Home /News /lifestyle /

ਨਜ਼ਰ ਦੇ ਨੁਕਸਾਨ ਤੋਂ ਬਚਣ ਲਈ ਡਾਇਬਿਟੀਜ਼ ਦੀ ਜਾਂਚ? ਬਚਾਅ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ।

ਨਜ਼ਰ ਦੇ ਨੁਕਸਾਨ ਤੋਂ ਬਚਣ ਲਈ ਡਾਇਬਿਟੀਜ਼ ਦੀ ਜਾਂਚ? ਬਚਾਅ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ।

ਨਜ਼ਰ ਦੇ ਨੁਕਸਾਨ ਤੋਂ ਬਚਣ ਲਈ ਡਾਇਬਿਟੀਜ਼ ਦੀ ਜਾਂਚ? ਬਚਾਅ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ।

ਨਜ਼ਰ ਦੇ ਨੁਕਸਾਨ ਤੋਂ ਬਚਣ ਲਈ ਡਾਇਬਿਟੀਜ਼ ਦੀ ਜਾਂਚ? ਬਚਾਅ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ।

ਡਾਇਬਿਟੀਜ਼ ਦੀ ਬਿਮਾਰੀ ਸਿਰਫ਼ ਡਾਇਬਿਟੀਜ਼ ਤੋਂ ਨਹੀਂ ਹੁੰਦੀ, ਸਗੋਂ ਇਸ ਦੇ ਨਾਲ ਹੋਰ ਵੀ ਵੱਖ-ਵੱਖ ਸਮੱਸਿਆਵਾਂ ਹੁੰਦੀਆਂ ਹਨ। ਡਾਇਬਿਟੀਜ਼ ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਪੰਜਵਾਂ ਪ੍ਰਮੁੱਖ ਕਾਰਨ ਬਣ ਗਈ ਹੈ। ਡਾਇਬਿਟੀਜ਼ ਰੈਟੀਨੋਪੈਥੀ ਵਿਸ਼ਵ ਪੱਧਰ 'ਤੇ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਨਜ਼ਰ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ1।

ਹੋਰ ਪੜ੍ਹੋ ...
 • Share this:

   ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਵਿਸ਼ਵ ਦੀ ਡਾਇਬਿਟੀਜ਼ ਦੀ ਰਾਜਧਾਨੀ ਬਣਨ ਦੀ ਸੰਭਾਵਨਾ ਹੈ1? ਅਨੁਮਾਨ ਦੱਸਦੇ ਹਨ ਕਿ ਭਾਰਤ ਵਿੱਚ ਡਾਇਬਿਟੀਜ਼ ਦੀ ਬਿਮਾਰੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਨੇ ਅਨੁਮਾਨ ਲਗਾਇਆ ਹੈ ਕਿ 2019 ਤੱਕ ਭਾਰਤ ਦੀ ਬਾਲਗ ਆਬਾਦੀ ਵਿੱਚ ਡਾਇਬਿਟੀਜ਼ ਦੇ ਲਗਭਗ 77 ਮਿਲੀਅਨ ਮਾਮਲੇ ਹੋਣਗੇ। ਇਹ ਇਹ ਵੀ ਕਿਹਾ ਗਿਆ ਹੈ ਕਿ ਇਹ ਅੰਕੜਾ 2030 ਵਿੱਚ 101 ਮਿਲੀਅਨ ਅਤੇ 2045 ਵਿੱਚ 134 ਮਿਲੀਅਨ ਤੱਕ ਪਹੁੰਚ ਜਾਵੇਗਾ2


