Home /News /lifestyle /

ਪਰਵਾਰ ਚ 35 ਸਾਲ ਬਾਅਦ ਹੋਇਆ ਧੀ ਦਾ ਜਨਮ, ਪਿਤਾ ਨੇ ਹੇਲੀਕਾਪਟਰ 'ਚ ਘਰ ਲਿਜਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ

ਪਰਵਾਰ ਚ 35 ਸਾਲ ਬਾਅਦ ਹੋਇਆ ਧੀ ਦਾ ਜਨਮ, ਪਿਤਾ ਨੇ ਹੇਲੀਕਾਪਟਰ 'ਚ ਘਰ ਲਿਜਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ

 • Share this:

  ਜੈਪੁਰ: ਰਾਜਸਥਾਨ ਦੇ ਇੱਕ ਪਰਵਾਰ ਵਿੱਚ 35 ਸਾਲਾਂ ਬਾਅਦ ਇੱਕ ਧੀ ਦੇ ਜਨਮ ਉੱਤੇ ਪਰਵਾਰ ਨੇ ਬੱਚੀ ਦਾ ਸਵਾਗਤ ਉਸ ਨੂੰ ਹੇਲੀਕਾਪਟਰ ਰਾਹੀਂ ਘਰ ਲਿਜਾ ਕੇ ਕੀਤਾ। ਰਾਜਸਥਾਨ ਦੇ ਨਗੌਰ ਜ਼ਿਲ੍ਹੇ ਵਿੱਚ ਇਸ ਬੱਚੀ ਦੇ ਪਿਤਾ ਨੇ ਆਪਣੀ ਖੁਸ਼ੀ ਦਾ ਇਜ਼ਹਾਰ 4.5 ਲੱਖ ਰੁਪਏ ਖ਼ਰਚ ਕਰਕੇ ਅਨੋਖੇ ਤਰੀਕ਼ੇ ਨਾਲ ਕੀਤਾ।

  ਨਗੌਰ ਜ਼ਿਲੇ ਦੇ ਨਿਮਬੜੀ ਚੰਦਾਵਤਾ ਪਿੰਡ ਦੇ ਰਹਿਣ ਵਾਲੇ ਧੀ ਨੂੰ ਇੱਕ ਨਜ਼ਰ ਵੇਖਣ ਲਈ ਆਏ। ਰਿਯਾ ਆਪਣੇ ਨਾਨਾ ਦੇ ਘਰ ਦੋ ਮਹੀਨੇ ਪਹਿਲਾਂ ਪੈਦਾ ਹੋਈ ਸੀ। ਉਹ ਆਪਣੇ ਪਿਤਾ ਦੇ ਪਿੰਡ ਰਾਮਨਵਮੀ ਦੇ ਪਾਵਨ ਦਿਹਾੜੇ 'ਤੇ ਪਹੁੰਚੀ। ਪਿੰਡ ਵਾਲਿਆਂ ਨੇ ਭਜਨ ਗਾ ਕੇ ਅਤੇ ਫੁੱਲਾਂ ਦੀ ਵਰਸ਼ਾ ਕਰਕੇ ਉਸ ਦਾ ਅਤੇ ਉਸਦੀ ਮਾਂ ਦਾ ਸਵਾਗਤ ਕੀਤਾ।

  ਦੋਨੋ ਪਿੰਡਾਂ ਵਿੱਚ 30 ਕਿਲੋਮੀਟਰ ਦਾ ਇਹ ਸਫ਼ਰ 20 ਮਿੰਟਾਂ 'ਚ ਤੈ ਹੋਇਆ ਅਤੇ ਬੇਟੀ ਦਾ ਸਵਾਗਤ ਬੈਂਡ ਬਾਜੇ ਨਾਲ ਘਰ ਲਿਜਾ ਕੇ ਕੀਤਾ ਗਿਆ।

  Published by:Anuradha Shukla
  First published:

  Tags: Birthday, Child, Daughter, Girl, Rajasthan