Home /News /lifestyle /

ਔਰਤਾਂ ਵਿਚ ਘਟਿਆ ਬਿਊਟੀ ਪ੍ਰੌਡਕਟਸ ਦੀ ਵਰਤੋਂ ਦਾ ਕਰੇਜ, ਜਾਣੋ ਤਾਜ਼ਾ ਰਿਪੋਰਟ

ਔਰਤਾਂ ਵਿਚ ਘਟਿਆ ਬਿਊਟੀ ਪ੍ਰੌਡਕਟਸ ਦੀ ਵਰਤੋਂ ਦਾ ਕਰੇਜ, ਜਾਣੋ ਤਾਜ਼ਾ ਰਿਪੋਰਟ

 ਔਰਤਾਂ ਵਿਚ ਘਟਿਆ ਬਿਊਟੀ ਪ੍ਰੌਡਕਟਸ ਦੀ ਵਰਤੋਂ ਦਾ ਕਰੇਜ, ਜਾਣੋ ਤਾਜ਼ਾ ਰਿਪੋਰਟ

ਔਰਤਾਂ ਵਿਚ ਘਟਿਆ ਬਿਊਟੀ ਪ੍ਰੌਡਕਟਸ ਦੀ ਵਰਤੋਂ ਦਾ ਕਰੇਜ, ਜਾਣੋ ਤਾਜ਼ਾ ਰਿਪੋਰਟ

ਕੋਰੋਨਾ ਮਹਾਮਾਰੀ ਨੇ ਬੀਤੇ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਇਸਦੇ ਕਾਰਨ ਕਈ ਕਾਰੋਬਾਰੀ ਖੇਤਰ ਪ੍ਰਭਾਵਿਤ ਹੋਏ ਸਨ, ਪਰ ਉਨ੍ਹਾਂ ਵਿੱਚੋਂ ਇੱਕ ਸੈਕਟਰ ਅਜਿਹਾ ਸੀ ਜਿਸ ਦੇ ਘੱਟ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਇਹ ਸੈਕਟਰ ਬਿਊਟੀ ਪ੍ਰੋਡਕਟਸ ਦਾ ਸੀ। ਔਰਤਾਂ ਵੱਲੋਂ ਮੇਕਅੱਪ ਜਾਂ ਬਿਊਟੀ ਪ੍ਰੋਡਕਟਸ ਦੀ ਵਰਤੋਂ ਦਾ ਰੁਝਾਨ ਬਹੁਤ ਆਮ ਹੈ। ਪਰ ਹੁਣ ਇਕ ਸਰਵੇ 'ਚ ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਦੀਆਂ ਆਦਤਾਂ 'ਚ ਕਾਫੀ ਬਦਲਾਅ ਆਇਆ ਹੈ। ਹੁਣ ਉਹ ਆਪਣੇ ਮੇਕਅੱਪ ਅਤੇ ਬਿਊਟੀ ਪ੍ਰੋਡਕਟਸ 'ਤੇ ਜ਼ਿਆਦਾ ਖਰਚ ਨਹੀਂ ਕਰਦੀਆਂ।

ਹੋਰ ਪੜ੍ਹੋ ...
  • Share this:

ਕੰਜ਼ਿਊਮਰ ਰਿਸਰਚ ਫਰਮ (Consumer research firm) ਨੇ ਦੁਨੀਆ ਭਰ ਦੀਆਂ 3 ਲੱਖ ਔਰਤਾਂ ਦਾ ਸਰਵੇਖਣ ਕੀਤਾ। ਇਸ ਸਰਵੇ 'ਚ ਉਨ੍ਹਾਂ ਨੇ ਔਰਤਾਂ ਵੱਲੋਂ ਵਰਤੇ ਜਾ ਰਹੇ ਬਿਊਟੀ ਪ੍ਰੋਡਕਟਸ ਅਤੇ ਉਨ੍ਹਾਂ 'ਤੇ ਹੋਣ ਵਾਲੇ ਖਰਚੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਬਰਤਾਨੀਆ ਵਿੱਚ ਔਰਤਾਂ ਦੀਆਂ ਆਦਤਾਂ ਵਿੱਚ ਅਜਿਹਾ ਬਦਲਾਅ ਪਹਿਲਾਂ ਕਦੇ ਨਹੀਂ ਆਇਆ ਹੈ। ਇੰਨਾ ਹੀ ਨਹੀਂ, ਅੰਕੜਿਆਂ ਮੁਤਾਬਕ ਪਿਛਲੇ ਦੋ ਸਾਲਾਂ 'ਚ ਬ੍ਰਿਟੇਨ 'ਚ ਮੇਕਅੱਪ ਪ੍ਰੋਡਕਟਸ ਦੀ ਖਰੀਦਦਾਰੀ 'ਚ ਭਾਰੀ ਗਿਰਾਵਟ ਆਈ ਹੈ। ਸਰਵੇਖਣ 'ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2019 ਤੋਂ ਹੁਣ ਤੱਕ ਇਸ 'ਚ 19 ਫੀਸਦੀ ਦੀ ਗਿਰਾਵਟ ਆਈ ਹੈ। ਪਹਿਨਣ ਵਾਲੇ ਪ੍ਰੌਡਕਟਸ ਦੀ ਵਿਕਰੀ ਵੀ ਤੀਜੇ ਹਿੱਸੇ 'ਤੇ ਆ ਗਈ ਹੈ। ਅੰਕੜੇ ਇਹ ਵੀ ਦੱਸਦੇ ਹਨ ਕਿ ਰੈੱਡ ਲਿਪ ਪ੍ਰੌਡਕਟਸ ਦੀ ਵਿਕਰੀ ਵਿੱਚ ਵੀ 40% ਦੀ ਗਿਰਾਵਟ ਆਈ ਹੈ।

ਇਸ ਸਰਵੇਖਣ ਮੁਤਾਬਕ ਮਸ਼ਹੂਰ ਹਸਤੀਆਂ 'ਨੋ ਮੇਕਅੱਪ' ਦੇ ਰੁਝਾਨ ਨੂੰ ਫਾਲੋ ਕਰ ਰਹੀਆਂ ਹਨ। ਬ੍ਰਿਟੇਨ 'ਚ ਹੁਣ ਸਥਿਤੀ ਇਹ ਹੈ ਕਿ ਜੈਨੀਫਰ ਐਨੀਸਟਨ (Jennifer Aniston) ਅਤੇ ਟਾਈਰਾ ਬੈਂਕਸ (Tyra Banks) ਵਰਗੀਆਂ ਮਸ਼ਹੂਰ ਹਸਤੀਆਂ ਨੋ ਮੇਕਅੱਪ ਦੇ ਰੁਝਾਨ ਨੂੰ ਫਾਲੋ ਕਰ ਰਹੀਆਂ ਹਨ। ਕਈ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ 'ਤੇ ਮੇਕਅਪ-ਮੁਕਤ ਸੈਲਫੀ ਪੋਸਟ ਕਰਨ ਦੇ ਨਵੇਂ ਰੁਝਾਨ ਦਾ ਹਿੱਸਾ ਬਣ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਮੇਕਅਪ ਪ੍ਰੌਡਕਟਸ ਦੀ ਵਿਕਰੀ 40% ਘਟਚੁੱਕੀ ਹੈ। ਦੈਨਿਕ ਭਾਸਕਰ (Dainik Bhaskar) ਅਖਬਾਰ 'ਚ ਪ੍ਰਕਾਸ਼ਿਤ ਖਬਰ ਮੁਤਾਬਕ ਉਤਪਾਦ ਟਰੈਕਿੰਗ ਫਰਮ NPD ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਡਿਪਾਰਟਮੈਂਟਲ ਸਟੋਰਾਂ 'ਚ ਡਿਜ਼ਾਈਨਰ ਮੇਕਅੱਪ ਦੀ ਵਿਕਰੀ 40 ਫੀਸਦੀ ਤੱਕ ਘੱਟ ਗਈ ਹੈ। ਇਨ੍ਹਾਂ ਦੀ ਕੀਮਤ 5 ਹਜ਼ਾਰ ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਸਸਤੇ ਮੇਕਅਪ ਉਤਪਾਦ ਵੇਚਣ ਵਾਲੇ ਸੁਪਰਮਾਰਕੀਟਾਂ ਦੇ ਮਾਲੀਏ ਵਿੱਚ ਵੀ 1770 ਕਰੋੜ ਰੁਪਏ ਦੀ ਕਮੀ ਆਈ ਹੈ।

ਇਸਦੇ ਨਾਲ ਮੇਕਅੱਪ ਪ੍ਰੌਡਕਟਸ ਦੀ ਵਿਕਰੀ ਵਿਚ ਆਈ ਕਮੀ ਦਾ ਇਕ ਕਾਰਨ ਵਰਕ ਫਰਾਮ ਹੋਮ ਨੂੰ ਵੀ ਗਿਣਿਆ ਜਾ ਰਿਹਾ ਹੈ। ਇਹ ਰੁਝਾਨ ਕਾਸਮੈਟਿਕ ਕੰਪਨੀਆਂ ਲਈ ਵੱਡਾ ਝਟਕਾ ਸਾਬਤ ਹੋਇਆ ਹੈ। ਬਿਊਟੀ ਪ੍ਰੋਡਕਟਸ ਬਣਾਉਣ ਵਾਲੀ ਕੰਪਨੀ ਬੂਟਸ (boots) ਦੇ ਮੁੱਖ ਕਾਰਜਕਾਰੀ ਸੇਬੇਸਟੀਅਨ ਜੇਮਸ (Sebastian James) ਦਾ ਕਹਿਣਾ ਹੈ ਕਿ, “ਮਹਾਂਮਾਰੀ ਨੇ ਔਰਤਾਂ ਦੇ ਖਰਚਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਹੁਣ ਔਰਤਾਂ ਸੈਲਫ ਕੇਅਰ, ਵਾਲ ਕੇਅਰ, ਸਕਿਨ ਕੇਅਰ, ਬਾਥ ਅਤੇ ਬਾਡੀ ਪ੍ਰੋਡਕਟਸ 'ਤੇ ਜ਼ਿਆਦਾ ਖਰਚ ਕਰਦੀਆਂ ਹਨ।”

ਮੈਕਿੰਸੀ (McKinsey) ਦੀ ਰਿਪੋਰਟ ਸੁਝਾਅ ਦਿੰਦੀ ਹੈ ਕਿ ਮਹਾਂਮਾਰੀ ਦੌਰਾਨ ਸੁੰਦਰਤਾ ਉਦਯੋਗ ਦਾ 30% ਬੰਦ ਹੋ ਗਿਆ ਸੀ। ਕਈ ਦੇਸ਼ਾਂ ਵਿੱਚ ਸਟੋਰ ਖੁੱਲ੍ਹ ਗਏ, ਪਰ ਵਰਕ ਫਰਾਮ ਹੋਮ, ਸਮਾਜਿਕ ਦੂਰੀ ਅਤੇ ਮਾਸਕ ਕਾਰਨ ਮੇਕਅੱਪ ਅਤੇ ਖੁਸ਼ਬੂਦਾਰ ਪ੍ਰੌਡਕਟਸ ਦੀ ਮਹੱਤਤਾ ਘੱਟ ਗਈ।

ਜ਼ਿਕਰਯੋਗ ਹੈ ਕਿ ਬਿਊਟੀ ਪ੍ਰੌਡਕਟਸ ਦੀ ਵਿਕਰੀ ਉੱਪਰ ਵਧਦੇ ਖਰਚਿਆਂ ਦਾ ਵੀ ਅਸਰ ਪਿਆ ਹੈ। ਖੋਜ ਫਰਮ ਕੇਂਟਰ (Kantar) ਦੀ ਵਿਸ਼ਲੇਸ਼ਕ ਮਾਇਆ ਜਾਵਿਸਲਕ ਦਾ ਕਹਿਣਾ ਹੈ ਕਿ ਨਿੱਤ ਦਿਨ ਦੀਆਂ ਜ਼ਰੂਰਤਾਂ ਦੇ ਵਧਦੇ ਖਰਚਿਆਂ ਨੇ ਖਪਤਕਾਰਾਂ ਦੀ ਖਰੀਦ ਸ਼ਕਤੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਾਸਮੈਟਿਕ ਉਦਯੋਗ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਖਰਚੇ ਵਧਣ ਨਾਲ ਲੋਕ ਇਹ ਦੇਖਣ ਲੱਗੇ ਹਨ ਕਿ ਉਹ ਕਿੱਥੇ ਕਟੌਤੀ ਕਰ ਸਕਦੇ ਹਨ। ਇਸ ਦੇ ਨਾਲ ਹੀ, ਕੋਰੋਨਾ ਮਹਾਮਾਰੀ ਨੇ ਔਰਤਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹ ਮੇਕਅੱਪ ਤੋਂ ਮੁਕਤ ਹੋ ਕੇ ਵੀ ਘਰ ਤੋਂ ਬਾਹਰ ਨਿਕਲ ਸਕਦੀਆਂ ਹਨ।

Published by:rupinderkaursab
First published:

Tags: Beauty, Beauty tips, Lifestyle, Makeup, Women