Home /News /lifestyle /

Online Death Certificate: ਆਪਣਾ ਹੀ ਮੌਤ ਸਰਟੀਫਿਕੇਟ ਲੈਣ ਲਈ ਅਰਜ਼ੀ, ਫਾਰਮੈਟ ਦੇਖ ਉਲਝੇ ਆਨੰਦ ਮਹਿੰਦਰਾ

ਕੀ ਕੋਈ ਵਿਅਕਤੀ ਆਪਣੀ ਮੌਤ ਤੋਂ ਬਾਅਦ ਆਪਣੇ ਲਈ ਮੌਤ ਦੇ ਸਰਟੀਫਿਕੇਟ ਲਈ ਅਰਜ਼ੀ ਦੇ ਸਕਦਾ ਹੈ? ਬਿਨਾਂ ਸ਼ੱਕ ਅਜਿਹਾ ਸੰਭਵ ਹੀ ਨਹੀਂ ਹੈ। ਪਰ ਇਕ ਤਸਵੀਰ ਦੇਖ ਕੇ ਕਾਰੋਬਾਰੀ ਆਨੰਦ ਮਹਿੰਦਰਾ ਦੇ ਦਿਮਾਗ 'ਚ ਇਹੀ ਸਵਾਲ ਉੱਠਿਆ ਤਾਂ ਉਨ੍ਹਾਂ ਨੇ ਟਵੀਟ ਕਰ ਦਿੱਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਉਸ ਸਰਕਾਰੀ ਪੋਰਟਲ (ਵੈਬਸਾਈਟ) ਦਾ ਇੱਕ ਸਨੈਪਸ਼ਾਟ ਵੀ ਸਾਂਝਾ ਕੀਤਾ, ਜਿਸ ਵਿੱਚ ਸਪੱਸ਼ਟ ਤੌਰ 'ਤੇ ਪੁੱਛਿਆ ਗਿਆ ਹੈ ਕਿ ਤੁਹਾਨੂੰ ਕਿਸ ਲਈ ਮੌਤ ਸਰਟੀਫਿਕੇਟ ਦੀ ਲੋੜ ਹੈ? ਆਪਣੇ ਲਈ ਜਾਂ ਕਿਸੇ ਹੋਰ ਲਈ?

ਹੋਰ ਪੜ੍ਹੋ ...
  • Share this:

ਆਨੰਦ ਮਹਿੰਦਰਾ ਵੱਲੋਂ ਟਵੀਟ ਕੀਤੇ ਜਾਣ ਤੋਂ ਬਾਅਦ ਇਹ ਪੋਸਟ ਵਾਇਰਲ ਹੋ ਗਈ ਹੈ। ਟਵਿੱਟਰ 'ਤੇ ਸਨੈਪਸ਼ਾਟ ਨੂੰ ਸਾਂਝਾ ਕਰਦੇ ਹੋਏ, ਆਨੰਦ ਮਹਿੰਦਰਾ ਨੇ ਚੁਟਕੀ ਲਈ ਅਤੇ ਲਿਖਿਆ, "ਅਸੀਂ ਸਿਰਫ਼ ਇਕੱਲੇ ਨਹੀਂ ਹਾਂ ਜੋ ਮੌਤ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਕਰਦੇ ਹਾਂ ..."। ਭਾਰਤ ਦੇ ਲੋਕ ਵੀ ਮੌਤ ਤੋਂ ਬਾਅਦ ਦੇ ਜੀਵਨ ਵਿੱਚ ਵਿਸ਼ਵਾਸ ਕਰਦੇ ਹਨ। ਪਰ ਪੱਛਮੀ ਦੇਸ਼ਾਂ ਵਿੱਚ ਅਜਿਹਾ ਨਹੀਂ ਹੈ। ਉਹ ਮੌਤ ਤੋਂ ਬਾਅਦ ਕਿਸੇ ਕਿਸਮ ਦੇ ਜੀਵਨ ਤੋਂ ਇਨਕਾਰ ਕਰਦੇ ਹਨ। ਵੱਖ ਵੱਖ ਧਰਮਾਂ ਵਿਚ ਮੌਤ ਉਪਰੰਤ ਜੀਵਨ ਬਾਰੇ ਮਾਨਤਾਵਾਂ ਨੂੰ ਜਾਣਨਾ ਦਿਲਚਸਪ ਹੋਵੇਗਾ।

