Home /News /lifestyle /

ਸਰਕਾਰ ਨੇ ਮੰਨਿਆਂ- ਬਾਜ਼ਾਰ 'ਚ ਚੱਲ ਰਹੇ ਹਨ 2000 ਰੁਪਏ ਦੇ ਨਕਲੀ ਨੋਟ

ਸਰਕਾਰ ਨੇ ਮੰਨਿਆਂ- ਬਾਜ਼ਾਰ 'ਚ ਚੱਲ ਰਹੇ ਹਨ 2000 ਰੁਪਏ ਦੇ ਨਕਲੀ ਨੋਟ

ਸਰਕਾਰ ਨੇ ਮੰਨਿਆਂ- ਬਾਜ਼ਾਰ 'ਚ ਚੱਲ ਰਹੇ ਹਨ 2000 ਰੁਪਏ ਦੇ ਨਕਲੀ ਨੋਟ (ਸੰਕੇਤਕ ਫੋਟੋ)

ਸਰਕਾਰ ਨੇ ਮੰਨਿਆਂ- ਬਾਜ਼ਾਰ 'ਚ ਚੱਲ ਰਹੇ ਹਨ 2000 ਰੁਪਏ ਦੇ ਨਕਲੀ ਨੋਟ (ਸੰਕੇਤਕ ਫੋਟੋ)

ਮੰਤਰੀ ਨੇ ਦੱਸਿਆ, ‘‘ਬੈਕਿੰਗ ਪ੍ਰਣਾਲੀ ਵਿੱਚ 2018-19 ਤੋਂ 2020-21 ਵਿਚਕਾਰ ਅਜਿਹੇ ਨੋਟਾਂ ਦਾ ਪਤਾ ਲੱਗਣ ਦੀ ਗਿਣਤੀ ਘਟੀ ਹੈ। ਸਾਲ 2021-22 ਵਿੱਚ ਇਨ੍ਹਾਂ ਨੋਟਾਂ ਦੀ ਗਿਣਤੀ 13,064 ਸੀ ਜਿਹੜੇ ਕਿ ਚੱਲ ਰਹੇ 2000 ਦੇ ਨੋਟਾਂ ਦਾ 0.000635 ਫ਼ੀਸਦੀ ਸਨ।’’

  • Share this:

    ਕੀ ਦੇਸ਼ 'ਚ ਨਕਲੀ ਨੋਟ ਚੱਲ ਰਹੇ ਹਨ? ਅਤੇ ਉਹ ਵੀ 2000 ਰੁਪਏ ਦੇ ਨਕਲੀ ਨੋਟ? ਜੀ ਹਾਂ, ਇਹ ਸੱਚ ਹੈ ਅਤੇ ਸਰਕਾਰ ਨੇ ਖੁਦ ਦੱਸਿਆ ਹੈ ਕਿ ਇਸ ਸਮੇਂ ਬਾਜ਼ਾਰ 'ਚ 2000 ਰੁਪਏ ਦੇ ਨਕਲੀ ਨੋਟ ਹਨ। ਹਾਲਾਂਕਿ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਫਿਲਹਾਲ ਨਕਲੀ ਨੋਟਾਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ। ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਰਕਾਰ ਨੇ ਨਕਲੀ ਨੋਟਾਂ ਦੀ ਜਾਣਕਾਰੀ ਸਦਨ ਵਿੱਚ ਰੱਖੀ।

    ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸਦਨ 'ਚ ਦਿੱਤੀ ਜਾਣਕਾਰੀ 'ਚ ਕਿਹਾ ਕਿ ਹੁਣ ਬੈਂਕਿੰਗ ਪ੍ਰਣਾਲੀ 'ਚ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਸਰਕਾਰ ਮੁਤਾਬਕ 2018 ਤੋਂ 2020 ਦਰਮਿਆਨ ਅਜਿਹੇ ਨਕਲੀ ਨੋਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ ਪਰ ਹੁਣ ਇਹ ਘਟਣ ਦੇ ਰੁਝਾਨ ਵਿੱਚ ਹੈ।

    ਲੋਕ ਸਭਾ ਨੂੰ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਦੱਸਿਆ ਕਿ 2016 ਵਿੱਚ 2000 ਰੁਪਏ ਦੇ 2,272 ਨੋਟ, 2017 ਵਿੱਚ 74,898 ਨੋਟ, 2018 ਵਿੱਚ 54,776 ਨੋਟ, 2019 ਵਿੱਚ 90,566 ਅਤੇ 2020 ਵਿੱਚ 2,44,834 ਜਾਅਲੀ ਨੋਟ ਜ਼ਬਤ ਕੀਤੇ ਗਏ ਸਨ। ਨੋਟਬੰਦੀ ਤੋਂ ਬਾਅਦ ਸਿਰਫ 2018 ਨੂੰ ਛੱਡ ਕੇ 2016 ਤੋਂ ਜਾਅਲੀ ਨੋਟਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਇਆ ਹੈ। ਸਾਲ 2019 ਤੇ 2020 ਵਿਚਕਾਰ ਦੋ ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਦੀ ਗਿਣਤੀ ਵਿੱਚ 170 ਫ਼ੀਸਦੀ ਵਾਧਾ ਹੋਇਆ। ਬੈਕਿੰਗ ਪ੍ਰਣਾਲੀ ਵਿੱਚ ਜਾਅਲੀ ਨੋਟ ਫੜੇ ਜਾਣ ਦੀ ਗਿਣਤੀ ਘਟੀ ਹੈ।

    ਮੰਤਰੀ ਨੇ ਦੱਸਿਆ, ‘‘ਬੈਕਿੰਗ ਪ੍ਰਣਾਲੀ ਵਿੱਚ 2018-19 ਤੋਂ 2020-21 ਵਿਚਕਾਰ ਅਜਿਹੇ ਨੋਟਾਂ ਦਾ ਪਤਾ ਲੱਗਣ ਦੀ ਗਿਣਤੀ ਘਟੀ ਹੈ। ਸਾਲ 2021-22 ਵਿੱਚ ਇਨ੍ਹਾਂ ਨੋਟਾਂ ਦੀ ਗਿਣਤੀ 13,064 ਸੀ ਜਿਹੜੇ ਕਿ ਚੱਲ ਰਹੇ 2000 ਦੇ ਨੋਟਾਂ ਦਾ 0.000635 ਫ਼ੀਸਦੀ ਸਨ।’’

    Published by:Gurwinder Singh
    First published:

    Tags: Fake, Rupees