Home /News /lifestyle /

Feng Shui: ਟਾਇਲਟ 'ਚ ਪਈ ਗੰਦਗੀ ਤਰੱਕੀ ਲਈ ਬਣਦੀ ਹੈ ਰੁਕਾਵਟ, ਜਾਣੋ ਸਫਾਈ ਦੇ ਨਿਯਮ

Feng Shui: ਟਾਇਲਟ 'ਚ ਪਈ ਗੰਦਗੀ ਤਰੱਕੀ ਲਈ ਬਣਦੀ ਹੈ ਰੁਕਾਵਟ, ਜਾਣੋ ਸਫਾਈ ਦੇ ਨਿਯਮ

Feng Shui

Feng Shui

Feng Shui : ਫੇਂਗ ਸ਼ੂਈ ਇੱਕ ਚੀਨੀ ਪਰੰਪਰਾ ਹੈ ਜੋ ਮਨੁੱਖ ਅਤੇ ਕੁਦਰਤ ਵਿੱਚ ਮੌਜੂਦ ਊਰਜਾ ਵਿਚਕਾਰ ਸੰਤੁਲਨ ਬਣਾਉਣ ਵਿੱਚ ਮਦਦ ਕਰਦੀ ਹੈ। ਫੇਂਗ ਸ਼ੂਈ ਦੇ ਅਨੁਸਾਰ, ਬਾਥਰੂਮ ਅਤੇ ਟਾਇਲਟ ਸੀਟ ਨੂੰ ਖੁੱਲ੍ਹਾ ਛੱਡਣ ਨਾਲ, ਅਸੀਂ ਸਕਾਰਾਤਮਕ ਊਰਜਾ ਨੂੰ ਘਰ ਤੋਂ ਬਾਹਰ ਦਾ ਰਸਤਾ ਦਿੰਦੇ ਹਾਂ। ਫੇਂਗ ਸ਼ੂਈ ਦਾ ਸਿੱਧਾ ਸਬੰਧ ਸਫ਼ਾਈ ਨਾਲ ਹੈ। ਫੇਂਗ ਸ਼ੂਈ ਵਿੱਚ ਘਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਖਤਮ ਕਰਨ ਜਾਂ ਬਾਹਰ ਕੱਢਣ ਦੇ ਨਾਲ ਨਾਲ ਟਾਇਲਟ ਦੀ ਸਫਾਈ ਨੂੰ ਲੈ ਕੇ ਵੀ ਬਹੁਤ ਅਹਿਮ ਜਾਣਕਾਰੀ ਦਿੱਤੀ ਗਈ ਹੈ, ਜੋ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ...

ਹੋਰ ਪੜ੍ਹੋ ...
  • Share this:

-ਜੇਕਰ ਵਰਤੋਂ ਤੋਂ ਬਾਅਦ ਟਾਇਲਟ ਸੀਟ ਨੂੰ ਢੱਕਿਆ ਨਹੀਂ ਜਾਂਦਾ ਹੈ, ਤਾਂ ਘਰ ਵਿੱਚ ਮੌਜੂਦ ਊਰਜਾ ਪਾਈਪ ਰਾਹੀਂ ਘਰ ਦੇ ਬਾਹਰ ਚਲੀ ਜਾਵੇਗੀ ਅਤੇ ਟਾਇਲਟ ਸੀਟ ਨੂੰ ਖੁੱਲ੍ਹਾ ਦੇਖਣਾ ਕਿਸੇ ਲਈ ਵੀ ਸੁਖਦ ਅਨੁਭਵ ਨਹੀਂ ਹੈ। ਅਜਿਹੀ ਸਥਿਤੀ 'ਚ ਤੁਹਾਡੇ ਘਰ ਆਉਣ ਵਾਲੇ ਮਹਿਮਾਨ ਦੇ ਸਾਹਮਣੇ ਤੁਹਾਡੀ ਇਮੇਜ ਵੀ ਚੰਗੀ ਨਹੀਂ ਹੁੰਦੀ ਅਤੇ ਟਾਇਲਟ ਸੀਟ ਖੁੱਲ੍ਹੀ ਹੋਣ ਕਾਰਨ ਕਮਰੇ ਦੇ ਮਾਹੌਲ 'ਚ ਅਜੀਬ ਜਿਹੀ ਬਦਬੂ ਫੈਲ ਜਾਂਦੀ ਹੈ। ਬਾਥਰੂਮ ਅਤੇ ਟਾਇਲਟ ਤੋਂ ਇਲਾਵਾ, ਫੇਂਗ ਸ਼ੂਈ ਵਿੱਚ ਘਰ ਦੇ ਫਰਸ਼ ਅਤੇ ਇਸਦੇ ਆਲੇ ਦੁਆਲੇ ਦੇ ਖੇਤਰ ਨੂੰ ਰੋਜ਼ਾਨਾ ਸਾਫ਼ ਕਰਨ ਲਈ ਕਿਹਾ ਗਿਆ ਹੈ। ਫੇਂਗ ਸ਼ੂਈ ਦੇ ਮੁਤਾਬਕ ਜੇਕਰ ਘਰ 'ਚ ਸਫਾਈ ਹੋਵੇਗੀ ਤਾਂ ਘਰ ਦੇ ਅੰਦਰ ਸਕਾਰਾਤਮਕ ਊਰਜਾ ਆਵੇਗੀ ਅਤੇ ਸਫਾਈ ਰੱਖਣ ਨਾਲ ਘਰ ਦੀ ਖੂਬਸੂਰਤੀ ਵੀ ਵਧਦੀ ਹੈ।

- ਫੇਂਗ ਸ਼ੂਈ 'ਚ ਸਫਾਈ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ, ਇਸ ਲਈ ਵਰਤੋਂ ਤੋਂ ਬਾਅਦ ਬਾਥਰੂਮ ਜਾਂ ਟਾਇਲਟ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਗੰਦਗੀ ਘਰ ਵਿੱਚ ਆਉਣ ਵਾਲੀ ਤਰੱਕੀ ਅਤੇ ਊਰਜਾ ਦੇ ਰਾਹ ਵਿੱਚ ਰੁਕਾਵਟ ਬਣ ਸਕਦੀ ਹੈ ਅਤੇ ਇਸਨੂੰ ਘਰ ਦੇ ਅੰਦਰ ਆਉਣ ਤੋਂ ਰੋਕਦੀ ਹੈ।

-ਟਾਇਲਟ ਤੋਂ ਇਲਾਵਾ ਘਰ ਦੇ ਫਰਸ਼ 'ਤੇ ਪਏ ਗਲੀਚੇ ਅਤੇ ਇਸ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਰੋਜ਼ਾਨਾ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਇਸ ਨਾਲ ਘਰ ਦੇ ਅੰਦਰ ਸਕਾਰਾਤਮਕ ਊਰਜਾ ਆਉਂਦੀ ਹੈ। ਰੋਜ਼ਾਨਾ ਸਫ਼ਾਈ ਕਰਨ ਨਾਲ ਘਰ ਖ਼ੂਬਸੂਰਤ ਦਿਖਾਈ ਦਿੰਦਾ ਹੈ ਜੋ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ।

Published by:Rupinder Kaur Sabherwal
First published:

Tags: Feng shui tips, Religion, Vastu tips