  ਡਾਇਬਿਟੀਜ਼ ਦੀ ਬਿਮਾਰੀ ਸਿਰਫ਼ ਡਾਇਬਿਟੀਜ਼ ਤੋਂ ਨਹੀਂ ਹੁੰਦੀ, ਸਗੋਂ ਇਸ ਦੇ ਨਾਲ ਹੋਰ ਵੀ ਵੱਖ-ਵੱਖ ਸਮੱਸਿਆਵਾਂ ਹੁੰਦੀਆਂ ਹਨ। ਡਾਇਬਿਟੀਜ਼ ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਪੰਜਵਾਂ ਪ੍ਰਮੁੱਖ ਕਾਰਨ ਬਣ ਗਈ ਹੈ। ਡਾਇਬਿਟੀਜ਼ ਰੈਟੀਨੋਪੈਥੀ ਵਿਸ਼ਵ ਪੱਧਰ 'ਤੇ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਨਜ਼ਰ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ1। ਡਾਇਬਿਟਿਕ ਰੈਟੀਨੋਪੈਥੀ ਡਾਇਬਿਟੀਜ਼ ਦੀ ਇੱਕ ਅੱਖਾਂ ਨਾਲ ਸੰਬੰਧਿਤ ਸਮੱਸਿਆ ਹੈ ਜੋ ਰੈਟੀਨਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਸ਼ੁਰੂਆਤੀ ਪੜਾਵਾਂ ਵਿੱਚ ਲੱਛਣ ਰਹਿਤ ਹੁੰਦੀ ਹੈ, ਪਰ ਜੇਕਰ ਇਸਦਾ ਸਹੀ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਨਜ਼ਰ ਨੂੰ ਸਥਾਈ ਨੁਕਸਾਨ ਪਹੁੰਚਾਉਣ ਵੱਲ ਅੱਗੇ ਵੱਧ ਸਕਦੀ ਹੈ।


  ਚੰਗੀ ਗੱਲ ਇਹ ਹੈ ਕਿ DR ਤੋਂ ਹੋਣ ਵਾਲੇ ਨਜ਼ਰ ਦੇ ਨੁਕਸਾਨ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ, ਬਸ਼ਰਤੇ ਇਸਦਾ ਜਲਦੀ ਪਤਾ ਲੱਗ ਜਾਵੇ, ਅਤੇ ਇਸਦੀ ਆਖਰੀ ਮਾਤਰਾ ਤੱਕ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ3। ਹਾਲਾਂਕਿ, ਪਹਿਲਾ ਕਦਮ ਇਸਦਾ ਨਿਦਾਨ ਕਰਨਾ ਹੁੰਦਾ ਹੈ। DR ਦਾ ਨਿਦਾਨ, ਅੱਖਾਂ ਦੇ ਡਾਕਟਰ ਵੱਲੋਂ DR ਅਤੇ ਅੱਖਾਂ ਦੀ ਜਾਂਚ ਕਰਕੇ ਕੀਤਾ ਜਾ ਸਕਦਾ ਹੈ4


  ਭਾਰਤ ਵਿੱਚ, ਹਾਲਾਂਕਿ, ਜਾਂਚ ਕਰਵਾਉਣਾ ਇੱਕ ਚੁਣੌਤੀ ਹੋ ਸਕਦੀ ਹੈ। ਇੱਥੇ ਬਹੁਤ ਸਾਰੇ ਕਾਰਨ ਹਨ ਜੋ DR ਦਾ ਨਿਦਾਨ ਕਰਨਾ ਮੁਸ਼ਕਲ ਬਣਾਉਂਦੇ ਹਨ5:

  ਸਥਾਨ: ਜੇਕਰ ਤੁਸੀਂ ਕਿਸੇ ਛੋਟੇ ਕਸਬੇ ਜਾਂ ਪੇਂਡੂ ਖੇਤਰ ਵਿੱਚ ਰਹਿੰਦੇ ਹੋ, ਤਾਂ ਸੰਭਾਵਨਾ ਹੈ ਕਿ ਉੱਥੇ ਅੱਖਾਂ ਦੇ ਮਾਹਰ ਬਹੁਤ ਘੱਟ ਹੋਣਗੇ। ਡਾਕਟਰ ਕੋਲ ਭੀੜ ਹੋਣ ਕਰਕੇ, ਉਸ ਨਾਲ ਮੁਲਾਕਾਤ ਕਰਨ ਲਈ ਲੰਮੀ ਉਡੀਕ ਕਰਨੀ ਪੈ ਸਕਦੀ ਹੈ5


