Home /News /lifestyle /

Dental Health: ਦੰਦਾਂ ਦੀ ਸਫਾਈ ਨੂੰ ਨਜ਼ਰਅੰਦਾਜ ਕਰਨਾ ਬਣ ਸਕਦਾ ਹੈ ਕੈਂਸਰ ਤੇ Heart Failure ਦਾ ਕਾਰਨ

Dental Health: ਦੰਦਾਂ ਦੀ ਸਫਾਈ ਨੂੰ ਨਜ਼ਰਅੰਦਾਜ ਕਰਨਾ ਬਣ ਸਕਦਾ ਹੈ ਕੈਂਸਰ ਤੇ Heart Failure ਦਾ ਕਾਰਨ

Dental Health: ਦੰਦਾ ਦੀ ਸਫਾਈ ਨੂੰ ਨਜ਼ਰਅੰਦਾਜ ਕਰਨਾ ਬਣ ਸਕਦਾ ਹੈ ਕੈਂਸਰ ਤੇ Heart Failure ਦਾ ਕਾਰਨ

Dental Health: ਦੰਦਾ ਦੀ ਸਫਾਈ ਨੂੰ ਨਜ਼ਰਅੰਦਾਜ ਕਰਨਾ ਬਣ ਸਕਦਾ ਹੈ ਕੈਂਸਰ ਤੇ Heart Failure ਦਾ ਕਾਰਨ

ਜੇਕਰ ਤੁਸੀਂ ਸਾਫ਼-ਸੁਥਰੇ ਤਰੀਕੇ ਨਾਲ ਨਹੀਂ ਰਹਿੰਦੇ, ਤਾਂ ਤੁਹਾਡੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਵੈਸੇ ਤਾਂ ਇਹ ਸਾਡੀ ਆਦਤ ਹੁੰਦੀ ਹੈ ਜੋ ਸਾਨੂੰ ਬਚਪਤ ਤੋਂ ਸਿਖਾਈ ਜਾਂਦੀ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਸਫਾਈ ਕਰੀਏ, ਜਿਸ ਵਿੱਚ ਬੁਰਸ਼ ਕਰਨਾ ਸਭ ਤੋਂ ਜ਼ਰੂਰੀ ਕੰਮਾਂ ਵਿੱਚੋਂ ਇੱਕ ਹੈ।

ਹੋਰ ਪੜ੍ਹੋ ...
  • Share this:

Dental Health: ਜੇ ਖੁਦ ਦੀ ਸਫਾਈ ਰੱਖਣੀ ਹੈ ਤਾਂ ਸਾਨੂੰ ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਦੰਦਾਂ ਦੀ ਸਫਾਈ ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਖੁਦ ਨੂੰ ਸਾਫ ਰੱਖਣ ਦੇ ਨਿਯਮਾਂ ਵਿੱਚ ਆਉਂਦਾ ਹੈ ਜੋ ਕਿ ਤੰਦਰੁਸਤ ਰਹਿਣ ਦੀ ਪਹਿਲੀ ਸ਼ਰਤ ਹੈ। ਜੇਕਰ ਤੁਸੀਂ ਸਾਫ਼-ਸੁਥਰੇ ਤਰੀਕੇ ਨਾਲ ਨਹੀਂ ਰਹਿੰਦੇ, ਤਾਂ ਤੁਹਾਡੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਵੈਸੇ ਤਾਂ ਇਹ ਸਾਡੀ ਆਦਤ ਹੁੰਦੀ ਹੈ ਜੋ ਸਾਨੂੰ ਬਚਪਤ ਤੋਂ ਸਿਖਾਈ ਜਾਂਦੀ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਸਫਾਈ ਕਰੀਏ, ਜਿਸ ਵਿੱਚ ਬੁਰਸ਼ ਕਰਨਾ ਸਭ ਤੋਂ ਜ਼ਰੂਰੀ ਕੰਮਾਂ ਵਿੱਚੋਂ ਇੱਕ ਹੈ।

ਪਰ ਕਈ ਲੋਕ ਆਲਸ ਕਾਰਨ ਇਹ ਆਦਤ ਨਹੀਂ ਪਾਉਂਦੇ ਜੋ ਕਿ ਗਲਤ ਹੈ। ਮਾਹਰ ਦਿਨ ਵਿੱਚ ਘੱਟੋ ਘੱਟ ਦੋ ਵਾਰ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ। ਬੁਰਸ਼ ਕਰਨ ਨਾਲ ਦੰਦਾਂ ਤੋਂ ਗੰਦੀ ਪਰਤ ਹਟ ਜਾਂਦੀ ਹੈ, ਜੋ ਦੰਦਾਂ ਦੇ ਸੜਨ ਅਤੇ ਮਸੂੜਿਆਂ ਦੀ ਬਿਮਾਰੀ ਦਾ ਮੁੱਖ ਕਾਰਨ ਹੈ। ਇੰਨਾ ਹੀ ਨਹੀਂ, ਬੁਰਸ਼ ਨਾ ਕਰਨ ਨਾਲ ਤੁਹਾਨੂੰ ਕਈ ਜਾਨਲੇਵਾ ਬਿਮਾਰੀਆਂ ਵੀ ਲੱਗ ਸਕਦੀਆਂ ਹਨ।

ਜੋ ਲੋਕ ਬੁਰਸ਼ ਨਹੀਂ ਕਰਦੇ ਉਨ੍ਹਾਂ ਨੂੰ ਹੁੰਦਾ ਹੈ ਕੈਂਸਰ ਦਾ ਖ਼ਤਰਾ : ਮੂੰਹ ਦੀ ਸਫਾਈ ਨਾ ਕਰਨਾ ਤੇ ਸਿਗਰਟਨੋਸ਼ੀ, ਇਹ ਦੋਵੇਂ ਮਸੂੜਿਆਂ ਦੀ ਬਿਮਾਰੀ ਅਤੇ ਮੂੰਹ ਅਤੇ ਪੇਟ ਦੇ ਕੈਂਸਰ ਨਾਲ ਜੁੜੀ ਹੋਈ ਹੈ। ਰੋਜ਼ਾਨਾ ਬੁਰਸ਼ ਨਾ ਕਰਨ ਨਾਲ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਮਾਹਰ ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ।

ਬੁਰਸ਼ ਨਾ ਕਰਨ ਨਾਲ ਪੈ ਸਕਦਾ ਹੈ ਦਿਲ ਦਾ ਦੌਰਾ :ਯੂਰਪੀਅਨ ਜਰਨਲ ਆਫ ਪ੍ਰੀਵੈਂਟਿਵ ਕਾਰਡੀਓਲੋਜੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਦਿਨ ਵਿੱਚ ਘੱਟੋ ਘੱਟ ਤਿੰਨ ਵਾਰ ਆਪਣੇ ਦੰਦਾਂ ਨੂੰ ਬੁਰਸ਼ ਨਾਲ ਸਾਫ ਕਰਦੇ ਹਨ, ਉਨ੍ਹਾਂ ਵਿੱਚ ਐਟਰੀਅਲ ਫਾਈਬਰਿਲੇਸ਼ਨ ਅਤੇ ਹਾਰਟ ਫੇਲ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਬੁਰਸ਼ ਨਾ ਕਰਨ ਨਾਲ ਤੁਸੀਂ ਹੋ ਸਕਦੇ ਹੋ ਸ਼ੂਹਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ : WebMd ਦੇ ਅਨੁਸਾਰ, ਜੋ ਲੋਕ ਨਿਯਮਿਤ ਤੌਰ 'ਤੇ ਆਪਣੇ ਦੰਦਾਂ ਨੂੰ ਦਿਨ ਵਿੱਚ ਤਿੰਨ ਵਾਰ ਬੁਰਸ਼ ਕਰਦੇ ਹਨ, ਉਨ੍ਹਾਂ ਵਿੱਚ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ।ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਦੰਦਾਂ ਦੀ ਬਿਮਾਰੀ ਹੈ ਜਾਂ ਬਹੁਤ ਜ਼ਿਆਦਾ ਦੰਦਾਂ ਖਰਾਬ ਹਨ, ਉਨ੍ਹਾਂ ਵਿੱਚ ਬਲੱਡ ਸ਼ੂਗਰ ਦੀ ਸਥਿਤੀ ਪੈਦਾ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਬੁਰਸ਼ ਨਾ ਕਰਨ ਨਾਲ ਕੈਵਿਟੀ ਹੁੰਦੀ ਹੈ : ਪਲਾਕ ਇੱਕ ਸਟਿੱਕੀ ਪਰਤ ਹੈ ਜੋ ਦੰਦਾਂ ਨੂੰ ਢੱਕ ਕੇ ਰਖਦੀ ਹੈ ਅਤੇ ਇਸ ਵਿੱਚ ਬੈਕਟੀਰੀਆ ਹੁੰਦਾ ਹੈ ਜੋ ਤੁਹਾਡੇ ਦੰਦਾਂ ਦੇ ਹੇਠਾਂ ਕਮਜ਼ੋਰ ਪਰਤਾਂ 'ਤੇ ਹਮਲਾ ਕਰ ਸਕਦਾ ਹੈ। ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਕੈਵਿਟੀਜ਼ ਦੰਦਾਂ ਦੀ ਲਾਗ ਦਾ ਕਾਰਨ ਬਣ ਸਕਦੀਆਂ ਹਨ ਅਤੇ ਸੰਭਾਵੀ ਤੌਰ 'ਤੇ ਦੰਦਾਂ ਸੜ ਸਕਦੇ ਹਨ ਤੇ ਅੱਗੇ ਜਾ ਕੇ ਟੁੱਟ ਵੀ ਸਕਦੇ ਹਨ।

ਮੂੰਹ-ਪੇਟ ਵਿੱਚ ਅਲਸਰ ਹੋ ਸਕਦਾ ਹੈ : ਦੰਦਾਂ ਦਾ ਸੜਨਾ ਅਤੇ ਮੂੰਹ ਦੀ ਮਾੜੀ ਸਿਹਤ ਮਸੂੜਿਆਂ ਦੇ ਅਲਸਰ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਹੀ ਦੰਦਾਂ ਵਿਚਲੀ ਗੰਦਗੀ ਕਾਰਨ ਮੂੰਹ ਵਿਚ ਬਣਨ ਵਾਲੇ ਕੁਝ ਬੈਕਟੀਰੀਆ ਪੇਟ ਵਿਚ ਵੀ ਅਲਸਰ ਦਾ ਕਾਰਨ ਬਣ ਸਕਦੇ ਹਨ।

Published by:Tanya Chaudhary
First published:

Tags: Cancer, Healthy lifestyle, Heart disease, Teeth