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। RO ਦਾ ਪਾਣੀ ਪੀਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਥਕਾਵਟ, ਕਮਜ਼ੋਰੀ, ਮਾਸਪੇਸ਼ੀਆਂ 'ਚ ਦਰਦ ਸਮੇਤ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਗਿਆ।
    Published by:Gurwinder Singh
    First published: