Home /News /lifestyle /

ਕੀ ਤੁਸੀਂ ਜਾਣਦੇ ਹੋ ਕੋਵਿਡ -19 ਅਤੇ ਡੇਂਗੂ ਵਿੱਚ ਅੰਤਰ ਨੂੰ ਕਿਵੇਂ ਪਛਾਣਨਾ ਹੈ? ਗਲਤ ਇਲਾਜ ਨਾਲ ਹੋ ਸਕਦਾ ਹੈ ਜਾਨ ਦਾ ਖਤਰਾ

ਭਾਵੇਂ ਕੋਰੋਨਾ ਦੇ ਕੇਸ ਘੱਟ ਹੋ ਗਏ ਹਨ ਪਰ ਅਜੇ ਵੀ ਖਤਰਾ ਟਲਿਆ ਨਹੀਂ ਹੈ। ਅਕਸਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਮਰੀਜ਼ ਨੂੰ ਡੇਂਗੂ ਦੇ ਲੱਛਣ ਸਨ ਪਰ ਉਹ ਉਸ ਨੂੰ ਕੋਰੋਨਾ ਸਮਝ ਰਿਹਾ ਸੀ। ਅਜਿਹਾ ਕਈਆਂ ਨਾਲ ਹੋਇਆ ਹੈ ਤੇ ਅਜੇ ਵੀ ਹੋ ਰਿਹਾ ਹੈ। ਦਸ ਦਈਏ ਕਿ ਦੋਵਾਂ ਵਾਇਰਲ ਇਨਫੈਕਸ਼ਨਾਂ ਵਿੱਚ ਲੱਛਣ ਆਪਸ ਵਿੱਚ ਬਹੁਤ ਜ਼ਿਆਦਾ ਮਿਲਦੇ ਹਨ, ਇਸ ਲਈ ਜਿਸ ਨੂੰ ਜਾਣਕਾਰੀ ਨਹੀਂ, ਉਸ ਨੂੰ ਭੁਲੇਖਾ ਪੈ ਸਕਦਾ ਹੈ।

ਹੋਰ ਪੜ੍ਹੋ ...
  • Share this:

ਪਰ ਇਸ ਗਲਤੀ ਕਾਰਨ ਲੋਕ ਗਲਤ ਇਲਾਜ ਕਰਵਾ ਲੈਂਦੇ ਹਨ ਤੇ ਸਿਹਤ ਹੋਰ ਵਿਗੜ ਜਾਂਦੀ ਹੈ। ਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਅੱਜ ਅਸੀਂ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਕੋਰੋਨਾ ਤੇ ਡੇਂਗੂ ਵਿੱਚ ਫਰਕ ਨੂੰ ਪਛਾਣ ਸਕੋਗੇ।

ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਅਤੇ ਡੇਂਗੂ ਦੋਵੇਂ ਵਾਇਰਲ ਇਨਫੈਕਸ਼ਨ ਹਨ। ਡੇਂਗੂ ਵਾਇਰਸ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦਾ ਹੈ, ਜਦੋਂ ਕਿ ਕੋਵਿਡ -19 ਵਾਇਰਸ ਸੰਕਰਮਿਤ ਲੋਕਾਂ ਦੇ ਆਪਸ ਵਿੱਚ ਸੰਪਰਕ ਕਾਰਨ ਫੈਲਦਾ ਹੈ। ਇਨ੍ਹਾਂ ਦੋਵਾਂ ਵਾਇਰਸਾਂ ਨਾਲ ਸੰਕਰਮਿਤ ਹੋਣ 'ਤੇ ਵਿਅਕਤੀ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ। ਜੇਕਰ ਇਨਫੈਕਸ਼ਨ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਵਿਅਕਤੀ ਦੀ ਮੌਤ ਹੋ ਸਕਦੀ ਹੈ। ਕੋਵਿਡ ਅਤੇ ਡੇਂਗੂ ਵਾਇਰਸ ਵਿੱਚ ਬੁਖਾਰ ਨਾਲ ਸਾਹ ਪ੍ਰਣਾਲੀ ਪ੍ਰਭਾਵਿਤ ਹੋ ਜਾਂਦੀ ਹੈ। ਦੋਵਾਂ ਇਨਫੈਕਸ਼ਨਾਂ ਦੇ ਜ਼ਿਆਦਾਤਰ ਲੱਛਣ ਇੱਕੋ ਜਿਹੇ ਹਨ ਪਰ ਕੁਝ ਲੱਛਣ ਵੱਖਰੇ ਹੁੰਦੇ ਹਨ, ਜਿਸ ਤੋਂ ਉਨ੍ਹਾਂ ਦੇ ਅੰਤਰ ਨੂੰ ਪਛਾਣਿਆ ਜਾ ਸਕਦਾ ਹੈ।

ਤੁਹਾਨੂੰ ਦਸ ਦਈਏ ਕਿ ਜੇਕਰ ਕੋਈ ਵਿਅਕਤੀ ਡੇਂਗੂ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਤਾਂ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਸਰੀਰ ਵਿੱਚ ਦਰਦ, ਉਲਟੀਆਂ, ਸਕਿਨ 'ਤੇ ਧੱਫੜ, ਨੱਕ ਤੋਂ ਖੂਨ ਵਗਣਾ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਣ ਵਰਗੇ ਲੱਛਣ ਦਿਖਦੇ ਹਨ। ਦੂਜੇ ਪਾਸੇ, ਕੋਵਿਡ ਵਿੱਚ ਤੁਸੀਂ ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ, ਗਲੇ ਵਿੱਚ ਖਰਾਸ਼, ਖੰਘ, ਜ਼ੁਕਾਮ ਵਰਗੇ ਲੱਛਣ ਦੇਖਦੇ ਹੋ।

ਡੇਂਗੂ ਵਿਚ ਸਕਿਨ 'ਤੇ ਲਾਲ ਧੱਫੜ ਹੋ ਜਾਂਦੇ ਹਨ, ਪਰ ਕੋਵਿਡ ਵਿਚ ਅਜਿਹਾ ਨਹੀਂ ਹੁੰਦਾ। ਡੇਂਗੂ ਵਿੱਚ, ਪਲੇਟਲੇਟ ਦੀ ਗਿਣਤੀ ਤੇਜ਼ੀ ਨਾਲ ਘਟ ਜਾਂਦੀ ਹੈ, ਜਦੋਂ ਕਿ ਕੋਵਿਡ ਵਿੱਚ ਸਾਹ ਪ੍ਰਣਾਲੀ ਉੱਤੇ ਹਮਲਾ ਹੁੰਦਾ ਹੈ। ਕੋਵਿਡ 'ਚ ਫੇਫੜਿਆਂ ਨਾਲ ਜੁੜੀ ਸਮੱਸਿਆ ਹੈ। ਵੈਸੇ ਜੇ ਕੁਸੀਂ ਕਿਸੇ ਵਿਅਕਤੀ ਦੀ ਜਾਂਚ ਕਰਵਾਉਣਾ ਚਾਹੁੰਦੇ ਹੋ ਤਾਂ ਦੋਵਾਂ ਲਾਗਾਂ ਦੀ ਪਛਾਣ ਕਰਨ ਦਾ ਸਭ ਤੋਂ ਵਧੀਆ ਤਰੀਕਾ ਖੂਨ ਦੀ ਜਾਂਚ ਹੈ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਵਿਅਕਤੀ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਹੈ।

Published by:Drishti Gupta
First published:

Tags: Health, Health care tips, Health tips, Healthy lifestyle