Home /News /lifestyle /

ਸਿਰਫ਼ ਦਸੰਬਰ ਮਹੀਨੇ 'ਚ ਹੀ 1000 ਕਰੋੜ ਰੁਪਏ ਦੀ ਸ਼ਰਾਬ ਸੜਾਕ ਗਏ ਦਿੱਲੀ ਵਾਲੇ

ਸਿਰਫ਼ ਦਸੰਬਰ ਮਹੀਨੇ 'ਚ ਹੀ 1000 ਕਰੋੜ ਰੁਪਏ ਦੀ ਸ਼ਰਾਬ ਸੜਾਕ ਗਏ ਦਿੱਲੀ ਵਾਲੇ

 • Share this:

  ਰਾਜਧਾਨੀ ਵਿੱਚ ਜਦੋਂ ਸਰਦੀਆਂ ਦਾ ਪਾਰਾ ਘਟਾਇਆ, ਉਥੇ ਸ਼ਰਾਬ ਦੀ ਵਿਕਰੀ ਵਿੱਚ ਭਾਰੀ ਉਛਾਲ ਵੇਖਿਆ ਗਿਆ। ਸਿਰਫ ਦਸੰਬਰ ਮਹੀਨੇ ਵਿੱਚ ਹੀ ਦਿੱਲੀ ਦੇ ਲੋਕ 1000 ਕਰੋੜ ਰੁਪਏ ਦੀ ਸ਼ਰਾਬ ਪੀ ਗਏ. ਆਬਕਾਰੀ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਇਕ ਫ਼ੀਸਦੀ ਵੱਧ ਕਮਾਈ ਕਰ ਲਈ ਹੈ। ਹਾਲਾਂਕਿ, ਵਿਭਾਗ ਦਾ ਸਟੋਰ ਬੰਦ ਹੋਣ ਕਾਰਨ ਇਸ ਸਾਲ ਬਿਕਰੀ ਚ ਕਮੀ ਆਈ ਹੈ. 25 ਦਸੰਬਰ ਅਤੇ 31 ਦਸੰਬਰ ਨੂੰ ਲੋਕਾਂ ਨੇ ਖੂਬ ਦਾਰੂ ਪੀਤੀ।


  ਆਬਕਾਰੀ ਵਿਭਾਗ ਦੇ ਸੂਤਰਾਂ ਅਨੁਸਾਰ ਦਸੰਬਰ ਮਹੀਨੇ ਵਿਚ ਇਕ ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ, ਜਿਸ ਕਾਰਨ ਸਰਕਾਰ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਵਿਚ 460 ਕਰੋੜ ਰੁਪਏ ਦੇ ਮੁਕਾਬਲੇ 465 ਕਰੋੜ ਰੁਪਏ ਦਾ ਮਾਲੀਆ ਮਿਲਿਆ ਸੀ। ਸ਼ਰਾਬ 'ਤੇ ਲਗਭਗ 48 ਪ੍ਰਤੀਸ਼ਤ ਵਿਕਰੀ ਟੈਕਸ ਹੈ।


  ਇਸ ਸਾਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਆਬਕਾਰੀ ਵਿਭਾਗ ਨੂੰ ਟੈਕਸ ਵਜੋਂ 485 ਕਰੋੜ ਰੁਪਏ ਮਿਲਣਗੇ ਪਰ ਦਸੰਬਰ ਵਿਚ ਵਿਭਾਗ ਦੇ  120 ਸਟੋਰ ਬੰਦ ਹੋਣ ਕਾਰਨ ਵਿਕਰੀ ਘੱਟ ਗਈ, ਜਿਸ ਨਾਲ ਮਾਲੀਆ ਵੀ ਘਟੇ। ਇਹ ਸਟੋਰ ਹੋਰ ਮਹੀਨਿਆਂ ਵਿੱਚ ਲਗਭਗ 15 ਕਰੋੜ ਰੁਪਏ ਦੀ ਸ਼ਰਾਬ ਵੇਚਦੇ ਸਨ। ਦਸੰਬਰ 'ਚ ਤਕਰੀਬਨ 25 ਕਰੋੜ ਰੁਪਏ ਦਾ ਟੈਕਸ ਆਉਂਦਾ ਸੀ।

  First published:

  Tags: Alcohol, Delhi, Liquor, New delhi, Whisky, Wine, Winters