HOME » NEWS » Life

ਦੇਸੀ ਮਹਿਲਾ ਨੇ ਵਿਆਹ 'ਚ ਖਾਣਾ ਖਾਣ ਦੌਰਾਨ ਕੈਮਰਾਮੈਨ ਦੇ ਕੈਮਰੇ ਨੂੰ ਦੇਖ ਕੇ ਚੁੱਕਿਆ ਚਮਚਾ, ਦੇਖੋ ਵੀਡੀਓ

News18 Punjabi | Trending Desk
Updated: June 17, 2021, 3:56 PM IST
share image
ਦੇਸੀ ਮਹਿਲਾ ਨੇ ਵਿਆਹ 'ਚ ਖਾਣਾ ਖਾਣ ਦੌਰਾਨ ਕੈਮਰਾਮੈਨ ਦੇ ਕੈਮਰੇ ਨੂੰ ਦੇਖ ਕੇ ਚੁੱਕਿਆ ਚਮਚਾ, ਦੇਖੋ ਵੀਡੀਓ

  • Share this:
  • Facebook share img
  • Twitter share img
  • Linkedin share img
ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ ਕਿ 90 ਦੇ ਦਹਾਕੇ ਵਿੱਚ ਜਾਂ ਹੁਣ ਵੀ ਕਿਵੇਂ ਵਿਆਹਾ ਵਿੱਚ ਕੈਮਰਾਮੈਨ ਉਸ ਵੇਲ਼ੇ ਫੋਟੋ ਖਿੱਚਣ ਨੂੰ ਤਰਜੀਹ ਦਿੰਦਾ ਹੈ ਜਦੋਂ ਕੋਈ ਮਹਿਮਾਨ ਪਲੇਟ ਭਰ ਕੇ ਖਾ ਰਿਹਾ ਹੋਵੇ। ਇੰਝ ਲੱਗਦਾ ਹੈ ਕਿ ਅੱਜ ਦੇ ਨੌਜਵਾਨਾਂ ਤੇ ਵੀ ਇਸ ਨੇ ਗਹਿਰੀ ਛਾਪ ਛੱਡੀ ਹੈ ਤੇ ਕਿਉਕਿ ਅੱਜ ਦੀ ਪੀੜ੍ਹੀ ਵੀ ਇਸ ਤਰ੍ਹਾਂ ਦਾ ਮਜਾਕ ਕਰ ਰਹੀ ਹੈ। ਪਿਛਲੇ ਹਫ਼ਤੇ ਕਿਸੇ ਵਿਆਹ ਸਮਾਗਮ ਦੇ ਦੌਰਾਨ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਰੀਲ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਆਹ ਵਿੱਚ ਇੱਕ ਔਰਤ ਖਾਣਾ ਕਾ ਰਹੀ ਹੈ ਤੇ ਕੈਮਰਾਮੈਨ ਉਸਨੂੰ ਸਹੀ ਬੈਠਣ ਦੀ ਸਲਾਹ ਦੇ ਰਿਹਾ ਹੈ।

View this post on Instagram


A post shared by Niranjan Mahapatra (@official_niranjanm87)