  ਸਮਾਂ: DR ਵਾਲੇ ਕੰਮਕਾਜੀ ਲੋਕਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਤੁਹਾਡੇ ਕੋਲ ਫਲੈਕਸੀਬਲ ਸ਼ੈਡਿਊਲ ਹੈ, ਜਾਂ ਜੇ ਤੁਹਾਡੀ ਨੌਕਰੀ ਤੁਹਾਨੂੰ ਕੰਮ ਦੇ ਦਿਨ ਕੁਝ ਸਮੇਂ ਵਾਸਤੇ ਡਾਕਟਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੰਦੀ ਹੈ, ਤਾਂ ਬਹੁਤ ਵਧੀਆ ਹੈ! ਜੇ ਨਹੀਂ, ਤਾਂ ਤੁਸੀਂ ਸ਼ਾਇਦ ਇਸਨੂੰ ਨਾ ਕਰਵਾਓ... ਕਿਉਂਕਿ ਇਮਾਨਦਾਰੀ ਨਾਲ, ਡਾਕਟਰ ਦੇ ਵੇਟਿੰਗ ਰੂਮ ਵਿੱਚ ਅੱਧਾ ਦਿਨ ਬਿਤਾਉਣ ਦਾ ਸਮਾਂ ਕਿਸ ਕੋਲ ਹੈ? ਖਾਸ ਤੌਰ 'ਤੇ ਜੇ ਤੁਸੀਂ ਛੁੱਟੀ ਨਹੀਂ ਲੈ ਸਕਦੇ ਹੋ ਅਤੇ ਇਸਦੇ ਕਰਕੇ ਹੋਣ ਵਾਲੇ ਤਨਖਾਹ ਦੇ ਨੁਕਸਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੋ5


  ਭਾਵੇਂ ਤੁਹਾਡੇ ਕੰਮਕਾਜੀ ਘੰਟੇ ਫਲੈਕਸੀਬਲ ਹਨ, ਤੁਸੀਂ ਕਿਸੇ ਮਹਾਨਗਰ ਵਿੱਚ ਰਹਿੰਦੇ ਹੋ, ਅਤੇ ਚੰਗੀ ਕੁਆਲਿਟੀ ਵਾਲੀ ਮੈਡੀਕਲ ਕੇਅਰ ਕਰਵਾ ਸਕਦੇ ਹੋ, ਪਰ ਡਾਇਬਿਟੀਜ਼ ਵਾਲੇ ਲੋਕਾਂ ਦੀ ਤੁਲਨਾ ਵਿੱਚ ਅੱਖਾਂ ਦੇ ਡਾਕਟਰ ਦਾ ਅਨੁਪਾਤ ਹੈਰਾਨ ਕਰਨ ਵਾਲਾ ਹੈ। ਖਾਸ ਤੌਰ 'ਤੇ ਇਸ ਗੱਲ 'ਤੇ ਵਿਚਾਰ ਕਰਦੇ ਹੋਏ ਕਿ ਤੁਹਾਨੂੰ DR ਲਈ ਸਾਲਾਨਾ ਟੈਸਟ ਕਰਵਾਉਣ ਦੀ ਲੋੜ ਹੁੰਦੀ ਹੈ, ਕਿਉਂਕਿ ਇਹ ਇੱਕ ਪ੍ਰਗਤੀਸ਼ੀਲ ਬਿਮਾਰੀ ਹੈ, ਅਤੇ ਜੇਕਰ ਤੁਹਾਨੂੰ ਡਾਇਬਿਟੀਜ਼ ਹੋਵੇ ਤਾਂ ਇਸਦਾ ਵੱਧ ਜੋਖਮ ਹੁੰਦਾ ਹੈ6


