• Home
 • »
 • News
 • »
 • lifestyle
 • »
 • DELIVERY BOYS TO GET SALARY PAY HIKE AFTER PETROL DIESEL PRICES HIKED HOME DELIVERY TO GET EXPENSIVE COSTLY AS

ਹੁਣ ਮਹਿੰਗਾ ਪਵੇਗਾ ਘਰ ਖਾਣਾ ਆਰਡਰ ਕਰਨਾ, Zomato ਨੇ ਵਧਾਈ ਡਿਲਿਵਰੀ ਪਾਰਟਨਰ ਦੀ ਸੈਲਰੀ

 • Share this:
  ਨਵੀਂ ਦਿੱਲੀ. ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਵਧਦੀਆਂ ਕੀਮਤਾਂ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਕੰਪਨੀਆਂ 'ਤੇ ਵੀ ਪਿਆ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਹੁਣ ਆਨਲਾਈਨ ਫੂਡ ਡਿਲਿਵਰੀ ਕੰਪਨੀ ਜ਼ਮੈਟੋ (Online Food Delivery Company Zomato) ਨੇ ਵੀ ਆਪਣੇ ਪੇ-ਸਟਰਕਚਰ (Pay Structure) ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਤੇਲ ਦੀਆਂ ਵਧੀਆਂ ਕੀਮਤਾਂ ਦੇ ਕਾਰਨ, ਕੰਪਨੀ ਹੁਣ ਆਪਣੇ ਡਿਲਿਵਰੀ ਪਾਰਟਨਰਜ਼ (Delivery Partners) ਨੂੰ ਜ਼ਿਆਦਾ ਤਨਖ਼ਾਹ ਦੇਵੇਗੀ। ਦਰਅਸਲ, ਤਨਖ਼ਾਹਾਂ ਵਿੱਚ ਵਾਧੇ ਨੂੰ ਲੈ ਕੇ ਦੇਸ਼ ਭਰ ਵਿੱਚ ਹੋਈ ਹੜਤਾਲ ਦੇ ਚੱਲਦੇ, ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇੰਧਨ ਦੀਆਂ ਵਧੀਆਂ ਹੋਈਆਂ ਕੀਮਤਾਂ, ਉਨ੍ਹਾਂ ਦੀ ਆਮਦਨੀ ਨੂੰ ਪ੍ਰਭਾਵਤ ਕਰ ਰਹੀਆਂ ਹਨ।

  ਜਾਣੋ, ਕੰਪਨੀ ਨੇ ਕੀ ਕਿਹਾ?

  Zomato ਨੇ ਵੀਰਵਾਰ ਨੂੰ ਕਿਹਾ ਕਿ ਤਨਖ਼ਾਹਾਂ ਦੇ ਇਸ ਵਾਧੇ ਵਿੱਚ, ਦੂਰੀ ਦੇ ਹਿਸਾਬ ਨਾਲ ਇੱਕ ਐਡੀਸ਼ਨਲ ਕੋਨਪੋਨੈਂਟ (Additional Component) ਵੀ ਸ਼ਾਮਿਲ ਹੋਵੇਗਾ ਜੋ ਕਿ ਤੇਲ ਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਇਹ ਸੰਰਚਨਾ Remuneration ਤੇ ਲਾਗੂ ਕੀਤੀ ਜਾਏਗੀ। ਇਸ ਨੂੰ ਇੰਧਨ ਦੀਆਂ ਕੀਮਤਾਂ ਵਿੱਚ ਤਬਦੀਲੀ ਦੇ ਆਧਾਰ ਤੇ ਵਿਵਸਥਿਤ ਕੀਤਾ ਜਾਏਗਾ ਤਾਂ ਕਿ ਡਿਲਿਵਰੀ ਪਾਰਟਨਰਾਂ ਨੂੰ ਫੂਡ ਡਿਲਿਵਰੀ (Food Delivery) ਲਈ ਆਉਣ ਵਾਲੇ ਖ਼ਰਚੇ ਦੀ ਪੂਰਤੀ ਕੀਤੀ ਜਾ ਸਕੇ।

  ਲੰਬੀ ਦੂਰੀ ਵਾਲੇ ਡਿਲਿਵਰੀ ਪਾਰਟਨਰਾਂ ਨੂੰ ਮਿਲੇਗੀ ਸਹਾਇਤਾ

  ਰਿਪੋਰਟ ਦੇ ਅਨੁਸਾਰ, Zomato ਨੇ ਕਿਹਾ ਕਿ ਕੰਪਨੀ ਨੇ ਵੇਖਿਆ ਹੈ ਕਿ ਲੰਬੀ ਦੂਰੀ 'ਤੇ ਪੈਟਰੋਲ ਦੀ ਵਧਦੀ ਕੀਮਤ ਦਾ ਵਧੇਰੇ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਵਾਧੂ ਭੁਗਤਾਨ ਕਰਨ ਨਾਲ, ਲੰਬੀ ਦੂਰੀ ਦੀ ਡਿਲਿਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਗਾਹਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਣ ਵਿੱਚ ਸਹਾਇਤਾ ਮਿਲੇਗੀ। ਫ਼ਿਲਹਾਲ Zomato ਕੋਲ 1.5 ਲੱਖ ਤੋਂ ਵੱਧ ਡਿਲਿਵਰੀ ਪਾਰਟਨਰ ਹਨ। ਕੰਪਨੀ ਇਸ ਨੰਬਰ ਨੂੰ ਹੋਰ ਵੀ ਮਜ਼ਬੂਤ ​​ਕਰਨ ਦੀ ਯੋਜਨਾ ਬਣਾ ਰਹੀ ਹੈ।
  Published by:Anuradha Shukla
  First published: