Viacom18 ਨੇ IPL 2023 ਤੋਂ 2027 ਦੇ ਡਿਜੀਟਲ ਅਧਿਕਾਰਾਂ ਨੂੰ ਪ੍ਰਾਪਤ ਕਰ ਲਿਆ ਹੈ। ਮਾਹਰਾਂ ਅਨੁਸਾਰ ਇਹ Viacom18 ਦੀ ਮਲਟੀ ਮੀਡੀਆ ਸਪੇਸ ਉੱਪਰ ਨਵੀਂ ਪਾਰੀ ਦੀ ਸ਼ੁਰੂਆਤ ਹੈ ਕਿਉਂਕਿ ਇਸ ਬ੍ਰਾਂਡ ਵੱਲੋਂ ਪ੍ਰਤੀਯੋਗੀ Disney+Hotstar ਦੁਆਰਾ ਸੈੱਟ ਕੀਤੇ ਗਾਹਕੀ ਅਤੇ ਵਿਗਿਆਪਨ ਆਮਦਨੀ ਮਾਪਦੰਡਾਂ ਨੂੰ ਪਾਰ ਕਰਦਿਆਂ ਦੇਖਿਆ ਗਿਆ ਹੈ।
ਜ਼ੈਨੀਥ ਵਿਖੇ ਏਕੀਕ੍ਰਿਤ ਮੀਡੀਆ ਬਾਇੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਰਾਸ਼ਟਰੀ ਮੁਖੀ ਰਾਮਸਾਈ ਪੰਚਾਪਕੇਸ਼ਨ ਨੇ ਦੱਸਿਆ ਕਿ, “2021 ਵਿੱਚ Disney+Hotstar ਨੇ ਆਈਪੀਐਲ ਰਾਹੀਂ 1,050 ਤੋਂ 1,100 ਕਰੋੜ ਰੁਪਏ ਆਮਦਨ ਕੀਤੀ, ਜਿਸਦਾ ਲਗਭਗ 50 ਪ੍ਰਤੀਸ਼ਤ ਸਬਸਕ੍ਰਿਪਸ਼ਨ ਤੋਂ ਆਇਆ। ਹੁਣ ਜਦ ਆਈਪੀਐਲ ਦੇ ਪ੍ਰਸਾਰਨ ਦੇ ਸਾਰੇ ਹੱਕ Viacom18 ਕੋਲ ਹਨ ਤਾਂ ਇਸ ਗੱਲ ਬਾਰੇ ਕੋਈ ਸਪੱਸ਼ਟ ਸਮਝ ਨਹੀਂ ਹੈ ਕਿ ਕੀ Viacom18 ਸਿਰਫ਼ Voot ਰਾਹੀਂ ਸਟ੍ਰੀਮ (ਪ੍ਰਸਾਰਨ) ਕਰੇਗਾ ਜਾਂ ਇਸ ਨੂੰ JioTV ਨਾਲ ਸਾਂਝਾ ਕਰ ਲਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸੁਮੇਲ ਭਾਰਤ ਮਾਰਕੀਟ (ਮੱਧ ਭਾਰਤ ਅਤੇ ਗ੍ਰਾਮੀਣ ਭਾਰਤ) ਵਿਚੋਂ ਆਮਦਨੀ ਦੀ ਅਥਾਹ ਸੰਭਾਵਨਾ ਨੂੰ ਉਜਾਗਰ ਕਰਨ ਦੀ ਸਮਰੱਥਾ ਰੱਖਦਾ ਹੈ। ਅਜਿਹਾ ਹੋਣ ਦੀ ਉਮੀਦ ਇਸ ਲਈ ਹੈ ਕਿ ਸਬਸਕ੍ਰਿਪਸ਼ਨ ਸਿਰਫ਼ ਮਹਾਨਗਰਾਂ ਤੋਂ ਹੀ ਨਹੀਂ ਬਲਕਿ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੋਂ ਵੀ ਆਉਂਦੀ ਹੈ।”
ਰਾਮਸਾਈ ਦੇ ਅਨੁਸਾਰ Viacom18 ਦੁਆਰਾ ਆਈਪੀਐਲ ਦੇ ਇਸ ਸੀਜ਼ਨ ਵਿੱਚ ਟੀਵੀ ਅਤੇ ਡਿਜੀਟਲ ਅਧਿਕਾਰਾਂ ਲਈ ਬੋਲੀ ਜਿੱਤਣਾ, ਇਸ ਗੱਲ ਦਾ ਪ੍ਰਮਾਣ ਹੈ ਕਿ ਆਨਲਾਇਨ ਸਟ੍ਰੀਮਿੰਗ ਮਾਧਿਅਮ ਆਮਦਨੀ ਦੇ ਕਿਸ ਪੜਾਅ 'ਤੇ ਹਨ।
ਦੱਸ ਦੇਈਏ ਕਿ ਵਾਈਕਾਮ ਨੇ ਪੈਕੇਜ ਬੀ ਅਤੇ ਪੈਕੇਜ ਸੀ ਲਈ 23,758 ਕਰੋੜ ਰੁਪਏ ਖਰਚ ਕੀਤੇ ਜਿਸ ਨਾਲ ਸਾਰੇ ਡਿਜੀਟਲ ਅਧਿਕਾਰ ਸਾਂਝੇ ਰੂਪ ਵਿਚ ਮਿਲ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਟੀਵੀ ਸੰਚਾਰ ਦੇ ਇਕ ਮਾਧਿਅਮ ਵਜੋਂ ਲੋਕਾਂ ਤੱਕ ਆਪਣੀ ਪਹੁੰਚ ਦੇ ਰੂਪ ਵਿੱਚ ਆਪਣੀ ਪਰਿਪੱਕਤਾ 'ਤੇ ਪਹੁੰਚ ਗਿਆ ਹੈ ਜਦੋਂ ਕਿ ਡਿਜੀਟਲ ਵਿੱਚ ਵਿਕਾਸ ਅਤੇ ਨਵੀਨਤਾ ਲਈ ਬਹੁਤ ਜਗ੍ਹਾ ਹੈ। ਇੱਕ ਹੋਰ ਦਿਲਚਸਪ ਤੱਥ ਜੋ ਅਸੀਂ ਦੇਖ ਰਹੇ ਹਾਂ ਕਿ ਕਨੈਕਟਡ ਟੀਵੀ (ਸੀਟੀਵੀ) ਅਧਾਰ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। ਮਈ ਤੱਕ, ਭਾਰਤ 95 ਮਿਲੀਅਨ ਸੀਟੀਵੀ ਦਰਸ਼ਕਾਂ ਤੱਕ ਪਹੁੰਚ ਗਿਆ ਹੈ। ਡਿਜੀਟਲ ਮਾਧਿਅਮ ਹੁਣ ਨਵੇਂ ਬੈਂਚਮਾਰਕਾਂ ਨਾਲ ਪੂਰੀ ਤਰ੍ਹਾਂ ਅੱਗੇ ਵਧੇਗਾ ਅਤੇ ਵਿਗਿਆਪਨਕਰਤਾ ਡਿਜੀਟਲ ਫੋਕਸ ਵਾਧੇ ਅਤੇ ਤਿੱਖੇ ਨਿਸ਼ਾਨੇ ਲਈ Viacom18 ਵੱਲ ਨੂੰ ਆਉਣਗੇ।
