Home /News /lifestyle /

Diabetes: ਸ਼ੂਗਰ ਦੀ ਬਿਮਾਰੀ ਨਾਲ ਦਿਲ ਤੋਂ ਦਿਮਾਗ ਤੱਕ ਹੁੰਦਾ ਹੈ ਪ੍ਰਭਾਵਿਤ, ਹਲਕੇ 'ਚ ਲੈਣਾ ਪਵੇਗਾ ਮਹਿੰਗਾ

Diabetes: ਸ਼ੂਗਰ ਦੀ ਬਿਮਾਰੀ ਨਾਲ ਦਿਲ ਤੋਂ ਦਿਮਾਗ ਤੱਕ ਹੁੰਦਾ ਹੈ ਪ੍ਰਭਾਵਿਤ, ਹਲਕੇ 'ਚ ਲੈਣਾ ਪਵੇਗਾ ਮਹਿੰਗਾ

diabetes

diabetes

ਸਾਡੀ ਬਦਲਦੀ ਜੀਵਨਸ਼ੈਲੀ ਨੇ ਕੁੱਝ ਬਿਮਾਰੀਆਂ ਨੂੰ ਬਹੁਤ ਆਮ ਸ਼੍ਰੇਣੀ ਵਿੱਚ ਖੜ੍ਹਾ ਕਰ ਦਿੱਤਾ ਹੈ। ਇਹਨਾਂ ਬਿਮਾਰੀਆਂ ਵਿੱਚ ਇੱਕ ਹੈ ਸ਼ੂਗਰ ਦੀ ਬਿਮਾਰੀ। ਵੈਸੇ ਤਾਂ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਕਿਸੇ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਸੀ।

  • Share this:

ਸਾਡੀ ਬਦਲਦੀ ਜੀਵਨਸ਼ੈਲੀ ਨੇ ਕੁੱਝ ਬਿਮਾਰੀਆਂ ਨੂੰ ਬਹੁਤ ਆਮ ਸ਼੍ਰੇਣੀ ਵਿੱਚ ਖੜ੍ਹਾ ਕਰ ਦਿੱਤਾ ਹੈ। ਇਹਨਾਂ ਬਿਮਾਰੀਆਂ ਵਿੱਚ ਇੱਕ ਹੈ ਸ਼ੂਗਰ ਦੀ ਬਿਮਾਰੀ। ਵੈਸੇ ਤਾਂ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਕਿਸੇ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਸੀ। ਜਾਂ ਫਿਰ ਅਸੀਂ ਸਮਝਦੇ ਸੀ ਕਿ ਇਹ ਬਿਮਾਰੀ ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਪਰ ਅੱਜ ਤਾਂ ਹਾਲਾਤ ਕੁੱਝ ਹੋਰ ਹੀ ਬਣਦੇ ਜਾ ਰਹੇ ਹਨ। ਹੁਣ ਨੌਜਵਾਨਾਂ ਤੋਂ ਲੈ ਕੇ ਬੱਚਿਆਂ ਤੱਕ ਨੂੰ ਇਹ ਸ਼ੂਗਰ ਦੀ ਬਿਮਾਰੀ ਹੋ ਰਹੀ ਹੈ।

ਬਹੁਤ ਵਾਰ ਇਸ ਨੂੰ ਹਲਕੇ ਵਿੱਚ ਲੈ ਲੈਂਦੇ ਹਨ ਕਿ ਸਾਨੂੰ ਕੁੱਝ ਨਹੀਂ ਹੁੰਦਾ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਇੰਨੀ ਖਤਰਨਾਕ ਬਿਮਾਰੀ ਹੈ ਕਿ ਇੱਕ ਵਾਰ ਹੋਣ 'ਤੇ ਪਿੱਛਾ ਨਹੀਂ ਛੱਡਦੀ। ਤੁਸੀਂ ਆਪਣੀ ਖੁਰਾਕ ਅਤੇ ਜੀਵਨਸ਼ੈਲੀ ਨੂੰ ਸੁਧਾਰ ਕੇ ਇਸਨੂੰ ਸਿਰਫ ਕੰਟਰੋਲ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਸ਼ੂਗਰ ਦੇ ਮਰੀਜ਼ ਨੂੰ ਬਹੁਤ ਸਟ੍ਰਿਕਟ ਰਹਿਣਾ ਪੈਂਦਾ ਹੈ ਜਾਂ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਸਾਡੇ ਸਰੀਰ 'ਤੇ ਹੀ ਨਹੀਂ ਬਲਕਿ ਦਿਮਾਗ 'ਤੇ ਵੀ ਅਸਰ ਕਰਦੀ ਹੈ।

ਇਸ ਨਾਲ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਹੈਲਥ ਲਾਈਨ ਦੀ ਖਬਰ ਮੁਤਾਬਕ ਸ਼ੂਗਰ ਦੇ ਕਾਰਨ ਯਾਦਦਾਸ਼ਤ ਘੱਟ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਭੁੱਲਣ ਦੀ ਆਦਤ ਹੋ ਰਹੀ ਹੈ ਤਾਂ ਤੁਹਾਨੂੰ ਇੱਕ ਵਾਰ ਆਪਣਾ ਸ਼ੂਗਰ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸ਼ੂਗਰ ਕਿਵੇਂ ਸਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਭੁੱਲਣ ਦੀ ਬਿਮਾਰੀ: ਲੋਕ ਸਮਝਦੇ ਹਨ ਕਿ ਸ਼ੂਗਰ ਵਾਲੇ ਮਰੀਜ਼ ਦੇ ਸਿਰਫ ਸਰੀਰ ਦੇ ਜਖਮ ਜਲਦੀ ਨਹੀਂ ਭਰਦੇ ਪਰ ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਦੇ ਅਨੁਸਾਰ, ਸ਼ੂਗਰ ਦਾ ਯਾਦਦਾਸ਼ਤ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਜਿਹਨਾਂ ਲੋਕਾਂ ਨੂੰ ਟਾਈਪ 2 ਡਾਇਬਿਟੀਜ਼ ਹੁੰਦੀ ਹੈ ਉਹਨਾਂ ਵਿੱਚ 5 ਸਾਲਾਂ ਬਾਅਦ ਯਾਦਦਾਸ਼ਤ ਕਮਜ਼ੋਰ ਹੋਣ ਦੇ ਲੱਛਣ ਦਿਖਾਈ ਦੇਣ ਲਗਦੇ ਹਨ। ਇੱਥੋਂ ਤੱਕ ਕਿ ਕੁਝ ਮਾਮਲਿਆਂ ਵਿੱਚ ਬੋਲਣ ਵਿੱਚ ਵੀ ਮੁਸ਼ਕਲ ਹੁੰਦੀ ਹੈ। ਇਸ ਦਾ ਅਸਰ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਦੀ ਉਮਰ ਜ਼ਿਆਦਾ ਹੁੰਦੀ ਹੈ।

ਬ੍ਰੇਨ ਸਟ੍ਰੋਕ ਦਾ ਖ਼ਤਰਾ: ਇਹ ਸਭ ਤੋਂ ਖਤਰਨਾਕ ਘਟਨਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਨਾਲ ਵਾਪਰਦੀ ਹੈ। ਸ਼ੂਗਰ ਹੋਣ ਨਾਲ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਟ੍ਰੋਕ ਦਾ ਕਾਰਨ ਦਿਮਾਗ ਵਿੱਚ ਖੂਨ ਦਾ ਸਹੀ ਸੰਚਾਰ ਨਾ ਹੋਣਾ ਹੁੰਦਾ ਹੈ।

ਬ੍ਰੇਨ ਫੋਗ: ਅਸੀਂ ਫੋਗ ਸ਼ਬਦ ਨੂੰ ਧੁੰਦ ਨਾਲ ਜੋੜ ਕੇ ਹੀ ਦੇਖਦੇ ਹਾਂ। ਪਰ ਸ਼ੁਗਰ ਦੇ ਮਰੀਜ਼ਾਂ ਵਿੱਚ ਬ੍ਰੇਨ ਫੋਗ ਇੱਕ ਆਮ ਸਮੱਸਿਆ ਹੋ ਸਕਦੀ ਹੈ। ਇਸਦਾ ਅਸਰ ਇਹ ਹੁੰਦਾ ਹੈ ਕਿ ਤੁਸੀਂ ਮਨ ਨੂੰ ਸ਼ਾਂਤ ਨਹੀਂ ਕਰ ਪਾਉਂਦੇ ਅਤੇ ਤੁਹਾਡਾ ਮੂਡ ਜਲਦੀ ਜਲਦੀ ਬਦਲਦਾ ਹੈ। ਇਸ ਦੇ ਨਾਲ ਹੀ ਚੀਜ਼ਾਂ ਨੂੰ ਯਾਦ ਰੱਖਣ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ।

ਅਲਜ਼ਾਈਮਰ ਦਾ ਖਤਰਾ: ਅਲਜ਼ਾਈਮਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿਚ ਵਿਅਕਤੀ ਸਾਰਾ ਕੁੱਝ ਭੁੱਲਣਾ ਸ਼ੁਰੂ ਕਰ ਦਿੰਦਾ ਹੈ। ਸ਼ੂਗਰ ਨੂੰ ਲੈ ਕੇ ਹੋਈਆਂ ਕੁੱਝ ਖੋਜਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਡਾਇਬਟੀਜ਼ ਕਾਰਨ ਵੀ ਅਲਜ਼ਾਈਮਰ ਦਾ ਖਤਰਾ ਵੱਧ ਜਾਂਦਾ ਹੈ। ਕਿਸੇ ਨੂੰ ਜਿੰਨੀ ਪੁਰਾਣੀ ਡਾਇਬਿਟੀਜ਼ ਦੀ ਬਿਆਮਰੀ ਹੋਵੇਗੀ ਅਲਜ਼ਾਈਮਰ ਦਾ ਖਤਰਾ ਵੀ ਉਸ ਹਿਸਾਬ ਨਾਲ ਵੱਧ ਜਾਵੇਗਾ।

Published by:Rupinder Kaur Sabherwal
First published:

Tags: Diabetes, Health, Health care, Health care tips, Health news