• Home
 • »
 • News
 • »
 • lifestyle
 • »
 • DESIGN AN INNOVATIVE WATER SAVING FLUSH SYSTEM FOR SQUAT LATRINES AND GET 50 LAKHS RUPEES

ਕੇਂਦਰ ਸਰਕਾਰ ਦੇ ਰਹੀ ਹੈ 5 ਲੱਖ ਰੁਪਏ ਜਿੱਤਣ ਦਾ ਮੌਕਾ, 25 ਜੂਨ ਤੋਂ ਪਹਿਲਾਂ ਕਰੋ ਇਹ ਕੰਮ

ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਅਤੇ ਸਯੁੰਕਤ ਰਾਸ਼ਟਰ SDG ਦੇ ਸਮਰਥਨ ਵਿੱਚ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ ਇਨਵੈਸਟ ਇੰਡੀਆ, ਸਟਾਰਟਅਪ ਇੰਡੀਆ ਅਤੇ AGNIi ਦੇ ਸਹਿਯੋਗ ਨਾਲ ਇੱਕ "ਗ੍ਰੈਂਡ ਵਾਟਰ ਸੇਵਿੰਗ ਚੈਲੰਜ" ਸ਼ੁਰੂ ਕੀਤਾ ਹੈ।

ਕੇਂਦਰ ਸਰਕਾਰ ਦੇ ਰਹੀ ਹੈ 5 ਲੱਖ ਰੁਪਏ ਜਿੱਤਣ ਦਾ ਮੌਕਾ, 25 ਜੂਨ ਤੋਂ ਪਹਿਲਾਂ ਕਰੋ ਇਹ ਕੰਮ (ਸੰਕੇਤਕ ਤਸਵੀਰ)

 • Share this:
  ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਲੋਕਾਂ ਨੂੰ 5 ਲੱਖ ਰੁਪਏ ਜਿੱਤਣ ਦਾ ਮੌਕਾ ਦਿੱਤਾ ਹੈ। ਇਸ ਇਨਾਮੀ ਰਕਮ ਨੂੰ ਜਿੱਤਣ ਲਈ ਤੁਹਾਨੂੰ ਇੱਕ ਮੁਕਾਬਲੇ ਵਿੱਚ ਹਿੱਸਾ ਲੈਣਾ ਪਏਗਾ, ਜਿਸ ਲਈ ਸਰਕਾਰ ਨੇ ਇਕ ਮੁਕਾਬਲਾ ਰਖਿਆ ਹੈ। ਤੁਹਾਨੂੰ ਇਹ ਰਾਸ਼ੀ ਇਨਾਮ ਵਜੋਂ ਦਿੱਤੀ ਜਾਏਗੀ। ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਅਤੇ ਸਯੁੰਕਤ ਰਾਸ਼ਟਰ SDG ਦੇ ਸਮਰਥਨ ਵਿੱਚ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ ਇਨਵੈਸਟ ਇੰਡੀਆ, ਸਟਾਰਟਅਪ ਇੰਡੀਆ ਅਤੇ AGNIi ਦੇ ਸਹਿਯੋਗ ਨਾਲ ਇੱਕ "ਗ੍ਰੈਂਡ ਵਾਟਰ ਸੇਵਿੰਗ ਚੈਲੰਜ" ਸ਼ੁਰੂ ਕੀਤਾ ਹੈ।

  ਇਹ ਕੰਮ ਕਰੋ

  ਇਸ ਮੁਕਾਬਲੇ ਵਿੱਚ ਭਾਰਤੀ ਟਾਇਲਟ ਲਈ ਇੱਕ ਨਵੀਨਤਾਕਾਰੀ ਫਲੱਸ਼ ਪ੍ਰਣਾਲੀ ਤਿਆਰ ਕਰਨੀ ਹੈ। ਮੁਕਾਬਲੇ ਦਾ ਮੁੱਖ ਉਦੇਸ਼ ਟਾਇਲਟ ਸੈਨੀਟੇਸ਼ਨ ਅਤੇ ਸਫਾਈ ਦੇ ਨਾਲ ਨਾਲ ਪਾਣੀ ਦੀ ਬਚਤ ਦਾ ਖਿਆਲ ਰੱਖਣਾ ਹੈ। ਸਫਾਈ ਦਾ ਸਿੱਧਾ ਅਸਰ ਕਿਸੇ ਵਿਅਕਤੀ ਦੀ ਸਿਹਤ ਉੱਤੇ ਪੈਂਦਾ ਹੈ। ਇਸ ਨਵੀਨਤਾਕਾਰੀ ਹੱਲ ਨਾਲ ਤੁਸੀਂ ਸਵੱਛਤਾ ਦੇ ਨਾਲ-ਨਾਲ ਪਾਣੀ ਦੀ ਵਰਤੋਂ ਨੂੰ ਘਟਾ ਸਕਦੇ ਹੋ, ਜੋ ਕਿ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।

  ਇਨਾਮੀ ਰਾਸ਼ੀ

  1st Prize: ਇਸ ਮੁਕਾਬਲੇ ਵਿੱਚ ਪਹਿਲੇ ਨੰਬਰ ਉਤੇ ਆਉਣ ਵਾਲੀ ਟੀਮ ਜਾਂ ਵਿਅਕਤੀ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਏਗੀ।

  2nd Prize: ਮੁਕਾਬਲੇ ਵਿਚ ਦੂਜੇ ਨੰਬਰ ਉਤੇ ਆਉਣ ਵਾਲੇ ਨੂੰ 2.50 ਲੱਖ ਰੁਪਏ ਦਾ ਇਨਾਮ ਮਿਲੇਗਾ।

   ਇਥੇ ਰਜਿਸਟ੍ਰੇਸ਼ਨ ਕਰਵਾਉ

  ਇਸ ਮੁਕਾਬਵੇ ਵਿਚ ਹਿੱਸਾ ਲੈਣ ਲਈ ਤੁਹਾਨੂੰ  https://www.startupindia.gov.in/content/sih/en/ams-application/challenge.html?applicationId=6050cc03e4b03f92cbc8c95e ਇਸ ਲਿੰਕ ਉਤੇ ਜਾਣਾ ਹੋਵੇਗਾ।

  ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਐਂਟਰੀਆਂ ਨੂੰ ਸਟਾਰਟਅਪ ਇੰਡੀਆ ਹੱਬ 'ਤੇ ਜਮ੍ਹਾ ਕੀਤਾ ਜਾ ਸਕਦਾ ਹੈ। DPIIT (ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਸਾਰ ਲਈ ਵਿਭਾਗ) ਵੱਲੋਂ ਰਜਿਸਟਰਡ ਸਟਾਰਟਅਪਸ ਅਤੇ ਵਿਦਿਅਕ ਸੰਸਥਾਵਾਂ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੂੰ 25 ਜੂਨ 2021 ਤਕ ਆਪਣੇ ਦੁਆਰਾ ਬਣਾਏ ਗਏ ਮਾਡਲ ਨੂੰ ਜਮ੍ਹਾ ਕਰਨਾ ਹੋਵੇਗਾ।
  Published by:Ashish Sharma
  First published: