ਚਿਹਰੇ ਲਈ ਘਾਤਕ ਹੈ ਬੀਅਰ


Updated: June 13, 2018, 5:05 PM IST
ਚਿਹਰੇ ਲਈ ਘਾਤਕ ਹੈ ਬੀਅਰ
ਚਿਹਰੇ ਲਈ ਘਾਤਕ ਹੈ ਬੀਅਰ

Updated: June 13, 2018, 5:05 PM IST
ਹਰਨੀਪ ਕੌਰ

ਜਿੱਥੇ ਬੀਅਰ ਪੀਣ ਦੇ ਕਈ ਫ਼ਾਇਦੇ ਹਨ ਉੱਥੇ ਹੀ ਕੁੱਝ ਨੁਕਸਾਨ ਵੀ ਹਨ ਕਿਉਂਕਿ ਹਰ ਚੀਜ਼ ਇੱਕ ਹੱਦ ਤੱਕ ਹੀ ਠੀਕ ਹੁੰਦੀ ਹੈ। ਓਸੇ ਤਰ੍ਹਾਂ ਜੇਕਰ ਤੁਸੀਂ ਜ਼ਿਆਦਾ ਬੀਅਰ ਪੀਣ ਦੇ ਸ਼ੋਕੀਨ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਹੋ ਸਕਦੇ ਹਨ ਇਸ ਨਾਲ ਕਈ ਨੁਕਸਾਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਬੀਅਰ ਪੀਣ ਦੇ ਨੁਕਸਾਨ।

ਚਿਹਰੇ ਦੇ ਫੁਨਸੀਆਂ ਹੋਣਾ
ਬੀਅਰ ਅਨਾਜ ਅਤੇ ਚਾਵਲਾਂ ਨਾਲ ਬਣਦੀ ਹੈ ਅਤੇ ਅਨਾਜ 'ਚ ਗਲੁਟਨ ਹੁੰਦਾ ਹੈ ਜਿਹੜਾ ਤੁਹਾਡੀ ਸਕਿਨ ਲਈ ਹਾਣੀਕਾਰਕ ਹੁੰਦਾ ਹੈ। ਜੇਕਰ ਤੁਹਾਨੂੰ ਆਪਣੇ ਚੇਹਰੇ ਨਾਲ ਹੈ ਪਿਆਰ ਤਾਂ ਬੀਅਰ ਨੂੰ ਰੱਖੋ ਆਪਣੇ ਤੋਂ ਦੂਰ। ਇੱਥੋਂ ਤੱਕ ਕੀ ਬੀਅਰ ਨੂੰ 'ਚਿਹਰੇ ਦਾ ਦੁਸ਼ਮਣ' ਵੀ ਮੰਨਿਆ ਜਾਂਦਾ ਹੈ।

ਚਿਹਰੇ ਦੀ ਚਮਕ ਘੱਟ ਜਾਣਾ
ਜ਼ਿਆਦਾ ਬੀਅਰ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਚਿਹਰੇ ਤੇ ਚਮਕ ਘੱਟ ਹੋਣ ਲੱਗ ਜਾਂਦੀ ਹੈ ਅਤੇ ਚਿਹਰਾ ਥੋੜਾ ਫੁਲਿਆ ਹੋਇਆ ਨਜ਼ਰ ਆਉਂਦਾ ਹੈ।

ਵਜ਼ਨ ਦਾ ਵੱਧਣਾ
ਬੀਅਰ 'ਚ ਬਹੁਤ ਕੈਲਰੀਆਂ ਹੁੰਦੀਆਂ ਹਨ ਜਿਸ ਕਾਰਨ ਤੁਹਾਡਾ ਵਜ਼ਨ ਵੱਧਣ ਲੱਗ ਜਾਂਦਾ ਹੈ। ਕਈ ਵਾਰ ਲੋਕ ਇੱਕ ਦੂਜੇ ਨੂੰ "ਬੀਅਰ ਬੈਲੀ" ਤੇ ਨਾਮ ਨਾਲ ਛੇੜਦੇ ਵੀ ਹਨ। ਇਸ ਲਈ ਜਿਹੜੇ ਲੋਕ ਚਾਹੁੰਦੇ ਹਨ ਆਪਣੇ ਆਪ ਨੂੰ ਫਿੱਟ ਰੱਖਣਾ ਉਹ ਬੀਅਰ ਤੋਂ ਗੁਰੇਜ਼ ਹੀ ਰੱਖਣ।

ਸ਼ੂਗਰ ਲੈਵਲ ਵੱਧਦਾ ਹੈ
ਜ਼ਿਆਦਾਤਰ ਬੀਅਰ ਅਨਾਜ ਤੋਂ ਬਣਦੀ ਹੈ ਜਿਸ 'ਚ ਗਲੁਟਨ ਹੁੰਦਾ ਹੈ ਤੇ ਉਸ ਦਾ ਸਿੱਧਾ ਅਸਰ ਸ਼ੂਗਰ ਲੈਵਲ ਤੇ ਪੈਂਦਾ ਹੈ ਯਾਨੀ ਕਿ ਤੁਹਾਡਾ ਸਰੀਰ 'ਚ ਸ਼ੁਗਰ ਦੀ ਮਾਤਰਾ ਵੱਧ ਜਾਂਦੀ ਹੈ। ਇਸ ਦੇ ਨਾਲ-ਨਾਲ ਇਹ ਵਿਟਾਮਿਨ ਡੀ ਤੇ ਵੀ ਅਸਰ ਕਰਦਾ ਹੈ।

ਲੀਵਰ ਲਈ ਹਾਨੀਕਾਰਕ
ਬੀਅਰ 'ਚ ਐਲਕੋਹਲ ਹੁੰਦਾ ਹੈ ਜੋ ਤੁਹਾਡੇ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ 2-3 ਬੀਅਰ ਪੀ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਇਸ ਨਾਲ ਤੁਹਾਡੀ ਲੀਵਰ ਖਰਾਬ ਹੋ ਸਕਦੀ ਹੈ।

ਪਾਣੀ ਦੀ ਘਾਟ ਹੋਣਾ
ਬੀਅਰ ਪੀਣ ਨਾਲ ਤੁਹਾਨੂੰ ਬਾਰ-ਬਾਰ ਪੇਸ਼ਾਬ ਆਉਂਦਾ ਹੈ ਜਿਸ ਕਾਰਨ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗ ਜਾਂਦੀ ਹੈ। ਪਾਣੀ ਦੀ ਕਮੀ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ ਇਸ ਲਈ ਬੀਅਰ ਪੀਣ ਤੋਂ ਬਾਅਦ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਪਾਣੀ ਪੀਓ।

 
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