Home /News /lifestyle /

ਦੀਪਿਕਾ ਪਾਦੂਕੋਣ ਨੇ ਦੱਸਿਆ ਆਪਣੀ ਖੂਬਸੂਰਤ ਸਕਿਨ ਦਾ ਰਾਜ਼, ਜਾਣੋ ਕਿਹੜੀ ਰੁਟੀਨ ਅਦਾਕਾਰਾ ਕਰਦੀ ਹੈ ਫੋਲੋ

ਦੀਪਿਕਾ ਪਾਦੂਕੋਣ ਨੇ ਦੱਸਿਆ ਆਪਣੀ ਖੂਬਸੂਰਤ ਸਕਿਨ ਦਾ ਰਾਜ਼, ਜਾਣੋ ਕਿਹੜੀ ਰੁਟੀਨ ਅਦਾਕਾਰਾ ਕਰਦੀ ਹੈ ਫੋਲੋ

 ਦੀਪਿਕਾ ਪਾਦੂਕੋਣ ਨੇ ਦੱਸਿਆ ਆਪਣੀ ਖੂਬਸੂਰਤ ਸਕਿਨ ਦਾ ਰਾਜ਼, ਜਾਣੋ ਕਿਹੜੀ ਰੁਟੀਨ ਅਦਾਕਾਰਾ ਕਰਦੀ ਹੈ ਫੋਲੋ

ਦੀਪਿਕਾ ਪਾਦੂਕੋਣ ਨੇ ਦੱਸਿਆ ਆਪਣੀ ਖੂਬਸੂਰਤ ਸਕਿਨ ਦਾ ਰਾਜ਼, ਜਾਣੋ ਕਿਹੜੀ ਰੁਟੀਨ ਅਦਾਕਾਰਾ ਕਰਦੀ ਹੈ ਫੋਲੋ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਆਪਣੀ ਸਕਿਨ ਕੇਅਰ ਰੁਟੀਨ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।ਦੀਪਿਕਾ ਪਾਦੁਕੋਣ ਜਲਦ ਹੀ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਪਠਾਨ' 'ਚ ਨਜ਼ਰ ਆਵੇਗੀ।ਦੀਪਿਕਾ ਨੇ ਹਾਲ ਹੀ 'ਚ ਆਪਣੀ ਬਿਊਟੀ ਪ੍ਰੋਡਕਟ ਲਾਈਨ ਲਾਂਚ ਕੀਤੀ ਹੈ।

  • Share this:

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਆਪਣੀ ਸਕਿਨ ਕੇਅਰ ਰੁਟੀਨ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।ਦੀਪਿਕਾ ਪਾਦੁਕੋਣ ਜਲਦ ਹੀ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਪਠਾਨ' 'ਚ ਨਜ਼ਰ ਆਵੇਗੀ।ਦੀਪਿਕਾ ਨੇ ਹਾਲ ਹੀ 'ਚ ਆਪਣੀ ਬਿਊਟੀ ਪ੍ਰੋਡਕਟ ਲਾਈਨ ਲਾਂਚ ਕੀਤੀ ਹੈ। ਦੀਪਿਕਾ ਪਾਦੁਕੋਣ ਆਪਣੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਕਈ ਵਾਰ ਫੇਸ ਐਕਸਰਸਾਈਜ਼ ਨੂੰ ਲੈ ਕੇ ਟਿਪਸ ਦੇ ਚੁੱਕੀ ਹੈ।ਦੀਪਿਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਫੋਟੋ ਸ਼ੇਅਰ ਕਰਕੇ ਆਪਣੀ ਸਕਿਨ ਕੇਅਰ ਰੂਟੀਨ ਬਾਰੇ ਜਾਣਕਾਰੀ ਦਿੱਤੀ ਹੈ।


-ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਸਕਿਨ ਦੀ ਖਾਸ ਤਰੀਕੇ ਨਾਲ ਦੇਖਭਾਲ ਕਰਦੀ ਹੈ। ਸਭ ਤੋਂ ਪਹਿਲਾਂ ਉਹ ਠੰਡੇ ਪਾਣੀ ਨਾਲ ਆਪਣੀ ਚਮੜੀ ਨੂੰ ਸਾਫ਼ ਕਰਦੀ ਹੈ। ਠੰਡੇ ਪਾਣੀ ਨਾਲ ਚਿਹਰਾ ਧੋਣ ਤੋਂ ਬਾਅਦ, ਉਹ ਸਕਿਨ 'ਤੇ ਬਰਫ਼ ਦੇ ਟੁਕੜੇ ਦੀ ਵਰਤੋਂ ਵੀ ਕਰਦੀ ਹੈ। ਫਿਰ ਚਮੜੀ ਨੂੰ ਸੁਕਾਉਂਦੀ ਹੈ। ਫਿਰ ਉਹ ਆਪਣੇ ਚਿਹਰੇ ਅਤੇ ਗਰਦਨ 'ਤੇ ਅਸ਼ਵਗੰਧਾ ਵਾਲਾ ਮਾਇਸਚਰਾਈਜ਼ਰ ਲਗਾਉਂਦੀ ਹੈ। ਫਿਰ ਉਹ ਆਪਣੇ ਚਿਹਰੇ ਅਤੇ ਗਰਦਨ 'ਤੇ SPF40 PA+++ ਸਨਸਕ੍ਰੀਨ ਡੋਪਜ਼ ਨੂੰ ਚੰਗੀ ਤਰ੍ਹਾਂ ਅਪਲਾਈ ਕਰਦੀ ਹੈ।


-ਇਸ ਤੋਂ ਇਲਾਵਾ ਦੀਪਿਕਾ ਆਪਣੀ ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਕਾਫੀ ਤਰਲ ਪਦਾਰਥ ਵੀ ਪੀਂਦੀ ਹੈ। ਇਸ ਵਿੱਚ ਉਹ ਬਹੁਤ ਸਾਰਾ ਪਾਣੀ ਪੀਂਦੀ ਹੈ। ਇਸ ਦੇ ਨਾਲ ਹੀ ਨਾਰੀਅਲ ਪਾਣੀ, ਸੂਪ, ਜੂਸ ਆਦਿ ਦਾ ਵੀ ਨਿਯਮਤ ਸੇਵਨ ਕੀਤਾ ਜਾਵੇ, ਜਿਸ ਨਾਲ ਸਕਿਨ ਸਿਹਤਮੰਦ ਰਹਿੰਦੀ ਹੈ ਅਤੇ ਨਮੀ ਬਰਕਰਾਰ ਰਹਿੰਦੀ ਹੈ।


-ਦੀਪਿਕਾ ਪਾਦੁਕੋਣ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਮੇਕਅੱਪ ਉਤਾਰਦੀ ਹੈ। ਆਮ ਦਿਨਾਂ 'ਤੇ ਉਹ ਬਹੁਤ ਹਲਕਾ ਮੇਕਅੱਪ ਕਰਨਾ ਪਸੰਦ ਕਰਦੀ ਹੈ। ਘੱਟ ਮੇਕਅੱਪ ਕਰਨ ਨਾਲ ਸਕਿਨ ਹਮੇਸ਼ਾ ਸਿਹਤਮੰਦ ਰਹਿੰਦੀ ਹੈ। ਜੇਕਰ ਤੁਸੀਂ ਵੀ ਮੇਕਅੱਪ ਕਰਦੇ ਹੋ ਤਾਂ ਰਾਤ ਨੂੰ ਮੇਕਅੱਪ ਉਤਾਰਨਾ ਨਾ ਭੁੱਲੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।


-ਦੀਪਿਕਾ ਰਾਤ ਨੂੰ ਵੀ ਸਕਿਨ ਕੇਅਰ ਰੂਟੀਨ ਦਾ ਪਾਲਣ ਕਰਦੀ ਹੈ। ਇਸਦੇ ਲਈ ਉਹ ਚੰਗੀ ਕੁਆਲਿਟੀ ਦੇ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਰਾਤ ਨੂੰ, ਉਹ ਸੀਰਮ, ਨਾਈਟ ਕ੍ਰੀਮ, ਆਈ ਕਰੀਮ ਲਗਾਉਣਾ ਨਹੀਂ ਭੁਲਦੀ। ਸਿਹਤਮੰਦ ਸਕਿਨ ਲਈ, ਉਹ ਸਾਫ਼ ਅਤੇ ਸੰਤੁਲਿਤ ਖੁਰਾਕ ਲੈਣਾ ਪਸੰਦ ਕਰਦੀ ਹੈ।

Published by:Drishti Gupta
First published:

Tags: Beauty, Beauty tips, Deepika, Deepika Padukone, Skin care tips