Home /News /lifestyle /

ਦਸੰਬਰ 'ਚ ਈ-ਸਕੂਟਰ ਲੈਣ ਦਾ ਹੈ ਵਧੀਆ ਮੌਕਾ, ਮਿਲ ਰਹੀ ₹ 10,000 ਦੀ ਛੋਟ ਤੇ ਹੋਰ ਕਮਾਲ ਦੇ ਆਫਰ

ਦਸੰਬਰ 'ਚ ਈ-ਸਕੂਟਰ ਲੈਣ ਦਾ ਹੈ ਵਧੀਆ ਮੌਕਾ, ਮਿਲ ਰਹੀ ₹ 10,000 ਦੀ ਛੋਟ ਤੇ ਹੋਰ ਕਮਾਲ ਦੇ ਆਫਰ

ਦਸੰਬਰ 'ਚ ਈ-ਸਕੂਟਰ ਲੈਣ ਦਾ ਹੈ ਵਧੀਆ ਮੌਕਾ, ਮਿਲ ਰਹੀ ₹ 10,000 ਦੀ ਛੋਟ ਤੇ ਹੋਰ ਆਫਰ

ਦਸੰਬਰ 'ਚ ਈ-ਸਕੂਟਰ ਲੈਣ ਦਾ ਹੈ ਵਧੀਆ ਮੌਕਾ, ਮਿਲ ਰਹੀ ₹ 10,000 ਦੀ ਛੋਟ ਤੇ ਹੋਰ ਆਫਰ

ਕੰਪਨੀ ਵੱਲੋਂ ਦਸ ਓਲਾ ਐਸਵਨ ਪ੍ਰੋ ਇਲੈਕਟ੍ਰਿਕ ਸਕੂਟਰ ਮੁਫਤ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਮੁਫਤ ਸਕੂਟਰ ਪ੍ਰਾਪਤ ਕਰਨ ਲਈ ਤੁਹਾਨੂੰ ਓਲਾ ਐਕਸਪੀਰੀਅੰਸ ਸੈਂਟਰ 'ਤੇ ਜਾਣਾ ਹੋਵੇਗਾ ਅਤੇ ਸਕੂਟਰ ਦੀ ਟੈਸਟ ਰਾਈਡ ਲੈਣੀ ਹੋਵੇਗੀ ਅਤੇ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਹੋਵੇਗਾ।

  • Share this:

Buy Electric scooter in December: ਦੇਸ਼ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਟੂ-ਵ੍ਹੀਲਰ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਸਾਲ ਦੇ ਆਖਰੀ ਮਹੀਨੇ 'ਚ ਨਵਾਂ ਸਕੂਟਰ ਖਰੀਦਣ 'ਤੇ 'ਦਸੰਬਰ ਟੂ ਰੀਮੇਂਬਰ' ਆਫਰ ਦੇ ਤਹਿਤ ਸ਼ਾਨਦਾਰ ਆਫਰ ਦੇ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੰਪਨੀ ਇਸ ਆਫਰ ਵਿੱਚ ਕੀ-ਕੀ ਲਾਭ ਮੁਹੱਈਆ ਕਰਵਾ ਰਹੀ ਹੈ। ਇਸ ਆਫਰ ਦੇ ਤਹਿਤ, ਓਲਾ ਇਲੈਕਟ੍ਰਿਕ 31 ਦਸੰਬਰ 2022 ਤੱਕ ਨਵੇਂ ਸਕੂਟਰਾਂ ਦੀ ਖਰੀਦ 'ਤੇ ਆਕਰਸ਼ਕ ਆਫਰ ਦੇ ਰਿਹਾ ਹੈ। ਆਫਰ ਦੇ ਤਹਿਤ, ਗਾਹਕਾਂ ਨੂੰ ਇੱਕ ਸਾਲ ਲਈ ਮੁਫਤ ਸਰਵਿਸ ਅਤੇ ਉਸੇ ਮਿਆਦ ਲਈ ਹਾਈਪਰਚਾਰਜ ਨੈੱਟਵਰਕ ਤੱਕ ਮੁਫਤ ਪਹੁੰਚ ਵਰਗੀਆਂ ਆਫਰਸ ਦਿੱਤੀਆਂ ਜਾ ਰਹੀਆਂ ਹਨ।

ਦਸੰਬਰ ਦੇ ਮਹੀਨੇ ਵਿੱਚ, ਕੰਪਨੀ ਇੱਕ ਨਵਾਂ ਸਕੂਟਰ ਖਰੀਦਣ 'ਤੇ ਮੁਫਤ ਸਰਵਿਸ ਅਤੇ ਹਾਈਪਰਚਾਰਜ ਨੈਟਵਰਕ ਦੀ ਮੁਫਤ ਵਰਤੋਂ ਦੇ ਨਾਲ-ਨਾਲ ਜ਼ੀਰੋ ਡਾਊਨ ਪੇਮੈਂਟ ਵਿਕਲਪ ਦੇ ਰਹੀ ਹੈ। ਇਸ ਆਫਰ ਦੇ ਤਹਿਤ Ola S1 Pro ਇਲੈਕਟ੍ਰਿਕ ਸਕੂਟਰ 'ਤੇ 10,000 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸਕੂਟਰ ਦੀ ਕੀਮਤ ਐਕਸ-ਸ਼ੋਰੂਮ 1.30 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ 8.99 ਫੀਸਦੀ ਵਿਆਜ ਦੇ ਨਾਲ ਸਿਰਫ 2499 ਰੁਪਏ ਦੀ EMI, ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ-ਨਾਲ ਕੰਪਨੀ ਤੋਂ ਕ੍ਰੈਡਿਟ ਕਾਰਡ ਭੁਗਤਾਨ 'ਤੇ ਵਾਧੂ ਡਿਸਕਾਉਂਟ ਵੀ ਉਪਲਬਧ ਕਰਵਾ ਰਹੀ ਹੈ।

ਕੰਪਨੀ ਵੱਲੋਂ ਦਸ ਓਲਾ ਐਸਵਨ ਪ੍ਰੋ ਇਲੈਕਟ੍ਰਿਕ ਸਕੂਟਰ ਮੁਫਤ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਮੁਫਤ ਸਕੂਟਰ ਪ੍ਰਾਪਤ ਕਰਨ ਲਈ ਤੁਹਾਨੂੰ ਓਲਾ ਐਕਸਪੀਰੀਅੰਸ ਸੈਂਟਰ 'ਤੇ ਜਾਣਾ ਹੋਵੇਗਾ ਅਤੇ ਸਕੂਟਰ ਦੀ ਟੈਸਟ ਰਾਈਡ ਲੈਣੀ ਹੋਵੇਗੀ ਅਤੇ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਹੋਵੇਗਾ। ਕੁਝ ਸਮੇਂ ਬਾਅਦ, ਕੰਪਨੀ ਇੱਕ ਪ੍ਰੋਗਰਾਮ ਵਿੱਚ ਦਸ ਜੇਤੂਆਂ ਨੂੰ ਮੁਫਤ ਸਕੂਟਰ ਦੇਵੇਗੀ।

ਓਲਾ ਇਲੈਕਟ੍ਰਿਕ ਫਿਲਹਾਲ ਭਾਰਤੀ ਬਾਜ਼ਾਰ 'ਚ ਤਿੰਨ ਸਕੂਟਰ ਵੇਚਦੀ ਹੈ। ਇਨ੍ਹਾਂ 'ਚ ਐੱਸ ਵਨ, ਐੱਸ ਵਨ ਏਅਰ ਅਤੇ ਐੱਸ ਵਨ ਪ੍ਰੋ ਸ਼ਾਮਲ ਹਨ। ਦੀਵਾਲੀ ਤੋਂ ਪਹਿਲਾਂ ਹੀ ਕੰਪਨੀ ਨੇ ਆਪਣਾ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ S One Air 84,999 ਰੁਪਏ 'ਚ ਲਾਂਚ ਕੀਤਾ ਸੀ। ਕੰਪਨੀ ਦੇ ਅਨੁਸਾਰ, ਓਲਾ ਐਸ ਵਨ ਏਅਰ ਲਈ ਬੁਕਿੰਗ ਫਰਵਰੀ 2023 ਵਿੱਚ ਸ਼ੁਰੂ ਹੋਵੇਗੀ ਅਤੇ ਡਿਲੀਵਰੀ ਅਪ੍ਰੈਲ 2023 ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਓਲਾ ਦਾ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ ਐੱਸ ਵਨ ਏਅਰ ਹੈ ਅਤੇ ਇਸ ਸਕੂਟਰ ਨੂੰ ਅਕਤੂਬਰ ਦੇ ਅਖੀਰ ਵਿੱਚ ਲਾਂਚ ਕੀਤਾ ਗਿਆ ਸੀ। ਕੰਪਨੀ ਇਸ ਸਕੂਟਰ ਨੂੰ 84,999 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਵੇਚ ਰਹੀ ਹੈ। ਓਲਾ ਦਾ ਦੂਜਾ ਸਕੂਟਰ ਐੱਸ ਵਨ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 99,999 ਰੁਪਏ ਹੈ। ਐਸ ਵਨ ਤੋਂ ਇਲਾਵਾ, ਕੰਪਨੀ ਐਸ ਵਨ ਪ੍ਰੋ ਸਕੂਟਰ ਨੂੰ 1,29,999 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਵੇਚ ਰਹੀ ਹੈ।

Published by:Tanya Chaudhary
First published:

Tags: Auto news, Car Bike News, Electric Scooter