ਜਦ ਡਿਜੀਟਲ ਹੱਕ ਸਟਾਰ ਟੀਵੀ ਕੋਲ ਸਨ ਤਾਂ ਆਈਪੀਐਲ ਦੇ ਕੁੱਲ ਦਰਸ਼ਕਾਂ ਦਾ 28 ਤੋਂ 31 ਪ੍ਰਤੀਸ਼ਤ ਡਿਜ਼ੀਟਲ ਤੋਂ ਆਇਆ ਸੀ ਪਰ ਉਮੀਦ ਹੈ ਕਿ Viacom18 ਆਪਣੇ ਪਲੇਟਫਾਰਮ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਨਵੀਆਂ ਪਹਿਲਕਦਮੀਆਂ ਕਰਦਿਆਂ ਸੰਖਿਆ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ।
ਜ਼ਿਕਰਯੋਗ ਹੈ ਕਿ ਮੈਚ ਦੌਰਾਨ ਚੱਲਣ ਵਾਲੇ ਡਿਜੀਟਲ ਵਿਗਿਆਪਨ ਦਾ ਪ੍ਰਵੇਸ਼ ਮੁੱਲ 1.8 ਗੁਣਾ ਵੱਧ ਸਕਦਾ ਹੈ ਪਰ ਇਸ ਦਾ ਮੁਕਾਬਲਾ ਕਰਨ ਲਈ ਪ੍ਰਕਾਸ਼ਕ ਆਪਣੇ ਸਮੂਹਾਂ ਨੂੰ ਤੋੜਨਾ ਸ਼ੁਰੂ ਕਰ ਸਕਦੇ ਹਨ ਤਾਂ ਜੋ ਪ੍ਰਵੇਸ਼ ਲਾਗਤਾਂ ਨੂੰ ਨਵੇਂ ਅਤੇ ਮੌਜੂਦਾ ਦੋਵਾਂ ਵਿਗਿਆਪਨਦਾਤਾਵਾਂ ਲਈ ਕਿਫਾਇਤੀ ਬਣਾਇਆ ਜਾ ਸਕੇ।
ਵਿਗਿਆਪਨ ਫਾਰਮੈਟ ਦੇ ਰੂਪ ਵਿੱਚ, Disney + Hotstar ਨੇ ਇਨ-ਡਿਸਪਲੇ ਵਿਗਿਆਪਨਾਂ (ਬਿਲਬੋਰਡ, ਨੇਟਿਵ ਮੈਜ) ਅਤੇ ਵੀਡੀਓ ਵਿਗਿਆਪਨਾਂ (ਬੰਪਰ, ਮਿਡ-ਰੋਲਸ, ਕੈਰੋਜ਼ਲ, ਲੀਡਜੇਨ) ਦੀ ਸੂਚੀ ਪੇਸ਼ ਕੀਤੀ ਸੀ। ਡੋਮੇਨ ਮਾਹਰਾਂ ਦੇ ਅਨੁਸਾਰ Viacom18 ਨਵੇਂ ਫਾਰਮੈਟ ਅਤੇ ਸੋਧੀਆਂ ਵਿਗਿਆਪਨ ਦਰਾਂ ਪੇਸ਼ ਕਰੇਗਾ। ਇਕ ਅਨੁਮਾਨ ਮੁਤਾਬਕ ਡਿਜੀਟਲ 'ਤੇ ਇੱਕ ਮਿਡ-ਰੋਲ ਵਿਗਿਆਪਨ ਦੀ ਕੀਮਤ 180-210 CPM ਪ੍ਰਤੀ 10 ਸਕਿੰਟ ਦੇ ਵਿਚਕਾਰ ਹੈ ਪਰ 2023 ਵਿੱਚ ਕੀਮਤਾਂ 260 ਤੋਂ 300 CPM ਪ੍ਰਤੀ ਸਕਿੰਟ ਨੂੰ ਛੂਹ ਸਕਦੀਆਂ ਹਨ।
ਇੱਥੇ ਇਕ ਕੁਦਰਤੀ ਸਵਾਲ ਇਹ ਵੀ ਹੈ ਕਿ ਇਸ਼ਤਿਹਾਰ ਦੇਣ ਵਾਲੇ ਆਉਣ ਵਾਲੇ ਸੀਜ਼ਨ ਲਈ ਪ੍ਰੀਮੀਅਮ ਦਾ ਭੁਗਤਾਨ ਕਿਉਂ ਕਰਨਗੇ? ਇਸ ਦਾ ਸਧਾਰਨ ਜਵਾਬ ਹੈ – ਪਹੁੰਚ ਨੂੰ ਵਧਾਉਣ ਖਾਤਰ।
