• Home
  • »
  • News
  • »
  • lifestyle
  • »
  • DEVELOPING COUNTRIES GROWTH RATE GDP LOAN BORROWING DEVELOPED COUNTRIES GH AP AS

IMF ਨੇ ਜਤਾਇਆ ਖਦਸ਼ਾ: ਵਿਕਾਸਸ਼ੀਲ ਦੇਸ਼ਾਂ 'ਤੇ ਵਧਦੇ ਕਰਜ਼ੇ ਕਾਰਨ ਹੋਰ ਘੱਟ ਸਕਦੀ ਹੈ ਵਿਕਾਸ ਦਰ

IMF ਨੇ ਕਿਹਾ, “ਕਮਜ਼ੋਰ ਵਿੱਤੀ ਸਥਿਤੀਆਂ ਉਧਾਰ ਲੈਣ ਨੂੰ ਉਤਸ਼ਾਹਿਤ ਕਰਦੀਆਂ ਹਨ, ਇਸ ਨਾਲ ਖਰਚੇ, ਵਿਕਾਸ ਅਤੇ ਸੰਪਤੀਆਂ ਦੇ ਮੁੱਲ ਵਿੱਚ ਵਾਧਾ ਹੁੰਦਾ ਹੈ, ਅਤੇ ਫਿਰ ਇਹਨਾਂ ਸੰਪਤੀਆਂ ਨੂੰ ਗਿਰਵੀ ਰੱਖ ਕੇ ਉਧਾਰ ਲੈਣ ਦਾ ਰੁਝਾਨ ਸ਼ੁਰੂ ਹੁੰਦਾ ਹੈ। ਇਹ ਉਦੋਂ ਖਤਮ ਹੁੰਦਾ ਹੈ ਜਦੋਂ ਰਿਟਰਨ ਮਹੱਤਵਪੂਰਨ ਤੌਰ 'ਤੇ ਘੱਟ ਹੁੰਦੇ ਹਨ, ਜਾਂ ਰਿਣਦਾਤਾ ਆਪਣੀ ਰਿਕਵਰੀ ਨੂੰ ਲੈ ਕੇ ਸ਼ੱਕੀ ਹੋ ਜਾਂਦੇ ਹਨ ਅਤੇ ਨਵੇਂ ਕਰਜ਼ੇ ਦੇਣਾ ਬੰਦ ਕਰ ਦਿੰਦੇ ਹਨ, ਜਾਂ ਵਿੱਤੀ ਸਥਿਤੀ ਨਾਜ਼ੁਕ ਹੋ ਜਾਂਦੀ ਹੈ ਅਤੇ ਉਧਾਰ ਲੈਣ ਦੀ ਲਾਗਤ ਵਧ ਜਾਂਦੀ ਹੈ।

  • Share this:
ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਨਿੱਜੀ ਖੇਤਰ 'ਤੇ ਕਰਜ਼ਾ ਕਾਫੀ ਵਧ ਗਿਆ ਹੈ, ਜਿਸ ਕਾਰਨ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕ ਵਿਕਾਸ ਦਰ ਅਗਲੇ 3 ਸਾਲਾਂ 'ਚ 1.3 ਫੀਸਦੀ ਤੱਕ ਡਿੱਗ ਸਕਦੀ ਹੈ।

ਆਈ.ਐੱਮ.ਐੱਫ. ਦੀ ਮੰਨੀਏ ਤਾਂ ਵਿਕਸਿਤ ਦੇਸ਼ਾਂ 'ਤੇ ਵੀ ਇਸ ਦਾ ਅਸਰ ਪਵੇਗਾ ਪਰ ਉਨ੍ਹਾਂ ਦੀ ਵਿਕਾਸ ਦਰ ਸਿਰਫ 0.9 ਫੀਸਦੀ ਘਟਣ ਦੀ ਉਮੀਦ ਹੈ। IMF ਨੇ ਸੋਮਵਾਰ ਨੂੰ ਜਾਰੀ 'ਵਰਲਡ ਇਕਨਾਮਿਕ ਆਉਟਲੁੱਕ' ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।

IMF ਨੇ ਕਿਹਾ, “ਗਲੋਬਲ ਨਿੱਜੀ ਕਰਜ਼ਾ 2020 ਵਿੱਚ ਵਧ ਕੇ ਜੀਡੀਪੀ ਦਾ 13 ਪ੍ਰਤੀਸ਼ਤ ਹੋ ਗਿਆ ਹੈ ਅਤੇ ਲਗਭਗ ਹਰ ਦੇਸ਼ ਵਿੱਚ ਵਧਿਆ ਹੈ। ਇਸ ਦੀ ਰਫ਼ਤਾਰ 2008 ਦੇ ਆਲਮੀ ਆਰਥਿਕ ਸੰਕਟ ਨਾਲੋਂ ਵੀ ਤੇਜ਼ ਰਹੀ ਹੈ ਅਤੇ ਇਸ ਦੇ ਨਾਲ ਹੀ ਹੁਣ ਇਹ ਜਨਤਕ ਕਰਜ਼ੇ ਵੱਲ ਵੀ ਤੇਜ਼ ਵਾਧਾ ਦਰਸਾ ਰਿਹਾ ਹੈ।

ਕਰਜ਼ੇ ਵਿੱਚ ਵਾਧਾ ਇੱਕ ਚੰਗਾ ਸੰਕੇਤ ਨਹੀਂ : IMF ਨੇ ਸੋਮਵਾਰ ਨੂੰ ਕਿਹਾ ਕਿ ਰੂਸ-ਯੂਕਰੇਨ ਯੁੱਧ ਤੋਂ ਪਹਿਲਾਂ ਨਿੱਜੀ ਖੇਤਰ 'ਤੇ ਕਰਜ਼ਾ ਕਾਫੀ ਵਧ ਗਿਆ ਸੀ ਅਤੇ ਨਿੱਜੀ ਖੇਤਰ ਦੀ ਬੈਲੇਂਸ ਸ਼ੀਟ 'ਤੇ ਜੰਗ ਦੇ ਪ੍ਰਭਾਵ ਦਾ ਅਜੇ ਤੱਕ ਮੁਲਾਂਕਣ ਨਹੀਂ ਕੀਤਾ ਗਿਆ ਹੈ। IMF ਦੇ ਅਨੁਸਾਰ, ਕਰਜ਼ੇ ਵਿੱਚ ਵਾਧਾ ਟਿਕਾਊ ਨਹੀਂ ਹੋ ਸਕਦਾ ਹੈ ਅਤੇ ਔਸਤ ਵਿਕਾਸ ਤੋਂ ਵੀ ਘੱਟ ਹੋ ਸਕਦਾ ਹੈ।

IMF ਨੇ ਕਿਹਾ, “ਕਮਜ਼ੋਰ ਵਿੱਤੀ ਸਥਿਤੀਆਂ ਉਧਾਰ ਲੈਣ ਨੂੰ ਉਤਸ਼ਾਹਿਤ ਕਰਦੀਆਂ ਹਨ, ਇਸ ਨਾਲ ਖਰਚੇ, ਵਿਕਾਸ ਅਤੇ ਸੰਪਤੀਆਂ ਦੇ ਮੁੱਲ ਵਿੱਚ ਵਾਧਾ ਹੁੰਦਾ ਹੈ, ਅਤੇ ਫਿਰ ਇਹਨਾਂ ਸੰਪਤੀਆਂ ਨੂੰ ਗਿਰਵੀ ਰੱਖ ਕੇ ਉਧਾਰ ਲੈਣ ਦਾ ਰੁਝਾਨ ਸ਼ੁਰੂ ਹੁੰਦਾ ਹੈ। ਇਹ ਉਦੋਂ ਖਤਮ ਹੁੰਦਾ ਹੈ ਜਦੋਂ ਰਿਟਰਨ ਮਹੱਤਵਪੂਰਨ ਤੌਰ 'ਤੇ ਘੱਟ ਹੁੰਦੇ ਹਨ, ਜਾਂ ਰਿਣਦਾਤਾ ਆਪਣੀ ਰਿਕਵਰੀ ਨੂੰ ਲੈ ਕੇ ਸ਼ੱਕੀ ਹੋ ਜਾਂਦੇ ਹਨ ਅਤੇ ਨਵੇਂ ਕਰਜ਼ੇ ਦੇਣਾ ਬੰਦ ਕਰ ਦਿੰਦੇ ਹਨ, ਜਾਂ ਵਿੱਤੀ ਸਥਿਤੀ ਨਾਜ਼ੁਕ ਹੋ ਜਾਂਦੀ ਹੈ ਅਤੇ ਉਧਾਰ ਲੈਣ ਦੀ ਲਾਗਤ ਵਧ ਜਾਂਦੀ ਹੈ।

ਭਾਰਤ ਲਈ IMF ਦਾ ਕੀ ਅਨੁਮਾਨ ਹੈ : ਜਨਵਰੀ 'ਚ ਜਾਰੀ ਆਪਣੀ ਰਿਪੋਰਟ 'ਚ ਅੰਤਰਰਾਸ਼ਟਰੀ ਸੰਗਠਨ ਨੇ ਵਿੱਤੀ ਸਾਲ 2022 'ਚ ਭਾਰਤ ਦੀ ਜੀਡੀਪੀ 9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਇਸ ਦੇ ਨਾਲ ਹੀ ਵਿੱਤੀ ਸਾਲ 2023 'ਚ ਭਾਰਤੀ ਅਰਥਵਿਵਸਥਾ ਦੇ 7.1 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ, IMF ਦਾ ਇਹ ਅਨੁਮਾਨ ਰੂਸ-ਯੂਕਰੇਨ ਯੁੱਧ ਤੋਂ ਪਹਿਲਾਂ ਦਾ ਹੈ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨੀ ਨਹੀਂ ਸਨ।

ਵਿਕਾਸਸ਼ੀਲ ਦੇਸ਼ਾਂ ਦੀ ਵਿਕਾਸ ਦਰ
IMF ਨੇ ਜਨਵਰੀ 'ਚ ਇਕ ਅੰਦਾਜ਼ੇ 'ਚ ਕਿਹਾ ਸੀ ਕਿ ਵਿਕਸਿਤ ਦੇਸ਼ਾਂ ਦੀ ਵਿਕਾਸ ਦਰ ਸਾਲ 2022 'ਚ ਔਸਤਨ 3.9 ਫੀਸਦੀ ਰਹਿਣ ਦੀ ਉਮੀਦ ਹੈ ਅਤੇ 2023 'ਚ ਇਹ ਲਗਭਗ 2.6 ਫੀਸਦੀ ਰਹੇਗੀ। ਇਸ ਦੇ ਨਾਲ ਹੀ, ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕ ਵਿਕਾਸ ਦਰ 2022 ਵਿੱਚ 4.8 ਪ੍ਰਤੀਸ਼ਤ ਅਤੇ 2023 ਵਿੱਚ 4.7 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਹਾਲਾਂਕਿ IMF ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਿਓਰਜੀਵਾ ਨੇ ਇਨ੍ਹਾਂ ਅਨੁਮਾਨਾਂ ਦੇ ਹੋਰ ਘਟਣ ਦਾ ਖਦਸ਼ਾ ਪ੍ਰਗਟਾਇਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਈ ਸਥਿਤੀ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਹਾਲਾਤਾਂ ਦੇ ਮੱਦੇਨਜ਼ਰ ਆਈਐਮਐਫ ਵਿਕਾਸ ਦਰ ਦੇ ਅਨੁਮਾਨਾਂ ਨੂੰ ਹੋਰ ਘਟਾ ਸਕਦਾ ਹੈ। IMF ਮੰਗਲਵਾਰ, 19 ਅਪ੍ਰੈਲ, ਯਾਨੀ ਕਿ ਅੱਜ ਦੁਨੀਆ ਭਰ ਦੇ ਦੇਸ਼ਾਂ ਲਈ ਆਪਣੇ ਸੰਸ਼ੋਧਿਤ ਅਨੁਮਾਨ ਜਾਰੀ ਕਰੇਗਾ।
Published by:Amelia Punjabi
First published: