• Home
 • »
 • News
 • »
 • lifestyle
 • »
 • DHARAM NAVRATRI 2021 SHRADDHA NAVRATRI BEGIN ON 7TH OCTOBER IMPORTANCE AND METHOD OF KALASH YATRA KS

Navratri 2021: ਇਸ ਦਿਨ ਸ਼ੁਰੂ ਹੋਣਗੇ ਸ਼ਰਾਧ ਨਵਰਾਤੇ, ਜਾਣੋ ਕਲਸ਼ ਯਾਤਰਾ ਦਾ ਮਹੱਤਵ ਅਤੇ ਢੰਗ

Navratri 2021: ਇਸ ਦਿਨ ਸ਼ੁਰੂ ਹੋਵੇਗੀ ਸ਼ਰਾਧ ਨਵਰਾਤੇ, ਜਾਣੋ ਕਲਸ਼ ਯਾਤਰਾ ਦਾ ਮਹੱਤਵ ਅਤੇ ਢੰਗ

Navratri 2021: ਇਸ ਦਿਨ ਸ਼ੁਰੂ ਹੋਵੇਗੀ ਸ਼ਰਾਧ ਨਵਰਾਤੇ, ਜਾਣੋ ਕਲਸ਼ ਯਾਤਰਾ ਦਾ ਮਹੱਤਵ ਅਤੇ ਢੰਗ

 • Share this:


  ਇਸ ਵਾਰੀ ਨਰਾਤੇ 7 ਅਕਤੂਬਰ ਨੂੰ ਸ਼ੁਰੂ ਹੋ ਰਹੇ ਹਨ ਅਤੇ 15 ਅਕਤੂਬਰ ਤੱਕ ਜਾਰੀ ਰਹਿਣਗੇ। ਪੁਰਾਣਾ ਵਿੱਚ ਸ਼ਰਾਧ ਨਰਾਤਿਆਂ ਦਾ ਖਾਸ ਮਹੱਤਵ ਹੈ, ਜਿਨ੍ਹਾਂ ਦਾ ਲੋਕ ਬਹੁਤ ਇੰਤਜ਼ਾਰ ਕਰਦੇ ਹਨ।

  ਕਿਉਂ ਕੀਤੀ ਜਾਂਦੀ ਹੈ ਮਾਤਾ ਦੁਰਗਾ ਦੇ 9 ਰੂਪਾਂ ਦੀ ਪੂਜਾ
  ਨਵਰਾਤੇ ਮਾਤਾ ਦੁਰਗਾ ਦੀ ਪੂਜਾ ਦਾ ਤਿਉਹਾਰ ਹੈ। ਹਿੰਦੂ ਧਰਮ ਵਿੱਚ ਇਸ ਨੂੰ ਨਵਰਾਤੇ ਕਿਹਾ ਜਾਂਦਾ ਹੈ, ਜਿਸ ਦੌਰਾਨ 9 ਦਿਨ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਦਿਨ ਸਥਾਪਨਾ ਕੀਤੀ ਜਾਂਦੀ ਹੈ ਅਤੇ 9ਵੇਂ ਦਿਨ ਵਿਸਰਜਨ ਕੀਤਾ ਜਾਂਦਾ ਹੈ। 9 ਦਿਨਾਂ ਦੌਰਾਨ ਮਾਤਾ ਦੇ ਵੱਖ ਵੱਖ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਪਹਿਲੇ ਤਿੰਨ ਦਿਨ ਮਾਤਾ ਦੇ ਸ਼ਕਤੀ ਅਤੇ ਊਰਜਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਤਿੰਨ ਦਿਨ ਸਾਂਤੀ ਦੇਣ ਵਾਲੀ ਮਾਤਾ ਦੀ ਪੂਜਾ ਹੁੰਦੀ ਹੈ ਅਤੇ ਫਿਰ ਕਲਾ ਤੇ ਗਿਆਨ ਦੀ ਪੂਜਾ ਕੀਤੀ ਜਾਂਦੀ ਹੈ। 8ਵੇਂ ਦਿਨ ਮਾਤਾ ਮਹਾਗੌਰੀ ਦੀ ਪੂਜਾ ਹੁੰਦੀ ਹੈ ਜਦਕਿ ਆਖ਼ਰੀ ਦਿਨ ਮਾਤਾ ਸਿੱਧਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।

  ਨਰਾਤਿਆਂ ਵਿੱਚ ਕਲਸ਼ ਯਾਤਰਾ ਦਾ ਮਹੱਤਵ
  ਹਿੰਦੂ ਧਰਮ ਗ੍ਰੰਥਾਂ ਵਿੱਚ ਨਰਾਤਿਆਂ ਦਾ ਪਹਿਲਾ ਦਿਨ ਬਹੁਤ ਮਹੱਤਵਪੂਰਨ ਹੈ, ਜਿਸ ਦਿਨ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਕਲਸ਼ ਭਗਵਾਨ ਵਿਸ਼ਨੂੰ ਦਾ ਰੂਪ ਹੈ।

  ਕਲਸ਼ ਸਥਾਪਨਾ ਦਾ ਢੰਗ
  ਕਲਸ਼ ਸਥਾਪਤੀ ਲਈ ਸਵੇਰੇ ਨਹਾ ਧੋ ਕੇ ਸਾਫ ਕੱਪੜੇ ਪਾ ਕੇ ਮੰਦਰ ਦੀ ਸਫਾਈ ਕਰਨ ਉਪਰੰਤ ਲਾਲ ਕੱਪੜਾ ਵਿਛਾਉ। ਉਪਰੰਤ ਚੌਲਾਂ ਦੀ ਢੇਰੀ ਲਾਓ। ਮਿੱਟੀ ਦਾ ਇੱਥ ਛੋਟਾ ਬਰਤਨ ਵਿੱਚ ਜੌਂ ਬੀਜੇ ਅਤੇ ਉਪਰ ਪਾਣੀ ਨਾਲ ਭਰਿਆ ਹੋਇਆ ਕਲਸ਼ ਰੱਖੋ। ਖੋਪਾ ਰੱਖਦੇ ਹੋਏ ਮਾਤਾ ਦੀ ਅਰਾਧਨਾ ਕਰੋ। ਹੁਣ ਦੀਵਾ ਜਗਾ ਕੇ ਕਲਸ਼ ਦੀ ਪੂਜਾ ਕਰੋ। ਸਥਾਪਨਾ ਸਮੇਂ ਸੋਨਾ, ਚਾਂਦੀ, ਤਾਂਬਾ, ਪਿੱਤਲ ਜਾਂ ਮਿੱਟੀ ਵਿਚੋਂ ਕਿਸੇ ਵੀ ਕਲਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।

  Published by:Krishan Sharma
  First published: