HOME » NEWS » Life

Dhanteras 2019: ਧਨਤੇਰਸ ਦੇ ਸ਼ੁਭ ਮੂਹਰਤ ਉਤੇ ਕਰੋ ਖਰੀਦਦਾਰੀ

ਇਸ ਦਿਨ ਮਾਂ ਲਕਸ਼ਮੀ, ਭਗਵਾਨ ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕਰਨ ਦਾ ਵਿਧਾਨ ਹੈ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਮ੍ਰਿਤਯੂ ਦੇ ਦੇਵਤਾ ਯਮਰਾਜ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸੋਨੇ-ਚਾਂਦੀ ਦੇ ਗਹਿਣੇ ਅਤੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਹਿੰਦੂ ਕੈਲੰਡਰ ਮੁਤਾਬਿਕ ਕਾਰਤਿਨ ਮਹੀਨ ਦੇ 13ਵੇਂ ਦਿਨ ਧਨਤੇਰਸ ਮਨਾਇਆ ਜਾਂਦਾ ਹੈ।

News18 Punjab
Updated: October 25, 2019, 12:55 PM IST
Dhanteras 2019: ਧਨਤੇਰਸ ਦੇ ਸ਼ੁਭ ਮੂਹਰਤ ਉਤੇ ਕਰੋ ਖਰੀਦਦਾਰੀ
Dhanteras 2019: ਧਨਤੇਰਸ ਦਾ ਸ਼ੁਭ ਮੂਹਰਤ ਉਤੇ ਕਰੋ ਖਰੀਦਦਾਰੀ
News18 Punjab
Updated: October 25, 2019, 12:55 PM IST
ਧਨਤੇਰਸ (Dhanteras) ਦੀਵਾਲੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। 25 ਅਕਤੂਬਰ ਨੂੰ ਧਨਤੇਰਸ ਮਨਾਇਆ ਜਾ ਰਿਹਾ ਹੈ। ਮਾਨਤਾ ਇਹ ਹੈ ਕਿ ਸ਼ੀਰ ਸਾਗਰ ਦੇ ਮਥਨ ਦੌਰਾਨ ਧਨਤੇਰਸ ਦੇ ਦਿਨ ਆਯੁਰਵੈਦ ਦੇ ਦੇਵਤਾ ਭਗਵਾਨ ਧਨਵੰਤਰੀ ਦਾ ਜਨਮ ਹੋਇਆ ਸੀ। ਇਸ ਦਿਨ ਮਾਂ ਲਕਸ਼ਮੀ, ਭਗਵਾਨ ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕਰਨ ਦਾ ਵਿਧਾਨ ਹੈ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਮ੍ਰਿਤਯੂ ਦੇ ਦੇਵਤਾ ਯਮਰਾਜ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸੋਨੇ-ਚਾਂਦੀ ਦੇ ਗਹਿਣੇ ਅਤੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਹਿੰਦੂ ਕੈਲੰਡਰ ਮੁਤਾਬਿਕ ਕਾਰਤਿਨ ਮਹੀਨ ਦੇ 13ਵੇਂ ਦਿਨ ਧਨਤੇਰਸ ਮਨਾਇਆ ਜਾਂਦਾ ਹੈ।

ਧਨਤੇਰਸ ਦੀ ਤਿੱਥੀ ਅਤੇ ਸ਼ੁਭ ਮੂਹਰਤ

Loading...
ਤਰਯੋਦਸ਼ੀ ਤਿਥੀ ਸ਼ੁਰੂਆਤ : 25 ਅਕਤੂਬਰ 2019 ਨੂੰ ਸ਼ਾਮ 07ਵਜੇ 08 ਮਿੰਟ ਤੋਂ
ਤਰਯੋਦਸ਼ੀ ਤਿਥੀ ਸਮਾਪਤ: 26 ਅਕਤੂਬਰ 2019 ਨੂੰ ਦੁਪਹਿਰ 03 ਵਜੇ 36 ਮਿੰਟ

ਧਨਤੇਰਸ ਪੂਜਾ ਮੂਹਰਤ : 25 ਅਕਤੂਬਰ 2019 ਨੂੰ ਸ਼ਾਮ 07:08 ਮਿੰਟ ਤੋਂ ਰਾਤ 08:13 ਮਿੰਟ ਤੱਕ

ਧਨਤੇਰਸ ਦੀ ਪੂਜਾ ਸ਼ਾਮ 07:08 ਵਜੇ ਤੋਂ ਸ਼ਾਮ 8:22 ਤੱਕ ਚਲੇਗੀ। ਪੂਜਾ ਦਾ ਸਮਾਂ 1 ਘੰਟਾ ਅਤੇ 14 ਮਿੰਟ ਹੋਵੇਗਾ।

ਅੱਜ ਦੇ ਦਿਨ ਖਰੀਦਦਾਰੀ ਨੂੰ ਸ਼ੁਭ ਮੰਨਿਆ ਗਿਆ ਹੈ ਅਤੇ ਘਰ ਵਿਚ ਦੀਪਕ ਵੀ ਜਲਾਇਆ ਜਾ ਸਕਦਾ ਹੈ। ਅੱਜ ਦੀ ਮਾਤਾ ਲਕਸ਼ਮੀ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਦੀ ਕੀਤੀ ਜਾਂਦੀ ਹੈ। ਅੱਜ ਸ਼ਾਮ 5.36 ਵਜੇ ਤੋਂ ਰਾਤ 8.02 ਵਜੇ ਤਕ ਧਨਤੇਰਸ 'ਤੇ ਖਰੀਦਦਾਰੀ ਦਾ ਸ਼ੁਭ ਮੂਹਰਤ ਹੈ। ਅੱਜ ਦੇ ਦਿਨ ਤੁਸੀਂ ਭਾਂਡੇ, ਗਹਿਣੇ, ਇਲੈਕਟ੍ਰਿਕ ਸਮਾਨ, ਅਲਮਾਰੀ ਅਤੇ ਭਗਵਾਨ ਲਕਸ਼ਮੀ-ਗਣੇਸ਼ ਦੀ ਮੂਰਤੀ ਵੀ ਖਰੀਦ ਸਕਦੇ ਹੋ।

ਧਨਤੇਰਸ ਕ੍ਰਾਤਿਕ ਕ੍ਰਿਸ਼ਨ ਪੱਖ ਤ੍ਰਯੋਦਸ਼ੀ ਵਿਚ ਸ਼ੁਭ ਲਗਨ 7:08 ਵਜੇ ਤੋਂ ਸ਼ੁਰੂ ਹੋ ਕੇ 26 ਅਕਤੂਬਰ ਨੂੰ ਦੁਪਹਿਰ 3:46 ਵਜੇ ਤੱਕ ਹੋਵੇਗਾ। ਅੱਜ ਦੇ ਦਿਨ ਧਨਵੰਤਰੀ ਦੀ ਪੂਜਾ ਲਈ ਸਭ ਤੋਂ ਵਧੀਆ ਮੂਹਰਤ ਪ੍ਰਦੋਸ਼ ਕਾਲ ਅਤੇ ਵਿਰਸ਼ ਲਗਨ ਸ਼ਾਮ 5:39 ਸ਼ਾਮ 8:47 ਵਜੇ ਤੱਕ ਹਨ। ਸਵੇਰੇ 9:57 ਮਿੰਟ ਤੋਂ ਸ਼ੁਰੂ ਹੋ ਕੇ ਪੂਰੀ ਰਾਤ ਅਤੇ ਅਗਲੇ ਦਿਨ ਸਵੇਰੇ 6:03 ਮਿੰਟ ਤੱਕ ਇੰਦਰ ਯੋਗ ਰਹੇਗਾ। ਇਸ ਦੌਰਾਨ ਪੂਜਾ ਕਰਨੀ ਲਾਭਕਾਰੀ ਹੈ।

ਧਨਤੇਰਸ ਦੀ ਪੂਜਾ ਵਿਧੀ

ਧਨਤੇਰਸ ਦੇ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ, ਭਗਵਾਨ ਕੁਬੇਰ ਅਤੇ ਯਮਰਾਜ ਦੀ ਪੂਜਾ ਦਾ ਵਿਧਾਨ ਹੈ। ਮਾਨਤਾ ਹੈ ਕਿ ਇਸ ਦਿਨ ਧਨਵੰਤਰੀ ਦੀ ਪੂਜਾ ਕਰਨ ਨਾਲ ਸਿਹਤਮੰਦ ਅਤੇ ਲੰਮਾ ਉਮਰ ਪ੍ਰਾਪਤ ਹੁੰਦੀ ਹੈ। ਇਸ ਦਿਨ ਭਗਵਾਨ ਧਨਵੰਤਰੀ ਦੀ ਮੂਰਤੀ ਦੀ ਧੂਪ ਅਤੇ ਦੀਪਕ ਨਾਲ ਆਰਤੀ ਕਰੇ ਅਤੇ ਫੁੱਲ ਚੜ੍ਹਾ ਕੇ ਸੱਚੇ ਮਨ ਨਾਲ ਪੂਜਾ ਕਰੋ।