ਉਦਯੋਗ ਦੇ ਇੱਕ ਅੰਦਰੂਨੀ ਨੇ ਦੱਸਿਆ ਕਿ, "ਲੋਕ ਪਿਛਲੇ ਸਾਲ ਦੀਆਂ ਕੀਮਤਾਂ ਨੂੰ ਸਿਰਫ਼ ਤੁਲਨਾ ਲਈ ਹੀ ਵੇਖਦੇ ਹਨ ਅਤੇ ਸਟਾਰ ਨੇ ਹਮੇਸ਼ਾ ਉਹਨਾਂ ਲਈ ਜੋ ਵੀ ਕੀਮਤ ਸਮਝੀ ਹੈ ਉਸ ਨਾਲ ਅੱਗੇ ਵਧਿਆ ਹੈ ਅਤੇ ਵਿਗਿਆਪਨਦਾਤਾਵਾਂ ਨੇ ਗੱਲਬਾਤ ਕੀਤੀ ਹੈ ਪਰ ਲੀਗ ਦੀ ਪੂਰੀ ਪਹੁੰਚ ਦੇ ਕਾਰਨ ਕਦੇ ਸ਼ਿਕਾਇਤ ਨਹੀਂ ਆਈ।"
ਚੰਡੀਗੜ੍ਹ ਸਥਿਤ ਆਈਪੀਐਲ ਵਿਸ਼ੇਸ਼ ਮੀਡੀਆ ਏਜੰਸੀ, ਬਿਗ ਮੀਡੀਆ ਕਾਰਟ (Big Media Kart) ਦੇ ਸੰਸਥਾਪਕ, ਗੌਰਵ ਸੈਣੀ ਨੇ ਕਿਹਾ ਕਿ, "Disney + Hotstar ਦਾ voot ਦੇ ਮੁਕਾਬਲੇ ਬਹੁਤ ਵੱਖਰਾ ਦਰਸ਼ਕ ਪ੍ਰੋਫਾਈਲ ਹੈ। ਇਸ ਲਈ ਇਸ਼ਤਿਹਾਰ ਦੇਣ ਵਾਲਿਆਂ ਨੂੰ ਦਰਸ਼ਕਾਂ ਦਾ ਇੱਕ ਨਵਾਂ ਸਮੂਹ ਮਿਲੇਗਾ ਜੋ ਵੂਟ ਦੇ ਵਫ਼ਾਦਾਰ ਹਨ। ਇਸ ਲਈ ਮੌਜੂਦਾ ਸੈੱਟ ਦੇ ਨਵੇਂ ਗਾਹਕ ਹੋਣਗੇ।”
ਇਸਦੇ ਨਾਲ ਹੀ ਵੱਖ-ਵੱਖ ਨਵੇਂ ਕ੍ਰਿਕਟਰਾਂ ਲਈ ਲਾਂਚ ਪੈਡ ਹੋਣ ਦੇ ਨਾਲੋ ਨਾਲ IPL ਨੇ ਬਹੁਤ ਸਾਰੇ ਡਿਜੀਟਲ ਖਿਡਾਰੀਆਂ ਲਈ ਮੁਦਰੀਕਰਨ ਵਿਕਲਪ ਵੀ ਖੋਲ੍ਹ ਦਿੱਤੇ ਹਨ।
ਹੋਰ ਡੋਮੇਨ ਮਾਹਿਰਾਂ ਵਾਂਗ ਸ਼ੇਨੋਏ ਨੂੰ Viacom18 ਤੋਂ ਉਮੀਦ ਹੈ ਕਿ ਉਹ IPL ਨੂੰ ਇੱਕ ਲਾਂਚ ਪੈਡ ਦੇ ਤੌਰ 'ਤੇ ਵਰਤੇਗਾ ਅਤੇ ਵਿਗਿਆਪਨ ਤਕਨੀਕ ਅਤੇ ਪਹੁੰਚ ਦੇ ਰੂਪ ਵਿੱਚ ਆਪਣੀ ਸਮਰੱਥਾ ਨੂੰ ਉੱਚਾ ਚੁੱਕੇਗਾ। ਉਸ ਦੇ ਅਨੁਸਾਰ ਇਹ ਆਈਪੀਐਲ ਦੁਆਰਾ ਪੇਸ਼ ਕੀਤੀ ਜਾ ਰਹੀ ਸੰਭਾਵਨਾ ਨੂੰ ਹਾਸਲ ਕਰਨ ਲਈ ਇੱਕ ਬਿਲਕੁਲ ਨਵਾਂ ਪਲੇਟਫਾਰਮ ਵੀ ਲੈ ਕੇ ਆ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।