Home /News /lifestyle /

ਦਿੱਲੀ-ਕਟਰਾ ਵੰਦੇ ਭਾਰਤ ਟ੍ਰੇਨ ਵਿੱਚ ਨਾਨਵੈੱਜ ਖਾਣ-ਲਿਜਾਣ ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ

ਵੰਦੇ ਭਾਰਤ ਟ੍ਰੇਨ ਦਿੱਲੀ ਤੋਂ ਕਟਰਾ ਦਾ ਸਫ਼ਰ ਤਹਿ ਕਰਦੀ ਹੈ। ਇਸ ਟ੍ਰੇਨ ਵਿਚ ਹੁਣ ਨਾਨ-ਵੈੱਜ ਖਾਣਾ ਅਤੇ ਲਿਜਾਣਾ ਮਨ੍ਹਾ ਹੈ। ਇਸ ਦਾ ਕਾਰਨ ਇਹ ਹੈ ਕਿ ਵੰਦੇ ਭਾਰਤ ਟ੍ਰੇਨ ਦੇਸ਼ ਦੀ ਪਹਿਲੀ ਟ੍ਰੇਨ ਹੈ, ਜਿਸ ਨੂੰ ਸਾਤਵਿਕ ਸਰਟੀਫਿਕੇਟ ਦਿੱਤਾ ਗਿਆ ਹੈ। ਯਾਨੀ ਹੁਣ ਇਹ ਟ੍ਰੇਨ ਪੂਰੀ ਤਰ੍ਹਾਂ ਸਵੱਛ ਅਤੇ ਸ਼ਾਕਾਹਾਰੀ ਹੈ। ਭਾਰਤੀ ਰੇਲਵੇ ਨੇ ਹਾਲ ਹੀ ਵਿਚ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ।

ਹੋਰ ਪੜ੍ਹੋ ...
  • Share this:

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (Indian Railway Catering and Tourism Corporation, IRCTC) ਅਤੇ ਰੇਲਗੱਡੀਆਂ ਵਿੱਚ ਕੇਟਰਿੰਗ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਭਾਰਤੀ ਸਾਤਵਿਕ ਕੌਂਸਲ ਦੇ ਵਿਚਕਾਰ ਪਿਛਲੇ ਸਮੇਂ ਵਿੱਚ ਇਹ ਸਮਝੌਤਾ ਹੋਇਆ ਹੈ।

IRCTC ਨੇ ਵੰਦੇ ਭਾਰਤ ਤੋਂ ਸਾਤਵਿਕ ਟ੍ਰੇਨਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੌਲੀ-ਹੌਲੀ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਹੋਰ ਗੱਡੀਆਂ ਨੂੰ ਵੀ ਸਾਤਵਿਕ ਬਣਾਇਆ ਜਾਵੇਗਾ ਕਿਉਂਕਿ ਇਨ੍ਹਾਂ ਟਰੇਨਾਂ 'ਚ ਸਫਰ ਕਰਨ ਵਾਲੇ ਯਾਤਰੀ ਅਜਿਹੇ ਹਨ, ਜੋ ਪੂਰੀ ਤਰ੍ਹਾਂ ਸਾਤਵਿਕ ਖਾਣਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਆਮ ਰੇਲ ਗੱਡੀਆਂ ਨੂੰ ਵੀ ਸਾਤਵਿਕ ਬਣਾਇਆ ਜਾਵੇਗਾ।

ਅੱਜ ਦੇ ਸਮੇਂ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਸਮੇਂ ਬਹੁਤ ਸਾਰੇ ਯਾਤਰੀ ਰੇਲਗੱਡੀਆਂ ਵਿੱਚ ਪਰੋਸਿਆ ਗਿਆ ਭੋਜਨ ਇਸ ਲਈ ਨਹੀਂ ਖਾਂਦੇ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਭੋਜਨ ਪੂਰੀ ਤਰ੍ਹਾਂ ਸ਼ਾਕਾਹਾਰੀ ਅਤੇ ਸਵੱਛ ਹੈ ਜਾਂ ਨਹੀਂ। ਯਾਨੀ ਕਿ ਖਾਣਾ ਬਣਾਉਂਦੇ ਸਮੇਂ ਸਫਾਈ ਦਾ ਕਿੰਨਾ ਧਿਆਨ ਰੱਖਿਆ ਗਿਆ ਹੈ, ਸ਼ਾਕਾਹਾਰੀ ਅਤੇ ਨਾਨ-ਵੈਜ ਨੂੰ ਵੱਖ-ਵੱਖ ਪਕਾਇਆ ਗਿਆ ਹੈ, ਖਾਣਾ ਬਣਾਉਣ ਤੋਂ ਲੈ ਕੇ ਪਰੋਸਣ ਤੱਕ ਦੀ ਪ੍ਰਕਿਰਿਆ ਕੀ ਹੈ। ਯਾਤਰੀਆਂ ਦੀ ਇਸ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਭਾਰਤੀ ਰੇਲਵੇ ਨੇ ਸਾਤਵਿਕ ਟ੍ਰੇਨ ਸ਼ੁਰੂ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਤਵਿਕ ਕੌਂਸਲ ਆਫ ਇੰਡੀਆ (SATTVIK COUNCIL OF INDIA) ਦੇ ਸੰਸਥਾਪਕ ਅਭਿਸ਼ੇਕ ਬਿਸਵਾਸ ਦਾ ਕਹਿਣਾ ਹੈ ਕਿ ਵੰਦੇ ਭਾਰਤ ਟ੍ਰੇਨ ਨੂੰ ਸਾਤਵਿਕ ਦਾ ਸਰਟੀਫਿਕੇਟ ਦੇਣ ਤੋਂ ਪਹਿਲਾਂ ਕਈ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਵਿਚ ਖਾਣਾ ਬਣਾਉਣ ਦਾ ਤਰੀਕਾ, ਰਸੋਈ, ਪਰੋਸਣ ਅਤੇ ਪਰੋਸਣ ਲਈ ਬਰਤਨ, ਰੱਖਣ ਦੇ ਤਰੀਕੇ ਦੀ ਜਾਂਚ ਕੀਤੀ ਗਈ ਹੈ ਅਤੇ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਸਰਟੀਫਿਕੇਟ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜਿੱਥੇ ਇਹ ਧਾਰਮਿਕ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਸਲਾਹੁਣਯੋਗ ਯਤਨ ਹੈ ਉੱਥੇ ਹੀ ਨਾਨਵੈੱਜ ਖ਼ੁਰਾਕ ਖਾਣ ਵਾਲੇ ਯਾਤਰੀਆਂ ਦੇ ਅਧਿਕਾਰਾਂ ਦਾ ਹਨਨ ਵੀ ਹੈ। ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਇੱਛਾ ਅਨੁਸਾਰ ਖਾਣ ਦੀ ਇਜ਼ਾਜਤ ਦਿੰਦਾ ਹੈ ਪਰ ਇਹ ਕਦਮ ਅਜਿਹੇ ਅਧਿਕਾਰਾਂ ਦਾ ਉਲੰਘਣ ਪ੍ਰਤੀਤ ਹੁੰਦਾ ਹੈ। ਇਸ ਸਥਿਤੀ ਵਿਚ ਸਾਰੀ ਟ੍ਰੇਨ ਨੂੰ ਸਾਤਵਿਕ ਬਣਾਉਣ ਦੀ ਬਜਾਇ ਅੱਧੀ ਜਾਂ ਕੁਝ ਹਿੱਸੇ ਦੀ ਰਿਜਰਵੇਸ਼ਨ ਕੀਤੀ ਜਾਣ ਨੂੰ ਵਿਕਲਪ ਵਜੋਂ ਵੇਖਿਆ ਜਾ ਸਕਦਾ ਹੈ।
Published by:rupinderkaursab
First published:

Tags: Delhi, IRCTC, Train, Trains

ਅਗਲੀ ਖਬਰ