ਇਸ ਦਿ

ਧਨਤੇਰਸ ਦੇ ਦਿਨ ਮੌਤ ਦੇ ਦੇਵਤਾ ਯਮਰਾਜ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸ਼ਾਮ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਦੋਨੋਂ ਪਾਸੇ ਅਨਾਜ ਦੇ ਢੇਰ ਤੇ ਇੱਕ ਵੱਡਾ ਮਿੱਟੀ ਦਾ ਦੀਵਾ ਜਲਾਓ. ਦੀਵੇ ਦਾ ਮੂੰਹ ਦੱਖਣ ਵੱਲ ਹੋਣਾ ਚਾਹੀਦਾ ਹੈ। ਦੀਵੇ ਜਗਾਉਂਦੇ ਸਮੇਂ ਇਸ ਮੰਤਰ ਦਾ ਜਾਪ ਕਰੋ।

ਮ੍ਰਿਤਯੁਨਾ ਦੰਡਪਾਸ਼ਾਭਯਾਂ ਕਾਲੇਨ ਸ਼ਯਾਮਯਾ ਸਹ।

ਤ੍ਰਯੋਦਸ਼ਯਾਂ ਦੀਪ ਦਾਨਾਤ ਸੂਰਯਜ ਪ੍ਰੀਯਤਾਂ ਮਮ।।

ਧਨਤੇਰਸ ਦੇ ਦਿਨ, ਧਨ ਦੇ ਦੇਵਤੇ, ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਜੀਵਨ ਦੇ ਸਾਰੇ ਪਦਾਰਥਕ ਸੁੱਖ ਮਿਲਦੇ ਹਨ। ਇਸ ਦਿਨ ਭਗਵਾਨ ਕੁਬੇਰ ਦੀ ਮੂਰਤੀ ਜਾਂ ਫੋਟੋ ਨੂੰ ਧੂਪ-ਦੀਵੇ ਜਗਾ ਕੇ ਫੁੱਲ ਭੇਟ ਕਰੋ। ਫਿਰ ਇਸ ਮੰਤਰ ਦਾ ਪਾਠ ਸੁਹਿਰਦ ਦਿਲ ਨਾਲ ਹੱਥ ਜੋੜ ਕੇ ਦੱਖਣ ਦਿਸ਼ਾ ਵੱਲ ਕਰੋ।

ਓਮ ਓਮ ਸ਼੍ਰੀਂ ਸ਼੍ਰੀਂ ਸ਼੍ਰੀਂ ਸ਼੍ਰੀਂ ਸ਼੍ਰੀਂ ਸ਼੍ਰੀਂ ਕ੍ਲੀਂ ਵਿਟਤੇਸ਼੍ਵਰ੍ਯੈ ਨਮ:

ਧਨਤੇਰਸ ਦੇ ਦਿਨ, ਦੇਵੀ ਲਕਸ਼ਮੀ ਦੀ ਪੂਜਾ ਕਰਨ ਦਾ ਨਿਯਮ ਹੈ। ਇਸ ਦਿਨ ਪੂਰੇ ਘਰ ਵਿਚ ਮਾਂ ਲਕਸ਼ਮੀ ਦੇ ਛੋਟੇ ਛੋਟੇ ਪੈਰਾਂ ਦੇ ਨਿਸ਼ਾਨ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਧਨਤੇਰਸ ਦੇ ਦਿਨ ਪ੍ਰਦੋਸ਼ ਕਾਲ ਦੌਰਾਨ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਇਸ ਦਿਨ ਮਾਂ ਲਕਸ਼ਮੀ ਦੇ ਨਾਲ ਮਹਾਲਕਸ਼ਮੀ ਯੰਤਰ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਮੰਤਰ ਦਾ ਜਾਪ ਕਰਕੇ ਪੂਜਾ ਕਰੋ।

ਓਮ ਸ਼੍ਰੀ ਸ਼੍ਰੀ ਸ਼੍ਰੀ ਕਮਲੇ ਕਮਲੀ ਪ੍ਰਸੀਦ ਪ੍ਰਸੀਦ |

ਓਮ ਸ਼੍ਰੀ ਸ਼੍ਰੀ ਸ਼੍ਰੀਮਾਨ ਮਹਾਲਕਸ਼ਮੀ ਨਮ: ||
First published: October 25, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...