• Home
  • »
  • News
  • »
  • lifestyle
  • »
  • DAUGHTER BETI DHEE WILL GET 65 LAKH RS SUKANYA SAMRISHI YOJANA GH AS

Sukanaya Samridhi Yojna: ਸਰਕਾਰ ਦਾ ਧੀਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ, ਜਾਣੋ ਇਸ ਯੋਜਨਾ ਬਾਰੇ

  • Share this:
ਭਾਰਤ ਸਰਕਾਰ ਦੁਆਰਾ ‘ਸੁਕੰਨਿਆ ਸਮ੍ਰਿਧੀ ਯੋਜਨਾ’ (Sukanaya Samridhi Yojna) ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਨਾਲ ਬੇਟੀਆਂ ਦਾ ਭਵਿੱਖ ਆਰਥਿਕ ਤੌਰ ‘ਤੇ ਚੰਗਾ ਬਣੇਗਾ। ਇਸ ਯੋਜਨਾ ਵਿੱਚ ਨਿਵੇਸ਼ ਕਰਕੇ ਮਾਤਾ ਪਿਤਾ ਬੱਚਤ ਦੇ ਨਾਲ ਨਾਲ ਆਪਣੀ ਬੇਟੀ ਦਾ ਭਵਿੱਖ ਨੂੰ ਆਰਥਿਕ ਪੱਖੋਂ ਸੁਰੱਖਿਅਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਸ਼ਾਨਦਾਰ ਰਿਟਰਨ ਕਮਾਉਣ ਦੇ ਨਾਲ-ਨਾਲ ਤੁਸੀਂ ਆਪਣੀ ਬੇਟੀ ਦੀ ਉੱਚ ਸਿੱਖਿਆ, ਉਹਦੇ ਭਵਿੱਖ ਅਤੇ ਵਿਆਹ ਲਈ ਹੋਣ ਵਾਲੇ ਖ਼ਰਚਿਆਂ ਤੋਂ ਵੀ ਬੇਫ਼ਿਕਰ ਹੋ ਜਾਵੋਗੇ। ਇਸਦੇ ਨਾਲ ਹੀ ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ 10 ਸਾਲ ਤੋਂ ਘੱਟ ਉਮਰ ਦੀ ਲੜਕੀ ਦਾ ਹੀ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਖਾਤਾ ਖੋਲ੍ਹਿਆ ਜਾ ਸਕਦਾ ਹੈ। ਸੋ ਜੇਕਰ ਤੁਸੀਂ ਆਪਣੀ ਬੇਟੀ ਨੂੰ ਇਸ ਨਵੇਂ ਸਾਲ ਵਿੱਚ ਕੋਈ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਇਹ ਯੋਜਨਾ ਇੱਕ ਚੰਗਾ ਵਿਕਲਪ ਹੈ।

ਇਸ ਯੋਜਨਾ ਬਾਬਤ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਦੱਸ ਦੇਈਏ ਕਿ ਸੁਕੰਨਿਆ ਸਮ੍ਰਿਧੀ ਯੋਜਨਾ , ਕੁੜੀਆਂ ਦੇ ਲਈ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਬੱਚਤ ਯੋਜਨਾ ਹੈ। ਇਸ ਯੋਜਨਾ ਨੂੰ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਸਕੀਮ ਦੇ ਤਹਿਤ ਲਾਂਚ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਯੋਜਨਾ ਵਿੱਚ ਵਿਆਜ ਦਰ ਬਹੁਤ ਚੰਗੀ ਹੈ। ਜੇਕਰ ਤੁਸੀਂ ਆਪਣੀ ਬੇਟੀ ਦਾ ‘ਸੁਕੰਨਿਆ ਸਮ੍ਰਿਧੀ ਯੋਜਨਾ’ ਤਹਿਤ ਖਾਤਾ ਖੁਲ੍ਹਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਬੇਟੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਯੋਜਨਾ ਤਹਿਤ ਖਾਤਾ ਬੱਚੀ ਦੇ ਜਨਮ ਤੋਂ ਬਾਅਦ 250 ਰੁਪਏ ਦੀ ਘੱਟੋ-ਘੱਟ ਜਮ੍ਹਾਂ ਰਕਮ ਨਾਲ ਖੋਲ੍ਹਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਚਾਲੂ ਵਿੱਤੀ ਸਾਲ ਵਿੱਚ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ, ਤੁਸੀਂ ਸਾਲਾਨਾ ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦੇ ਹੋ। ਫਿਲਹਾਲ ਇਸ 'ਤੇ 7.6 ਫੀਸਦੀ ਵਿਆਜ ਮਿਲ ਰਿਹਾ ਹੈ।

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਵਿੱਚ ਕੋਈ ਵੀ ਵਿਅਕਤੀ ਆਪਣੀਆਂ ਦੋ ਬੇਟੀਆਂ ਲਈ ਖਾਤਾ ਖੋਲ੍ਹ ਸਕਦਾ ਹੈ। 21 ਸਾਲ ਦੀ ਉਮਰ 'ਚ ਧੀਆਂ ਇਸ ਖਾਤੇ 'ਚੋਂ ਪੈਸੇ ਕਢਵਾ ਸਕਦੀਆਂ ਹਨ। ਇਸ ਸਕੀਮ ਵਿੱਚ 9 ਸਾਲ 4 ਮਹੀਨਿਆਂ ਵਿੱਚ ਰਕਮ ਦੁੱਗਣੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਖਾਤਾ ਕਿਸੇ ਵੀ ਡਾਕਘਰ ਜਾਂ ਵਪਾਰਕ ਸ਼ਾਖਾ ਦੀ ਕਿਸੇ ਵੀ ਅਧਿਕਾਰਤ ਸ਼ਾਖਾ ਵਿੱਚ ਖੋਲ੍ਹਿਆ ਜਾ ਸਕਦਾ ਹੈ।
Published by:Anuradha Shukla
First published: