Home /News /lifestyle /

NetraSuraksha: ਨੌਜਵਾਨ ਭਾਰਤੀਆਂ ਵਿੱਚ ਵੱਧ ਰਹੀ ਹੈ ਡਾਇਬਿਟੀਜ਼ ਦੀ ਬਿਮਾਰੀ

NetraSuraksha: ਨੌਜਵਾਨ ਭਾਰਤੀਆਂ ਵਿੱਚ ਵੱਧ ਰਹੀ ਹੈ ਡਾਇਬਿਟੀਜ਼ ਦੀ ਬਿਮਾਰੀ

NetraSuraksha: ਨੌਜਵਾਨ ਭਾਰਤੀਆਂ ਵਿੱਚ ਵੱਧ ਰਹੀ ਹੈ ਡਾਇਬਿਟੀਜ਼ ਦੀ ਬਿਮਾਰੀ

NetraSuraksha: ਨੌਜਵਾਨ ਭਾਰਤੀਆਂ ਵਿੱਚ ਵੱਧ ਰਹੀ ਹੈ ਡਾਇਬਿਟੀਜ਼ ਦੀ ਬਿਮਾਰੀ

ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਅਨੁਮਾਨ 2019 ਤੱਕ ਭਾਰਤ ਦੀ ਬਾਲਗ ਆਬਾਦੀ ਵਿੱਚ ਡਾਇਬਿਟੀਜ਼ ਦੇ ਲਗਭਗ 77 ਮਿਲੀਅਨ ਮਾਮਲੇ ਹਨ। ਇਹ ਵੀ ਕਿਹਾ ਗਿਆ ਹੈ ਕਿ ਇਹ ਅੰਕੜਾ 2030 ਵਿੱਚ 101 ਮਿਲੀਅਨ ਅਤੇ 2045 ਵਿੱਚ 134 ਮਿਲੀਅਨ ਤੱਕ ਪਹੁੰਚ ਜਾਵੇਗਾ1।

 • Share this:

  ਨੌਜਵਾਨ ਭਾਰਤੀਆਂ ਵਿੱਚ ਡਾਇਬਿਟੀਜ਼ ਵੱਧ ਰਹੀ ਹੈਨੌਜਵਾਨ ਭਾਰਤੀਆਂ ਵਿੱਚ ਡਾਇਬਿਟੀਜ਼ ਵੱਧ ਰਹੀ ਹੈ

  ਇਹ ਗੱਲ ਸਪਸ਼ਟ ਹੈ ਕਿ ਭਾਰਤ ਵਿੱਚ ਡਾਇਬਿਟੀਜ਼ ਵਧ ਰਹੀ ਹੈ। ਕੋਈ ਸਮਾਂ ਸੀ ਜਦੋਂ ਡਾਇਬਿਟੀਜ਼ ਦੀ ਬਿਮਾਰੀ ਇੰਨੀ ਦੁਰਲੱਭ ਸੀ ਕਿ ਜਦੋਂ ਕਿਸੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਦੀ ਜਾਂਚ ਕਰਵਾਉਣ ‘ਤੇ ਉਹਨੂੰ ਡਾਇਬਿਟੀਜ਼ ਹੋਣ ਦਾ ਪਤਾ ਲੱਗਦਾ ਸੀ, ਤਾਂ ਇਸਨੂੰ ਇੱਕ ਵੱਡੀ ਗੱਲ ਮੰਨਿਆ ਜਾਂਦਾ ਸੀ। ਅੱਜ, ਡਾਇਬਿਟੀਜ਼ ਤੋਂ ਅਛੂਤਾ ਪਰਿਵਾਰ ਲੱਭਣਾ ਬਹੁਤ ਹੀ ਔਖਾ ਹੈ।

  ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਅਨੁਮਾਨ 2019 ਤੱਕ ਭਾਰਤ ਦੀ ਬਾਲਗ ਆਬਾਦੀ ਵਿੱਚ ਡਾਇਬਿਟੀਜ਼ ਦੇ ਲਗਭਗ 77 ਮਿਲੀਅਨ ਮਾਮਲੇ ਹਨ। ਇਹ ਵੀ ਕਿਹਾ ਗਿਆ ਹੈ ਕਿ ਇਹ ਅੰਕੜਾ 2030 ਵਿੱਚ 101 ਮਿਲੀਅਨ ਅਤੇ 2045 ਵਿੱਚ 134 ਮਿਲੀਅਨ ਤੱਕ ਪਹੁੰਚ ਜਾਵੇਗਾ1। ਸਿਰਫ਼ ਇੰਨਾ ਹੀ ਨਹੀਂ। ਇੱਕ ਹੋਰ ਚਿੰਤਾਜਨਕ ਰੁਝਾਨ ਸਾਹਮਣੇ ਆ ਰਿਹਾ ਹੈ, ਜੋ ਹੈ - ਡਾਇਬਿਟੀਜ਼ ਤੋਂ ਪੀੜਤ ਨੌਜਵਾਨਾਂ ਅਤੇ ਬੱਚਿਆਂ ਦੀ ਵੱਧ ਰਹੀ ਗਿਣਤੀ1। ਅੰਕੜੇ ਦੇ ਇਸ ਵਾਧੇ ਵਿੱਚ ਯੋਗਦਾਨ ਪਾਉਣ ਵਾਲੇ ਕਈ ਜੋਖਮ ਭਰੇ ਕਾਰਕ ਹਨ: ਘੱਟ ਕਿਰਿਆਸ਼ੀਲ ਜੀਵਨਸ਼ੈਲੀ, ਬਹੁਤ ਹੀ ਭਾਰੀ ਭੋਜਨ ਅਤੇ ਹੋਰ ਬਹੁਤ ਕੁਝ2।

  ਹਾਲਾਂਕਿ, ਜਿਵੇਂ ਕਿ ਬੱਚਿਆਂ ਅਤੇ ਨੌਜਵਾਨ ਬਾਲਗਾਂ ਵਿੱਚ, ਜੋਖਮ ਟਾਈਪ 2 ਡਾਇਬਿਟੀਜ਼ ਤੱਕ ਸੀਮਿਤ ਨਹੀਂ ਹਨ: ਇੱਥੇ ਟਾਈਪ 1 ਡਾਇਬਿਟੀਜ਼ ਵੀ ਹੈ, ਜੋ ਤਕਰੀਬਨ ਸਿਰਫ਼ ਬੱਚਿਆਂ ਅਤੇ ਜਵਾਨ ਬਾਲਗਾਂ ਵਿੱਚ ਪਾਈ ਜਾਂਦੀ ਹੈ। ਵਿਸ਼ਵ ਪੱਧਰ 'ਤੇ, 20 ਸਾਲ ਤੋਂ ਘੱਟ ਉਮਰ ਦੇ 1,110,100 ਬੱਚਿਆਂ ਅਤੇ ਕਿਸ਼ੋਰਾਂ ਨੂੰ ਟਾਈਪ 1 ਡਾਇਬਿਟੀਜ਼ ਹੋਣ ਦਾ ਅਨੁਮਾਨ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਟਾਈਪ 1 ਡਾਇਬਿਟੀਜ਼ ਦੀ ਸਮੱਸਿਆ 3% ਸਾਲਾਨਾ ਵਧ ਰਹੀ ਹੈ1।

  ਟਾਈਪ 1 ਡਾਇਬਿਟੀਜ਼ ਕੀ ਹੈ ਅਤੇ ਇਹ ਟਾਈਪ 2 ਤੋਂ ਕਿਵੇਂ ਵੱਖਰੀ ਹੁੰਦੀ ਹੈ? 

  ਟਾਈਪ 1 ਡਾਇਬਿਟੀਜ਼ ਵਿੱਚ, ਇਮਿਊਨ ਸਿਸਟਮ ਪਾਚਕ ਗ੍ਰੰਥੀ 'ਤੇ ਹਮਲਾ ਕਰਦਾ ਹੈ, ਜਿਸ ਨਾਲ ਇਨਸੁਲਿਨ ਪੈਦਾ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ3। ਇਸ ਕਿਸਮ ਦੀ ਡਾਇਬਿਟੀਜ਼ ਆਮ ਤੌਰ 'ਤੇ ਜੈਨੇਟਿਕ ਕਾਰਕਾਂ ਦੇ ਨਤੀਜੇ ਵਜੋਂ ਹੁੰਦੀ ਹੈ4। ਟਾਈਪ 2 ਡਾਇਬਿਟੀਜ਼ ਵਿੱਚ, ਪਾਚਕ ਗ੍ਰੰਥੀ ਅਜੇ ਵੀ ਇਨਸੁਲਿਨ ਬਣਾਉਂਦੀ ਹੈ, ਪਰ ਸਰੀਰ ਇਨਸੁਲਿਨ ਪ੍ਰਤੀਰੋਧ ਵਿਕਸਿਤ ਕਰਦਾ ਹੈ। ਪਾਚਕ ਗ੍ਰੰਥੀ ਵੱਧ ਤੋਂ ਵੱਧ ਇਨਸੁਲਿਨ ਬਣਾਉਂਦੀ ਰਹਿੰਦੀ ਹੈ, ਅੰਤ ਵਿੱਚ ਅੰਗ ਖਰਾਬ ਹੋ ਜਾਂਦਾ ਹੈ। ਗੰਭੀਰ ਮਾਮਲਿਆਂ ਵਿੱਚ, ਪਾਚਕ ਗ੍ਰੰਥੀ ਪੂਰੀ ਤਰ੍ਹਾਂ ਇਨਸੁਲਿਨ ਪੈਦਾ ਕਰਨਾ ਬੰਦ ਕਰ ਦਿੰਦੀ ਹੈ5।

  ਇੱਕ ਆਮ ਗਲਤ ਧਾਰਨਾ ਹੈ ਕਿ ਟਾਈਪ 2 ਡਾਇਬਿਟੀਜ਼ ਜਾਂ 'ਬਾਲਗ-ਸ਼ੁਰੂਆਤ' ਡਾਇਬਿਟੀਜ਼ ਸਿਰਫ਼ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਬਦਕਿਸਮਤੀ ਨਾਲ, ਹੁਣ ਅਜਿਹਾ ਨਹੀਂ ਹੈ। ਭਾਰਤ ਵਿੱਚ, 25 ਸਾਲ ਤੋਂ ਘੱਟ ਉਮਰ ਦੇ ਡਾਇਬਿਟੀਜ਼ ਤੋਂ ਪੀੜਤ ਚਾਰ ਵਿੱਚੋਂ ਇੱਕ ਵਿਅਕਤੀ (25.3%) ਨੂੰ ਟਾਈਪ 2 ਡਾਇਬਿਟੀਜ਼ ਹੈ3।

  ਟਾਈਪ 2 ਡਾਇਬਿਟੀਜ਼ ਕਈ ਕਾਰਕਾਂ ਦੇ ਨਤੀਜੇ ਵਜੋਂ ਹੋ ਸਕਦੀ ਹੈ, ਜਿਵੇਂ ਕਿ ਖੁਰਾਕ, ਸੀਮਤ ਸਰੀਰਕ ਗਤੀਵਿਧੀ, ਜਾਂ ਜੈਨੇਟਿਕ ਪ੍ਰਵਿਰਤੀ। ਮਾਹਰਾਂ ਦਾ ਮੰਨਣਾ ਹੈ ਕਿ ਬਾਲ ਉਮਰ ਵਿੱਚ ਤੇਜ਼ੀ ਨਾਲ ਵੱਧ ਰਿਹਾ ਮੋਟਾਪਾ, ਬੱਚਿਆਂ ਵਿੱਚ ਟਾਈਪ 2 ਡਾਇਬਿਟੀਜ਼ ਦੇ ਮਾਮਲਿਆਂ ਵਿੱਚ ਅਚਾਨਕ ਤੋਂ ਹੋਏ ਵਾਧੇ ਲਈ ਜ਼ਿੰਮੇਵਾਰ ਕਾਰਕਾਂ ਵਿੱਚੋਂ ਇੱਕ ਹੈ5। ਚੰਗੀ ਗੱਲ ਇਹ ਹੈ ਕਿ ਹੋ ਸਕਦਾ ਹੈ ਟਾਈਪ 2 ਡਾਇਬਿਟੀਜ਼ ਵਾਲੇ ਨੌਜਵਾਨਾਂ ਨੂੰ ਇਨਸੁਲਿਨ ਸਪਲੀਮੈਂਟੇਸ਼ਨ ਦੀ ਲੋੜ ਨਾ ਪਵੇ, ਖਾਸ ਕਰਕੇ ਜੇ ਇਸ ਬਾਰੇ ਜਲਦੀ ਪਤਾ ਲੱਗ ਜਾਵੇ। ਬਹੁਤ ਸਾਰੀਆਂ ਜੀਵਨਸ਼ੈਲੀ ਸੰਬੰਧੀ ਦਖਲਅੰਦਾਜ਼ੀਆਂ ਅਤੇ ਦਵਾਈਆਂ ਹਨ ਜਿਨ੍ਹਾਂ ਦੀ ਵਰਤੋਂ ਡਾਇਬਿਟੀਜ਼ ਦੇ ਅਸਰਦਾਰ ਪ੍ਰਬੰਧਨ ਲਈ ਕੀਤੀ ਜਾ ਸਕਦੀ ਹੈ, ਭਾਵੇਂ ਉਹ ਸ਼ੁਰੂਆਤੀ ਹੀ ਹੋਵੇ2। ਹਾਲਾਂਕਿ, ਡਾਇਬਿਟੀਜ਼ ਦੀ ਸ਼ੁਰੂਆਤ ਦਾ ਮਤਲਬ ਹੈ ਕਿ ਡਾਇਬਿਟੀਜ਼ ਸਰੀਰ ਵਿੱਚ ਲੰਬੇ ਸਮੇਂ ਤੱਕ ਮੌਜੂਦ ਰਹਿੰਦੀ ਹੈ, ਵਿਅਕਤੀ ਨੂੰ ਡਾਇਬਿਟੀਜ਼ ਨਾਲ ਜੁੜੀਆਂ ਪੁਰਾਣੀਆਂ ਸਮੱਸਿਆਵਾਂ ਦੇ ਵਿਕਾਸ ਦੇ ਵੱਧ ਜੋਖਮ ਵਿੱਚ ਪਾ ਦਿੰਦੀਆਂ ਹੈ6। ਇਹ ਕਈ ਅੰਗਾਂ ਦੇ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਘੱਟ ਪ੍ਰਚਲਿਤ ਹੈ ਕਿ ਡਾਇਬਿਟੀਜ਼ ਅਤੇ ਡਾਇਬਿਟਿਕ ਰੈਟੀਨੋਪੈਥੀ (DR) ਦੇ ਕਾਰਨ, ਨਜ਼ਰ ਨੂੰ ਨੁਕਸਾਨ ਹੋ ਸਕਦਾ ਹੈ।

  ਡਾਇਬਿਟੀਜ਼ ਅਤੇ ਅੱਖਾਂ 'ਤੇ ਇਸਦਾ ਅਸਰ

  ਡਾਇਬਿਟਿਕ ਰੈਟੀਨੋਪੈਥੀ ਡਾਇਬਿਟੀਜ਼ ਦੀ ਇੱਕ ਅੱਖਾਂ ਨਾਲ ਸੰਬੰਧਿਤ ਸਮੱਸਿਆ ਹੈ ਜੋ ਰੈਟੀਨਾ ਨੂੰ ਪ੍ਰਭਾਵਿਤ ਕਰਦੀ ਹੈ। ਹਾਈ ਬਲੱਡ ਸ਼ੂਗਰ ਲੈਵਲ, ਅੱਖਾਂ ਵਿੱਚ ਖੂਨ ਦੀਆਂ ਨਾੜੀਆਂ ਦੇ ਫਟਣ, ਸੁੱਜਣ ਜਾਂ ਲੀਕ ਹੋਣ ਦਾ ਕਾਰਨ ਬਣ ਸਕਦਾ ਹੈ; ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸ਼ੁਰੂਆਤੀ ਪੜਾਵਾਂ ਵਿੱਚ DR ਲੱਛਣ ਰਹਿਤ ਹੁੰਦੀ ਹੈ, ਪਰ ਜਿਵੇਂ-ਜਿਵੇਂ ਸਥਿਤੀ ਵੱਧਦੀ ਜਾਂਦੀ ਹੈ, ਇਹ ਪੜ੍ਹਨ ਵਿੱਚ ਮੁਸ਼ਕਲ, ਧੁੰਦਲੀ ਨਜ਼ਰ, ਦਾਗ ਅਤੇ ਨਜ਼ਰ ਸੰਬੰਧੀ ਹੋਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜੇਕਰ ਇਸਦਾ ਸਮੇਂ-ਸਿਰ ਨਾ ਪਤਾ ਲਗਾਇਆ ਜਾਵੇ ਤਾਂ ਇਹ ਨਜ਼ਰ ਦੇ ਸਥਾਈ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ7।

  ਇਹ ਟਾਈਪ 1 ਅਤੇ ਟਾਈਪ 2 ਡਾਇਬਿਟੀਜ਼ ਤੋਂ ਪੀੜਤ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਜਿਵੇਂ ਕਿ ਬਹੁਤ ਸਾਰੀਆਂ ਡਾਇਬਿਟੀਜ਼-ਸੰਬੰਧਿਤ ਸਮੱਸਿਆਵਾਂ ਦੇ ਮਾਮਲੇ ਵਿੱਚ ਹੁੰਦਾ ਹੈ, ਸਮੇਂ ਦੇ ਨਾਲ DR ਹੋਣ ਦਾ ਜੋਖਮ ਵੱਧਦਾ ਹੈ। ਜਦੋਂ ਕਿਸੇ ਵਿੱਚ ਟਾਈਪ 1 ਡਾਇਬਿਟੀਜ਼ ਹੋਣ ਦਾ ਪਤਾ ਲੱਗਦਾ ਹੈ, ਤਾਂ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਉਹਨਾਂ ਨੂੰ DR ਹੋਵੇ। ਹਾਲਾਂਕਿ, ਜਿਵੇਂ-ਜਿਵੇਂ ਸਮਾਂ ਲੰਘਦਾ ਹੈ, DR ਦੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਵੱਧਦੀਆਂ ਹਨ। 20 ਸਾਲਾਂ ਤੋਂ ਵੱਧ, ਟਾਈਪ 1 ਡਾਇਬਿਟੀਜ਼ ਤੋਂ ਪੀੜਤ 99% ਲੋਕਾਂ ਵਿੱਚ ਕਈ ਤਰ੍ਹਾਂ ਦੇ ਅਡਵਾਂਸ ਲੱਛਣ ਹੁੰਦੇ ਹਨ8।

  ਟਾਈਪ 2 ਡਾਇਬਿਟੀਜ਼ ਤੋਂ ਪੀੜਤ ਲੋਕਾਂ ਲਈ, ਸਥਿਤੀ ਵੱਖਰੀ ਹੈ। ਸ਼ੁਰੂਆਤੀ ਨਿਦਾਨ ਦੇ ਸਮੇਂ DR ਮੌਜੂਦ ਹੋ ਸਕਦੀ ਹੈ, ਅਤੇ ਟਾਈਪ 1 ਡਾਇਬਿਟੀਜ਼ ਹੋਣ ਕਰਕੇ, ਸਮੇਂ ਦੇ ਨਾਲ DR ਦੇ ਵਿਕਾਸ ਦੀ ਸੰਭਾਵਨਾ ਵੱਧ ਜਾਂਦੀ ਹੈ। 20 ਸਾਲਾਂ ਵਿੱਚ, ਟਾਈਪ 2 ਡਾਇਬਿਟੀਜ਼ ਵਾਲੇ ਤਕਰੀਬਨ 60% ਲੋਕਾਂ ਵਿੱਚ DR ਦੇ ਲੱਛਣ ਵਿਕਸਿਤ ਹੁੰਦੇ ਹਨ8।

  ਡਾਇਬਿਟਿਕ ਰੈਟੀਨੋਪੈਥੀ ਅਤੇ ਤੁਸੀਂ

  ਚੰਗੀ ਗੱਲ ਇਹ ਹੈ ਕਿ DR ਦਾ ਸਹੀ ਸਮੇਂ ‘ਤੇ ਪਤਾ ਲਗਾ ਕੇ ਨਜ਼ਰ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ9। ਇੱਕ ਵਾਰ ਜਦੋਂ DR ਦਾ ਪਤਾ ਲੱਗ ਜਾਂਦਾ ਹੈ, ਤਾਂ ਤੁਸੀਂ ਅਤੇ ਤੁਹਾਡਾ ਡਾਕਟਰ ਤੁਹਾਡੀ ਡਾਇਬਿਟੀਜ਼ ਨੂੰ ਨਿਯੰਤਰਣ ਵਿੱਚ ਰੱਖਣ ਅਤੇ ਤੁਹਾਡੀ ਨਜ਼ਰ ਨੂੰ ਹੋਣ ਵਾਲੇ ਹੋਰ ਨੁਕਸਾਨ ਨੂੰ ਰੋਕਣ ਲਈ ਤੁਹਾਡੇ ਲਈ ਇੱਕ ਸਪਸ਼ਟ ਉਪਾਅ ਨਿਰਧਾਰਤ ਕਰ ਸਕਦੇ ਹਨ9। ਹਾਲਾਂਕਿ, ਪਹਿਲਾ ਕੰਮ ਸਹੀ ਨਿਦਾਨ ਪ੍ਰਾਪਤ ਕਰਨਾ ਹੁੰਦਾ ਹੈ।

  DR ਜਾਂਚ ਆਈ ਟੈਸਟ ਦੀ ਵਰਤੋਂ ਕਰਕੇ ਤੁਹਾਡੇ ਅੱਖਾਂ ਦੇ ਡਾਕਟਰ ਰਾਹੀਂ DR ਦਾ ਪਤਾ ਲਗਾਇਆ ਜਾ ਸਕਦਾ ਹੈ6। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਿ DR ਦਾ ਸਹੀ ਸਮੇਂ ‘ਤੇ ਪਤਾ ਲਗਾ ਕੇ, ਆਸਾਨੀ ਨਾਲ DR ਕਰਕੇ ਹੋਣ ਵਾਲੇ ਨਜ਼ਰ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ, Network18 ਨੇ Novartis ਦੇ ਸਹਿਯੋਗ ਨਾਲ 2021 ਵਿੱਚ 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਸ਼ੁਰੂ ਕੀਤੀ ਸੀ। ਹੁਣ ਆਪਣੇ ਦੂਜੇ ਸਾਲ ਵਿੱਚ, ਪਹਿਲਕਦਮੀ ਪੂਰੇ ਦੇਸ਼ ਵਿੱਚ ਵਿਅਕਤੀਗਤ ਸਿਹਤ ਕੈਂਪ ਆਯੋਜਿਤ ਕਰਨ ਲਈ ਧਿਆਨ ਦੇ ਰਹੀ ਹੈ।

  ਖੁਦ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਜਾਣਕਾਰੀ ਦੇ ਨਾਲ DR ਕਰਕੇ ਹੋਣ ਵਾਲੇ ਨਜ਼ਰ ਦੇ ਨੁਕਸਾਨ ਤੋਂ ਬਚਾਉਣ ਦੀ ਇਸ ਲੜਾਈ ਵਿੱਚ ਸ਼ਾਮਲ ਕਰੋ। ਤੁਸੀਂ Netra Suraksha ਪਹਿਲਕਦਮੀ ਦੀ ਵੈੱਬਸਾਈਟ 'ਤੇ ਸੀਜ਼ਨ 1 ਰਾਹੀਂ ਨੀਤੀ ਨਿਰਮਾਤਾਵਾਂ, ਡਾਕਟਰਾਂ ਅਤੇ ਮਾਹਰਾਂ ਦੇ ਜਾਣਕਾਰੀ ਭਰਪੂਰ ਲੇਖਾਂ, ਵੀਡੀਓਜ਼ ਅਤੇ ਆਮ ਚਰਚਾਵਾਂ ਦਾ ਲਾਭ ਲੈ ਸਕਦੇ ਹੋ। https://www.news18.com/netrasuraksha/.

  Sources: IDF Atlas, International Diabetes Federation, 9th edition, 2019. Available at: https://diabetesatlas.org/atlas/ninth-edition/ [Accessed 3 Aug 2022] Type 2 Diabetes in Children. Available at: https://www.mayoclinic.org/diseases-conditions/type-2-diabetes-in-children/symptoms-causes/syc-20355318 [Accessed 3 Aug 2022]One in every four of India’s youth suffer from deadlier type 2 diabetes. Available at: https://www.hindustantimes.com/health/world-diabetes-day-one-in-every-four-of-india-s-youth-suffer-from-the-deadlier-type-2/story-LP4ugRJ5qqLNITYg24xCbO.html [Accessed 3 Aug 2022]Type 1 Diabetes. Available at: https://medlineplus.gov/genetics/condition/type-1-diabetes/ [Accessed 3 Aug 2022]Generation Diabetes: Why the Youngest Type 2 Diabetes Patients Are the Sickest. Available at: https://www.healthline.com/health-news/why-the-youngest-type-2-diabetes-patients-are-the-sickest#The-fight-to-control-blood-sugar- [Accessed 3 Aug 2022]Complications of Diabetes. Available at: https://www.diabetes.org.uk/guide-to-diabetes/complications [Accessed 3 Aug 2022]Diabetic Retinopathy is on the rise in young people. Here's how you can control it! Available at: https://www.news18.com/news/lifestyle/diabetic-retinopathy-is-on-the-rise-in-young-people-heres-how-you-can-control-it-4586237.html [Accessed 3 Aug 2022]Bryl A, Mrugacz M, Falkowski M, Zorena K. The Effect of Diet and Lifestyle on the Course of Diabetic Retinopathy-A Review of the Literature. Nutrients. 2022 Mar 16;14(6):1252. Available at: https://www.ncbi.nlm.nih.gov/pmc/articles/PMC8955064/ [Accessed 3 Aug 2022]Abràmoff MD, Reinhardt JM, Russell SR, Folk JC, Mahajan VB, Niemeijer M, Quellec G. Automated early detection of diabetic retinopathy. Ophthalmology. 2010 Jun;117(6):1147-54. Available at: https://www.ncbi.nlm.nih.gov/pmc/articles/PMC2881172/ [Accessed 3 Aug 2022]

  Published by:Anuradha Shukla
  First published:

  Tags: #NetraSuraksha, Diabetes