How to Make Desi Ghee: ਬਾਜ਼ਾਰ ਤੋਂ ਲਿਆਂਦੇ ਘਿਓ 'ਚ ਕਈ ਤਰ੍ਹਾਂ ਦੀ ਮਿਲਾਵਟ ਹੋ ਸਕਦੀ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਬਹੁਤ ਸਾਰੇ ਲੋਕ ਘਰ 'ਚ ਘਿਓ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਹੀ ਢੰਗ ਨਾ ਜਾਣਨ ਕਾਰਨ ਘਿਓ ਦਾ ਰੰਗ ਅਤੇ ਸਵਾਦ ਖਰਾਬ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਘਰ 'ਚ ਦੇਸੀ ਘਿਓ ਨੂੰ ਤਿਆਰ ਕਰਨਾ ਬਹੁਤ ਆਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕੀ ਹੈ ਦੇਸੀ ਘਿਓ ਬਣਾਉਣ ਦੇ ਕੁੱਝ ਆਸਾਨ ਟ੍ਰਿਕ...
ਘਿਓ ਕੱਢਣ ਲਈ ਵਰਤੋਂ ਇਹ ਪ੍ਰਕਿਰਿਆ
ਜੇਕਰ ਤੁਸੀਂ ਘਰ 'ਚ ਦੇਸੀ ਘਿਓ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਦੁੱਧ ਦੀ ਕਰੀਮ ਨੂੰ ਹੌਲੀ-ਹੌਲੀ ਇਕੱਠਾ ਕਰ ਲਓ। ਇਹ ਇੱਕ ਲੰਬਾ ਪ੍ਰੋਸੈਸ ਹੈ, ਇਸ ਵਿੱਚ ਰੋਜ਼ ਲਿਆ ਕੇ ਤਾਜ਼ੇ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਠੰਡਾ ਹੋਣ ਉੱਤੇ ਇਸ ਉੱਪਰ ਜੰਮੀ ਮਲਾਈ ਇਕੱਠੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਸ ਕਰੀਮ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਓ। ਕਰੀਮ ਨੂੰ ਉਦੋਂ ਤੱਕ ਰਿੜਕੋ, ਜਦੋਂ ਤੱਕ ਇਸ ਵਿੱਚੋਂ ਮੱਖਣ ਅਲੱਗ ਹੋਣਾ ਸ਼ੁਰੂ ਨਾ ਹੋ ਜਾਵੇ। ਇਸ ਤੋਂ ਬਾਅਦ ਜੋ ਮੱਖਣ ਆਉਂਦਾ ਹੈ ਉਸ ਨੂੰ ਕੁਝ ਦੇਰ ਲਈ ਫਰਿੱਜ 'ਚ ਰੱਖ ਦਿਓ। 1 ਤੋਂ 2 ਘੰਟੇ ਬਾਅਦ ਇੱਕ ਪੈਨ ਦੀ ਨੂੰ ਗਰਮ ਕਰਨ ਲਈ ਰੱਖੋ।
ਇਸ ਤੋਂ ਬਾਅਦ ਇਸ 'ਚ ਠੰਡਾ ਮੱਖਣ ਪਾ ਦਿਓ। ਜਦੋਂ ਮੱਖਣ ਪਿਘਲਣ ਲੱਗੇ ਤਾਂ ਇਸ ਨੂੰ ਲਗਾਤਾਰ ਹਿਲਾਉਣਾ ਸ਼ੁਰੂ ਕਰ ਦਿਓ। ਕੁਝ ਦੇਰ ਬਾਅਦ ਘਿਓ ਹੌਲੀ-ਹੌਲੀ ਉੱਪਰ ਆ ਜਾਵੇਗਾ। ਇਸ ਦੇ ਨਾਲ ਹੀ ਮੱਖਣ ਦੀ ਰਹਿੰਦ ਖੂਹੰਦ ਪੈਨ ਦੇ ਹੇਠਲੇ ਹਿੱਸੇ 'ਤੇ ਜਮ੍ਹਾ ਹੋ ਜਾਵੇਗੀ। ਧਿਆਨ ਰਹੇ ਕਿ ਮੱਖਣ ਨੂੰ ਜ਼ਿਆਦਾ ਦੇਰ ਤੱਕ ਗੈਸ ਉੱਤੇ ਨਹੀਂ ਪਕਾਉਣਾ ਹੈ, ਨਹੀਂ ਤਾਂ ਘਿਓ ਦਾ ਸੁਆਦ ਖਰਾਬ ਹੋ ਸਕਦਾ ਹੈ। ਇਸ ਲਈ ਵੱਧ ਤੋਂ ਵੱਧ 15 ਤੋਂ 20 ਮਿੰਟ ਦਾ ਸਮਾਂ ਲਓ। ਇਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਜਦੋਂ ਘਿਓ ਠੰਡਾ ਹੋ ਜਾਵੇ ਤਾਂ ਇਸ ਨੂੰ ਭਾਂਡੇ 'ਚ ਛਾਣ ਲਓ। ਲਓ ਜੀ, ਤਿਆਰ ਹੈ ਤਾਜ਼ਾ ਦੇਸੀ ਘਿਓ, ਹੁਣ ਤੁਸੀਂ ਇਸ ਨਾਲ ਆਪਣੇ ਖਾਣੇ ਦਾ ਸਵਾਦ ਵਧਾ ਸਕਦੇ ਹੋ।
ਘਰ ਦੇ ਦੇਸੀ ਘਿਓ ਦੇ ਹਨ ਬਹੁਤ ਫਾਈਦੇ
ਦੇਸੀ ਘਿਓ ਵਿੱਚ ਸੈਚੂਰੇਟਿਡ ਫੈਟ ਹੁੰਦਾ ਹੈ। ਨਾਲ ਹੀ ਇਹ ਓਮੇਗਾ-3 ਫੈਟੀ ਐਸਿਡ ਅਤੇ ਓਮੇਗਾ-9 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ। ਇਸ ਨਾਲ ਤੁਸੀਂ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਵੀ ਬਚ ਸਕਦੇ ਹੋ। ਘਰ 'ਚ ਤਿਆਰ ਕੀਤੇ ਜਾਣ ਵਾਲੇ ਦੇਸੀ ਘਿਓ 'ਚ ਬਿਲਕੁਲ ਵੀ ਮਿਲਾਵਟ ਨਹੀਂ ਹੁੰਦੀ। ਅਜਿਹੇ 'ਚ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਇਸ ਦਾ ਸੇਵਨ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Desi ghee for for diabetic, Ghee