  ਭਾਰਤ ਵਿੱਚ ਲਗਭਗ 12,000 ਅੱਖਾਂ ਦੇ ਡਾਕਟਰ (ਲਗਭਗ 3500 ਯੋਗ ਰੈਟੀਨਾ ਸਪੈਸ਼ਲਿਸਟ) ਹਨ1। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, 2030 ਤੱਕ ਭਾਰਤ ਵਿੱਚ 100 ਮਿਲੀਅਨ ਤੋਂ ਵੱਧ ਲੋਕ ਡਾਇਬਿਟੀਜ਼ ਨਾਲ ਪੀੜਤ ਹੋ ਸਕਦੇ ਹਨ2। ਇਸਦਾ ਮਤਲਬ ਹੈ ਕਿ ਡਾਇਬਿਟੀਜ਼ ਵਾਲੇ ਹਰ 8,333 ਲੋਕਾਂ ਲਈ ਸਿਰਫ਼ ਇੱਕ ਅੱਖਾਂ ਦਾ ਡਾਕਟਰ ਉਪਲਬਧ ਹੋਵੇਗਾ। ਭਾਵੇਂ ਇਹ ਸਾਰੇ ਲੋਕ ਆਪਣੇ ਅੱਖਾਂ ਦੇ ਡਾਕਟਰ ਦੇ ਨੇੜੇ ਹੀ ਰਹਿੰਦੇ ਹਨ, ਪਰ ਡਾਕਟਰ ਲਈ ਹਰ ਸਾਲ ਉਹਨਾਂ ਦੇ ਸਾਲਾਨਾ DR ਟੈਸਟ ਲਈ ਉਹਨਾਂ ਸਾਰਿਆਂ ਨੂੰ ਮਿਲਣਾ ਲਗਭਗ ਨਾਮੁਮਕਿਨ ਹੈ।


  ਮਨੀਸ਼ਾ ਅਗਰਵਾਲ, ਸੰਯੁਕਤ ਸਕੱਤਰ, ਰੈਟੀਨਾ ਸੋਸਾਇਟੀ ਆਫ ਇੰਡੀਆ ਦੇ ਅਨੁਸਾਰ, ਮੈਡੀਕਲ ਪ੍ਰੋਫੈਸ਼ਨਲ ਨੂੰ ਇਸ ਘਾਟ ਬਾਰੇ ਚੰਗੀ ਤਰ੍ਹਾਂ ਪਤਾ ਹੈ ਅਤੇ ਉਹਨਾਂ ਨੇ ਆਪਣਾ ਪੂਰਾ ਧਿਆਨ AI-ਸੰਚਾਲਿਤ ਸਮਾਧਾਨਾਂ ਵੱਲ ਲਗਾ ਦਿੱਤਾ ਹੈ ਜੋ ਉਹਨਾਂ ਨੂੰ ਘੱਟ ਸਮੇਂ ਵਿੱਚ ਵਧੇਰੇ ਲੋਕਾਂ ਦੀ ਜਾਂਚ ਕਰਨ ਦੀ ਸਹੂਲਤ ਦੇ ਸਕਦੇ ਹਨ, ਇਸ ਨਾਲ ਉਹ ਆਪਣਾ ਸਮਾਂ ਉਹਨਾਂ ਮਾਮਲਿਆਂ ਲਈ ਕੱਢ ਸਕਦੇ ਹਨ, ਜਿਨ੍ਹਾਂ ਨੂੰ ਅਸਲ ਵਿੱਚ ਇੱਕ ਮਾਹਰ ਦੀ ਲੋੜ ਹੁੰਦੀ ਹੈ। ਇਹ ਗੱਲ ਉਦੇਸ਼ਾਂ ਤੋਂ ਉਲਟ ਲੱਗ ਸਕਦੀ ਹੈ, ਪਰ ਇਸ 'ਤੇ ਵਿਚਾਰ ਕਰੋ: ਜਿਵੇਂ ਕਿ DR ਦੀ ਜਾਂਚ ਲਈ ਇੱਕ ਯੋਗ ਅੱਖਾਂ ਦੇ ਡਾਕਟਰ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਅਸਲ ਨਿਦਾਨ ਅਤੇ ਇਲਾਜ ਦੀ ਯੋਜਨਾ ਲਈ ਵੀ ਹੁੰਦੀ ਹੈ!


