Home /News /lifestyle /

Dinner Recipes: ਡਿਨਰ ‘ਚ ਬਣਾਓ ਸਟੱਫਡ ਸ਼ਿਮਲਾ ਮਿਰਚ, ਖਾਣ ਵਾਲੇ ਤਾਰੀਫ਼ ਕਰਦੇ ਨਹੀਂ ਥੱਕਣਗੇ, ਜਾਣੋ ਆਸਾਨ ਰੈਸਿਪੀ

Dinner Recipes: ਡਿਨਰ ‘ਚ ਬਣਾਓ ਸਟੱਫਡ ਸ਼ਿਮਲਾ ਮਿਰਚ, ਖਾਣ ਵਾਲੇ ਤਾਰੀਫ਼ ਕਰਦੇ ਨਹੀਂ ਥੱਕਣਗੇ, ਜਾਣੋ ਆਸਾਨ ਰੈਸਿਪੀ

ਸਟੱਫਡ ਸ਼ਿਮਲਾ ਮਿਰਚ ਦੀ ਸਵਾਦਿਸ਼ਟ ਸਬਜ਼ੀ

ਸਟੱਫਡ ਸ਼ਿਮਲਾ ਮਿਰਚ ਦੀ ਸਵਾਦਿਸ਼ਟ ਸਬਜ਼ੀ

ਕੀ ਤੁਸੀਂ ਸ਼ਿਮਲਾ ਮਿਰਚ ਨੂੰ ਭਰ ਕੇ ਸਬਜ਼ੀ ਬਣਾਈ ਹੈ। ਤੁਸੀਂ ਘਰ ਵਿੱਚ ਇਸਨੂੰ ਆਸਾਨੀ ਨਾਲ ਬਣਾ ਸਕਦੇ ਹੋ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਾਦੀ ਹੈ। ਖਾਣੇ ਉੱਤੇ ਆਏ ਮਹਿਮਾਨ ਇਸ ਸਬਜ਼ੀ ਲਈ ਤੁਹਾਡੇ ਤਾਰੀਫ਼ ਜ਼ਰੂਰ ਕਰਨਗੇ।

  • Share this:

    Stuffed Capsicum Recipe in Punjabi: ਜਦੋਂ ਰਾਤ ਦੇ ਖਾਣੇ ਉੱਤੇ ਮਹਿਮਾਨਾਂ ਨੇ ਆਉਣਾ ਹੋਵੇ, ਤਾਂ ਅਸੀਂ ਸੋਚਦੇ ਹਾਂ ਕਿ ਕਿਹੜੀ ਸਬਜ਼ੀ ਬਣਾਈ ਜਾਵੇ। ਅਸੀਂ ਅਕਸਰ ਹੀ ਮਹਿਮਾਨਾਂ ਲਈ ਕੁਝ ਵੱਖਰੀ ਤਰ੍ਹਾਂ ਦਾ ਬਣਾਉਣ ਦੇ ਚਾਹਵਾਨ ਹੁੰਦੇ ਹਨ। ਪਰ ਹੁਣ ਤੁਹਾਨੂੰ ਇਸ ਬਾਰੇ ਸੋਚਣ ਦੀ ਲੋੜ ਨਹੀਂ। ਅਸੀਂ ਤੁਹਾਡੇ ਲਈ ਸ਼ਿਮਲਾ ਮਿਰਚ ਦੀ ਸਬਜ਼ੀ ਦੀ ਇੱਕ ਵੱਖਰੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਤਾਂ ਅਕਸਰ ਹੀ ਖਾਧੀ ਹੋਵੇਗੀ।


    ਪਰ ਕੀ ਤੁਸੀਂ ਸ਼ਿਮਲਾ ਮਿਰਚ ਨੂੰ ਭਰ ਕੇ ਸਬਜ਼ੀ ਬਣਾਈ ਹੈ। ਤੁਸੀਂ ਘਰ ਵਿੱਚ ਇਸਨੂੰ ਆਸਾਨੀ ਨਾਲ ਬਣਾ ਸਕਦੇ ਹੋ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਾਦੀ ਹੈ। ਖਾਣੇ ਉੱਤੇ ਆਏ ਮਹਿਮਾਨ ਇਸ ਸਬਜ਼ੀ ਲਈ ਤੁਹਾਡੇ ਤਾਰੀਫ਼ ਜ਼ਰੂਰ ਕਰਨਗੇ। ਇਸਦੇ ਨਾਲ ਹੀ ਇਹ ਤੁਹਾਡੇ ਡਿਨਰ ਨੂੰ ਇੱਕ ਯਾਦਗਾਰ ਬਣਾ ਦੇਵੇਗੀ। ਆਓ ਜਾਣਦੇ ਹਾਂ ਕਿ ਸ਼ਿਮਲਾ ਮਿਰਚ ਨੂੰ ਭਰਕੇ ਸਬਜ਼ੀ ਬਣਾਉਣ ਦੇ ਆਸਾਨ ਰੈਸਿਪੀ ਕੀ ਹੈ।


    ਸ਼ਿਮਲਾ ਮਿਰਚ ਦੀ ਫਿਲਿੰਗ ਲਈ ਲੋੜੀਂਦੀ ਸਮੱਗਰੀ


    ਸ਼ਿਮਲਾ ਮਿਰਚ ਨੂੰ ਭਰਕੇ ਬਣਾਉਣ ਲਈ ਸਭ ਤੋਂ ਪਹਿਲਾਂ ਇਸਦੀ ਫਿਲਿੰਗ ਤਿਆਰ ਕੀਤੀ ਜਾਂਦੀ ਹੈ। ਫਿਲਿੰਗ ਬਣਾਉਣ ਦੇ ਲਈ ਤੁਹਾਨੂੰ 250 ਗ੍ਰਾਮ ਪੀਸਿਆ ਪਨੀਰ, ਉਬਲੇ ਹੋਏ ਆਲੂ, ਹਰਾ ਧਨੀਆਂ, ਹਰੀਆਂ ਮਿਰਚਾ, ਲਸਣ, ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਨਮਕ ਆਦਿ ਦੀ ਲੋੜ ਪਵੇਗੀ।


    ਟਮਾਟਰ ਗ੍ਰੇਵੀ ਬਣਾਉਣ ਲਈ ਲੋੜੀਂਦੀ ਸਮੱਗਰੀ


    ਟਮਾਟਰ ਪੇਸਟ ਬਣਾਉਣ ਲਈ 3 ਜਾਂ 4 ਟਮਾਟਰ, ਹਰੀ ਮਿਰਚ, ਲਸਣ, ਅਦਰਕ, ਪਿਆਜ਼, ਇਲਾਇਚੀ, ਕਾਲੀ ਮਿਰਚ, ਦਾਲ ਚੀਨੀ, ਲੌਂਗ ਤੇ 2 ਚਮਚ ਤੇਲ ਦੀ ਲੋੜ ਪੇਵਗੀ।


    ਸਟੱਫਡ ਸ਼ਿਮਲਾ ਮਿਰਚ ਬਣਾਉਣ ਦੀ ਸਮੱਗਰੀ


    ਸਟੱਫਡ ਸ਼ਿਮਲਾ ਮਿਰਚ ਬਣਾਉਣ ਲਈ ਸ਼ਿਮਲਾ ਮਿਰਚ ਰਦੀ ਸਟਫਿੰਗ, ਟਮਾਟਰ ਦਾ ਪੇਸਟ, ਮੱਧਮ ਆਕਾਰ ਦੀਆਂ ਸ਼ਿਮਲਾ ਮਿਰਚਾਂ. ਕਾਜੂ ਦਾ ਪੇਸਟ, ਹਲਦੀ ਪਾਊਡਰ, ਲਾਲ ਮਿਰਚਾਂ, ਕਸਤੂਰੀ ਮੇਥੀ, ਬੇ ਪੱਤਾ, ਗਰਮ ਮਸਾਲਾ, ਜੀਰ ਤੇ ਨਮਕ ਆਦਿ ਦੀ ਲੋੜ ਪਵੇਗੀ।


    ਸਟੱਫਡ ਸ਼ਿਮਲਾ ਮਿਰਚ ਬਣਾਉਣ ਦੀ ਰੈਸਿਪੀ



    1. ਸ਼ਿਮਲਾ ਮਿਰਚ ਨੂੰ ਭਰਕੇ ਬਣਾਉਣ ਲਈ ਸਭ ਤੋਂ ਪਹਿਲਾਂ ਇਸਦੀ ਸਟਫਿੰਗ ਤਿਆਰ ਕਰੋ। ਸਟਫਿੰਗ ਬਣਾਉਣ ਲਈ ਪਨੀਰ ਤੇ ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਇਸ ਮਿਸ਼ਰਨ ਵਿੱਚ ਹਰਾ ਧਨੀਆਂ, ਹਰੀਆਂ ਮਿਰਚਾ, ਲਸਣ, ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਨਮਕ ਆਦਿ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।

    2. ਇਸ ਤੋਂ ਬਾਅਦ ਟਮਾਟਰ ਦਾ ਪੇਸਟ ਤਿਆਰ ਕਰੋ। ਇਸਦੇ ਲਈ 3 ਜਾਂ 4 ਟਮਾਟਰ, ਹਰੀ ਮਿਰਚ, ਲਸਣ, ਅਦਰਕ, ਪਿਆਜ਼, ਇਲਾਇਚੀ, ਕਾਲੀ ਮਿਰਚ, ਦਾਲ ਚੀਨੀ, ਲੌਂਗ ਆਦਿ ਵਿੱਚ 2 ਚਮਚ ਤੇਲ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ। ਇਸਦੇ ਨਾਲ ਹੀ ਕਾਜੂ ਨੂੰ ਪੀਸ ਕੇ ਇਸਦੇ ਪੇਸਟ ਤਿਆਰ ਕਰੋ।

    3. ਹੁਣ ਸ਼ਿਮਲਾ ਮਿਰਚ ਇਸਦੀ ਡੰਡੀ ਵਾਲੇ ਪਾਸਿਓ ਕੱਟ ਲਓ। ਇਸ ਵਿੱਚ ਤਿਆਰ ਕੀਤੀ ਹੋਈ ਸਟਫਿੰਗ ਭਰੋ। ਇਸ ਤੋਂ ਬਾਅਦ ਪੈਨ ਵਿੱਚ ਤੇਲ ਪਾ ਕੇ ਗਰਮ ਕਰੋ ਅਤੇ ਸਟੱਫਡ ਸ਼ਿਮਲਾ ਮਿਰਚ ਨੂੰ ਸੈਲੋ ਫਲਾਈ ਕਰੋ ਤੇ ਇਸਨੂੰ ਢੱਕ ਕੇ ਨਰਮ ਹੋਣ ਤੱਕ ਪਕਾਓ।

    4. ਹੁਣ ਪੈਨ ਵਿੱਚ ਤੇਲ ਨੂੰ ਗਰਮ ਕਰੋ। ਤੇਲ ਵਿੱਚ ਟਮਾਟਰ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ। ਫਿਰ ਇਸ ਵਿੱਚ ਕਾਜੂ ਦਾ ਪੇਸਟ ਮਿਲਾਓ ਅਤੇ ਭੁੰਨੋ।

    5. ਇਸ ਪੇਸਟ ਵਿੱਚ ਲੋੜ ਤੇ ਸਵਾਦ ਅਨੁਸਾਰ ਮਸਾਲੇ ਰਲਾਓ ਅਤੇ ਥੋੜਾ ਜਿਹਾ ਪਾਣੀ ਪਾ ਕੇ ਕੁਝ ਦੇਰ ਲਈ ਪਕਾਓ। ਗ੍ਰੇਵੀ ਦੇ ਪੱਕ ਜਾਣ ਉਪਰੰਤ ਇਸ ਵਿੱਚ ਭਰੇ ਹੋਏ ਸ਼ਿਮਲਾ ਮਿਰਚ ਪਾਓ ਤੇ ਕੁਝ ਦੇਰ ਲਓ ਪਕਾਓ।

    6. ਇਸ ਤਰ੍ਹਾਂ ਤੁਹਾਡੀ ਸਟੱਫਡ ਸ਼ਿਮਲਾ ਮਿਰਚ ਦੀ ਸਵਾਦਿਸ਼ਟ ਸਬਜ਼ੀ ਤਿਆਰ ਹੈ। ਇਸਨੂੰ ਕਸਤੂਰੀ ਮੇਥੀ ਤੇ ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

    First published:

    Tags: Food, Lifestyle, Recipe