ਹਿੰਦੂ ਵਿਸ਼ਵਾਸ

ਲਾਈਵ ਮਿੰਟ ਨੇ ਆਪਣੀ ਰਿਪੋਰਟ ਵਿੱਚ ਮੌਤ ਉਪਰੰਤ ਜੀਵਨ ਬਾਰੇ ਵੱਖ-ਵੱਖ ਧਰਮਾਂ ਦੀਆਂ ਮਾਨਤਾਵਾਂ ਬਾਰੇ ਦੱਸਿਆ ਹੈ। ਇਸ ਦੇ ਅਨੁਸਾਰ, ਇੱਕ ਆਮ ਹਿੰਦੂ ਵਿਸ਼ਵਾਸ ਦੇ ਅਨੁਸਾਰ, ਲੋਕ ਮੌਤ ਅਤੇ ਪੁਨਰ ਜਨਮ ਦੇ ਚੱਕਰ ਵਿੱਚੋਂ ਲੰਘਦੇ ਹਨ। ਮਨੁੱਖ ਦੀ ਆਤਮਾ ਮੌਤ ਤੋਂ ਬਾਅਦ ਦੂਜੇ ਸਰੀਰ ਵਿੱਚ ਮੁੜ ਜਨਮ ਲੈਂਦੀ ਹੈ। ਕੁਝ ਲੋਕ ਸੋਚਦੇ ਹਨ ਕਿ ਮੌਤ ਤੋਂ ਤੁਰੰਤ ਬਾਅਦ ਪੁਨਰ ਜਨਮ ਹੁੰਦਾ ਹੈ, ਜਦੋਂ ਕਿ ਕੁਝ ਲੋਕ ਸੋਚਦੇ ਹਨ ਕਿ ਆਤਮਾ ਕਿਸੇ ਹੋਰ ਸੰਸਾਰ ਵਿੱਚ ਹੋ ਸਕਦੀ ਹੈ। ਹਿੰਦੂ ਮਾਨਤਾ ਹੈ ਕਿ ਇੱਕ ਆਤਮਾ ਪੁਨਰ ਜਨਮ ਤੋਂ ਪਹਿਲਾਂ ਨਰਕ ਜਾਂ ਸਵਰਗ ਵਿੱਚ ਸਮਾਂ ਬਿਤਾਉਂਦੀ ਹੈ।

ਇਸਲਾਮ ਅਤੇ ਈਸਾਈ ਧਰਮ

ਜੇਕਰ ਅਸੀਂ ਇਸਲਾਮੀ ਸਿਧਾਂਤ ਦੀ ਗੱਲ ਕਰੀਏ ਤਾਂ ਇੱਥੇ ਕੇਵਲ ਇੱਕ ਹੀ ਜੀਵਨ ਹੈ ਜਿਸਨੂੰ ਅਖਿਰਾਹ ਕਿਹਾ ਜਾਂਦਾ ਹੈ। ਇਸਲਾਮ ਦੇ ਅਨੁਸਾਰ, ਅੱਲ੍ਹਾ ਫੈਸਲਾ ਕਰਦਾ ਹੈ ਕਿ ਇੱਕ ਵਿਅਕਤੀ ਕਦੋਂ ਮਰੇਗਾ। ਜ਼ਿਆਦਾਤਰ ਮੁਸਲਮਾਨ ਵਿਸ਼ਵਾਸ ਕਰਦੇ ਹਨ ਕਿ ਮਰਨ ਤੋਂ ਬਾਅਦ ਮਨੁੱਖ ਨਿਆਂ ਦੇ ਦਿਨ ਤੱਕ ਆਪਣੀਆਂ ਕਬਰਾਂ ਵਿੱਚ ਰਹਿਣਗੇ। ਉਨ੍ਹਾਂ ਨੂੰ ਉਸ ਦਿਨ ਅੱਲ੍ਹਾ ਦੇ ਸਾਹਮਣੇ ਬੁਲਾਇਆ ਜਾਵੇਗਾ, ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਧਰਤੀ ਉੱਪਰ ਜਿਉਂਦਿਆਂ ਕੀਤੇ ਚੰਗੇ ਮਾੜੇ ਕੰਮਾਂ ਦਾ ਨਿਰਣਾ ਕੀਤਾ ਜਾਵੇਗਾ।

ਦੁਨੀਆਂ ਦੇ ਤੀਜੇ ਪ੍ਰਮੁੱਖ ਧਰਮ ਈਸਾਈਅਤ ਦੇ ਪਰੈਕਾਰ ਸਵਰਗ ਨੂੰ ਇੱਕ ਭੌਤਿਕ ਸਥਾਨ ਵਜੋਂ ਨਹੀਂ ਦੇਖਦੇ, ਪਰ ਉਹ ਇੱਕ ਰਾਜ ਦੇ ਰੂਪ ਵਿੱਚ ਜ਼ਰੂਰ ਸਵੀਕਾਰਦੇ ਹਨ। ਸਾਰੇ ਈਸਾਈ ਸਵਰਗ ਤੱਕ ਪਹੁੰਚਣਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਦੀਆਂ ਰੂਹਾਂ ਨੂੰ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਕ੍ਰਿਪਾ ਨਾਲ ਬਹਾਲ ਕੀਤਾ ਜਾ ਸਕੇ।

ਤੁਹਾਨੂੰ ਦੱਸ ਦੇਈਏ ਕਿ ਅਰਬਪਤੀ ਕਾਰੋਬਾਰੀ ਆਨੰਦ ਮਹਿੰਦਰਾ ਨੇ ਜਿਸ ਵੈੱਬਸਾਈਟ ਦਾ ਸਨੈਪਸ਼ਾਟ ਪਾਇਆ ਹੈ, ਉਹ ਸਾਈਟ ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਮੇਕਲੇਨਬਰਗ ਕਾਊਂਟੀ ਦੀ ਹੈ। ਹੁਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਦੇਸ਼ ਦੇ ਲੋਕ ਕੀ ਵਿਸ਼ਵਾਸ ਕਰਦੇ ਹਨ। ਇਹ ਇੱਕ ਤਕਨੀਕੀ ਗਲਤੀ ਹੈ, ਜੋ ਵੈੱਬਸਾਈਟ ਬਣਾਉਂਦੇ ਸਮੇਂ ਹੋਈ ਜਾਪਦੀ ਹੈ।
Published by:rupinderkaursab
First published:

Tags: Anand mahindra, Death, Online

ਅਗਲੀ ਖਬਰ