ਜਦੋਂ ਵੀ ਦੁਆਪਰ ਦੇ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜ਼ਿਕਰ ਹੁੰਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਬਚਪਨ ਦੀਆਂ ਨਟਖਟ ਕਥਾਵਾਂ ਯਾਦ ਆਉਂਦੀਆਂ ਹਨ। ਇਸ ਤੋਂ ਇਲਾਵਾ ਉਹਨਾਂ ਦੇ ਰਾਧਾ ਨਾਲ ਪਿਆਰ ਦੀਆਂ ਕਹਾਣੀਆਂ ਵੀ ਸਭ ਨੇ ਸੁਣੀਆਂ ਹਨ ਅਤੇ ਫਿਰ ਉਹਨਾਂ ਦੇ ਵਿਛੜਨ 'ਤੇ ਆਪਣੇ ਆਪ ਨੂੰ ਦੁਖੀ ਵੀ ਮਹਿਸੂਸ ਕੀਤਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਵਿਛੋੜਾ ਸਿਰਫ ਰਾਧਾ ਨਾਲ ਹੀ ਨਹੀਂ ਬਲਕਿ ਵਿਆਹ ਤੋਂ ਬਾਅਦ ਉਹਨਾਂ ਦੀ ਪਤਨੀ ਰੁਕਮਣੀ ਨਾਲ ਵੀ ਹੋ ਗਿਆ ਸੀ ਅਤੇ ਉਹ ਵੀ ਪੂਰੇ 12 ਸਾਲ ਦਾ ਵਿਛੋੜਾ।
ਗ੍ਰੰਥਾਂ ਮੁਤਾਬਿਕ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਦਾ ਪ੍ਰੇਮ ਅਧਿਆਤਮਿਕ ਸੀ ਇਸ ਲਈ ਉਹਨਾਂ ਦਾ ਵਿਆਹ ਨਹੀਂ ਹੋਇਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਵਿਆਹ ਦੇਵੀ ਰੁਕਮਣੀ ਨਾਲ ਹੋਇਆ। ਇਸ ਸਾਰੇ ਸਮੇਂ ਬਾਰੇ ਕਈ ਕਥਾਵਾਂ ਹਨ।
ਪਰ ਅੱਜ ਅਸੀਂ ਜਿਸ ਬਾਰੇ ਗੱਲ ਕਰਾਂਗੇ ਉਹ ਇਹ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਦੇਵੀ ਰੁਕਮਣੀ ਦਾ ਵਿਆਹ ਤੋਂ ਬਾਅਦ ਵਿਛੋੜਾ ਕਿਉਂ ਹੋਇਆ ਸੀ। ਪੰਡਿਤ ਇੰਦਰਮਣੀ ਘਨਸਾਲ ਦੱਸਦੇ ਹਨ ਕਿ ਦਰਅਸਲ ਵਿਆਹ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਉਹਨਾਂ ਦੀ ਪਤਨੀ ਰੁਕਮਣੀ ਦਵਾਰਕਾ ਦੇ ਦੁਰਵਾਸਾ ਰਿਸ਼ੀ ਜੋ ਕਿ ਭਗਵਾਨ ਕ੍ਰਿਸ਼ਨ ਜੀ ਦੇ ਗੁਰੂ ਵੀ ਹਨ, ਦਾ ਆਸ਼ੀਰਵਾਦ ਲੈਣ ਅਤੇ ਉਹਨਾਂ ਨੂੰ ਆਪਣੇ ਘਰ ਭੋਜਨ 'ਤੇ ਬੁਲਾਉਣ ਲਈ ਗਏ। ਦੁਰਵਾਸਾ ਰਿਸ਼ੀ ਜੀ ਨੇ ਇਸ ਸੱਦੇ ਨੂੰ ਇਸ ਸ਼ਰਤ ਤੇ ਸਵੀਕਾਰ ਕੀਤਾ ਕਿ ਉਹਨਾਂ ਲਈ ਇੱਕ ਵੱਖਰਾ ਰੱਥ ਹੋਣਾ ਚਾਹੀਦਾ ਹੈ।
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਸ਼ਟ ਮੰਨ ਲਈ। ਰੱਥ ਦੇ ਘੋੜਿਆਂ ਦੀ ਜਗ੍ਹਾ ਭਗਵਾਨ ਕ੍ਰਿਸ਼ਨ ਜੀ ਅਤੇ ਰੁਕਮਣੀ ਨੇ ਰੱਥ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਰੁਕਮਣੀ ਨੂੰ ਪਿਆਸ ਲੱਗੀ ਅਤੇ ਪਰ ਰਸਤੇ ਵਿੱਚ ਪਾਣੀ ਨਹੀਂ ਸੀ ਜਿਸ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਵਿਚੋਂ ਗੰਗਾ ਜਲ ਪ੍ਰਗਟ ਕੀਤਾ ਅਤੇ ਇਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਰੁਕਮਣੀ ਨੇ ਆਪਣੀ ਪਿਆਸ ਬੁਝਾ ਲਈ। ਪਰ ਇਸ ਸਮੇਂ ਉਹ ਦੁਰਵਾਸਾ ਰਿਸ਼ੀ ਜੀ ਨੂੰ ਪਾਣੀ ਪੁੱਛਣਾ ਭੁੱਲ ਗਏ ਅਤੇ ਰਿਸ਼ੀ ਜੀ ਨੇ ਕ੍ਰੋਧ ਵਿੱਚ ਆ ਕੇ ਦੋਹਾਂ ਨੂੰ 12 ਸਾਲ ਵੱਖ ਰਹਿਣ ਦਾ ਸਰਾਪ ਦੇ ਦਿੱਤਾ।
ਇਸ ਕਰਕੇ ਵਿਆਹ ਤੋਂ ਬਾਅਦ 12 ਸਾਲ ਭਗਵਾਨ ਕ੍ਰਿਸ਼ਨ ਅਤੇ ਰੁਕਮਣੀ ਨੂੰ ਅੱਡ-ਅੱਡ ਰਹਿਣਾ ਪਿਆ। ਇਸ ਸਮੇਂ ਰੁਕਮਣੀ ਨੇ ਭਗਵਾਨ ਵਿਸ਼ਨੂੰ ਦੀ ਬਹੁਤ ਤਪੱਸਿਆ ਕੀਤੀ ਅਤੇ ਭਗਵਾਨ ਵਿਸ਼ਨੂੰ ਜੀ ਨੇ ਆਸ਼ੀਰਵਾਦ ਦਿੱਤਾ ਜਿਸ ਨਾਲ ਉਹ ਸਰਾਪ ਤੋਂ ਮੁਕਤ ਹੋ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Love story, Religion