ਰੀਲ਼ ਵਿੱਚ ਇੱਕ ਔਰਤ ਦਿਖਾਈ ਦੇ ਰਹੀ ਹੈ ਤੇ ਉਹ ਬਿਰਿਆਨੀ ਦੀ ਤਰ੍ਹਾਂ ਦਿਖਣ ਵਾਲ਼ੀ ਚੀਜ਼ ਨੂੰ ਹੱਥਾਂ ਨਾਲ਼ ਗੋਲ਼ (ਰੋਲ਼) ਕਰ ਰਹੀ ਹੈ। ਜਦੋਂ ਉਹ ਔਰਤ ਬਿਰਿਆਨੀ ਨੂੰ ਹੱਥ ਨਾਲ ਚੁੱਕ ਕੇ ਆਪਣੇ ਮੂੰਹ ਤੱਕ ਲੈ ਗਈ ਤਾਂ ਉਸਨੇ ਨੋਟ ਕੀਤਾ ਕਿ ਕੈਮਰਾਮੈਨ ਉਸ ਵੱਲ ਕੈਮਰਾ ਲੈ ਕੇ ਖੜ੍ਹਿਆ ਹੈ ।ਕੈਮਰਾਮੈਨ ਨੂੰ ਦੇਖ ਕੇ ਔਰਤ ਅਚਾਨਕ ਹੱਥ ਵਿਚੋਂ ਨਿਵਾਲਾ ਛੱਡ ਦਿੰਦੀ ਹੈ ਤੇ ਚਮਚ ਚੁੱਕ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਬਿਰਿਆਨੀ ਦੇ ਛੋਟੇ-ਛੋਟੇ ਨਿਵਾਲੇ ਖਾ ਕੇ ਔਰਤ ਫਿਰ ਤੋਂ ਵੈਸਟਨ ਟੈਬਲ ਤੇ ਬੈਠ ਕੇ ਸਹਿਜਤਾ ਨਾਲ਼ ਖਾਣਾ ਖਾਣ ਲੱਗਦੀ ਹੈ। ਇਸ ਵੀਡੀਓ ਤੇ ਬਹੁਤ ਸਾਰੇ ਉਪਭੋਗਤਾਵਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਔਰਤ ਨਾਲ਼ ਸਹਿਮਤੀ ਦਿਖਾਈ ਹੈ।

ਇੰਸਟਾਗ੍ਰਾਮ 'ਤੇ ਨਿਰੰਜਨ ਮਹਾਪਾਤਰਾ ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ' ਤੇ 58.3k ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਕੈਮਰਾਮੈਨ ਨੂੰ ਔਰਤ ਨੂੰ ਖਾਣਾ ਖਾਣ ਵੇਲ਼ੇ ਤੰਗ ਨਹੀਂ ਕਰਨਾ ਚਾਹੀਦਾ ਸੀ । ਇਕ ਹੋਰ ਉਪਭੋਗਤਾ ਨੇ ਹਿੰਦੀ ਵਿਚ ਟਿੱਪਣੀ ਕਰਦਿਆਂ ਕਿਹਾ ਕਿ ਔਰਤ ਨੂੰ ਆਪਣੇ ਹੱਥਾਂ ਨਾਲ ਖਾਣ ਬਾਰੇ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਭਾਰਤੀ ਹਾਂ ਅਤੇ ਜਦੋਂ ਤਕ ਸਾਡੀਆਂ ਪੰਜੇ ਉਂਗਲਾਂ ਪਲੇਟ ਵਿੱਚ ਨਹੀਂ ਹੁੰਦੀਆਂ ਤਾਂ ਖਾਣੇ ਦਾ ਪੂਰਾ ਸੁਆਦ ਨਹੀਂ ਆਉਦਾ।

ਇਸਦੇ ਨਾਲ਼ ਦੀ ਬਹੁਤ ਸਾਰੇ ਯੂਜ਼ਰਜ ਨੇ ਕੈਮਰਾਮੈਨ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ ਜੋ ਵਿਆਹ ਦੇ ਸਮੇਂ ਉਨ੍ਹਾਂ ਦੇ ਖਾਣ ਪੀਣ ਦੇ ਸੈਸ਼ਨ ਵਿਚ ਹਮੇਸ਼ਾਂ ਤੰਗ ਕਰਦੇ ਹਨ । ਕੁਝ ਯੂਜ਼ਰਸ ਨੇ ਸਲਾਹ ਦਿੱਤੀ ਹੈ ਕਿ ਕਿਸੇ ਨੂੰ ਹੱਥਾਂ ਨਾਲ ਖਾਣ ਵਿਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਭਾਰਤੀ ਸਭਿਆਚਾਰ ਹੈ ।ਜਿਵੇਂ ਕਿ ਇੱਕ ਉਪਭੋਗਤਾ ਨੇ ਲਿਖਿਆ, "ਸ਼ਰਮ ਕੀ ਕਿਆ ਬਾਤ ਹੈ (ਸ਼ਰਮਿੰਦਾ ਹੋਣ ਦੀ ਕੀ ਲੋੜ ਹੈ)"
Published by: Anuradha Shukla
First published: June 17, 2021, 3:52 PM IST
ਹੋਰ ਪੜ੍ਹੋ
ਅਗਲੀ ਖ਼ਬਰ