HOME » NEWS » Life

ਘਰ ਵਿਚ ਖੁਸ਼ਹਾਲੀ ਤੇ ਪਿਤਾ ਦੀ ਉਮਰ ਵਧਾਉਂਦੀਆਂ ਨੇ ਧੀਆਂ- ਖੋਜ

News18 Punjab
Updated: November 26, 2019, 8:37 PM IST
ਘਰ ਵਿਚ ਖੁਸ਼ਹਾਲੀ ਤੇ ਪਿਤਾ ਦੀ ਉਮਰ ਵਧਾਉਂਦੀਆਂ ਨੇ ਧੀਆਂ- ਖੋਜ
ਘਰ ਵਿਚ ਖੁਸ਼ਹਾਲੀ ਤੇ ਪਿਤਾ ਦੀ ਉਮਰ ਵਧਾਉਂਦੀਆਂ ਨੇ ਧੀਆਂ- ਖੋਜ

ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪੁੱਤਰ ਘਰ ਵਿਚ ਹੋਣ ਕਰਕੇ ਪਿਤਾ ਦੀ ਸਿਹਤ ਜਾਂ ਉਮਰ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਪਰ ਜੇ ਤੁਸੀਂ ਇਕ ਧੀ ਦੇ ਪਿਤਾ ਹੋ, ਤਾਂ ਤੁਹਾਡੀ ਆਮ ਉਮਰ 74 ਹਫ਼ਤਿਆਂ ਤੱਕ ਵਧ ਜਾਂਦੀ ਹੈ।

  • Share this:
ਇਹ ਖ਼ਬਰ ਉਨ੍ਹਾਂ ਲੋਕਾਂ ਲਈ ਬੜੀ ਅਹਿਮ ਹੈ ਜੋ ਪੁੱਤਰ ਅਤੇ ਧੀ ਵਿਚ ਫਰਕ ਕਰਦੇ ਹਨ। ਧੀਆਂ ਨਾ ਸਿਰਫ ਘਰ ਵਿੱਚ ਖੁਸ਼ਹਾਲੀ ਲਿਆਉਂਦੀਆਂ ਹਨ, ਬਲਕਿ ਤੁਹਾਡੀ ਉਮਰ ਨੂੰ ਵੀ ਵਧਾਉਂਦੀਆਂ ਹਨ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਪੋਲੈਂਡ ਦੀ ਜੋਗੀਲੋਨੀਅਨ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਘਰਾਂ ਵਿਚ ਧੀਆਂ ਹੁੰਦੀਆਂ ਹਨ, ਉਨ੍ਹਾਂ ਘਰਾਂ ਵਿਚ ਪਿਤਾ ਦੀ ਉਮਰ ਵਧ ਜਾਂਦੀ ਹੈ।

American Journal of Human Biology ਵਿਚ ਪ੍ਰਕਾਸ਼ਿਤ ਇਕ ਹੋਰ ਅਧਿਐਨ ਦੇ ਅਨੁਸਾਰ, ਮਾਂ ਦੇ ਮਾਮਲੇ ਵਿਚ ਇਸ ਦੇ ਨਤੀਜੇ ਬਿਲਕੁਲ ਉਲਟ ਹਨ। ਧੀਆਂ ਅਤੇ ਪੁੱਤਰ ਮਾਂ ਦੀ ਸਿਹਤ ਉਤੇ ਨਕਾਰਾਤਮਕ ਅਸਰ ਪਾਉਣ ਵਾਲੇ ਤੇ ਉਮਰ ਘਟਾਉਣ ਲਈ ਜਿੰਮੇਵਾਰ ਬਣਦੇ ਹਨ। ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪੁੱਤਰ ਘਰ ਵਿਚ ਹੋਣ ਕਰਕੇ ਪਿਤਾ ਦੀ ਸਿਹਤ ਜਾਂ ਉਮਰ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਪਰ ਜੇ ਤੁਸੀਂ ਇਕ ਧੀ ਦੇ ਪਿਤਾ ਹੋ, ਤਾਂ ਤੁਹਾਡੀ ਆਮ ਉਮਰ 74 ਹਫ਼ਤਿਆਂ ਤੱਕ ਵਧ ਜਾਂਦੀ ਹੈ।

Loading...
ਇੱਕ ਪਰਿਵਾਰ ਵਿੱਚ ਧੀਆਂ ਦੀ ਗਿਣਤੀ ਜਿੰਨੀ ਜ਼ਿਆਦਾ ਹੁੰਦੀ ਹੈ, ਪਿਤਾ ਦੀ ਉਮਰ ਕਾਫੀ ਲੰਬੀ ਹੁੰਦੀ ਹੈ ਅਤੇ ਉਹ ਲੰਮੀ ਉਮਰ ਭੋਗਦੇ ਹਨ। ਇਸ ਅਧਿਐਨ ਤੋਂ ਪਹਿਲਾਂ ਕਰਵਾਏ ਗਏ ਇਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਆਹ ਨਾ ਕਰਵਾਉਣ ਵਾਲੀਆਂ ਔਰਤਾਂ ਵਿਆਹ ਕਰਵਾਉਣ ਵਾਲੀਆਂ ਔਰਤਾਂ ਨਾਲੋਂ ਵਧੇਰੇ ਖੁਸ਼ ਰਹਿੰਦੀਆਂ ਹਨ।
First published: November 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...