
ਕੀ ਤੁਸੀਂ ਖ਼ਰੀਦਿਆ Microsoft ਦਾ 'Minesweeper Ugly' ਸਵੈਟਰ, ਜਲਦੀ ਕਰੋ ਕਿਤੇ ਦੇਰ ਨਾ ਹੋ ਜਾਏ
ਜਿਵੇਂ ਕਿ ਸਭ ਨੂੰ ਪਤਾ ਹੈ ਮਾਈਕ੍ਰੋਸਾਫ਼ਟ ਹਾ ਸਾਲ ਕ੍ਰਿਸਮਸ ਮੌਕੇ ਆਪਣੇ Ugly Windows ਸਵੈਟਰਾਂ ਨੂੰ ਲੈ ਕੇ ਆਉਂਦਾ ਹੈ। ਇਸ ਵਾਰ ਇਹ ਸਵੈਟਰ ਬਿਲਕੁਲ ਨਵੇਂ ਥੀਮ ਦੇ ਨਾਲ ਲਾਂਚ ਕੀਤੇ ਗਏ ਸੀ। ਇਸ ਸਾਲ ਦਾ Ugly Windows ਸਵੈਟਰ ਮਾਈਨਸਵੀਪਰ ਗੇਮ ਤੋਂ ਪ੍ਰੇਰਿਤ ਨਜ਼ਰ ਆਇਆ।
ਮਾਈਕ੍ਰੋਸਾਫਟ ਦਾ ਵਿਸ਼ੇਸ਼ ਕ੍ਰਿਸਮਸ ਸਵੈਟਰ ਅਜੀਬ ਦਿੱਖ ਵਾਲਾ ਹੈ ਅਤੇ ਬਹੁਤ ਅਨੌਖੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਇੱਕ ਰੰਗ ਵਿੱਚ ਅਤੇ ਛੇ ਵੱਖ-ਵੱਖ ਆਕਾਰਾਂ ਵਿੱਚ ਆਉਂਦਾ ਹੈ ਜਿਸ ਵਿੱਚ ਛੋਟੇ, ਵੱਡੇ, ਮੱਧਮ ਅਤੇ ਤਿੰਨ XL ਸਾਈਜ਼ ਸ਼ਾਮਲ ਹਨ। ਕੀਮਤ ਦੀ ਗੱਲ ਕਰੀਏ ਤਾਂ ਸਵੈਟਰ ਦੀ ਕੀਮਤ $74.99 ਹੈ, ਜੋ ਕਿ ਭਾਰਤੀ ਕਰੰਸੀ ਵਿੱਚ ਲਗਭਗ 5,600 ਰੁਪਏ ਬਣਦੀ ਹੈ। ਅਲੱਗ ਅਲੱਗ ਸਾਈਜ਼ ਲਈ ਇਨ੍ਹਾਂ ਸਵੈਟਰਾਂ ਦੀ ਕੀਮਤ ਇੱਕੋ ਹੀ ਹੋਵੇਗੀ।
ਇਸ ਸਾਲ ਦੇ ਸਵੈਟਰ ਦੇ ਡਿਜ਼ਾਈਨ ਵਿੱਚ ਇੱਕ ਗੋਲ ਗਰਦਨ ਅਤੇ ਚਾਰੇ ਪਾਸੇ ਬਰਫ਼ ਦੇ ਟੁਕੜਿਆਂ ਵਾਲੇ ਮਾਈਨਸਵੀਪਰ ਬਲਾਕਾਂ ਨਾਲ ਬਣਿਆ ਕ੍ਰਿਸਮਸ ਟ੍ਰੀ ਸ਼ਾਮਲ ਹੈ। ਜੇ ਤੁਸੀਂ ਸਵੈਟਰ ਨੂੰ ਗੌਰ ਨਾਲ ਵੇਖੋਗੇ ਤਾਂ ਤੁਹਾਨੂੰ ਇਸ 'ਤੇ 1990 ਦੀ ਤਾਰੀਖ ਦਿਖੇਗੀ, ਜੋ ਕਿ ਉਹ ਸਾਲ ਹੈ ਜਦੋਂ ਕਲਾਸਿਕ ਗੇਮ 'ਮਾਈਨਸਵੀਪਰ' ਪਹਿਲੀ ਵਾਰ ਰਿਲੀਜ਼ ਹੋਈ ਸੀ। 1990 ਤੋਂ ਬਾਅਦ ਮੌਜੂਦਾ ਸਾਲ 2021 ਹੈ। ਸਵੈਟਰ ਵਿੱਚ ਖੱਬੇ ਪਾਸੇ ਕਲਾਸਿਕ ਵਿੰਡੋਜ਼ ਲੋਗੋ ਅਤੇ ਸੱਜੇ ਪਾਸੇ ਕਲੋਜ਼ ਬਟਨ ਵੀ ਸ਼ਾਮਲ ਹੈ।
'Minesweeper Ugly' ਸਵੈਟਰ ਇਸ ਵੇਲੇ ਸਿਰਫ ਯੂਐਸ ਵਿੱਚ ਹੀ ਉਪਲਬਧ ਹੈ। ਪਰ ਇਸ ਸਾਲ ਕੰਪਨੀ ਨੇ ਅੰਤਰਰਾਸ਼ਟਰੀ ਸ਼ਿਪਿੰਗ ਖੋਲ੍ਹਣ ਦੀ ਸੂਚਨਾ ਦਿੱਤੀ। ਇਸਦਾ ਮਤਲਬ ਹੈ ਕਿ ਤੁਸੀਂ ਅਮਰੀਕਾ ਤੋਂ ਬਾਹਰ ਵੀ ਇਸ ਨੂੰ ਖਰੀਦ ਸਕੋਗੇ। ਜ਼ਿਕਰਯੋਗ ਹੈ ਕਿ, ਤਕਨੀਕੀ ਦਿੱਗਜ ਮਾਈਕ੍ਰੋਸਾਫਟ ਨੇ ਪਿਛਲੇ ਸਾਲ ਇੱਕ MS ਪੇਂਟ-ਪ੍ਰੇਰਿਤ ਮਾਈਕ੍ਰੋਸਾਫਟ ਸਵੈਟਰ ਨਾਲ Ugly ਕ੍ਰਿਸਮਸ ਸਵੈਟਰਾਂ ਦਾ ਫੈਸ਼ਨ ਸ਼ੁਰੂ ਕੀਤਾ ਸੀ। ਮਾਈਨਸਵੀਪਰ ਤੋਂ ਪ੍ਰੇਰਿਤ ਸਵੈਟਰ ਇਸਦਾ ਦੂਜਾ ਐਡੀਸ਼ਨ ਹੈ।
ਪਿਛਲੇ ਸਾਲ, ਮਾਈਕ੍ਰੋਸਾਫਟ ਨੇ ਗਰਲਜ਼ ਹੂ ਕੋਡ ਫਾਊਂਡੇਸ਼ਨ ਨੂੰ ਹਰੇਕ ਸਵੈਟਰ ਤੋਂ ਕਮਾਈ ਦਾ ਵੱਡਾ ਹਿੱਸਾ ਦਾਨ ਕੀਤਾ। ਇਹ ਸੰਸਥਾ ਕੰਪਿਊਟਰ ਵਿਗਿਆਨ ਦੀ ਸਿੱਖਿਆ ਨਾਲ ਨੌਜਵਾਨ ਲੜਕੀਆਂ ਦੀ ਸਹਾਇਤਾ ਕਰਦੀ ਹੈ। ਇਸ ਸਾਲ, ਤਕਨੀਕੀ ਦਿੱਗਜ ਨੇ AbleGamers, ਇੱਕ ਅਮਰੀਕੀ ਗੈਰ-ਮੁਨਾਫ਼ਾ ਸੰਸਥਾ ਨੂੰ $100,000 ਦਾਨ ਕਰਨ ਦਾ ਵਾਅਦਾ ਕੀਤਾ ਹੈ ਜਿਸਦਾ ਉਦੇਸ਼ ਅਪਾਹਜ ਲੋਕਾਂ ਲਈ ਵੀਡੀਓ ਗੇਮਾਂ ਦੀ ਪਹੁੰਚ ਵਿੱਚ ਸੁਧਾਰ ਕਰਨਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।