Home /News /lifestyle /

How To Check Purity of Desi Ghee: ਦੇਸੀ ਘਿਓ ਅਸਲੀ ਜਾਂ ਨਕਲੀ, ਘਰ ਵਿੱਚ ਇੰਝ ਕਰੋ ਪਰਖ

How To Check Purity of Desi Ghee:  ਕਿਸੇ ਵੀ ਚੀਜ਼ ਦੀ ਨਕਲ ਬਹੁਤ ਤੇਜ਼ੀ ਨਾਲ ਫੈਲ ਜਾਂਦੀ ਹੈ। ਫਿਰ ਚਾਹੇ ਉਹ ਪਾਉਣ ਵਾਲੇ ਕੱਪੜੇ ਹੋਣ ਜਾਂ ਖਾਣ ਵਾਲੇ ਭੋਜਨ ਪਦਾਰਥ। ਬਚਪਨ ਤੋਂ ਅਸੀਂ ਫ਼ਿਲਮਾਂ ਰਹੀ ਦੇਖਿਆ ਹੈ ਕਿ ਲੋਕ ਰਾਸ਼ਨ ਵਿੱਚ ਕੰਕਰ-ਪੱਥਰ ਆਦਿ ਪਾ ਕੇ ਵੇਚਦੇ ਰਹੇ ਹਨ। ਹੁਣ ਇਹ ਮਿਲਾਵਟ ਜਾਂ ਨਕਲ ਬਹੁਤ ਵੱਧ ਗਈ ਹੈ। ਸੋਸ਼ਲ ਮੀਡੀਆ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਨਕਲੀ ਚੌਲ ਅਤੇ ਨਕਲੀ ਅੰਡੇ ਵੇਚੇ ਜਾ ਰਹੇ ਹਨ।

ਹੋਰ ਪੜ੍ਹੋ ...
  • Share this:

ਇਹ ਮਿਲਾਵਟ ਵਾਲੇ ਭੋਜਨ ਨਾ ਸਿਰਫ਼ ਸਿਹਤ ਲਈ ਸਗੋਂ ਇਨਸਾਨੀਅਤ ਲਈ ਵੀ ਬਹੁਤ ਮਾੜੇ ਹਨ। ਇਹਨਾਂ ਤੋਂ ਬਚਨ ਦਾ ਇੱਕ ਹੀ ਤਰੀਕਾ ਹੈ ਅਤੇ ਉਹ ਹੈ ਇਹਨਾਂ ਦੀ ਪਛਾਣ ਕਰਨਾ।

ਅੱਜ ਅਸੀਂ ਇੱਕ ਹੋਰ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਬਾਜ਼ਾਰ ਵਿੱਚ ਵੇਚੀ ਜਾ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਦੇਸੀ ਘਿਓ ਦੀ। ਬਾਜ਼ਾਰ ਵਿੱਚ ਨਕਲੀ ਦੇਸੀ ਘਿਓ ਵੀ ਬਹੁਤ ਵਿਕਦਾ ਹੈ ਇਸ ਲਈ ਇਸਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਸਿਹਤ ਬਣਾਉਣ ਲਈ ਦੇਸੀ ਘਿਓ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਪਰ ਨਕਲੀ ਦੇਸੀ ਘਿਓ ਤਾਂ ਸਿਹਤ ਦਾ ਨੁਕਸਾਨ ਹੀ ਕਰ ਦੇਵੇਗਾ।

Slurrp ਦੇ ਅਨੁਸਾਰ, ਮਿਲਾਵਟੀ ਦੇਸੀ ਘਿਓ ਜੋ ਕਿ ਗਾਂ ਦੇ ਦੁੱਧ ਤੋਂ ਬਣਿਆ ਹੈ, ਦੀ ਪਛਾਣ ਅਸੀਂ ਘਰ ਵਿੱਚ ਹੀ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕਿ ਉਹ ਕਿਹੜੇ ਤਰੀਕੇ ਹਨ ਜਿਹਨਾਂ ਨਾਲ ਨਕਲੀ ਘਿਓ ਦੀ ਪਛਾਣ ਕੀਤੀ ਜਾ ਸਕਦੀ ਹੈ।

1. ਲੂਣ ਨਾਲ ਕਰੋ ਜਾਂਚ: ਤੁਸੀਂ ਇੱਕ ਚਮਚ ਘਿਓ ਨੂੰ ਪਿਘਲਾ ਕੇ ਉਸ ਵਿੱਚ ਇੱਕ ਚੁਟਕੀ ਲੂਣ ਪਾਉਣਾ ਹੈ ਅਤੇ ਜੇ ਇਸਦਾ ਰੰਗ ਹਲਕਾ ਬੈਂਗਣੀ ਹੋ ਗਿਆ ਤਾਂ ਸਮਝੋ ਕਿ ਇਸ ਵਿੱਚ ਸਟਾਰਚ ਦੀ ਮਿਲਾਵਟ ਕੀਤੀ ਗਈ ਹੈ ਜੋ ਸਿਹਤ ਲਈ ਚੰਗਾ ਨਹੀਂ।

2. ਚੈੱਕ ਕਰੋ ਤਾਪਮਾਨ: ਜੇਕਰ ਘਿਓ ਇੱਕ ਪਲ ਵਿੱਚ ਹੀ ਤੁਹਾਡੀ ਹਥੇਲੀ 'ਤੇ ਪਿਘਲ ਜਾਂਦਾ ਹੈ ਤਾਂ ਸਮਝੋ ਕਿ ਇਹ ਦੇਸੀ ਘਿਓ ਸ਼ੁੱਧ ਹੈ।

3. ਘਿਓ ਨੂੰ ਫਰਿਜ਼ 'ਚ ਜਮਾ ਕੇ ਟੈਸਟ ਕਰੋ: ਗਾਂ ਦੇ ਘਿਓ ਨੂੰ ਪਿਘਲਾ ਕੇ ਸ਼ੀਸ਼ੀ 'ਚ ਭਰ ਲਓ ਅਤੇ ਫਰੀਜ਼ਰ 'ਚ ਰੱਖ ਦਿਓ। ਕੁਝ ਘੰਟਿਆਂ ਬਾਅਦ ਜੇਕਰ ਉਸ ਵਿਚ ਪਰਤ ਦਿਖਾਈ ਦੇਣ ਲੱਗੇ ਤਾਂ ਸਮਝ ਲਓ ਕਿ ਇਹ ਮਿਲਾਵਟੀ ਘਿਓ ਹੈ।

4. ਗਰਮ ਕਰਕੇ ਜਾਂਚ ਕਰੋ: ਇਕ ਚਮਚ ਘਿਓ ਨੂੰ ਗੈਸ 'ਤੇ ਗਰਮ ਕਰੋ। ਜੇਕਰ ਇਹ ਤੁਰੰਤ ਪਿਘਲ ਜਾਵੇ ਤਾਂ ਇਸਦਾ ਮਤਲਬ ਹੈ ਕਿ ਇਹ ਸ਼ੁੱਧ ਘਿਓ ਹੈ ਪਰ ਜੇਕਰ ਇਸਨੂੰ ਪਿਘਲਣ ਵਿੱਚ ਸਮਾਂ ਲੱਗ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਮਿਲਾਵਟੀ ਹੈ।

5. ਖੰਡ ਨਾਲ ਕਰੋ ਜਾਂਚ: ਇੱਕ ਸ਼ੀਸ਼ੀ ਵਿੱਚ ਇੱਕ ਚਮ ਪਿਘਲਿਆ ਹੋਇਆ ਘਿਓ ਪਾਓ ਅਤੇ ਉਸ ਵਿੱਚ ਥੋੜ੍ਹੀ ਜਿਹੀ ਖੰਡ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ 5-10 ਮਿਨ ਲਈ ਰੱਖ ਦਿਓ। ਜੇਕਰ ਇਸ ਵਿੱਚ ਬਨਸਪਤੀ ਤੇਲ ਮਿਲਿਆ ਹੋਵੇਗਾ ਤਾਂ ਸ਼ੀਸ਼ੀ ਦੇ ਹੇਠਾਂ ਲਾਲ ਰੰਗ ਦਿਖੇਗਾ ਜੋ ਮਿਲਾਵਟ ਦੀ ਨਿਸ਼ਾਨੀ ਹੈ।

Published by:Rupinder Kaur Sabherwal
First published:

Tags: Desi ghee for for diabetic, Ghee, Home, Lifestyle