  ਕਿੰਨਾ ਵਧੀਆ ਹੁੰਦਾ ਜੇ ਉਹਨਾਂ ਮਾਮਲਿਆਂ ਨੂੰ ਫਿਲਟਰ ਕਰਨ ਦਾ ਕੋਈ ਤਰੀਕਾ ਹੁੰਦਾ ਜਿਨ੍ਹਾਂ ਨੂੰ DR ਨਹੀਂ ਹੁੰਦੀ, ਤਾਂ ਕਿ ਡਾਕਟਰ ਆਪਣੀ ਪੂਰੀ ਐਨਰਜੀ ਉਹਨਾਂ ਲੋਕਾਂ 'ਤੇ ਲਗਾ ਸਕਦੇ ਜਿਨ੍ਹਾਂ ਨੂੰ ਅਸਲ ਵਿੱਚ ਉਹਨਾਂ ਦੀ ਮਦਦ ਦੀ ਲੋੜ ਹੁੰਦੀ? AI ਇਸਦਾ ਸਮਾਧਾਨ ਬਣ ਸਕਦੀ ਹੈ।


  ਟਾਈਪ 2 ਡਾਇਬਿਟੀਜ਼ ਵਾਲੇ 301 ਮਰੀਜ਼ਾਂ ਨੇ ਭਾਰਤ ਵਿੱਚ ਇੱਕ ਤੀਜੇ ਦਰਜੇ ਦੀ ਦੇਖਭਾਲ ਵਾਲੇ ਡਾਇਬਿਟੀਜ਼ ਕੇਂਦਰ ਵਿਖੇ ਸਮਾਰਟਫੋਨ-ਆਧਾਰਿਤ ਡਿਵਾਈਸ ਰੇਮੀਡੀਓ 'ਫੰਡਸ ਆਨ ਫ਼ੋਨ' (FOP) ਨਾਲ ਰੈਟੀਨਲ ਫੋਟੋਗ੍ਰਾਫੀ ਕਰਵਾਈ। 296 ਮਰੀਜ਼ਾਂ ਦੇ ਰੇਟਿਨਲ ਚਿੱਤਰਾਂ ਨੂੰ ਗ੍ਰੇਡ ਕੀਤਾ ਗਿਆ ਸੀ। ਅੱਖਾਂ ਦੇ ਡਾਕਟਰਾਂ ਰਾਹੀਂ 191 (64.5%) ਅਤੇ AI ਸਾਫਟਵੇਅਰ ਰਾਹੀਂ 203 (68.6%) ਮਰੀਜ਼ਾਂ ਵਿੱਚ DR ਦਾ ਪਤਾ ਲਗਾਇਆ ਗਿਆ ਸੀ ਅਤੇ 112 (37.8%) ਅਤੇ 146 (49.3%) ਮਰੀਜ਼ਾਂ ਵਿੱਚ ਖਤਰਨਾਕ DR ਪਾਈ ਗਈ ਸੀ।7

   

