Home /News /lifestyle /

Data Monetization: IRCTC ਨੇ ਵਾਪਸ ਲਿਆ ਟੈਂਡਰ, ਹੁਣ ਨਹੀਂ ਵਿਕੇਗਾ ਗਾਹਕਾਂ ਦਾ ਨਿੱਜੀ ਡਾਟਾ

ਭਾਰਤੀ ਰੇਲਵੇ ਵੱਲੋਂ ਆਪਣੇ ਯਾਤਰੀਆਂ ਲਈ ਕਈ ਤਰ੍ਹਾਂ ਦੇ ਕਿਫਾਇਤੀ ਟੂਰ ਪੈਕੇਜ਼ਸ ਦੀ ਪੇਸ਼ਕਸ਼ ਕੀਤੀ ਜਾਂਦੀ ਰਹੀ ਹੈ। ਧਾਰਮਿਕ ਸਥਾਨਾਂ ਤੋਂ ਲੈ ਕੇ ਕਈ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਵਾਂ ਲਈ IRCTC ਵੱਲੋਂ ਟੂਰ ਪੈਕੇਜ ਦਿੱਤੇ ਜਾ ਚੁੱਕੇ ਹਨ। ਪਰ ਹਾਲ ਹੀ 'ਚ ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਆਪਣੇ ਗਾਹਕਾਂ ਦੇ ਡੇਟਾ ਮੁਦਰੀਕਰਨ (Data Monetization) ਲਈ ਸਲਾਹਕਾਰ ਨਿਯੁਕਤ ਕਰਨ ਲਈ ਵਿਵਾਦਪੂਰਨ ਟੈਂਡਰ ਵਾਪਸ ਲੈ ਲਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੋਪਨੀਯਤਾ ਨੂੰ ਲੈ ਕੇ ਚਿੰਤਾਵਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਹੋਰ ਪੜ੍ਹੋ ...
  • Share this:

IRCTC ਦੇ ਅਧਿਕਾਰੀਆਂ ਨੂੰ ਸੰਸਦੀ ਕਮੇਟੀ ਨੇ ਤਲਬ ਕੀਤਾ ਸੀ

IRCTC ਨੇ ਸ਼ੁੱਕਰਵਾਰ ਨੂੰ ਆਈਟੀ (IT) ਬਾਰੇ ਸੰਸਦੀ ਸਥਾਈ ਕਮੇਟੀ ਨੂੰ ਦੱਸਿਆ ਕਿ ਟੈਂਡਰ ਵਾਪਸ ਲੈ ਲਿਆ ਗਿਆ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਇਸ ਕਮੇਟੀ ਦੇ ਚੇਅਰਮੈਨ ਹਨ। ਦਰਅਸਲ, ਡੇਟਾ ਮੁਦਰੀਕਰਨ (Data Monetization) ਲਈ ਸਲਾਹਕਾਰ ਦੀ ਨਿਯੁਕਤੀ ਲਈ ਟੈਂਡਰ ਦੇ ਮੁੱਦੇ 'ਤੇ ਪੀਟੀਆਈ (PTI) ਭਾਸ਼ਾ ਦੀ ਰਿਪੋਰਟ ਤੋਂ ਬਾਅਦ, ਸੰਸਦੀ ਕਮੇਟੀ ਨੇ IRCTC ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ। IRCTC ਦੀ ਐਮਡੀ ਅਤੇ ਚੇਅਰਪਰਸਨ ਰਜਨੀ ਹਸੀਜਾ ਸਮੇਤ ਹੋਰ ਅਧਿਕਾਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ। IRCTC ਦੇ ਇੱਕ ਅਧਿਕਾਰੀ ਨੇ ਕਮੇਟੀ ਨੂੰ ਦੱਸਿਆ ਕਿ IRCTC ਨੇ ਡੇਟਾ ਪ੍ਰੋਟੈਕਸ਼ਨ ਬਿੱਲ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਟੈਂਡਰ ਵਾਪਸ ਲੈ ਲਿਆ ਹੈ। ਕਮੇਟੀ ਦੀ ਸੁਣਵਾਈ ਤੋਂ ਪਹਿਲਾਂ ਸ਼ੁੱਕਰਵਾਰ ਨੂੰ IRCTC ਦੀ ਸਾਲਾਨਾ ਆਮ ਮੀਟਿੰਗ ਵਿੱਚ ਟੈਂਡਰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਸੀ।

1,000 ਕਰੋੜ ਰੁਪਏ ਤੱਕ ਮਾਲੀਆ ਜੁਟਾਉਣ ਦੀ ਸੀ ਯੋਜਨਾ

IRCTC ਦੇ 100 ਮਿਲੀਅਨ ਤੋਂ ਵੱਧ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ 75 ਮਿਲੀਅਨ ਸਰਗਰਮ ਉਪਭੋਗਤਾ ਹਨ। IRCTC ਨੇ 1,000 ਕਰੋੜ ਰੁਪਏ ਤੱਕ ਦਾ ਮਾਲੀਆ ਪੈਦਾ ਕਰਨ ਲਈ ਯਾਤਰੀ ਅਤੇ ਮਾਲ ਭਾੜੇ ਦੇ ਖਪਤਕਾਰਾਂ ਦੇ ਡੇਟਾ ਦੇ ਮੁਦਰੀਕਰਨ ਲਈ ਇੱਕ ਸਲਾਹਕਾਰ ਨਿਯੁਕਤ ਕਰਨ ਲਈ ਇੱਕ ਟੈਂਡਰ ਜਾਰੀ ਕੀਤਾ ਸੀ। IRCTC ਦੇ ਟੈਂਡਰ ਦਸਤਾਵੇਜ਼ ਦੇ ਅਨੁਸਾਰ, ਅਧਿਐਨ ਕਰਨ ਲਈ ਮੰਗੇ ਗਏ ਡੇਟਾ ਵਿੱਚ ਵੱਖ-ਵੱਖ ਜਨਤਕ ਐਪਲੀਕੇਸ਼ਨਾਂ ਦੁਆਰਾ ਦਾਖਲ ਕੀਤੀ ਗਈ ਜਾਣਕਾਰੀ ਸ਼ਾਮਲ ਹੈ। ਜਾਣਕਾਰੀ ਵਿੱਚ ਨਾਮ, ਉਮਰ, ਮੋਬਾਈਲ ਨੰਬਰ, ਪਤਾ, ਈਮੇਲ ਆਈਡੀ, ਯਾਤਰਾ ਦੀ ਸ਼੍ਰੇਣੀ, ਲੌਗਇਨ, ਪਾਸਵਰਡ ਆਦਿ ਵਰਗੇ ਵੇਰਵੇ ਸ਼ਾਮਲ ਸਨ।

Published by:Drishti Gupta
First published:

Tags: Data, IRCTC