Home /News /lifestyle /

Dark Chocolate Coffee Recipe: ਡਾਰਕ ਚਾਕਲੇਟ ਕੌਫੀ ਆਸਾਨੀ ਨਾਲ ਕਰੋ ਤਿਆਰ, ਜਾਣੋ ਰੈਸਿਪੀ

Dark Chocolate Coffee Recipe: ਡਾਰਕ ਚਾਕਲੇਟ ਕੌਫੀ ਆਸਾਨੀ ਨਾਲ ਕਰੋ ਤਿਆਰ, ਜਾਣੋ ਰੈਸਿਪੀ

Dark Chocolate Coffee Recipe

Dark Chocolate Coffee Recipe

Dark Chocolate Coffee Recipe:  ਬਹੁਤ ਸਾਰੇ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ। ਕੌਫੀ ਨੂੰ ਗਰਮੀ ਤੇ ਸਰਦੀ ਦੋਵਾਂ ਤਰ੍ਹਾਂ ਦੇ ਮੌਸਮ ਵਿੱਚ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਠੰਡੇ ਤੇ ਗਰਮ ਦੋਵਾਂ ਤਰੀਕਿਆਂ ਨਾਲ ਹੀ ਤਿਆਰ ਹੋ ਸਕਦੀ ਹੈ। ਕੌਫੀ ਕਈ ਤਰ੍ਹਾਂ ਨਾਲ ਬਣਾਈ ਜਾ ਸਕਦੀ ਹੈ। ਕੀ ਤੁਸੀਂ ਕਦੇ ਡਾਰਕ ਚਾਕਲੇਟ ਕੌਫੀ ਪੀਤੀ ਹੈ। ਇਸ ਕੌਫੀ ਨੂੰ ਹਰ ਉਮਰ ਦੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਡਾਰਕ ਚਾਕਲੇਟ ਕੌਫੀ ਵਿੱਚ ਤੁਸੀਂ ਆਪਣਾ ਮਨਪਸੰਦ ਫਲੇਵਰ ਵੀ ਮਿਲਾ ਸਕਦੇ ਹੋ।

ਹੋਰ ਪੜ੍ਹੋ ...
  • Share this:

Dark Chocolate Coffee Recipe:  ਬਹੁਤ ਸਾਰੇ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ। ਕੌਫੀ ਨੂੰ ਗਰਮੀ ਤੇ ਸਰਦੀ ਦੋਵਾਂ ਤਰ੍ਹਾਂ ਦੇ ਮੌਸਮ ਵਿੱਚ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਠੰਡੇ ਤੇ ਗਰਮ ਦੋਵਾਂ ਤਰੀਕਿਆਂ ਨਾਲ ਹੀ ਤਿਆਰ ਹੋ ਸਕਦੀ ਹੈ। ਕੌਫੀ ਕਈ ਤਰ੍ਹਾਂ ਨਾਲ ਬਣਾਈ ਜਾ ਸਕਦੀ ਹੈ। ਕੀ ਤੁਸੀਂ ਕਦੇ ਡਾਰਕ ਚਾਕਲੇਟ ਕੌਫੀ ਪੀਤੀ ਹੈ। ਇਸ ਕੌਫੀ ਨੂੰ ਹਰ ਉਮਰ ਦੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਡਾਰਕ ਚਾਕਲੇਟ ਕੌਫੀ ਵਿੱਚ ਤੁਸੀਂ ਆਪਣਾ ਮਨਪਸੰਦ ਫਲੇਵਰ ਵੀ ਮਿਲਾ ਸਕਦੇ ਹੋ। ਤੁਸੀਂ ਇਸਨੂੰ ਘਰ ਵਿੱਚ ਬਹੁਤ ਆਸਾਨੀ ਨਾਲ ਤਿਆਰ ਕਰ ਸਕਦੇ ਹੈ। ਆਓ ਜਾਣਦੇ ਹਾਂ ਕਿ ਡਾਰਕ ਚਾਕਲੇਟ ਕੌਫੀ ਬਣਾਉਣ ਦੀ ਰੈਸਿਪੀ ਕੀ ਹੈ।

