ਸਵੇਰੇ ਇਕ ਚਮਚ ਦੇਸੀ ਘਿਓ ਲੈਣ ਨਾਲ ਹੈਰਾਨੀਜਨਕ ਫਾਇਦੇ, ਜਾਣੋ ਇਸ ਬਾਰੇ...

ਸਵੇਰੇ ਇਕ ਚਮਚ ਦੇਸੀ ਘਿਓ ਲੈਣ ਨਾਲ ਹੈਰਾਨੀਜਨਕ ਫਾਇਦੇ, ਜਾਣੋ ਇਸ ਬਾਰੇ...

 • Share this:
  ਦੇਸੀ ਘਿਓ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਫਿਰ ਵੀ ਲੋਕ ਘਿਓ ਖਾਣ ਤੋਂ ਪਰਹੇਜ਼ ਕਰਦੇ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਿਓ ਖਾਣ ਨਾਲ ਉਨ੍ਹਾਂ ਦਾ ਭਾਰ ਵਧੇਗਾ ਪਰ ਦੱਸ ਦਈਏ ਕਿ ਜੇਕਰ ਘਿਓ ਦਾ ਸਹੀ ਮਾਤਰਾ 'ਚ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸਗੋਂ ਘਿਓ ਖਾਣ ਨਾਲ ਫਾਇਦੇ ਹੋਣਗੇ।

  ਇਥੇ ਇਹ ਵੀ ਦੱਸ ਦਈਏ ਕਿ ਇਸ ਨਾਲ ਭਾਰ ਨਹੀਂ ਵਧਦਾ, ਸਗੋਂ ਇਸ ਵਿਚ ਮੌਜੂਦ ਕੰਜੁਗੇਟਿਡ ਲਿਨੋਲਿਕ ਐਸਿਡ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਘਿਓ ਵਿੱਚ ਵਿਟਾਮਿਨ ਏ, ਡੀ, ਕੈਲਸ਼ੀਅਮ, ਫਾਸਫੋਰਸ, ਖਣਿਜ ਅਤੇ ਪੋਟਾਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

  ਇਸ ਲਈ ਸਵੇਰ ਦੇ ਨਾਸ਼ਤੇ 'ਚ ਤੁਸੀਂ ਕਿਸੇ ਵੀ ਚੀਜ਼ ਨਾਲ ਇਕ ਚਮਚ ਘਿਓ ਦੀ ਵਰਤੋਂ ਕਰ ਸਕਦੇ ਹੋ। ਇਹ ਕਈ ਤਰੀਕਿਆਂ ਨਾਲ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰੇਗਾ। ਆਓ ਜਾਣਦੇ ਹਾਂ ਦੇਸੀ ਘਿਓ ਦੇ ਫਾਇਦਿਆਂ ਬਾਰੇ।

  ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ : ਦੇਸੀ ਘਿਓ ਖਾਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਘੱਟ ਹੋਣ ਲੱਗਦੀ ਹੈ। ਘਿਓ ਵਿੱਚ ਵਿਟਾਮਿਨ ਕੇ-2 ਹੁੰਦਾ ਹੈ। ਜੋ ਸਰੀਰ ਨੂੰ ਕੈਲਸ਼ੀਅਮ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਲਈ ਇਹ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇੰਨਾ ਹੀ ਨਹੀਂ, ਘਿਓ ਵਾਲਾਂ ਅਤੇ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

  ਇਮਿਊਨਿਟੀ ਵਧਦੀ ਹੈ : ਘਿਓ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ। ਇਸ ਦੇ ਸੇਵਨ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਨਾਲ ਹੀ ਘਿਓ ਖਾਣ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ।

  ਯਾਦਦਾਸ਼ਤ ਤੇਜ਼ ਹੁੰਦੀ ਹੈ : ਦੇਸੀ ਘਿਓ ਖਾਣ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਾਸ਼ਤ ਵਧਦੀ ਹੈ। ਇੰਨਾ ਹੀ ਨਹੀਂ, ਘਿਓ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ।

  ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ : ਘਿਓ ਖਾਣ ਨਾਲ ਤੁਸੀਂ ਕਬਜ਼ ਅਤੇ ਪਾਚਨ ਸਮੇਤ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਸਫਲ ਹੋ ਸਕਦੇ ਹੋ। ਦੇਸੀ ਘਿਓ ਵਿਟਾਮਿਨ ਏ, ਡੀ, ਈ ਅਤੇ ਕੇ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀਆਂ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਘਿਓ 'ਚ ਮੌਜੂਦ ਅਮੀਨੋ ਐਸਿਡ ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।

  (Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸੰਪਰਕ ਕਰੋ।)
  Published by:Gurwinder Singh
  First published: