ਅੱਖਾਂ ਦੀ ਰੌਸ਼ਨੀ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਬਹੁਤ ਫ਼ਾਇਦੇਮੰਦ ਹੈ ਆਂਵਲਾ

100 ਗ੍ਰਾਮ ਤਾਜ਼ੇ ਆਂਵਲੇ ਦੀਆਂ ਬੇਰੀਆਂ ਵਿੱਚ 20 ਸੰਤਰੇ ਦੇ ਬਰਾਬਰ ਵਿਟਾਮਿਨ ਸੀ ਮਿਲਦਾ ਹੈ। ਆਂਵਲਾ ਇੱਕ ਤਿੱਖਾ ਫਲ ਹੈ ਜੋ ਆਮ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਵਿੱਚ ਉਪਲਬਧ ਹੁੰਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੋਜ਼ਾਨਾ ਆਧਾਰ 'ਤੇ ਆਂਵਲਾ ਖਾਣ ਦੇ ਬਹੁਤ ਸਾਰੇ ਸਿਹਤ ਲਾਭ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਂਵਲਾ ਇੱਕ ਪੌਸ਼ਟਿਕ ਫਲ ਹੈ।

ਅੱਖਾਂ ਦੀ ਰੌਸ਼ਨੀ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਬਹੁਤ ਫ਼ਾਇਦੇਮੰਦ ਹੈ ਆਂਵਲਾ

ਅੱਖਾਂ ਦੀ ਰੌਸ਼ਨੀ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਬਹੁਤ ਫ਼ਾਇਦੇਮੰਦ ਹੈ ਆਂਵਲਾ

  • Share this:
ਆਂਵਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਖ਼ਾਇਆ ਜਾਂਦਾ ਹੈ ਭਾਵੇਂ ਉਹ ਅਚਾਰ ਦੇ ਰੂਪ ਵਿੱਚ ਹੋਵੇ ਜਾਂ ਮੁਰੱਬੇ ਦੇ ਰੂਪ ਵਿੱਚ ਹੋਵੇ। ਇਸ ਨੂੰ ਪੂਰੇ ਭਾਰਤ ਅਤੇ ਗੁਆਂਢੀ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ। ਆਂਵਲਾ ਨੇ ਇੱਕ "ਸੁਪਰ ਫਲ" ਵਜੋਂ ਵਿਸ਼ਵ-ਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ 100 ਗ੍ਰਾਮ ਤਾਜ਼ੇ ਆਂਵਲੇ ਦੀਆਂ ਬੇਰੀਆਂ ਵਿੱਚ 20 ਸੰਤਰੇ ਦੇ ਬਰਾਬਰ ਵਿਟਾਮਿਨ ਸੀ ਮਿਲਦਾ ਹੈ। ਆਂਵਲਾ ਇੱਕ ਤਿੱਖਾ ਫਲ ਹੈ ਜੋ ਆਮ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਵਿੱਚ ਉਪਲਬਧ ਹੁੰਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੋਜ਼ਾਨਾ ਆਧਾਰ 'ਤੇ ਆਂਵਲਾ ਖਾਣ ਦੇ ਬਹੁਤ ਸਾਰੇ ਸਿਹਤ ਲਾਭ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਂਵਲਾ ਇੱਕ ਪੌਸ਼ਟਿਕ ਫਲ ਹੈ।

ਆਂਵਲੇ ਨੂੰ ਆਪਣੀ ਖ਼ੁਰਾਕ ਵਿੱਚ ਇਸ ਤਰੀਕੇ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ : ਇਸ ਨੂੰ ਕਾਲੇ ਨਮeਕ ਨਾਲ ਖ਼ਾਇਆ ਜਾ ਸਕਦਾ ਹੈ।ਇਸ ਦਾ ਤਾਜ਼ਾ ਜੂਸ ਕੱਢ ਕੇ ਪੀਤਾ ਜਾ ਸਕਦਾ ਹੈ।ਚਯਵਨਪ੍ਰਾਸ਼ - ਆਂਵਲਾ ਇਸ ਦਾ ਮੁੱਖ ਤੱਤ ਹੈ।ਮੁਰੱਬਾ ਬਣਾ ਕੇ ਜਾਂ ਆਂਵਲਾ ਦੀ ਜੈਮ ਵੀ ਖਾਈ ਜਾ ਸਕਦੀ ਹੈ।ਆਂਵਲੇ ਦਾ ਅਚਾਰ।ਸਵੇਰੇ 1 ਚਮਚ ਆਂਵਲਾ ਪਾਊਡਰ 1 ਚਮਚ ਸ਼ਹਿਦ ਜਾਂ ਕੋਸੇ ਪਾਣੀ ਦੇ ਨਾਲ ਲੈਣਾ ਆਂਵਲੇ ਦੇ ਲਾਭਾਂ ਨੂੰ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਹੈ।

ਇਮਿਊਨਿਟੀ ਵਧਾਉਂਦਾ ਹੈ ਆਂਵਲਾ : 100 ਗ੍ਰਾਮ ਆਂਵਲਾ (ਲਗਭਗ ਅੱਧਾ ਕੱਪ) ਵਿੱਚ 300 ਮਿਲੀਗਰਾਮ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨਿਟੀ ਵਧਾਉਂਦਾ ਹੈ ਤੇ ਬਾਲਗਾਂ ਨੂੰ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਡਾਇਬੀਟੀਜ਼ ਨੂੰ ਕੰਟਰੋਲ ਕਰਦਾ ਹੈ : ਆਂਵਲੇ ਦੀਆਂ ਬੇਰੀਆਂ ਵਿੱਚ ਘੁਲਣਸ਼ੀਲ ਫਾਈਬਰ ਸਰੀਰ ਵਿੱਚ ਤੇਜ਼ੀ ਨਾਲ ਘੁਲ ਜਾਂਦਾ ਹੈ, ਜਿਸ ਨਾਲ ਆਂਵਲਾ ਸ਼ੂਗਰ ਦੇ ਲੀਨ ਹੋਣ ਦੀ ਦਰ ਨੂੰ ਹੌਲੀ ਕਰ ਦਿੰਦਾ ਹੈ। ਇਹ ਬਲੱਡ ਸ਼ੂਗਰ ਦੇ ਵਾਧੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਪਾਚਨ ਵਿੱਚ ਸੁਧਾਰ ਕਰਦਾ ਹੈ : ਆਂਵਲਾ ਦਾ ਫਾਈਬਰ ਅੰਤੜੀਆਂ ਦੀ ਗਤੀ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਪੇਟ ਨਾਲ ਸਬੰਧਤ ਕਈ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਅੱਖਾਂ ਲਈ ਫ਼ਾਇਦੇਮੰਦ ਹੈ : ਆਂਵਲੇ ਦੀਆਂ ਬੇਰੀਆਂ ਵਿੱਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਅੱਖਾਂ ਦੀ ਸਿਹਤ ਲਈ ਜ਼ਰੂਰੀ ਹੈ। ਵਿਟਾਮਿਨ ਏ ਨਾ ਸਿਰਫ਼ ਅੱਖਾਂ ਦੀ ਰੌਸ਼ਨੀ ਨੂੰ ਵਧਾ ਸਕਦਾ ਹੈ, ਬਲਕਿ ਇਹ ਉਮਰ-ਸਬੰਧਿਤ ਮੈਕੁਲਰ ਡੀਜਨਰੇਸ਼ਨ ਦੇ ਜੋਖ਼ਮ ਨੂੰ ਵੀ ਘਟਾ ਸਕਦਾ ਹੈ।
Published by:Amelia Punjabi
First published: