• Home
  • »
  • News
  • »
  • lifestyle
  • »
  • DEPOSIT LARGE SUMS WITH SMALL INVESTMENTS IN PPF MIS KNOW THE FULL DETAILS GH RUP AS

PPF, MIS ਵਿੱਚ ਛੋਟੇ ਨਿਵੇਸ਼ਾਂ ਦੇ ਨਾਲ ਜਮ੍ਹਾਂ ਕਰੋ ਵੱਡੀ ਰਕਮ, ਜਾਣੋ ਪੂਰੀ ਡਿਟੇਲ

ਭਾਵੇਂ ਛੋਟੀਆਂ ਬੱਚਤ ਸਕੀਮਾਂ 'ਤੇ ਵਿਆਜ ਦਰਾਂ ਬਹੁਤ ਜ਼ਿਆਦਾ ਨਹੀਂ ਹਨ, ਪਰ ਇਹ ਪੈਸਾ ਜਮ੍ਹਾਂ ਕਰਨ ਦਾ ਇੱਕ ਸੁਰੱਖਿਅਤ ਅਤੇ ਅਨੁਸ਼ਾਸਿਤ ਤਰੀਕਾ ਹੈ। ਛੋਟੀਆਂ ਬੱਚਤ ਸਕੀਮਾਂ 'ਤੇ ਪੇਸ਼ ਕੀਤੀਆਂ ਜਾਣ ਵਾਲੀਆਂ ਵਿਆਜ ਦਰਾਂ ਸਰਕਾਰੀ ਬਾਂਡ ਯੀਲਡ ਨਾਲ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤਿਮਾਹੀ ਆਧਾਰ 'ਤੇ ਸੋਧਿਆ ਜਾਂਦਾ ਹੈ। ਪੋਸਟ ਆਫਿਸ ਗਾਹਕਾਂ ਨੂੰ ਅਜਿਹੀਆਂ ਕਈ ਡਿਪਾਜ਼ਿਟ ਸਕੀਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਸਾਵਰੇਨ ਗਾਰੰਟੀ ਦੇ ਨਾਲ ਟੈਕਸ ਲਾਭ ਪ੍ਰਦਾਨ ਕਰਦੇ ਹਨ।

PPF, MIS ਵਿੱਚ ਛੋਟੇ ਨਿਵੇਸ਼ਾਂ ਦੇ ਨਾਲ ਜਮ੍ਹਾਂ ਕਰੋ ਵੱਡੀ ਰਕਮ, ਜਾਣੋ ਪੂਰੀ ਡਿਟੇਲ

  • Share this:
ਭਾਵੇਂ ਛੋਟੀਆਂ ਬੱਚਤ ਸਕੀਮਾਂ 'ਤੇ ਵਿਆਜ ਦਰਾਂ ਬਹੁਤ ਜ਼ਿਆਦਾ ਨਹੀਂ ਹਨ, ਪਰ ਇਹ ਪੈਸਾ ਜਮ੍ਹਾਂ ਕਰਨ ਦਾ ਇੱਕ ਸੁਰੱਖਿਅਤ ਅਤੇ ਅਨੁਸ਼ਾਸਿਤ ਤਰੀਕਾ ਹੈ। ਛੋਟੀਆਂ ਬੱਚਤ ਸਕੀਮਾਂ 'ਤੇ ਪੇਸ਼ ਕੀਤੀਆਂ ਜਾਣ ਵਾਲੀਆਂ ਵਿਆਜ ਦਰਾਂ ਸਰਕਾਰੀ ਬਾਂਡ ਯੀਲਡ ਨਾਲ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤਿਮਾਹੀ ਆਧਾਰ 'ਤੇ ਸੋਧਿਆ ਜਾਂਦਾ ਹੈ। ਪੋਸਟ ਆਫਿਸ ਗਾਹਕਾਂ ਨੂੰ ਅਜਿਹੀਆਂ ਕਈ ਡਿਪਾਜ਼ਿਟ ਸਕੀਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਸਾਵਰੇਨ ਗਾਰੰਟੀ ਦੇ ਨਾਲ ਟੈਕਸ ਲਾਭ ਪ੍ਰਦਾਨ ਕਰਦੇ ਹਨ।

ਸਰਕਾਰ ਗਾਰੰਟੀ ਦਿੰਦੀ ਹੈ ਕਿ ਤੁਹਾਡਾ ਪੈਸਾ ਨਹੀਂ ਡੁੱਬੇਗਾ। ਇਸ ਤੋਂ ਇਲਾਵਾ, ਸਰਕਾਰ ਜਨਤਕ ਖੇਤਰ ਦੇ ਬੈਂਕਾਂ ਰਾਹੀਂ ਪਬਲਿਕ ਪ੍ਰੋਵੀਡੈਂਟ ਫੰਡ (PPF) ਵਰਗੀਆਂ ਕੁਝ ਯੋਜਨਾਵਾਂ ਵੀ ਚਲਾਉਂਦੀ ਹੈ। ਇਹ ਅਜਿਹੀਆਂ ਬਚਤ ਯੋਜਨਾਵਾਂ ਹਨ, ਜਿਨ੍ਹਾਂ ਵਿੱਚ ਛੋਟੇ ਨਿਵੇਸ਼ ਨਾਲ ਵੀ ਵੱਡੀ ਰਕਮ ਇਕੱਠੀ ਕੀਤੀ ਜਾ ਸਕਦੀ ਹੈ।