ਡਾਰਕ ਚਾਕਲੇਟ ਕੌਫੀ ਬਣਾਉਣ ਲਈ ਲੋੜੀਂਦੀ ਸਮੱਗਰੀ

ਡਾਰਕ ਚਾਕਲੇਟ ਕੌਫੀ ਬਣਾਉਣ ਲਈ ਤੁਹਾਨੂੰ 2 ਕੱਪ ਦੁੱਧ, 2 ਟੁਕੜੇ ਡਾਰਕ ਚਾਕਲੇਟ, 1 ਚਮਚ ਕੌਫੀ ਪਾਊਡਰ, ਅੱਧਾ ਚਮਚ ਇਲਾਇਚੀ ਪਾਊਡਰ, ਸਵਾਦ ਅਨੁਸਾਰ ਚੀਨੀ ਪਾਊਡਰ ਤੇ ਬਰਫ਼ ਆਦਿ ਦੀ ਲੋੜ ਪਵੇਗੀ। ਇਸ ਸਮੱਗਰੀ ਦੀ ਮਦਦ ਨਾਲ ਤੁਸੀਂ ਮਿੰਟਾਂ ਵਿੱਚ ਡਾਰਕ ਚਾਕਲੇਟ ਕੌਫੀ ਤਿਆਰ ਕਰ ਸਕਦੇ ਹੋ।

ਡਾਰਕ ਚਾਕਲੇਟ ਕੌਫੀ ਰੈਸਿਪੀ


  • ਡਾਰਕ ਚਾਕਲੇਟ ਕੌਫੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ ਦੁੱਧ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਦੁੱਧ ਨੂੰ ਵਧੇਰੇ ਗਰਮ ਨਹੀਂ ਕਰਨਾ। ਦੁੱਧ ਦੇ ਥੋੜਾ ਗਰਮ ਹੋ ਜਾਣ ਤੋਂ ਬਾਅਦ ਗੈਸ ਬੰਦ ਕਰ ਦਿਓ।

  • ਇਸ ਤੋਂ ਬਾਅਦ ਦੁੱਧ ਨੂੰ ਕਿਸੇ ਬਰਤਨ ਵਿੱਚ ਪਾਓ ਤੇ ਇਸ ਵਿੱਚ ਕੌਫੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸਦੇ ਲਈ ਦੁੱਧ ਨੂੰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਲਗਾਤਾਰ ਹਿਲਾਓ। ਅਜਿਹਾ ਕਰਨ ਨਾਲ ਦੁੱਧ ਵਿੱਚ ਕੌਫੀ ਦੀਆਂ ਗੰਢਾਂ ਨਹੀਂ ਬਣਨਗੀਆਂ।

  • ਇਸ ਤੋਂ ਬਾਅਦ ਇਸ ਕੌਫੀ ਵਾਲੇ ਦੁੱਧ ਨੂੰ ਮਿਕਸਰ ਜਾਰ ਵਿੱਚ ਪਾਓ ਤੇ ਇਸ ਵਿੱਚ ਡਾਰਕ ਚਾਕਲੇਟ ਨੂੰ ਬਾਰਕੀ ਟੁਕੜਿਆਂ ਵਿੱਚ ਤੋੜ ਕੇ ਮਿਲਾਓ। ਇਸਦੇ ਨਾਲ ਹੀ ਇਸ ਮਿਸਰਨ ਵਿੱਚ ਇਲਾਇਚੀ ਪਾਊਡਰ ਤੇ ਚੀਨੀ ਪਾਊਡਰ ਪਾਓ।

  • ਹੁਣ ਇਸ ਸਾਰੇ ਮਿਸ਼ਰਨ ਨੂੰ ਮਿਕਸਰ ਵਿੱਚ ਚੰਗੀ ਤਰ੍ਹਾਂ ਬਲੈਂਡ ਕਰ ਲਓ। ਥੋੜਾ ਬਲੈਂਡ ਕਰਨ ਤੋਂ ਬਾਅਦ ਇਸ ਵਿੱਚ ਬਰਫ਼ ਦਾ ਕੁਝ ਕਿਊਬ ਪਾਓ ਤੇ ਥੋੜਾ ਹੋਰ ਬਲੈਂਡ ਕਰੋ।

  • ਇਸ ਤਰ੍ਹਾਂ ਤੁਹਾਡੀ ਡਾਰਕ ਚਾਕਲੇਟ ਕੌਫੀ ਤਿਆਰ ਹੈ। ਇਸ ਉੱਤ ਡਾਰਕ ਚਾਕਲੇਟ ਦਾ ਬਾਰੀਕ ਚੂਰਾ ਪਾਓ ਅਤੇ ਸਰਵ ਕਰੋ। ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਹੋਰ ਆਈਸ ਕਿਊਬ ਵੀ ਪਾ ਸਕਦੇ ਹੋ।

Published by:Rupinder Kaur Sabherwal
First published:

Tags: Coffee, Lifestyle, Recipe