ਧਨਤੇਰਸ ਦੇ ਤਿਉਹਾਰ ਮੌਕੇ ਲੋਕ ਆਪਣੇ ਘਰ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਖਰੀਦੇ ਹਨ। ਧਨਤੇਰਸ ਦੇ ਮੌਕੇ ਖਰੀਦਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਧਨਤੇਰਸ ਦਾ ਤਿਉਹਾਰ ਦਿਵਾਲੀ ਤੋਂ ਪਹਿਲਾਂ ਆਉਂਦਾ ਹੈ। ਅੱਜ ਧਨਤੇਰਸ ਦਾ ਸ਼ੁਭ ਤਿਉਹਾਰ ਹੈ। ਇਸ ਮੌਕੇ ਲੋਕ ਮੁੱਖ ਰੂਪ ਵਿੱਚ ਗਹਿਣਿਆ ਤੇ ਭਾਂਡਿਆਂ ਦਾ ਖਰੀਦਦਾਰੀ ਕਰਦੇ ਹਨ। ਇਸਦੇ ਨਾਲ ਹੀ ਤੁਸੀਂ ਆਪਣੇ ਕਿਸੇ ਦੋਸਤ, ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨੂੰ ਤੋਹਫ਼ਾ ਵੀ ਦੇ ਸਕਦੇ ਹੋ। ਅਜਿਹਾ ਕਰਕੇ ਤੁਸੀਂ ਇਸ ਤਿਉਹਾਰ ਨੂੰ ਵਧੇਰੇ ਖ਼ਾਸ ਬਣਾ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਧਨਤੇਰਸ ਉੱਤੇ ਤੋਹਫ਼ੇ ਦੇਣ ਦਾ ਰਿਵਾਜ ਵੀ ਹੈ। ਦੀਵਾਲੀ ਉੱਤੇ ਅਸੀਂ ਅਕਸਰ ਹੀ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਜਾਂ ਕਿਸੇ ਪਿਆਰੇ ਨੂੰ ਕੋਈ ਨਾ ਕੋਈ ਤੋਹਫ਼ਾ ਦਿੰਦੇ ਹਾਂ। ਪਰ ਕਈ ਥਾਵਾਂ ਉੱਤੇ ਲੋਕ ਦੀਵਾਲੀ ਦਾ ਇਹ ਤੋਹਫ਼ਾ ਧਨਤੇਰਸ ਮੌਕੇ ਹੀ ਦੇ ਦਿੰਦੇ ਹਨ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਪਿਆਰਿਆਂ ਨੂੰ ਧਨਤੇਰਸ ਮੌਕੇ ਕਿਹੜੇ ਕਿਹੜੇ ਤੋਹਫ਼ੇ ਦੇ ਸਕਦੇ ਹੋ।
ਧਨਤੇਰਸ ਲਈ ਗਿਫ਼ਟ ਆਈਡੀਆਜ਼
ਘਰੇਲੂ ਵਰਤੋਂ ਦੀ ਕੋਈ ਚੀਜ਼
ਧਨਤੇਰਸ ਉੱਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਘਰੇਲੂ ਵਰਤੋਂ ਦੀਆਂ ਕੁਝ ਚੀਜ਼ਾਂ ਵੀ ਤੋਹਫ਼ੇ ਵਿ4ਚ ਦੇ ਸਕਦੇ ਹੋ। ਇਨ੍ਹਾਂ ਵਿੱਚ ਕਿਚਨ ਸੈੱਟ, ਡਿਨਰ ਸੈੱਟ, ਕੋਈ ਇਲੈਕਟ੍ਰਾਨਿਕ ਚੀਜ਼ ਆਦਿ ਚੰਗਾ ਵਿਕਲਪ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰੇਲੂ ਵਰਤੋਂ ਵਿੱਚ ਆਉਣ ਵਾਲੀ ਕੋਈ ਵੀ ਚੀਜ਼ ਆਪਣੇ ਬਜ਼ਟ ਦੇ ਹਿਸਾਬ ਨਾਲ ਦੇ ਸਕਦੇ ਹੋ।
ਭਗਵਾਨ ਦੀ ਮੂਰਤੀ
ਧਨਤੇਰਸ ਤੇ ਦੀਵਾਲੀ ਮੌਕੇ ਮਾਂ ਲਕਸ਼ਮੀ, ਭਗਵਾਨ ਕੁਬੇਰ ਤੇ ਭਗਵਾਨ ਗਣੇਸ਼ ਦੀ ਵਿਸ਼ੇਸ਼ ਤੌਰ ‘ਤੇ ਪੂਜਾ ਕੀਤੀ ਜਾਂਦੀ ਹੈ। ਇਸ ਲਈ ਧਨਤੇਰਸ ਮੌਕੇ ਤੁਸੀਂ ਆਪਣੇ ਪਿਆਰਿਆਂ ਨੂੰ ਮਾਂ ਲਕਸ਼ਮੀ, ਭਗਵਾਨ ਕੁਬੇਰ ਜਾਂ ਭਗਵਾਨ ਗਣੇਸ਼ ਦੀ ਮੂਰਤੀ ਗਿਫ਼ਟ ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਦੀਵਾਲੀ ਮੌਕੇ ਮੋਮਬੱਤੀਆਂ ਰੱਖਣ ਲਈ ਮੋਮਬੱਤੀ ਸਟੈਂਡ ਵੀ ਤੋਹਫ਼ੇ ਵਿੱਚ ਦੇ ਸਕਦੇ ਹੋ।
ਸੁੱਕੇ ਮੇਵੇ
ਧਨਤੇਰਸ ਮੌਕੇ ਤੁਸੀਂ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਘਰ ਸੁੱਕੇ ਮੇਵੇ ਗਿਫ਼ਟ ਦੇ ਵਜੋਂ ਭੇਜ ਸਕਦੇ ਹੋ। ਸੁੱਕੇ ਮੇਵੇ ਸਿਹਤ ਲਈ ਚੰਗੇ ਹੁੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਤੋਂ ਰਹਿਤ ਹੁੰਦੇ ਹਨ। ਇਸ ਲਈ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਘਰ ਮਠਿਆਈ ਦੀ ਥਾਂ ਸੁੱਕੇ ਮੇਵਿਆਂ ਦਾ ਤੋਹਫ਼ਾ ਭੇਜਣਾ ਇੱਕ ਚੰਗਾ ਵਿਕਲਪ ਹੈ।
ਚਾਕਲੇਟ
ਧਨਤੇਰਸ ਮੋਕੇ ਤੁਸੀਂ ਆਪਣੇ ਪਿਆਰਿਆਂ ਖ਼ਾਸ ਤੌਰ ਉੱਤੇ ਬੱਚਿਆਂ ਤੇ ਦੋਸਤਾਂ ਨੂੰ ਚਾਕਲੇਟ ਗਿਫ਼ਟ ਕਰ ਸਕਦੇ ਹੋ। ਚਾਕਲੇਟ ਤੁਹਾਡੇ ਰਿਸ਼ਤਿਆਂ ਵਿੱਚ ਹੋਰ ਮਿਠਾਸ ਭਰ ਦੇਵੇਗੀ। ਇਸ ਨਾਲ ਤੁਹਾਡਾ ਇਹ ਤਿਉਹਾਰ ਵੀ ਬਹੁਤ ਖ਼ਾਸ ਬਣ ਜਾਵੇਗਾ। ਆਪਣੇ ਪਿਆਰਿਆਂ ਨੂੰ ਚਾਕਲੇਟ ਗਿਫ਼ਟ ਕਰਨ ਦੇ ਨਾਲ ਨਾਲ ਤੁਹਾਨੂੰ ਉਨ੍ਹਾਂ ਨਾਲ ਕੁਝ ਸਮਾਂ ਵੀ ਬਿਤਾਉਣਾ ਚਾਹੀਦਾ ਹੈ।
ਗਹਿਣੇ
ਧਨਤੇਰਸ ਮੌਕੇ ਗਹਿਣਿਆਂ ਦੀ ਖਰੀਦਦਾਰੀ ਖ਼ਾਸ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਮੌਕੇ ਉੱਤ ਗਹਿਣੇ ਖਰੀਦਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਖ਼ਾਸ ਦੋਸਤ ਜਾਂ ਰਿਸ਼ਤੇਦਾਰ ਨੂੰ ਧਨਤੇਰਸ ਮੌਕੇ ਆਪਣੇ ਬਜਟ ਦੇ ਹਿਸਾਬ ਨੂੰ ਕੋਈ ਗਹਿਣਾ ਗਿਫ਼ਟ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।