Home /News /lifestyle /

Dinner Recipe: ਝਟਪਟ ਬਣਾਓ ਸੁਆਦੀ ਆਲੂ ਟਮਾਟਰ ਝੋਲ, ਜਾਣੋ ਇਹ ਆਸਾਨ ਰੈਸਿਪੀ

Dinner Recipe: ਝਟਪਟ ਬਣਾਓ ਸੁਆਦੀ ਆਲੂ ਟਮਾਟਰ ਝੋਲ, ਜਾਣੋ ਇਹ ਆਸਾਨ ਰੈਸਿਪੀ

Aloo Tamatar Jhol Tasty Recipe: ਆਲੂਆਂ ਨਾਲ ਵੀ ਇਕ ਨਹੀਂ ਬਲਕਿ ਕਈ ਤਰ੍ਹਾਂ ਦੀ ਸਬਜ਼ੀ ਬਣਾ ਸਕਦੇ ਹਾਂ, ਜਿਵੇਂ ਕਿ ਤੁਸੀਂ ਕਦੇ ਜੀਰਾ ਆਲੂ, ਆਲੂ ਭੜਥਾ ਆਦਿ ਬਣਾਏ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਆਲੂਆਂ ਨਾਲ ਬਣਨ ਵਾਲੀ ਇਕ ਨਵੀਂ ਸਬਜ਼ੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ, ਜੋ ਝਟਪਟ ਬਣਦੀ ਹੈ ਅਤੇ ਬਣਦੀ ਵੀ ਬਹੁਤ ਹੀ ਸਵਾਦਿਸ਼ਟ ਹੈ। ਇਸ ਦਾ ਨਾਮ ਹੈ ਆਲੂ ਟਮਾਟਰ ਝੋਲ।

ਹੋਰ ਪੜ੍ਹੋ ...
  • Share this:

Aloo Tamatar Jhol, Aloo Tamatar Jhol Recipe, Aloo Tamatar Recipe, Aloo Recipe, Rasoi, dum aloo recipe

Aloo Tamatar Jhol Tasty Recipe in Rasoi: ਸਾਡੇ ਨਾਲ ਅਜਿਹਾ ਬਹੁਤ ਵਾਰ ਹੁੰਦਾ ਹੈ ਕਿ ਘਰ ਵਿਚ ਕੋਈ ਹਰੀ ਸਬਜ਼ੀ ਨਹੀਂ ਹੁੰਦੀ ਅਤੇ ਬਾਜ਼ਾਰ ਜਾਣ ਦਾ ਸਮਾਂ ਨਹੀਂ ਹੁੰਦਾ। ਅਜਿਹੇ ਵਿਚ ਮੁਸ਼ਕਿਲ ਬਣ ਜਾਂਦੀ ਹੈ ਕਿ ਖਾਣੇ ਵਿਚ ਰੋਟੀ ਦੇ ਨਾਲ ਸਬਜ਼ੀ ਦਾ ਹੱਲ ਕੀ ਕੀਤਾ ਜਾਵੇ। ਪਰ ਜੇਕਰ ਤੁਸੀਂ ਧਿਆਨ ਮਾਰੋ ਤਾਂ ਸਾਡੀ ਰਸੋਈ ਵਿਚ ਅਜਿਹਾ ਬਹੁਤ ਕੁਝ ਪਿਆ ਹੁੰਦਾ ਹੈ ਜਿਸਦੀ ਵਰਤੋਂ ਕਰਕੇ ਅਸੀਂ ਸਬਜ਼ੀ ਬਣਾ ਸਕਦੇ ਹੁੰਦੇ ਹਾਂ। ਅਜਿਹੀ ਹੀ ਇਕ ਚੀਜ਼ ਹੈ ਆਲੂ। ਆਲੂਆਂ ਦਾ ਇਸਤੇਮਾਲ ਸਾਡੇ ਘਰਾਂ ਵਿਚ ਆਮ ਹੁੰਦਾ ਹੈ ਇਸ ਲਈ ਇਹ ਸਾਡੇ ਘਰ ਵਿਚ ਮੌਜੂਦ ਹੁੰਦੇ ਹੀ ਹਨ।

ਆਲੂਆਂ ਨਾਲ ਵੀ ਇਕ ਨਹੀਂ ਬਲਕਿ ਕਈ ਤਰ੍ਹਾਂ ਦੀ ਸਬਜ਼ੀ ਬਣਾ ਸਕਦੇ ਹਾਂ, ਜਿਵੇਂ ਕਿ ਤੁਸੀਂ ਕਦੇ ਜੀਰਾ ਆਲੂ, ਆਲੂ ਭੜਥਾ ਆਦਿ ਬਣਾਏ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਆਲੂਆਂ ਨਾਲ ਬਣਨ ਵਾਲੀ ਇਕ ਨਵੀਂ ਸਬਜ਼ੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ, ਜੋ ਝਟਪਟ ਬਣਦੀ ਹੈ ਅਤੇ ਬਣਦੀ ਵੀ ਬਹੁਤ ਹੀ ਸਵਾਦਿਸ਼ਟ ਹੈ। ਇਸ ਦਾ ਨਾਮ ਹੈ ਆਲੂ ਟਮਾਟਰ ਝੋਲ। ਆਲੂ ਟਮਾਟਰ ਝੋਲ ਬਣਾਉਣ ਲਈ ਲੋੜੀਂਦਾ ਸਾਮਾਨ ਸਾਡੀ ਰਸੋਈ ਵਿਚ ਆਮਤੌਰ ਤੇ ਹੁੰਦਾ ਹੈ, ਇਸ ਲਈ ਵੇਲੇ ਕੁਵੇਲੇ ਬਾਜ਼ਾਰ ਜਾਣ ਦੀ ਕੋਈ ਲੋੜ ਨਹੀਂ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਸਬਜ਼ੀ ਦੀ ਰੈਸਿਪੀ –

ਲੋੜੀਂਦੀ ਸਮੱਗਰੀ

ਆਲੂ ਟਮਾਟਰ ਝੋਲ ਬਣਾਉਣ ਲਈ ਤਿੰਨ ਵੱਡੇ ਆਲੂ, ਤਿੰਨ ਹੀ ਟਮਾਟਰ, ਅਦਰਕ ਪੇਸਟ (1 ਚਮਚ), ਲਸਣ ਪੇਸਟ (1 ਚਮਚ), ਜੀਰਾ (ਅੱਧਾ ਚਮਚ), ਹਲਦੀ ਪਾਊਡਰ (ਅੱਧਾ ਚਮਚ), ਲਾਲ ਮਿਰਚ ਪਾਊਡਰ (1 ਚਮਚ), ਧਨੀਆ ਪਾਊਡਰ (ਅੱਧਾ ਚਮਚ), ਗਰਮ ਮਸਾਲਾ (1 ਚਮਚ), ਸੁਆਦ ਅਨੁਸਾਰ ਨਮਕ ਤੇ ਆਮਚੂਰ ਮਸਾਲੇ ਦੀ ਲੋੜ ਪੈਂਦੀ ਹੈ। ਗਾਰਨਿਸ਼ ਕਰਨ ਲਈ ਧਨੀਆ ਪੱਤੇ ਵਰਤੇ ਜਾ ਸਕਦੇ ਹਨ ਅਤੇ ਤੜਕਾ ਲਗਾਉਣ ਲਈ ਕਿਸੇ ਵੀ ਰਸੋਈ ਤੇਲ ਦੀ ਜ਼ਰੂਰਤ ਹੁੰਦੀ ਹੈ।

