HOME » NEWS » Life

Loneliness in Marriage: ਜਾਣੋ ਸ਼ਾਦੀਸ਼ੁਦਾ ਜੀਵਨ ਵਿੱਚ ਇਕੱਲੇਪਣ ਦੇ ਕਾਰਨ ਤੇ ਇਸ ਨੂੰ ਸੁਲਝਾਉਣ ਦੇ ਤਰੀਕੇ

News18 Punjabi | Trending Desk
Updated: July 1, 2021, 12:33 PM IST
share image
Loneliness in Marriage: ਜਾਣੋ ਸ਼ਾਦੀਸ਼ੁਦਾ ਜੀਵਨ ਵਿੱਚ ਇਕੱਲੇਪਣ ਦੇ ਕਾਰਨ ਤੇ ਇਸ ਨੂੰ ਸੁਲਝਾਉਣ ਦੇ ਤਰੀਕੇ

  • Share this:
  • Facebook share img
  • Twitter share img
  • Linkedin share img
ਵਿਆਹ ਅਤੇ ਇਕੱਲਾਪਣ,ਇਹ ਇੱਕ ਦੂਜੇ ਦੇ ਵਿਰੋਧੀ ਹਨ ਪਰ ਕੁਝ ਲੋਕ ਵਿਆਹਿਕ ਜੀਵਨ ਵਿੱਚ ਇਸ ਨੂੰ ਮਹਿਸੂਸ ਕਰਦੇ ਹਨ ਤੇ ਇਸ ਬਾਰੇ ਗੱਲ ਵੀ ਕਰਦੇ ਹਨ। ਵੱਡੇ ਤੇ ਬਜੁਰਗ ਅਕਸਰ ਕਹਿੰਦੇ ਹਨ ਕਿ ਵਿਆਹ ਕਰਨ ਨਾਲ਼ ਤੁਹਾਨੂੰ ਪੂਰੀ ਜਿੰਦਗੀ ਲਈ ਸਾਥੀ ਮਿਲ ਜਾਦਾਂ ਹੈ ਜਿਸ ਨਾਲ਼ ਤੁਸੀਂ ਆਪਣੇ ਸੁੱਖ-ਦੁੱਖ, ਖੁਸ਼ੀ-ਗਮੀ ਤੇ ਦਰਦ ਨੂੰ ਵੰਡ ਸਕਦੇ ਹੋ। ਪਰ ਜੇਕਰ ਤੁਹਾਡਾ ਸਾਥੀ ਹੀ ਇਕੱਲਤਾ ਦਾ ਕਾਰਨ ਹੋਵੇ ਤਾਂ? ਉਦੋਂ ਕੀ ਹੋਵੇਗਾ ਜਦੋਂ ਤੁਹਾਡੀ ਵਿਆਹਿਕ ਜਿੰਦਗੀ ਤੁਹਾਨੂੰ ਕਿਸੇ ਨਾਲ਼ ਕੁਝ ਸ਼ੇਅਰ ਨਹੀਂ ਕਰਨ ਦਿੰਦੀ? ਕੁਝ ਲੋਕਾਂ ਲਈ ਇਹ ਸਿਰਫ਼ ਕਲਪਨਾ ਹੋ ਸਕਦੀ ਹੈ ਪਰ ਕੁਝ ਲੋਕਾਂ ਲਈ ਇਹ ਕੌੜੀ ਸੱਚਾਈ ਹੈ।

ਮੌਮਜੰਕਸ਼ਨ ਦੱਸਦਾ ਹੈ ਕਿ ਤੁਸੀਂ ਆਪਣੇ ਵਿਆਹਿਕ ਜੀਵਨ ਵਿੱਚ ਇਕੱਲਤਾ ਕਿਉ ਮਹਿਸੂਸ ਕਰਦੇ ਹੋ ਤੇ ਇਕੱਲਾਪੇ ਤੇ ਕੀ ਲੱਛਣ ਹਨ। ਅਸੀਂ ਤੁਹਾਨੂੰ ਇਸਦੇ ਉਪਾਅ ਵੀ ਦੱਸਾਗੇ,ਉਪਾਅ ਜਾਣਨ ਲਈ ਜਰੂਰ ਪੜ੍ਹੋ

