Home /News /lifestyle /

ਪਹਿਲੀ ਵਾਰ ਐਮਾਜ਼ਾਨ ਸੇਲ 'ਚ Samsung ਦੇ ਪ੍ਰੀਮੀਅਮ ਗਲੈਕਸੀ ਫ਼ੋਨ 'ਤੇ ਮਿਲ ਰਹੀ ਹੈ 23 ਹਜ਼ਾਰ ਦੀ ਛੋਟ

ਪਹਿਲੀ ਵਾਰ ਐਮਾਜ਼ਾਨ ਸੇਲ 'ਚ Samsung ਦੇ ਪ੍ਰੀਮੀਅਮ ਗਲੈਕਸੀ ਫ਼ੋਨ 'ਤੇ ਮਿਲ ਰਹੀ ਹੈ 23 ਹਜ਼ਾਰ ਦੀ ਛੋਟ

ਪਹਿਲੀ ਵਾਰ ਐਮਾਜ਼ਾਨ ਸੇਲ 'ਚ Samsung ਦੇ ਪ੍ਰੀਮੀਅਮ ਗਲੈਕਸੀ ਫ਼ੋਨ 'ਤੇ ਮਿਲ ਰਹੀ ਹੈ 23 ਹਜ਼ਾਰ ਦੀ ਛੋਟ

ਪਹਿਲੀ ਵਾਰ ਐਮਾਜ਼ਾਨ ਸੇਲ 'ਚ Samsung ਦੇ ਪ੍ਰੀਮੀਅਮ ਗਲੈਕਸੀ ਫ਼ੋਨ 'ਤੇ ਮਿਲ ਰਹੀ ਹੈ 23 ਹਜ਼ਾਰ ਦੀ ਛੋਟ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ ਅਤੇ ਔਨਲਾਈਨ ਸਟੋਰਾਂ 'ਤੇ ਕਈ ਤਰ੍ਹਾਂ ਦੇ ਆਫ਼ਰ ਚੱਲ ਰਹੇ ਹਨ। ਇਹਨਾਂ ਵਿਚ ਦੋ ਦਿੱਗਜ ਕੰਪਨੀਆਂ Flipkart ਅਤੇ Amazon ਹਨ।

  • Share this:

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ ਅਤੇ ਔਨਲਾਈਨ ਸਟੋਰਾਂ 'ਤੇ ਕਈ ਤਰ੍ਹਾਂ ਦੇ ਆਫ਼ਰ ਚੱਲ ਰਹੇ ਹਨ। ਇਹਨਾਂ ਵਿਚ ਦੋ ਦਿੱਗਜ ਕੰਪਨੀਆਂ Flipkart ਅਤੇ Amazon ਹਨ। ਜੇਕਰ ਤੁਸੀਂ ਇਸ ਤਿਉਹਾਰ ਦੇ ਸੀਜ਼ਨ ਵਿੱਚ ਨਵਾਂ ਮੋਬਾਈਲ ਲੈਣ ਬਾਰੇ ਸੋਚ ਰਹੇ ਤਾਂ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ (Amazon Great Indiab Festival Sale) ਚਲ ਰਹੀ ਹੈ। ਅੱਜ ਅਸੀਂ ਜਿਸ ਫੋਨ ਦੀ ਗੱਲ ਕਰ ਰਹੇ ਹਾਂ ਉਹ Samsung ਦਾ ਪ੍ਰੀਮੀਅਮ ਗਲੈਕਸੀ ਫ਼ੋਨ S22 ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਹਿਲੀ ਵਾਰ ਇਸ Samsung Galaxy S22 'ਤੇ ਇੰਨੀ ਵੱਡੀ ਛੋਟ ਮਿਲ ਰਹੀ ਹੈ। ਅਸਲ 'ਚ Amazon ਸੇਲ 'ਚ ਗਾਹਕ Samsung Galaxy S22 ਨੂੰ 50,000 ਰੁਪਏ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹਨ। ਜਦਕਿ ਇਸ ਦੀ ਅਸਲ ਕੀਮਤ 72,999 ਰੁਪਏ ਹੈ। ਪਰ ਇਸ ਨੂੰ Amazon 'ਤੇ 59,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਅਮੇਜ਼ਨ ਸੇਲ ਦੌਰਾਨ ਇਸ ਫੋਨ 'ਤੇ 10,000 ਰੁਪਏ ਦਾ ਕੂਪਨ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 49,999 ਰੁਪਏ ਹੋ ਜਾਂਦੀ ਹੈ।

ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ 8 ਜੀਬੀ ਰੈਮ + 128 ਜੀਬੀ ਸਟੋਰੇਜ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਮੈਮੋਰੀ ਵਾਲਾ ਮਾਡਲ ਲੈਣਾ ਹੈ ਤਾਂ 256 ਜੀਬੀ ਸਟੋਰੇਜ ਮਾਡਲ ਨੂੰ 55,650 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੀ 6.1-ਇੰਚ ਫੁੱਲ HD + AMOLED ਡਿਸਪਲੇ ਹੈ। ਇਸ ਦੀ ਡਿਸਪਲੇ 1300 nits ਪੀਕ ਬ੍ਰਾਈਟਨੈੱਸ ਅਤੇ 120Hz ਰਿਫਰੈਸ਼ ਰੇਟ ਨਾਲ ਆਉਂਦੀ ਹੈ। ਪ੍ਰੋਸੈਸਰ ਦੇ ਤੌਰ 'ਤੇ, ਇਹ ਸਮਾਰਟਫੋਨ Qualcomm Snapdragon 8 Gen 1 SoC ਨਾਲ ਲੈਸ ਹੈ ਅਤੇ ਇਹ Android 12 'ਤੇ ਆਧਾਰਿਤ One UI 4.1 'ਤੇ ਕੰਮ ਕਰਦਾ ਹੈ।

ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਇਸ ਪ੍ਰੀਮੀਅਮ ਫੋਨ 'ਚ LED ਫਲੈਸ਼ ਦੇ ਨਾਲ ਟ੍ਰਿਪਲ ਕੈਮਰਾ ਸੈੱਟਅਪ ਹੈ। ਕੰਪਨੀ ਨੇ ਸੈਲਫੀ ਲਈ ਫੋਨ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ।

ਜਦਕਿ ਇਸ ਵਿੱਚ 50 ਮੈਗਾਪਿਕਸਲ ਪ੍ਰਾਇਮਰੀ ਸੈਂਸਰ ਦੇ ਨਾਲ ਇੱਕ 10 ਮੈਗਾਪਿਕਸਲ ਦਾ ਟੈਲੀਫੋਟੋ ਅਤੇ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਸ ਸ਼ਾਮਲ ਹੈ।

ਇਸ ਤੋਂ ਇਲਾਵਾ ਇਸ ਫੋਨ ਵਿੱਚ 3700mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਖਾਸ ਗੱਲ ਇਹ ਹੈ ਕਿ ਇਸ 'ਚ ਤੁਹਾਨੂੰ 15W ਵਾਇਰਲੈੱਸ ਚਾਰਜਿੰਗ ਅਤੇ 4.5W ਰਿਵਰਸ ਵਾਇਰਲੈੱਸ ਚਾਰਜਿੰਗ ਵੀ ਮਿਲੇਗੀ। ਕਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ, ਬਲੂਟੁੱਥ 5.2, GPS, NFC ਅਤੇ USB ਟਾਈਪ-ਸੀ ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ।

Published by:Drishti Gupta
First published:

Tags: Tech News, Technical, Technology