ਰੈਸਿਪੀ

ਸਭ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਲਵੋ। ਆਲੂਆਂ ਨੂੰ ਬਹੁਤ ਜ਼ਿਆਦਾ ਨਹੀਂ ਉਬਾਲਣਾ ਕਿ ਉਹਨਾਂ ਦਾ ਪੇਸਟ ਹੀ ਬਣ ਜਾਵੇ, ਬਲਕਿ ਐਨੇ ਕੁ ਉਬਾਲੋ ਕਿ ਉਹਨਾਂ ਦੇ ਟੁਕੜੇ ਕੀਤੇ ਜਾ ਸਕਣ। ਤਿੰਨ ਟਮਾਟਰਾਂ ਨੂੰ ਕੁੱਟ ਕੇ ਜਾਂ ਮਿਕਸੀ ਵਿਚ ਪੇਸਟ ਬਣਾ ਲਵੋ। ਅਦਰਕ ਲਸਣ ਦਾ ਬਾਜ਼ਾਰੋਂ ਮਿਲਦਾ ਪੇਸਟ ਵਰਤ ਲਵੋ ਪਰ ਜੇਕਰ ਘਰ ਵਿਚ ਅਦਰਕ ਤੇ ਲਸਣ ਨੂੰ ਛਿੱਲ ਕੇ ਪੇਸਟ ਬਣਾਇਆ ਜਾਵੇ ਤਾਂ ਵਧੇਰੇ ਚੰਗਾ ਹੈ। ਗੈਸ ਉੱਪਰ ਪੈਨ ਰੱਖਕੇ ਇਸ ਵਿਚ ਤੇਲ ਗਰਮ ਕਰੋ। ਤੇਲ ਗਰਮ ਹੋ ਜਾਣ ਤੇ ਇਸ ਵਿਚ ਜੀਰਾ ਪਾਓ। ਜੇਕਰ ਤੁਸੀਂ ਰੋਜ਼ਾਨਾ ਭੋਜਨ ਵਿਚ ਹਰੀ ਮਿਰਚ ਵਰਤਦੇ ਹੋ ਤਾਂ ਜੀਰੇ ਤੋਂ ਬਾਦ ਇਕ ਮਿਰਚ ਸ਼ਾਮਿਲ ਕਰ ਸਕਦੇ ਹੋ।

ਇਸ ਤੋਂ ਅਗਲਾ ਕੰਮ ਹੁਣ ਮਸਾਲਾ ਭੁੰਨਣ ਦਾ ਹੈ, ਟਮਾਟਰਾਂ ਦੀ ਪੇਸਟ ਨੂੰ ਤੇਲ ਵਿਚ ਪਾਓ ਤੇ ਹੌਲੀ ਹੌਲੀ ਭੁੰਨ ਲਵੋ। ਇਸ ਵਿਚ ਸਾਰੇ ਮਸਾਲੇ ਜਿਵੇਂ ਲਾਲ ਮਿਰਚ, ਹਲਦੀ, ਧਨੀਆ, ਗਰਮ ਮਸਾਲਾ ਪਾਓ ਅਤੇ ਪੰਜ ਮਿੰਟਾਂ ਤੱਕ ਘੱਟ ਆਂਚ ਤੇ ਫਰਾਈ ਕਰੋ। ਜਦੋਂ ਟਮਾਟਰਾਂ ਦਾ ਮਸਾਲਾ ਤੇਲ ਛੱਡਣ ਲੱਗੇ ਤਾਂ ਇਸ ਵਿਚ ਆਲੂ ਪਾ ਦਿਓ। ਆਖੀਰ ਵਿਚ ਆਮਚੂਰ ਪਾਊਡਰ ਪਾਓ ਅਤੇ ਢੱਕ ਕੇ ਪੰਜ ਪਕਾਓ। ਗ੍ਰੇਵੀ ਦੇ ਲਈ ਲੋੜ ਅਨੁਸਾਰ ਪਾਣੀ ਜ਼ਰੂਰ ਸ਼ਾਮਿਲ ਕਰੋ। ਪੰਜ ਮਿੰਟਾਂ ਬਾਦ ਤੁਹਾਡਾ ਆਲੂ ਟਮਾਟਰ ਝੋਲ ਤਿਆਰ ਹੋ ਜਾਵੇਗਾ। ਇਸਨੂੰ ਇਕ ਕਟੋਰੇ ਵਿਚ ਕੱਢਕੇ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।

Published by:Krishan Sharma
First published:

Tags: Food, Healthy Food, Recipe