ਅਵਨੀਤ ਬੇਦੀ
ਵਿਟਾਮਿਨ ਬੀ12 ਨੂੰ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਵਿਟਾਮਿਨ ਬੀ12 ਇੱਕ ਆਮ ਵਿਟਾਮਿਨ ਹੈ। ਪਰ ਇਸਦੀ ਕਮੀਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਡਾਕਟਰ ਵੀ ਵਿਟਾਮਿਨ ਬੀ12 ਦੀ ਮਾਤਰਾ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਹੋਈ ਇੱਕ ਖੋਜ ਵਿੱਚ ਇਹ ਅੰਕੜੇ ਦਰਜ਼ ਕੀਤੇ ਗਏ ਹਨ ਕਿ ਸਰੀਰ ਵਿੱਚ ਖੂਨ ਦੀ ਕਮੀਂ ਭਾਵ ਕਿ ਅਨੀਮੀਆਂ ਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਬੀ12 ਦੀ ਕਮੀਂ ਹੈ। ਆਓ ਜਾਂਦੇ ਹਾਂ ਪੋਸਣ ਮਾਹਿਰ ਅਵਨੀਤ ਕੌਰ ਬੇਦੀ ਦੀ ਜਾਣਦੇ ਹਾਂ ਵਿਟਾਮਿਨ ਬੀ12 ਦੇ ਕੰਮ ਤੇ ਇਸਦੇ ਫ਼ਾਇਦਿਆਂ ਬਾਰੇ-
ਵਿਟਾਮਿਨ ਬੀ12 ਕਿਵੇਂ ਕਰਦਾ ਹੈ ਕੰਮ
ਵਿਟਾਮਿਲ ਬੀ12 ਜਦੋਂ ਸਾਡੇ ਮੂੰਹ ਵਿੱਚ ਜਾਂਦਾ ਹੈ ਤਾਂ ਇਹ ਥੁੱਕ ਨਾਲ ਮਿਲ ਜਾਂਦਾ ਹੈ। ਇਸ ਤੋਂ ਬਾਅਦ ਇਹ ਥੁੱਕ ਜ਼ਰੀਏ ਪ੍ਰੋਟੀਨ ਨਾਲ ਜੁੜ ਜਾਂਦਾ ਹੈ। ਫਿਰ ਇਹ ਸਾਡੇ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਖੂਨ ਦੇ ਰਾਹੀਂ ਟ੍ਰਾਂਸਫਰ ਹੋ ਜਾਂਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡੇ ਸਰੀਰ ਲਈ ਬਾਲਣ ਦਾ ਕੰਮ ਕਰਦਾ ਹੈ। ਇਹ ਸਾਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।
View this post on Instagram
ਕਿਹੜੇ ਭੋਜਨ ਤੋਂ ਮਿਲਦਾ ਹੈ ਵਿਟਾਮਿਨ ਬੀ12
ਵਿਟਾਮਿਨ ਬੀ12 ਦਾ ਪ੍ਰਮੁੱਖ ਸ੍ਰੋਤ ਮਾਸ਼ਾਹਾਰੀ ਭੋਜਨ ਹੈ। ਮੱਛੀ ਵਿੱਚ ਵਿਟਾਮਿਨ ਬੀ12 ਚੰਗੀ ਮਾਤਰਾਂ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਾਕਾਹਾਰੀ ਭੋਜਨ ਵਿੱਚ ਵੀ ਵਿਟਾਮਿਨ ਬੀ12 ਪਾਇਆ ਜਾਂਦਾ ਹੈ। ਸਾਕਾਹਾਰੀ ਭੋਜਨ ਵਿੱਚ ਵਿਟਾਮਿਨ ਬੀ12 ਪ੍ਰਮੁੱਖ ਰੂਪ ਵਿੱਚ ਡੇਅਰੀ ਉਤਪਾਦਾਂ ਜਿਵੇਂ ਦੁੱਧ, ਮੱਖਣ, ਦਹੀਂ ਤੇ ਪਨੀਰ ਆਦਿ ਵਿੱਚ ਪਾਇਆ ਜਾਂਦਾ ਹੈ। ਸਾਨੂੰ ਆਪਣੀ ਡਾਈਟ ਵਿੱਚ ਵਿਟਾਮਿਨ ਬੀ12 ਭਰਪੂਰ ਭੋਜਨ ਪਦਾਰਥਾਂ ਨੂੰ ਲਾਜ਼ਮੀ ਤੌਰ ‘ਤੇ ਸ਼ਾਮਿਲ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Healthy Food