ਇੰਡੀਆ ਪੋਸਟ, PPF, ਨੈਸ਼ਨਲ ਸੇਵਿੰਗ ਸਰਟੀਫਿਕੇਟ (NSC), ਨੈਸ਼ਨਲ ਸੇਵਿੰਗ ਮਾਸਿਕ ਇਨਕਮ ਸਕੀਮ (MIS) ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਸਰਕਾਰ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਯੋਜਨਾਵਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਹਨ। ਲੋਕ ਡਾਕਖਾਨੇ ਵਿੱਚ ਖਾਤਾ ਖੋਲ੍ਹ ਕੇ ਇਹਨਾਂ ਵਿੱਚੋਂ ਕਿਸੇ ਵੀ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ। ਖਾਤਾ ਖੋਲ੍ਹਣ ਲਈ, ਤੁਹਾਨੂੰ ਪੋਸਟ ਆਫਿਸ ਤੋਂ ਖਾਤਾ ਖੋਲ੍ਹਣ ਦਾ ਫਾਰਮ ਪ੍ਰਾਪਤ ਕਰਨਾ ਹੋਵੇਗਾ ਅਤੇ ਇਸਨੂੰ ਕੇਵਾਈਸੀ ਫਾਰਮ (KYC Form) ਦੇ ਨਾਲ ਭਰਨਾ ਹੋਵੇਗਾ। ਨਾਲ ਹੀ, ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਕਿਸ ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ। ਇੱਥੇ ਛੋਟੀਆਂ ਬੱਚਤ ਸਕੀਮਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ:

ਪੀ.ਪੀ.ਐਫ (Public Provident Fund)

ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪਾਂ ਵਿੱਚੋਂ ਇੱਕ, PPF ਵਿੱਚ ਨਿਵੇਸ਼ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਆਮਦਨ ਕਰ ਛੋਟ ਦੀ ਪੇਸ਼ਕਸ਼ ਵੀ ਕਰਦਾ ਹੈ। ਤੁਸੀਂ ਹਰ ਵਿੱਤੀ ਸਾਲ ਵਿੱਚ ਇਸ ਸਕੀਮ ਵਿੱਚ 1.5 ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦੇ ਹੋ। ਇਸ ਤੋਂ ਮਿਲਣ ਵਾਲੇ ਵਿਆਜ 'ਤੇ ਵੀ ਟੈਕਸ ਨਹੀਂ ਲੱਗਦਾ। ਤੁਸੀਂ ਕਿਸੇ ਵੀ ਵਿੱਤੀ ਸਾਲ ਵਿੱਚ ਘੱਟੋ-ਘੱਟ 500 ਰੁਪਏ ਦਾ ਯੋਗਦਾਨ ਪਾ ਸਕਦੇ ਹੋ। ਫਿਲਹਾਲ ਇਸ 'ਤੇ 7.1 ਫੀਸਦੀ ਸਾਲਾਨਾ (ਕੰਪਾਊਂਡ ਸਾਲਾਨਾ) ਵਿਆਜ ਮਿਲਦਾ ਹੈ। ਇਸ ਦਾ ਲਾਕ-ਇਨ ਪੀਰੀਅਡ 15 ਸਾਲ ਹੈ। ਹਾਲਾਂਕਿ, 15 ਸਾਲਾਂ ਬਾਅਦ, ਤੁਸੀਂ ਇਸ ਯੋਜਨਾ ਨੂੰ ਪੰਜ ਸਾਲਾਂ ਦੇ ਬਲਾਕ ਤੱਕ ਵਧਾ ਸਕਦੇ ਹੋ। ਬੈਂਕਾਂ ਵਿੱਚ ਪੀਪੀਐਫ ਖਾਤੇ ਵੀ ਖੋਲ੍ਹੇ ਜਾ ਸਕਦੇ ਹਨ।

ਰਾਸ਼ਟਰੀ ਬੱਚਤ ਸਰਟੀਫਿਕੇਟ (National Saving Certificate)

ਰਾਸ਼ਟਰੀ ਬੱਚਤ ਸਰਟੀਫਿਕੇਟ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਵੀ ਕਾਫ਼ੀ ਪ੍ਰਸਿੱਧ ਹੈ, ਜੋ ਨਿਵੇਸ਼ਕ ਨੂੰ ਟੈਕਸ ਲਾਭ ਵੀ ਪ੍ਰਦਾਨ ਕਰਦੇ ਹਨ। ਇਸ 'ਚ ਘੱਟੋ-ਘੱਟ ਜਮ੍ਹਾ ਸੀਮਾ 1,000 ਰੁਪਏ ਹੈ, ਜਦਕਿ ਕੋਈ ਉਪਰਲੀ ਸੀਮਾ ਨਹੀਂ ਹੈ। ਸਕੀਮ ਦੀ ਮਿਆਦ 5 ਸਾਲ ਹੈ। ਫਿਲਹਾਲ ਸਰਕਾਰ ਇਸ 'ਤੇ 6.8 ਫੀਸਦੀ ਮਿਸ਼ਰਿਤ ਵਿਆਜ ਦੇ ਰਹੀ ਹੈ।

