
ਤੁਸੀ ਹੋ ਸਕਦੇ ਹੋ ਧੋਖਾਧੜੀ ਦੇ ਸ਼ਿਕਾਰ, ਜੇ ਫੋਨ 'ਚ ਹੈ ਇਹ ਐਪ ਤਾਂ ਜਲਦੀ ਕਰੋ ਡਿਲੀਟ
ਨਵੀਂ ਦਿੱਲੀ : ਐਂਡ੍ਰਾਇਡ ਫੋਨ ਯੂਜ਼ਰਸ ਲਈ ਇਹ ਖਬਰ ਬਹੁਤ ਅਹਿਮ ਹੈ। ਗੂਗਲ ਨੇ ਆਪਣੇ ਪਲੇ ਸਟੋਰ ਤੋਂ ਇਕ ਖਤਰਨਾਕ ਐਪ ਨੂੰ ਹਟਾ ਦਿੱਤਾ ਹੈ। ਇਹ ਐਪ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰ ਕੇ ਹੈਕਰਾਂ ਨੂੰ ਭੇਜ ਰਹੀ ਸੀ। ਨਿੱਜੀ ਡੇਟਾ, ਜਿਵੇਂ ਕਿ ਫ਼ੋਨ ਜਾਣਕਾਰੀ, ਕ੍ਰੈਡਿਟ ਕਾਰਡ ਦੀ ਜਾਣਕਾਰੀ, ਤੁਸੀਂ ਕੀ ਸਰਚ ਕਰ ਰਹੇ ਹੋ, ਤੁਹਾਡੇ ਮੈਸੇਜ ਆਦਿ ਸਾਰੀ ਜਾਣਾਕਰੀ ਹੈਕਰਾਂ ਨੂੰ ਇਸ ਐਪ ਵੱਲੋਂ ਭੇਜੀ ਜਾ ਰਹੀ ਸੀ। ਬੇਸ਼ੱਕ ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਪਰ ਇਸ ਨੂੰ ਹਟਾਉਣ ਤੋਂ ਪਹਿਲਾਂ ਲੱਖਾਂ ਲੋਕ ਇਸ ਨੂੰ ਡਾਊਨਲੋਡ ਕਰ ਚੁੱਕੇ ਹਨ। ਇਸ ਲਈ ਜੇਕਰ ਤੁਹਾਡੇ ਫੋਨ 'ਚ ਵੀ ਇਹ ਐਪ ਹੈ ਤਾਂ ਇਸ ਨੂੰ ਤੁਰੰਤ ਹਟਾ ਦਿਓ। ਮਤਲਬ ਇਸ ਨੂੰ ਅਨਇੰਸਟੌਲ ਕਰ ਦਿਓ। ਇਸ ਐਪ ਦਾ ਨਾਂ Craftsart Cartoon Photo Tools ਹੈ। ਖੋਜਕਰਤਾਵਾਂ ਨੇ ਦੱਸਿਆ ਹੈ ਕਿ ਕ੍ਰਾਫਟਸਰਟ ਕਾਰਟੂਨ ਫੋਟੋ ਟੂਲਸ ਐਪ 'ਚ ਫੇਸਸਟੀਲਰ ਦੇ ਰੂਪ 'ਚ ਇਕ ਟ੍ਰੋਜਨ ਮੌਜੂਦ ਹੈ, ਜਿਸ ਦੀ ਮਦਦ ਨਾਲ ਯੂਜ਼ਰ ਨਾਲ ਧੋਖਾਧੜੀ ਜਾਂ ਸਕੈਮ ਹੋ ਸਕਦਾ ਹੈ।
ਇਹ ਐਪ ਇੰਝ ਕਰਦੀ ਹੈ ਲੋਕਾਂ ਨਾਲ ਧੋਖਾ : ਡਾਉਨਲੋਡ ਕਰਨ ਤੋਂ ਬਾਅਦ, ਜਦੋਂ ਉਪਭੋਗਤਾ ਇਸ ਨੂੰ ਖੋਲ੍ਹਦੇ ਹਨ, ਤਾਂ ਇਹ ਐਪ ਉਪਭੋਗਤਾ ਨੂੰ ਫੇਸਬੁੱਕ ਨਾਲ ਲੌਗਇਨ ਕਰਨ ਲਈ ਕਹਿੰਦੀ ਹੈ, ਜਿਸ ਵਿੱਚ ਉਪਭੋਗਤਾ ਆਪਣਾ ਫੇਸਬੁੱਕ ਲੌਗਇਨ ਅਤੇ ਪਾਸਵਰਡ ਦਰਜ ਕਰਦੇ ਹਨ। ਇਸ ਤੋਂ ਬਾਅਦ ਇਹ ਐਪ ਯੂਜ਼ਰ ਨੂੰ ਕਿਸੇ ਅਣਜਾਣ ਰੂਸੀ ਸਰਵਰ 'ਤੇ ਲੈ ਜਾਂਦੀ ਹੈ। ਇਸ ਸਰਵਰ ਰਾਹੀਂ ਯੂਜ਼ਰ ਦਾ ਪ੍ਰਾਈਵੇਟ ਡਾਟਾ ਅਤੇ ਪਾਸਵਰਡ ਹੈਕ ਕਰ ਲਿਆ ਜਾਂਦਾ ਹੈ। ਗੂਗਲ ਪਲੇ ਸਟੋਰ ਦੇ ਮੁਤਾਬਕ ਇਸ ਐਪ ਨੂੰ 1 ਲੱਖ ਤੋਂ ਜ਼ਿਆਦਾ ਵਾਰ ਇੰਸਟਾਲ ਕੀਤਾ ਜਾ ਚੁੱਕਾ ਹੈ।
ਇਸ ਦਾ ਸਿੱਧਾ ਮਤਲਬ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਸ ਨੂੰ ਵਰਤ ਰਹੇ ਹੋਣਗੇ। ਜੇਕਰ ਤੁਸੀਂ ਜਾਣੇ-ਅਣਜਾਣੇ ਵਿੱਚ ਇਸ ਐਪ ਨੂੰ ਡਾਊਨਲੋਡ ਕੀਤਾ ਹੈ, ਤਾਂ ਇਸ ਨੂੰ ਹੁਣੇ ਹਟਾ ਦਿਓ। ਡਿਲੀਟ ਕਰਨ ਤੋਂ ਬਾਅਦ, ਤੁਹਾਨੂੰ ਇੱਕ ਹੋਰ ਕੰਮ ਕਰਨਾ ਹੋਵੇਗਾ ਕਿ ਤੁਹਾਨੂੰ ਆਪਣੇ ਫੇਸਬੁੱਕ ਦਾ ਪਾਸਵਰਡ ਬਦਲਣਾ ਹੋਵੇਗਾ। ਕਿਉਂਕਿ ਇਸ ਐਪ ਦੇ ਜ਼ਰੀਏ ਤੁਸੀਂ ਜੋ ਫੇਸਬੁਕ ਲਾਗਇਨ ਕੀਤਾ ਸੀ ਉਸ ਨਾਲ ਤੁਹਾਡੀ ਆਈਡੀ ਦਾ ਪਾਸਵਰਡ ਵੀ ਕੰਪ੍ਰੋਮਾਈਜ਼ ਹੋ ਗਿਆ ਹੋਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।