  ਜਿਸ ਤਰ੍ਹਾਂ AI ਨੂੰ ਪ੍ਰੋਗਰਾਮ ਕੀਤਾ ਗਿਆ ਸੀ, ਇਹ DR ਦਾ ਸ਼ੱਕ ਹੋਣ ‘ਤੇ ਵੀ ਮਾਮਲਿਆਂ ਨੂੰ ਫਲੈਗ ਕਰ ਪਾ ਰਹੀ ਸੀ। ਇਹੀ ਕਾਰਨ ਹੈ ਕਿ AI ਦੀ ਗਿਣਤੀ ਅੱਖਾਂ ਦੇ ਡਾਕਟਰਾਂ ਨਾਲੋਂ ਵੱਧ ਹੈ। ਇਹ ਇਸ ਲਈ ਹੈ ਕਿਉਂਕਿ AI ਦਾ ਉਦੇਸ਼ ਸਿਰਫ ਸਪਸ਼ਟ ਮਾਮਲਿਆਂ ਨੂੰ ਫਿਲਟਰ ਕਰਨਾ ਹੈ। ਸ਼ੱਕ ਹੋਣ 'ਤੇ, ਇਹ ਮਾਮਲੇ ਨੂੰ ਅੱਖਾਂ ਦੇ ਡਾਕਟਰ ਕੋਲ ਭੇਜਦੀ ਹੈ।


  ਰੈਡੀਕਲ ਹੈਲਥ ਦੇ ਸਹਿ-ਸੰਸਥਾਪਕ ਰੀਤੋ ਮੈਤਰਾ ਦੇ ਅਨੁਸਾਰ, "ਰੈਡੀਕਲ ਹੈਲਥ ਜੋ ਬਣਾਉਂਦੀ ਹੈ ਅਤੇ ਜਿਸ ਚੀਜ਼ ਨੂੰ ਅਸੀਂ ਉਤਸ਼ਾਹਿਤ ਕਰਨ ਦਾ ਟੀਚਾ ਰੱਖਦੇ ਹਾਂ ਉਹ ਹੈ ਉਸ ਚਿੱਤਰ ਨੂੰ ਪੜ੍ਹਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਸਮਰੱਥਾ, ਤਾਂ ਕਿ ਹਰ ਥਾਂ ਰੈਟੀਨਾ ਮਾਹਰ ਦੀ ਮੌਜੂਦਗੀ ਤੋਂ ਬਿਨਾਂ ਵੀ, ਹਰ ਇੱਕ ਪੜ੍ਹਿਆ ਗਿਆ ਚਿੱਤਰ ਸਹੀ ਨਤੀਜਾ ਪ੍ਰਦਾਨ ਕਰ ਸਕੇ। ਸਾਡੇ ਆਸ-ਪਾਸ ਡਾਇਬਿਟੋਲੋਜਿਸਟ, ਫੈਮਿਲੀ ਡਾਕਟਰ, ਪ੍ਰਾਇਮਰੀ ਕੇਅਰ ਕਲੀਨਿਕ, ਸਰਕਾਰੀ ਸੈੱਟਅੱਪ, ਜ਼ਿਲ੍ਹਾ ਹਸਪਤਾਲ ਮੌਜੂਦ ਹਨ... ਇਹ ਉਹ ਚੀਜ਼ ਹੈ ਜੋ ਕਿਤੇ ਵੀ ਅਤੇ ਹਰ ਥਾਂ ਕੀਤੀ ਜਾ ਸਕਦੀ ਹੈ।" ਰੈਡੀਕਲ ਹੈਲਥ ਦਾ ਟਰਨਕੀ AI ਸਮਾਧਾਨ, ਪਹਿਲਾਂ ਹੀ ਬਹੁਤ ਸਾਰੇ ਸਿਹਤ ਸੰਭਾਲ ਪ੍ਰਦਾਤਾਵਾਂ ਵੱਲੋਂ ਵਰਤਿਆ ਜਾ ਰਿਹਾ ਹੈ।


  AI ਸਮਾਧਾਨਾਂ ਦੇ ਬਹੁਤ ਸਾਰੇ ਫਾਇਦੇ ਹਨ8। ਤੁਹਾਨੂੰ ਆਪਣੇ ਡਾਕਟਰ ਕੋਲ ਜਾ ਕੇ ਇੰਤਜ਼ਾਰ ਨਹੀਂ ਕਰਨਾ ਪਵੇਗਾ, ਕਿਉਂਕਿ ਹੁਣ ਜਦੋਂ AI ਤੁਹਾਨੂੰ ਸ਼ੁਰੂਆਤੀ ਨਤੀਜੇ ਦੇ ਸਕਦੀ ਹੈ, ਤਾਂ ਤੁਸੀਂ ਸਿਰਫ਼ ਡਾਕਟਰ ਨੂੰ ਉਦੋਂ ਹੀ ਮਿਲੋਗੇ, ਜਦੋਂ ਤੁਹਾਨੂੰ ਇਸਦੀ ਅਸਲ ਵਿੱਚ ਲੋੜ ਪਵੇਗੀ। ਇਸ ਤੋਂ ਇਲਾਵਾ, ਜਾਂਚ ਨੂੰ ਪੇਂਡੂ ਖੇਤਰਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ, ਜੋ ਅੱਖਾਂ ਦੇ ਡਾਕਟਰ ਤੱਕ ਪਹੁੰਚ ਕਰਨ ਤੋਂ ਬਹੁਤ ਦੂਰ ਹੁੰਦੇ ਹਨ। ਯੋਗ ਤਕਨੀਸ਼ੀਅਨ ਜਾਂਚ ਕਰ ਸਕਦੇ ਹਨ, ਅਤੇ ਨਤੀਜੇ ਦੇ ਆਧਾਰ 'ਤੇ, ਅਗਲੇ ਇਲਾਜ ਲਈ ਲੋਕਾਂ ਨੂੰ ਨਜ਼ਦੀਕੀ ਕਸਬੇ ਜਾਂ ਸ਼ਹਿਰ ਵਿੱਚ ਅੱਖਾਂ ਦੇ ਡਾਕਟਰ ਕੋਲ ਭੇਜ ਸਕਦੇ ਹਨ।


  ਸਿੱਟਾ

   

  DR ਨੂੰ ਨਜ਼ਰ ਦਾ ਗੁਪਤ ਕਾਤਲ ਕਿਹਾ ਜਾਂਦਾ ਹੈ, ਪਰ ਅਜਿਹਾ ਹੋਣਾ ਜ਼ਰੂਰੀ ਨਹੀਂ ਹੈ। ਆਮ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਆਖ਼ਰਕਾਰ, ਜੇਕਰ ਡਾਇਬਿਟੀਜ਼ ਵਾਲੇ ਹਰ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੂੰ ਹਰ ਸਾਲ DR ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਇਸਦਾ ਕੋਈ ਕਾਰਨ ਨਹੀਂ ਹੈ ਕਿ ਇਸ ਦੀ ਵਰਤੋਂ ਪਹਿਲਾਂ ਕਿਉਂ ਨਹੀਂ ਹੋਈ, ਜਿਵੇਂ ਕਿ ਅਸੀਂ ਕਈ ਹੋਰ ਬਿਮਾਰੀਆਂ ਨਾਲ ਵੀ ਕੀਤਾ ਸੀ, ਜਿਨ੍ਹਾਂ ਬਾਰੇ ਹੁਣ ਸਾਨੂੰ ਯਾਦ ਨਹੀਂ ਹੈ।


  ਇਸ ਨੇਕ ਕਾਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਡਾਇਬਿਟਿਕ ਰੈਟੀਨੋਪੈਥੀ ਜਾਂਚ ਦੇ ਮਹੱਤਵ ਬਾਰੇ ਜਾਗਰੂਕਤਾ ਦੀ ਕਮੀ ਨੂੰ ਦੂਰ ਕਰਨ ਲਈ, Network18 ਨੇ Novartis ਦੇ ਨਾਲ ਸਹਿਯੋਗ ਨਾਲ Netra Suraksha ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲਕਦਮੀ ਦਾ ਦੂਜਾ ਸੀਜ਼ਨ ਹੈ ਅਤੇ ਇਸ ਦਾ ਉਦੇਸ਼ DR ਬਾਰੇ ਜਾਗਰੂਕਤਾ ਪੈਦਾ ਕਰਨਾ, ਅਫਵਾਹਾਂ ਨੂੰ ਦੂਰ ਕਰਨਾ ਅਤੇ ਅੱਖਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਇਸਦੀ ਰੋਕਥਾਮ ਜਾਂਚ ਨੂੰ ਉਤਸ਼ਾਹਿਤ ਕਰਨਾ ਹੈ।


  ਡਾਇਬਿਟਿਕ ਰੈਟੀਨੋਪੈਥੀ ਅਤੇ ਨਜ਼ਰ ਦੇ ਨੁਕਸਾਨ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਹੋਰ ਜਾਣਨ ਲਈ, Netra Suraksha ਪਹਿਲਕਦਮੀ ਦੀ ਵੈੱਬਸਾਈਟ 'ਤੇ ਜਾਓ।


  Source:


  1. Pandey SK, Sharma V. World diabetes day 2018: Battling the Emerging Epidemic of Diabetic Retinopathy. Indian J Ophthalmol. 2018 Nov;66(11):1652-1653. Available at: https://www.ncbi.nlm.nih.gov/pmc/articles/PMC6213704/ [Accessed 4 Aug 2022]

  2. IDF Atlas, International Diabetes Federation, 9th edition, 2019. Available at: https://diabetesatlas.org/atlas/ninth-edition/ [Accessed 4 Aug 2022]

  3. Abràmoff MD, Reinhardt JM, Russell SR, Folk JC, Mahajan VB, Niemeijer M, Quellec G. Automated early detection of diabetic retinopathy. Ophthalmology. 2010 Jun;117(6):1147-54. Available at: https://www.ncbi.nlm.nih.gov/pmc/articles/PMC2881172/ [Accessed 4 Aug 2022]

  4. Complications of Diabetes. Available at: https://www.diabetes.org.uk/guide-to-diabetes/complications [Accessed 25 Aug 2022]

  5. Kumar S, Kumar G, Velu S, et al, Patient and provider perspectives on barriers to screening for diabetic retinopathy: an exploratory study from southern India. BMJ Open 2020;10:e037277. doi: 10.1136/bmjopen-2020-037277. Available at https://bmjopen.bmj.com/content/10/12/e037277 [Accessed on 6 Sep 2022]

  6. Ramachandran Rajalakshmi, Umesh C Behera, Harsha Bhattacharjee, Taraprasad Das, Clare Gilbert, G V S Murthy, Hira B Pant, Rajan Shukla, SPEED Study group. Spectrum of eye disorders in diabetes (SPEED) in India. Report # 2. Diabetic retinopathy and risk factors for sight threatening diabetic retinopathy in people with type 2 diabetes in India. Indian J Ophthalmol. 2020 Feb;68(Suppl 1):S21-S26.. Available at https://pubmed.ncbi.nlm.nih.gov/31937724/ [Accessed on 25 Aug 2022]

  7. Rajalakshmi R, Subashini R, Anjana RM, Mohan V. Automated diabetic retinopathy detection in smartphone-based fundus photography using artificial intelligence. Eye (Lond). 2018 Jun;32(6):1138-1144. Available at: https://www.ncbi.nlm.nih.gov/pmc/articles/PMC5997766/ [Accessed 4 Aug 2022]

  8. Revelo AI Homepage. Available at https://revelo.care/ [Accessed 6 Sep 2022]

  Published by:Ashish Sharma
  First published:

  Tags: #NetraSuraksha, Diabetes, Eye Care Tips, Eyesight