ਵਿਆਹ ਵਿੱਚ ਇਕਲਾਪਾ ਜਾਂ ਇਕੱਲਾਪਣ ਕੀ ਹੈ?
ਜੈਨ ਤੇ ਉਸਦਾ ਪਤੀ ਉਸਦੇ ਮਾਪਿਆ ਦੇ ਘਰ ਜਾਣ ਲਈ ਕਾਰ ਵਿੱਚ ਇਕੱਲੇ ਸਫ਼ਰ ਕਰ ਰਹੇ ਹਨ ।ਉਹ ਜਾਣਦੀ ਹੈ ਕਿ ਇਹ 3 ਘੰਟੇ ਦਾ ਸ਼ਫਰ ਬੋਰਿੰਗ ਹੈ ਤੇ ਹੋਇਆ ਵੀ ਇੱਦਾ ਹੀ ।ਜੈਨ ਤੇ ਉਸਦਾ ਪਤੀ ਬਿਨਾਂ ਕੁਝ ਬੋਲੇ ਆਪਣੀ ਮਿੱਥੀ ਥਾਂ ਤੇ ਪਹੁੰਚ ਜਾਂਦੇ ਹਨ। ਜੈਨ ਆਪਣੇ ਫੋਨ ਵਿੱਚ ਖੋ ਗਈ ਤੇ ਉਸਦਾ ਪਤੀ ਸੜਕ ਵੱਲ਼ ਦੇਖਦਾ ਰਿਹਾ । ਦੋਨਾਂ ਦੇ ਰਸਤੇ ਅਲੱਗ ਹਨ।

ਇਕੱਲਾਪਣ ਓਹ ਹੈ ਜਦੋਂ ਤੁਸੀਂ ਇੱਕ ਥਾਂ ਹੋ ਕੇ ਵੀ ਇੱਕ ਥਾਂ ਤੇ ਨਹੀਂ ਹੁੰਦੇ। ਤੁਸੀਂ ਇੱਕ ਦੂਜੇ ਦੇ ਨਾਲ਼ ਹੋਣ ਤੇ ਅਜੀਬ ਮਹਿਸੂਸ ਕਰਦੇ ਹੋ ਤੇ ਤੁਹਾਡੇ ਵਿੱਚ ਕੋਈ ਮਾਨਸਿਕ ਤੇ ਸਰੀਰਕ ਜੁੜਾਵ ਨਹੀਂ ਹੁੰਦਾ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਲੋਕਾਂ ਲਈ ਜਰੂਰ ਤੁਸੀਂ ਇੱਕ ਵਿਆਹਿਕ ਜੋੜਾ ਹੁੰਦੇ ਹੋ ਪਰ ਇਹ ਅਸਲ ਸੱਚ ਨਹੀ ਹੁੰਦਾ।

ਤੁਹਾਡੇ ਸਾਥੀ ਨਾਲ਼ ਅਕਸਰ ਤੁਹਾਡੀ ਗੱਲਬਾਤ ਤਣਾਅਪੂਨ ਰਹਿੰਦੀ ਹੈ ਤੇ ਤੁਸੀਂ ਆਪਣੀਆਂ ਭਾਵਨਾਵਾਂ ਆਪਣੇ ਜਾਵਨਸਾਥੀ ਨਾਲ਼ ਸਾਂਝੀਆਂ ਕਰਨਾ ਛੱਡ ਦਿੰਦੇ ਹੋ।

ਵਿਆਹ ਵਿੱਚ ਇਕੱਲੇਪਣ ਦੇ ਕਾਰਨ

ਇਕੱਲੇਪਣ ਦੀ ਸਮੱਸਿਆ ਹਜਾਰਾ-ਕਰੋੜਾ ਲੋਕਾਂ ਵਿੱਚ ਅੱਜ ਦੇ ਦੌਰ ਵਿੱਚ ਆਮ ਜਿਹੀ ਗੱਲ ਹੈ। ਸਵੀਡਿਸ਼ ਦੇ ਇੱਕ ਅਧਿਐਨ ਦੇ ਅਨੁਸਾਰ ਵਿਆਹੇ ਹੋਏ ਲੋਕਾਂ ਵਿੱਚ ਲਿੰਗ ਦਾ ਅੰਤਰ ਹੁੰਦਾ ਹੈ , ਮਤਲਬ ਕਿ ਵਿਆਹ ਦੌਰਾਨ ਔਰਤਾਂ ਵੱਧ ਇਕੱਲੇਪਣ ਦਾ ਸ਼ਿਕਾਰ ਹੁੰਦੀਆਂ ਹਨ। ਉਹ ਕਾਰਨ ਜਿਹਨਾਂ ਕਰਕੇ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ।