ਨੈਸ਼ਨਲ ਸੇਵਿੰਗ ਮਾਸਿਕ ਆਮਦਨ (National Saving Monthly Income Scheme)

ਇਸ ਸਕੀਮ ਵਿੱਚ ਘੱਟੋ-ਘੱਟ 1,000 ਰੁਪਏ ਜਮ੍ਹਾਂ ਕੀਤੇ ਜਾ ਸਕਦੇ ਹਨ, ਜਦੋਂ ਕਿ ਇੱਕ ਖਾਤੇ ਵਿੱਚ ਨਿਵੇਸ਼ ਦੀ ਅਧਿਕਤਮ ਸੀਮਾ 4.5 ਲੱਖ ਰੁਪਏ ਤੱਕ ਹੈ। ਸੰਯੁਕਤ ਖਾਤੇ ਵਿੱਚ ਨਿਵੇਸ਼ ਦੀ ਅਧਿਕਤਮ ਸੀਮਾ 9 ਲੱਖ ਰੁਪਏ ਹੈ। ਫਿਲਹਾਲ ਇਸ ਸਕੀਮ 'ਤੇ 6.6 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। ਵਿਆਜ ਦਾ ਭੁਗਤਾਨ ਮਹੀਨਾਵਾਰ ਕੀਤਾ ਜਾਂਦਾ ਹੈ। ਤੁਸੀਂ 1 ਸਾਲ ਪੂਰਾ ਹੋਣ ਤੋਂ ਪਹਿਲਾਂ ਇਸ ਖਾਤੇ ਨੂੰ ਪੱਕੇ ਤੌਰ 'ਤੇ ਬੰਦ ਨਹੀਂ ਕਰਵਾ ਸਕਦੇ ਹੋ। ਜੇਕਰ ਨਿਵੇਸ਼ਕ 1 ਸਾਲ ਬਾਅਦ ਅਤੇ 3 ਸਾਲ ਤੋਂ ਪਹਿਲਾਂ ਖਾਤਾ ਬੰਦ ਕਰਦਾ ਹੈ, ਤਾਂ ਮੂਲ ਰਕਮ ਦੇ 2 ਪ੍ਰਤੀਸ਼ਤ ਦੇ ਬਰਾਬਰ ਜੁਰਮਾਨਾ ਕੱਟਿਆ ਜਾਂਦਾ ਹੈ। ਇਸੇ ਤਰ੍ਹਾਂ, ਜੇਕਰ ਖਾਤਾ 3 ਸਾਲ ਬਾਅਦ ਅਤੇ 5 ਸਾਲਾਂ ਤੋਂ ਪਹਿਲਾਂ ਬੰਦ ਕੀਤਾ ਜਾਂਦਾ ਹੈ, ਤਾਂ ਮੂਲ ਰਕਮ ਵਿੱਚੋਂ 1% ਕਟੌਤੀ ਕੀਤੀ ਜਾਂਦੀ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ (Sukanya Samridhi Yojna)

ਸਰਕਾਰ ਨੇ ਬੱਚੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਸ਼ੁਰੂ ਕੀਤੀ ਸੀ। ਫਿਲਹਾਲ ਇਸ ਸਕੀਮ ਤਹਿਤ 7.6 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਸਕੀਮ ਲਈ ਘੱਟੋ-ਘੱਟ ਜਮ੍ਹਾਂ ਰਕਮ 250 ਰੁਪਏ ਹੈ, ਜਦੋਂ ਕਿ ਉਪਰਲੀ ਸੀਮਾ ਹਰ ਵਿੱਤੀ ਸਾਲ 1.5 ਲੱਖ ਰੁਪਏ ਹੈ। ਖਾਤਾ ਖੋਲ੍ਹਣ ਦੀ ਮਿਤੀ ਤੋਂ 15 ਸਾਲਾਂ ਲਈ ਨਿਵੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਸਕੀਮ ਖਾਤਾ ਖੋਲ੍ਹਣ ਦੀ ਮਿਤੀ ਤੋਂ 21 ਸਾਲਾਂ ਬਾਅਦ ਜਾਂ ਉਸ ਵਿਅਕਤੀ ਦੇ ਵਿਆਹ ਦੇ ਸਮੇਂ ਪੂਰੀ ਹੋ ਜਾਵੇਗੀ, ਜਿਸ ਦੇ ਨਾਮ 'ਤੇ ਖਾਤਾ ਖੋਲ੍ਹਿਆ ਗਿਆ ਹੈ।
Published by:rupinderkaursab
First published: