Home /News /lifestyle /

ਵਿਆਜ ਦਰਾਂ 'ਚ ਵਾਧੇ ਦੇ ਬਾਵਜੂਦ ਨਹੀਂ ਘਟ ਰਹੀ ਹੈ ਮਾਰੂਤੀ ਕਾਰਾਂ ਦੀ ਮੰਗ, ਲੱਖਾਂ ਆਰਡਰ ਹਨ ਬਾਕੀ

ਪਿਛਲੇ ਕੁਝ ਮਹੀਨਿਆਂ ਤੋਂ ਆਰਬੀਆਈ (RBI) ਵੱਲੋਂ ਰੇਪੋ ਰੇਟ ਵਧਾ ਕੇ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵਾਹਨ ਖਰੀਦਦਾਰਾਂ 'ਤੇ ਕੋਈ ਖਾਸ ਅਸਰ ਨਹੀਂ ਹੋ ਰਿਹਾ ਹੈ। ਖਾਸ ਕਰਕੇ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੇ ਖਰੀਦਦਾਰ ਅੰਨ੍ਹੇਵਾਹ ਕਾਰਾਂ ਦੀ ਬੁਕਿੰਗ ਕਰ ਰਹੇ ਹਨ। ਦਰਅਸਲ, ਰੇਪੋ ਰੇਟ ਵਧਾਉਣ ਤੋਂ ਬਾਅਦ ਕਈ ਬੈਂਕਾਂ ਨੇ ਕਰਜ਼ੇ ਦੀਆਂ ਵਿਆਜ ਦਰਾਂ ਵੀ ਵਧਾ ਦਿੱਤੀਆਂ ਹਨ। ਹਾਲਾਂਕਿ, ਇਸਦਾ ਬਹੁਤਾ ਪ੍ਰਭਾਵ ਨਹੀਂ ਜਾਪਦਾ ਹੈ।

ਹੋਰ ਪੜ੍ਹੋ ...
  • Share this:

ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਪਿਛਲੀ ਤਿਮਾਹੀ 'ਚ ਵਾਹਨਾਂ ਦੇ ਬਕਾਇਆ ਆਰਡਰ 2.8 ਲੱਖ ਤੋਂ ਵਧ ਕੇ 3.87 ਲੱਖ ਹੋ ਗਏ ਹਨ। ਉਸ ਦਾ ਕਹਿਣਾ ਹੈ ਕਿ ਗ੍ਰੈਂਡ ਵਿਟਾਰਾ ਅਤੇ ਬ੍ਰੇਜ਼ਾ ਵਰਗੇ ਨਵੇਂ ਉਤਪਾਦ ਲਾਂਚ ਹੋਣ ਤੋਂ ਬਾਅਦ ਬੁਕਿੰਗ ਹੋਰ ਵਧ ਗਈ ਹੈ।

ਮੰਗ 'ਤੇ ਕੋਈ ਅਸਰ ਨਹੀਂ

ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਵਿਆਜ ਦਰ 'ਚ ਵਾਧੇ ਦਾ ਮਾੜਾ ਅਸਰ ਹੋਣਾ ਚਾਹੀਦਾ ਹੈ, ਪਰ ਫਿਲਹਾਲ ਅਜਿਹਾ ਨਹੀਂ ਹੋ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਮੰਗ ਨਾ ਹੋਣ ਕਾਰਨ ਸਪਲਾਈ ਘਟੀ ਹੈ। ਸ੍ਰੀਵਾਸਤਵ ਨੇ ਕਿਹਾ ਕਿ ਵਿਆਜ ਦਰਾਂ ਵਿੱਚ ਵਾਧੇ ਨਾਲ ਮੰਗ ਪ੍ਰਭਾਵਿਤ ਨਾ ਹੋਣ ਦਾ ਇੱਕ ਕਾਰਨ ਇਹ ਹੈ ਕਿ ਕੋਵਿਡ-19 ਅਤੇ ਸੈਮੀਕੰਡਕਟਰਾਂ ਦੀ ਕਮੀ ਕਾਰਨ ਸਪਲਾਈ ਚੇਨ ਵਿੱਚ ਸਮੱਸਿਆਵਾਂ ਆਈਆਂ ਹਨ। ਇਸ ਕਾਰਨ ਉਤਪਾਦਨ ਘਟ ਗਿਆ ਅਤੇ ਮੰਗ ਪੂਰੀ ਨਹੀਂ ਹੋ ਸਕੀ।

ਉਤਪਾਦਨ ਪੂਰਾ ਹੋਣ 'ਤੇ ਮੰਗ ਦਾ ਪਤਾ ਲੱਗੇਗਾ

ਉਨ੍ਹਾਂ ਕਿਹਾ ਕਿ ਉਤਪਾਦਨ ਪੂਰਾ ਹੋਣ ਤੋਂ ਬਾਅਦ ਹੀ ਅਸਲ ਮੰਗ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਸਪਲਾਈ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਅਜੇ ਵੀ ਕੁਝ ਅੜਚਨਾਂ ਹਨ ਜਿਸ ਕਾਰਨ ਕੰਪਨੀ ਅਜੇ ਵੀ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਪਾ ਰਹੀ ਹੈ।

ਸ੍ਰੀਵਾਸਤਵ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਸੈਮੀਕੰਡਕਟਰ ਸਪਲਾਈ ਕਦੋਂ ਤੱਕ ਸੁਧਰ ਸਕੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਮਈ-ਜੁਲਾਈ ਵਿੱਚ ਕੰਪਨੀ ਨੇ ਆਪਣੀ ਕੁੱਲ ਸਮਰੱਥਾ ਦਾ 95 ਫੀਸਦੀ ਉਤਪਾਦਨ ਕੀਤਾ ਜਦੋਂ ਕਿ ਪਿਛਲੇ ਸਾਲ ਸਤੰਬਰ ਵਿੱਚ ਇਹ 40 ਫੀਸਦੀ ਸੀ। ਇਹ ਕੰਪਨੀ ਦਾ ਸਭ ਤੋਂ ਘੱਟ ਉਤਪਾਦਨ ਸੀ।

ਕੋਵਿਡ-19 ਤੋਂ ਪਹਿਲਾਂ ਵਾਲੀ ਦਰ 'ਤੇ ਪਹੁੰਚੀ ਰੈਪੋ ਰੇਟ

RBI ਨੇ ਇਸ ਨੂੰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਲਿਆਉਣ ਲਈ 4 ਮਹੀਨਿਆਂ 'ਚ ਰੈਪੋ ਰੇਟ 'ਚ 3 ਵਾਰ ਵਾਧਾ ਕੀਤਾ ਹੈ। ਫਿਲਹਾਲ ਰੈਪੋ ਰੇਟ 5.40 ਫੀਸਦੀ ਹੈ। ਮਈ ਤੋਂ ਅਗਸਤ ਤੱਕ ਇਸ 'ਚ 1.40 ਫੀਸਦੀ ਦਾ ਵਾਧਾ ਹੋਇਆ ਹੈ। ਅਗਸਤ 'ਚ ਆਰਬੀਆਈ ਨੇ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ।

Published by:Drishti Gupta
First published:

Tags: Auto, Auto industry, Cars, Maruti