ਡਰਾਉਣਾ ਤੇ ਧਮਕਾਉਣਾ

ਜੇਕਰ ਤੁਹਾਡਾ ਜੀਵਨਸਾਥੀ ਆਪਣੇ ਆਪ ਨੂੰ ਜਿਆਦਾ ਤਾਕਤਵਰ ਸਮਝਦਾ ਹੈ ਤੇ ਤੁਹਾਨੂੰ ਡਰਾਕੇ ਰੱਖਦਾ ਹੈ ।ਜੇਕਰ ਮਾਨਸਿਕ ਤੇ ਭਾਵਾਨਾਤਮਕ ਉਤਪੀੜਨ ਰੋਜ਼ ਦੀ ਗੱਲ ਹੈ , ਤੁਸੀਂ ਆਪਣੇ ਸਾਥੀ ਤੋਂ ਡਰਦੇ ਹੋ ਤਾਂ ਤੁਸੀਂ ਇਕੱਲੇਪਣ ਦਾ ਸ਼ਿਕਾਰ ਹੋ ਸਕਦੇ ਹੋ ।

ਹੈਕਟਿਕ ਸੈਡਿਊਲ

ਅੱਜ ਦੇ ਸਮੇਂ ਵਿੱਚ ਤਲਾਕ ਦਾ ਇੱਕ ਕਾਰਨ ਇਹ ਹੈ ਕਿ ਕਪਲ ਆਪਣੇ-ਆਪ ਵਿੱਚ ਵਿਅਸਤ ਰਹਿੰਦੇ ਹਨ ।ਅਕਸਰ ਕਪਲਜ ਆਪਣੇ ਕੰਮ ਜਾਂ ਪਰਿਵਾਰਿਕ ਮਸਲਿਆਂ ਵਿੱਚ ਵਿਅਸਤ ਰਹਿੰਦੇ ਹਨ ਤੇ ਇੱਕ ਦੂਜੇ ਨੂੰ ਆਪਸ ਵਿੱਚ ਸਮਾਂ ਨਹੀਂ ਦੇ ਪਾਉਦੇ ਇਹ ਵੀ ਇਕੱਲੇਪਣ ਦਾ ਇੱਕ ਕਾਰਨ ਹੈ ।ਜਦੋਂ ਤੁਸੀਂ ਬੈਠ ਕੇ ਇਸ ਬਾਰੇ ਸੋਚਦੇ ਹੋ ਤਾਂ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ।

ਭਾਵਨਾਤਮਕ ਸਹਾਇਤਾ ਦੀ ਤਾਂਘ ਰੱਖਣਾ

ਜੇਕਰ ਤੁਹਾਡੀਂ ਮਾਂ ਬਹੁਤ ਬਿਮਾਰ ਹੈ ਤੇ ਤੁਸੀਂ ਇਸ ਲਈ ਚਿੰਤਾ ਵਿੱਚ ਹੋ ਪਰ ਤੁਹਾਡੇ ਦੁੱਖ ਤੇ ਚਿੰਤਾ ਨੂੰ ਦੇਖ ਕੇ ਤੁਹਾਡਾ ਜੀਵਨਸਾਥੀ ਕੁਝ ਨਹੀਂ ਕਰਦਾ । ਜਦੋਂ ਤੁਹਾਡੀ ਆਪਸ ਵਿੱਚ ਕੋਈ ਭਾਵਾਨਾਤਮਕ ਸਾਂਝ ਨਹੀਂ ਹੁੰਦੀ ਤੇ ਤੁਸੀਂ ਆਪਣੇ ਸਾਥੀ ਨੂੰ ਕੁਝ ਬੋਲਣ ਨਾਲ਼ੋ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹੋ ਤਾਂ ਤੁਸੀਂ ਇਕੱਲੇਪਣ ਦਾ ਸ਼ਿਕਾਰ ਹੋ ।

ਬਹੁਤ ਘੱਟ ਸਰੀਰਕ ਨੇੜਤਾ

ਤੁਸੀਂ ਆਖਰੀ ਵਾਰ ਆਪਣੇ ਸਾਥੀ ਨਾਲ਼ ਕਦੋਂ ਸੋਏ ਸੀ ? ਕਿੱਸ ਜਾਂ ਹਲ਼ਕਾ ਪੰਚ ਸਿਰਫ਼ ਸਰੀਰ ਲਈ ਹੀ ਨਹੀਂ ਬਲਕਿ ਦਿਮਾਗ ਲਈ ਵੀ ਚੰਗੇ ਹੁੰਦੇ ਹਨ । ਇਹ ਸਭ ਜਿਨਾਂ ਤੁਸੀਂ ਘੱਟ ਕਰੋਗੇ ਤੁਹਾਡੇ ਵਿੱਚ ਉਨੀਆਂ ਦੂਰੀਆਂ ਵਧਣਗੀਆਂ ।

ਆਪਸ ਵਿੱਚ ਘੱਟ ਸਮਾਂ ਬਤੀਤ ਕਰਨਾ

ਤੁਹਾਡਾ ਆਲਾ ਦੁਆਲਾ ਹਮੇਸਾਂ ਬੱਚਿਆ ਜਾਂ ਪਰਿਵਾਰ ਨਾਲ਼ ਭਰਿਆ ਰਹਿੰਦਾ ਹੈ ਤੇ ਜੇਕਰ ਪਰਿਵਾਰ ਵੱਡਾ ਹੈ ਤੇ ਤੁਹਾਨੂੰ ਆਪਸ ਵਿੱਚ ਬਤੀਤ ਕਰਨ ਦਾ ਸਮਾਂ ਨਹੀਂ ਮਿਲ ਪਾਉਦਾ ਤਾਂ ਤੁਸੀਂ ਇਕੱਲੇਪਣ ਦਾ ਸ਼ਿਕਾਰ ਹੋ ਸਕਦੇ ਹੋ ।

ਪੁਰਾਣਾ ਤਜ਼ਰਬਾ

ਜਰੂਰੀ ਨਹੀਂ ਕਿ ਇਕੱਲਾਪਣ ਵਿਆਹ ਤੇ ਤੁਹਾਡੇ ਸਾਥੀ ਦੇ ਕਾਰਨ ਹੀ ਮਹਿਸੂਸ ਹੋਵੇ ਕਈ ਵਾਰ ਇਹ ਤੁਹਾਡੇ ਪਹਿਲੇ ਰਿਸ਼ਤਿਆਂ ਕਾਰਨ ਵੀ ਮਹਿਸੂਸ ਹੋ ਸਕਦਾ ਹੈ । ਇੱਕ ਅਧਿਐਨ ਦੇ ਅਨੁਸਾਰ ਇਕੱਲਾਪਣ ਕਾਰਨ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਸਕਦੇ ਹੋ ।

ਵਿਆਹ ਵਿੱਚ ਇਕੱਲੇਪਣ ਦੇ ਲੱਛਣ

ਕੀ ਤੁਹਾਨੂੰ ਆਪਣੇ ਸਾਥੀ ਨਾਲ਼ ਨੇੜਤਾ ਸਾਂਝੀ ਕਰਨ ਦਾ ਸਮਾਂ ਮਿਲਦਾ ਹੈ?

ਜੇਕਰ ਤੁਸੀਂ ਕਿਸੇ ਕਾਰਨ ਕਰਕੇ ਜਿਵੇ ਟਾਈਮ ਦੀ ਘਾਟ ਜਾਂ ਇੰਟਰਸ਼ਟ ਕਰਕੇ ਆਪਣੇ ਸਾਥੀ ਨਾਲ਼ ਸਮਾਂ ਨਹੀਂ ਬਿਤਾਉਦੇ ਤੇ ਨੇੜਤਾ ਸਾਂਝੀ ਨਹੀਂ ਕਰ ਪਾਉਦੇ ਤਾਂ ਇਹ ਇਕੱਲੇਪਣ ਦੇ ਲੱਛਣ ਹਨ ।

ਤੁਸੀਂ ਆਪਸ ਵਿੱਚ ਆਪਣੀ ਰੋਜਾਨਾ ਰੁਟੀਨ ਸਾਂਝੀ ਨਹੀਂ ਕਰਦੇ

ਜੇਕਰ ਤੁਸੀਂ ਆਪਣੇ ਸਾਥੀ ਨਾਲ਼ ਆਪਣੀ ਰੋਜਾਨਾ ਰੁਟੀਨ ਸਾਂਝੀ ਨਹੀਂ ਕਰ ਪਾਉਦੇ ਤੇ ਜੇ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਪਰ ਤੁਹਾਡਾ ਸਾਥੀ ਆਪਣੇ ਮੋਬਾਇਲ ਜਾਂ ਕੰਮ ਵਿੱਚ ਵਿਅਸਤ ਰਹਿੰਦਾ ਹੈ ਤਾਂ ਇਹ ਇਕਲਾਪੇ ਦੇ ਲੱਛਣ ਹਨ ।

ਤੁਸੀਂ ਸ਼ਪੈਸ਼ਲ ਦਿਨ ਭੁੱਲ ਜਾਂਦੇ ਹੋ

ਜੇਕਰ ਤੁਸੀਂ ਆਪਣੇ ਬੱਚਿਆਂ ਦੀ ਅਇਨਮੈਂਟ ਤੇ ਆਪਣੀ ਮੀਟਿੰਗ ਯਾਦ ਰੱਖਦੇ ਹੋ ਪਰ ਆਪਣੀ ਸਾਲਗਿਰਾਹ ਜਾਂ ਜਨਮਦਿਨ ਭੁੱਲ ਜਾਂਦੇ ਹੋ ਤਾਂ ਇਹ ਵੀ ਇਕਲਾਪੇ ਦੇ ਹੀ ਲੱਛਣ ਹਨ ।

ਤੁਹਾਡਾ ਪਾਟਨਰ ਨਹੀਂ ਦੱਸਦਾ ਕਿ ਉਹ ਕੀ ਚਾਹੁੰਦਾ ਹੈ

ਜੇਕਰ ਤੁਹਾਡਾ ਪਾਟਨਰ ਤੁਹਾਨੂੰ ਮਦਦ ਲਈ ਨਹੀਂ ਕਹਿੰਦਾ ਤੇ ਖੁਦ ਹੀ ਵਾਰ-ਵਾਰ ਅਸਫਲ ਹੋਣ ਤੇ ਕੋਸ਼ਿਸ ਕਰਦਾ ਰਹਿੰਦਾ ਹੈ ਤਾਂ ਇਹ ਤੁਹਾਡੇ ਵਿਚਲੀ ਦੂਰੀ ਨੂੰ ਦਰਸਾਉਦਾ ਹੈ ਤੇ ਇਕੱਲੇਪਣ ਨੂੰ ਵਧਾਉਦਾ ਹੈ । ਇਕੱਰਲੇਪਣ ਨਾਲ਼ ਤੁਸੀਂ ਡਿਪਰੈਸ਼ਨ ਵਿੱਚ ਜਾ ਸਕਦੇ ਹੋ ਤੇ ਜੇਕਰ ਤੁਸੀਂ ਅਜਿਹੇ ਵਿੱਚ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਭਾਵਨਾਵਾਂ ਨੂੰ ਬਿਆਨ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਦਾਂ ਹੈ ।

ਵਿਆਹ ਵਿੱਚ ਇਕੱਲੇਪਣ ਨੂੰ ਕਿਵੇਂ ਖ਼ਤਮ ਕਰੀਏ:

ਗੱਲ-ਬਾਤ ਕਰਨਾ

ਆਪਣੇ ਸਾਥੀ ਨਾਲ਼ ਅਕਸਰ ਗੱਲ ਕਰੋ। ਉਸ ਨਾਲ਼ ਆਪਣੀ ਰੋਜਾਨਾ ਰੁਟੀਨ ਸਾਂਝੀ ਕਰੋ। ਕਿਸੇ ਕਾਮਨ ਟੋਪਿਕ ਤੇ ਗੱਲ ਛੇੜੋ। ਅਕਸਰ ਉਸ ਨਾਲ਼ ਗੱਲਬਾਤ ਕਰਦੇ ਰਹੋ। ਇਸ ਨਾਲ਼ ਆਪਸੀ ਨੇੜਤਾ ਵਧੇਗੀ ਤੇ ਇਕੱਲਾਪਣ ਖ਼ਤਮ ਹੋਵੇਗਾ।

ਚੰਗੀਆਂ ਯਾਦਾਂ ਨੂੰ ਯਾਦ ਕਰੋ

ਆਪਣੇ ਵਿਆਹ ਤੇ ਹਨੀਮੂਨ ਦੀਆਂ ਫੋਟੋਆਂ ਦੇਖੋ । ਆਪਣੇ ਚੰਗੇ ਦਿਨਾਂ ਨੂੰ ਯਾਦ ਕਰੋ । ਉਹਨਾਂ ਗੱਲਾਂ ਨੂੰ ਯਾਦ ਕਰੋ ਜਿਹਨਾਂ ਬਾਰੇ ਸ਼ਿਰਫ਼ ਤੁਸੀਂ ਜਾਣਦੇ ਹੋ ਨਾ ਕਿ ਤੁਹਾਡਾ ਪਰਿਵਾਰ । ਉਹਨਾਂ ਗੱਲਾਂ ਨੂੰ ਯਾਦ ਕਰੋ ਜਦੋਂ ਤੁਸੀਂ ਇਕੱਠੇ ਹੱਸੇ ਸੀ।

ਇੱਕ-ਦੂਜੇ ਲਈ ਨਿੱਕੀਆਂ-ਨਿੱਕੀਆਂ ਚੀਜਾਂ ਕਰੋ

ਜੇਕਰ ਤੁਹਾਡਾ ਪਤੀ ਟਾਈ ਲਗਾਉਣ ਵਿੱਚ ਦਿੱਕਤ ਮਹਿਸੂਸ ਕਰ ਰਿਹਾ ਹੈ ਤਾਂ ਉਸਦੀ ਮਦਦ ਕਰੋ ।ਜੇਕਰ ਤੁਹਾਡੀ ਪਤਨੀ ਫੂਡੀ ਹੈ ਤਾਂ ਉਸ ਨੂੰ ਚੰਗਾ-ਚੰਗੀ ਖਾਣਾ ਖਿਲਾਓ ।ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡਾ ਪਾਟਨਰ ਤੁਹਾਡੇ ਨਾਲ਼ ਸਙ ਕੁਝ ਸ਼ੇਅਰ ਕਰੇਗਾ ।

ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝੋ

ਹਮੇਸ਼ਾਂ ਆਪਣੀ ਪੱਖ ਨੂੰ ਮੂਰਹੇ ਨਾ ਰੱਖੋ ਆਪਣੇ ਪਾਟਨਰ ਦੀਆਂ ਭਾਵਨਾਵਾਂ ਨੂੰ ਵੀ ਸਮਝੋ ।ਜੋਕਰ ਤੁਸੀਂ ਆਪਣੀ ਸੱਸ ਤੋਂ ਪਰੇਸ਼ਾਨ ਹੋ ਕਿ ਜਿਹੜੀ ਪਾਰਟੀ ਤੁਸੀਂ ਆਪਣੇ ਪਾਟਨਰ ਲਈ ਰੱਖੀ ਹੈ ਤੇ ਉਹ ਉਸ ਵਿੱਚ ਆਈ ਹੈ ਤੇ ਤੁਹਾਡਾ ਪਾਟਨਰ ਇਸ ਨਾਲ਼ ਸਹਿਮਤ ਨਹੀ ਹੈ ਤਾਂ ਤੁਹਾਨੂੰ ਇਸ ਬਾਰੇ ਰੁਕ ਕੇ ਥੋੜਾ ਸੋਚਣਾ ਚਾਹੀਦਾ ਹੈ ।

ਉਪਰ ਦਿੱਤੇ ਗਏ ਉਪਾਅ ਤੁਹਾਨੂੰ ਇਕਲਾਪੇ ਚੋ ਉਭਰਨ ਵਿੱਚ ਸਹਾਇਤਾ ਕਰਨਗੇ।

ਇਕੱਲੇਪਣ ਨਾਲ਼ ਜੁੜੀਆਂ ਸਿਹਤ ਸਮੱਸਿਆਵਾਂ

ਇਕੱਲਾਪਣ ਸਰੀਰਕ ਤੇ ਭਾਵਾਨਾਤਮਕ ਦੋਨੋਂ ਤਰੀਕੇ ਨਾਲ਼ ਹੋ ਸਕਦਾ ਹੈ ਤੇ ਇਸ ਨਾਲ਼ ਕੁਝ ਬਿਮਾਰੀਆਂ ਵੀ ਆ ਸਕਦੀਆਂ ਹਨ

1 ਡਿਪਰੈਸ਼ਨ

2ਆਤਮ-ਹੱਤਿਆ (ਸੁਸਾਇਡ)

3ਈਰਖਾ

4.ਲੋ-ਸੈਲਫ ਐਸਟੀਮ (Low self-esteem)

5.ਸਰਾਬ ਪੀਣਾ ਤੇ ਡਰੱਗਜ ਲੈਣਾ

ਇਕਲੇਪਣ ਦੀ ਬਿਮਾਰੀ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ । ਜੇਕਰ ਤੁਸੀਂ ਸਿੰਗਲ ਪਤੀ-ਪਤਨੀ ਹੋ ਤਾਂ ਖੁਦ ਨੂੰ ਨਾਕਾਰਾਤਮਕ ਵਿਚਾਰਾਂ ਵਿਚੋਂ ਕੱਢੋ ਤੇ ਆਪਣੇ ਆਪ ਨਾਲ਼ ਕੁਝ ਸੰਵੇਦਨਸ਼ੀਲਤਾ ਰੱਖੋ ।

ਖੁਦ ਨੂੰ ਇਕੱਲਤਾ ਵਿਚੋਂ ਬਾਹਰ ਕਿਵੇ ਕੱਢੀਏ?

ਖੁਦ ਨਾਲ਼ ਹਮਦਰਦੀ ਕਰਨਾ ਛੱਡੋ ਤੇ ਜੀਣਾ ਸ਼ੁਰੂ ਕਰੋ

ਜਿਨਾਂ ਜਿਆਦਾ ਤੁਸੀਂ ਸੋਚੋਗੇ ਉਨਾਂ ਜਿਆਦਾ ਇਹ ਤੁਹਾਡੇ ਤੇ ਪ੍ਰਭਾਵ ਪਾਵੇਗਾ ।ਤੁਹਾਡਾ ਸਾਥੀ ਤੁਹਾਡੇ ਲਈ ਖਾਸ ਹੈ ਪਰ ਤੁਹਾਡੀ ਜਿੰਦਗੀ ਵਿੱਚ ਹੋਰ ਵੀ ਲੋਕ ਹਨ । ਲੋਕਾਂ ਤੋਂ ਹਮਦਰਦੀ ਲੈਣਾ ਬੰਦ ਕਰੋ ।

ਕਿਸੇ ਆਦਤ ਨੂੰ ਵਿਕਸਤ ਕਰੋ

ਵਿਆਹ ਤੋਂ ਬਾਅਦ ਇਕੱਲੇਪਣ ਤੋਂ ਨਿਕਲਣ ਲਈ ਕੋਈ ਆਦਤ ਨੂੰ ਵਿਕਸਤ ਕਰੋ, ਉਹ ਸਭ ਕਰੋ ਜੋ ਤੁਸੀਂ ਹਮੇਸਾਂ ਤੋਂ ਕਰਨਾ ਚਾਹੁੰਦੇ ਸੀ। ਇਹ ਤੁਹਾਨੂੰ ਰਾਹਤ ਮਹਿਸੂਸ ਕਰਾਏਗਾ। ਕੁਝ ਲਿਖੋ ਜਾਂ ਕੋਈ ਡਾਂਸ ਕਲਾਸ ਜੁਆਇੰਨ ਕਰੋ। ਇਸ ਨਾਲ਼ ਤੁਹਾਨੂੰ ਖੁਸੀ ਮਿਲੇਗੀ।

ਪਲਾੱਨਜ ਨੂੰ ਕਦੇ ਨਾ ਨਾ ਕਹੋ

ਤੁਹਾਡੇ ਦੋਸਤਾਂ ਤੇ ਪਰਿਵਾਰ ਦੁਆਰਾ ਬਣਾਏ ਗਏ ਪਲਾੱਨਜ ਨੂੰ ਨਾ, ਨਾ ਕਹੋ । ਜੇ ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੇ ਪਿਕਨਿਕ, ਲੌਂਗ ਡ੍ਰਾਇਵ ਵਿੱਚ ਸ਼ਾਮਲ ਹੋਵੋ ਤਾਂ ਉਨ੍ਹਾਂ ਦੇ ਨਾਲ ਜਰੂਰ ਜਾਓ। ਇਸ ਨਾਲ਼ ਤੁਸੀਂ ਚੰਗਾ ਮਹਿਸੂਸ ਕਰੋਗੇ।

ਦੋਸਤਾਂ ਤੇ ਪਰਿਵਾਰ ਨੂੰ ਘਰੇ ਬੁਲਾਓ

ਆਪਣੇ ਦੋਸਤਾਂ ਤੇ ਫੈਮਿਲੀ ਨੂੰ ਖਾਣੇ ਤੇ ਬੁਲਾਓ, ਉਹਨਾਂ ਨਾਲ਼ ਗੱਲਾਂ ਕਰੋ ਤੇ ਸਮਾਂ ਬਿਤਾਓ । ਇਕੱਠੇ ਫਿਲਮਾਂ ਤੇ ਟੀਵੀ ਸ਼ੀਰੀਜ਼ ਦੇਖੋ । ਹੋ ਸਕੇ ਤਾਂ ਆਪਣੇ ਪਾਟਨਰ ਨੂੰ ਇਸ ਵਿੱਚ ਸ਼ਾਮਿਲ ਕਰੋ ।

ਆਪਣੇ ਕਰੀਅਰ ਤੇ ਫੋਕਸ ਕਰੋ

ਆਪਣੀ ਨਿੱਜੀ ਜਿੰਦਗੀ ਨਾਲ਼ ਆਪਣੀ ਪ੍ਰਫੈਸ਼ਨਲ ਲਾਈਫ ਨੂੰ ਪ੍ਰਭਾਵਿਤ ਨਾ ਹੋਣ ਦਿਓ । ਇਹ ਬਹੁਤ ਔਖਾ ਹੈ ਪਰ ਆਫਿੱਸ ਵਿੱਚ ਆਪਣੇ ਕੁਲੀਗਜ ਨਾਲ਼ ਗੱਲਬਾਤ ਕਰੋ । ਇਹ ਤੁਹਾਨੂੰ ਸਾਂਤੀ ਦੇਵੇਗਾ ।

ਇਕੱਲੇ ਰਹਿਣਾ ਸਿੱਖੋ,ਇਕੱਲੇਪਣ ਤੋਂ ਘਬਰਾਓ ਨਹੀਂ

ਇਹ ਸਭ ਤੋਂ ਔਖਾ ਹੈ , ਆਪਣੇ ਆਪ ਨੂੰ ਪਿਆਰ ਕਰਨਾ ਤੇ ਖੁਦ ਨਾਲ਼ ਜੀਣਾ ਸਿੱਖੋ ।ਆਪਣੇ ਆਪ ਨੂੰ ਦੋਸੀ ਠਹਿਰਾਉਣਾ ਛੱਡੋ । ਆਪਣੀਆਂ ਛੁਪੀਆਂ ਹੋਈਆਂ ਯੋਗਤਾਵਾਂ ਨੂੰ ਪਹਿਚਾਣੋ ਤੇ ਆਪਣੀ ਇੱਕ ਨਵੀਂ ਪਹਿਚਾਣ ਬਣਾਓ ।

ਆਪਣੀ ਸਿਹਤ ਤੇ ਧਿਆਨ ਦਿਓ

ਤੁਸੀਂ ਇਕੱਲੇਪਣ ਨੂੰ ਹਰਾ ਸਕਦੇ ਹੋ ਜੇਕਰ ਤੁਸੀਂ ਤਾਕਤਵਰ ਹੋ ਇਹ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਪ੍ਰਭਾਵਿਤ ਕਰਦਾ ਹੈ । ਯੋਗਾ , ਮੈਡੀਟੈਸ਼ਨ ਤੋ ਜਿੰਮ ਕਰੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ ।

ਆਪਣੀ ਪਾਟਨਰ ਨਾਲ਼ ਗੱਲ ਕਰੋ

ਲੜਾਈ ਸ਼ੁਰੂ ਹੋਮ ਤੋਂ ਪਹਿਲਾਂ ਜੰਗ ਨਾ ਹਾਰੋ ।ਆਪਣੀ ਜੀਵਨਸਾਥੀ ਨਾਲ਼ ਆਪਣੇ ਇਕੱਲੇਪਣ ਦੀ ਗੱਲ ਕਰੋ। ਹੋ ਸਕਦਾ ਹੈ ਉਹ ਵੀ ਇਕੱਲਾਪਣ ਮਹਿਸੂਸ ਕਰ ਰਿਹਾ ਹੋਵੇ । ਇੱਕ ਦੂਜੇ ਨਾਲ਼ ਗੱਲ਼ ਕਰਕੇ ਇਸ ਮੁੱਦੇ ਨੂੰ ਹੱਲ ਕਰੋ।
Published by: Anuradha Shukla
First published: July 1, 2021, 12:33 PM IST
ਹੋਰ ਪੜ੍ਹੋ
ਅਗਲੀ ਖ਼ਬਰ