Home /News /lifestyle /

Holi 2022: ਹੋਲੀ 'ਤੇ ਇਨ੍ਹਾਂ ਸੂਬਿਆਂ 'ਚ ਸਸਤੀ ਹੋਈ ਸ਼ਰਾਬ, ਅੰਗਰੇਜ਼ੀ-ਦੇਸੀ ਦੋਹਾਂ ਦੇ ਘਟੇ ਰੇਟ

Holi 2022: ਹੋਲੀ 'ਤੇ ਇਨ੍ਹਾਂ ਸੂਬਿਆਂ 'ਚ ਸਸਤੀ ਹੋਈ ਸ਼ਰਾਬ, ਅੰਗਰੇਜ਼ੀ-ਦੇਸੀ ਦੋਹਾਂ ਦੇ ਘਟੇ ਰੇਟ

ਹੋਲੀ 2022 (Holi 2022): ਦੱਸ ਦੇਈਏ ਕਿਦਿੱਲੀ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਵਿਦੇਸ਼ੀ ਸ਼ਰਾਬ 'ਤੇ ਐਕਸਾਈਜ਼ ਡਿਊਟੀ 10 ਫੀਸਦੀ ਘੱਟ ਕਰਨ ਤੋਂ ਬਾਅਦ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ 'ਚ 50 ਤੋਂ 500 ਰੁਪਏ ਪ੍ਰਤੀ ਬੋਤਲ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

  • Share this:

ਹੋਲੀ ਤੋਂ ਪਹਿਲਾਂ ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖਬਰ ਆਈ ਹੈ। ਕਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਲੀ ਤੋਂ ਪਹਿਲਾਂ ਸ਼ਰਾਬ 'ਤੇ ਛੋਟ ਦੇ ਰਹੇ ਹਨ, ਇਹ ਛੋਟ ਹੋਲੀ ਤੋਂ ਬਾਅਦ ਵੀ ਜਾਰੀ ਰਹੇਗੀ। ਖਾਸ ਕਰਕੇ ਦਿੱਲੀ, ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵਿਸਕੀ, ਬੀਅਰ, ਵਾਈਨ ਪਹਿਲਾਂ ਨਾਲੋਂ ਕਾਫੀ ਸਸਤੀ ਹੋ ਗਈ ਹੈ। ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ 1 ਅਪ੍ਰੈਲ ਤੋਂ ਸ਼ਰਾਬ ਸਸਤੀ ਵਿਕੇਗੀ।

ਦੱਸ ਦੇਈਏ ਕਿਦਿੱਲੀ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਵਿਦੇਸ਼ੀ ਸ਼ਰਾਬ 'ਤੇ ਐਕਸਾਈਜ਼ ਡਿਊਟੀ 10 ਫੀਸਦੀ ਘੱਟ ਕਰਨ ਤੋਂ ਬਾਅਦ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ 'ਚ 50 ਤੋਂ 500 ਰੁਪਏ ਪ੍ਰਤੀ ਬੋਤਲ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਮੱਧ ਪ੍ਰਦੇਸ਼ 'ਚ ਵਿਸਕੀ, ਬੀਅਰ, ਵਾਈਨ ਦੇ ਨਾਲ-ਨਾਲ ਦੇਸੀ ਸ਼ਰਾਬ ਵੀ ਸਸਤੀ ਹੋ ਗਈ ਹੈ। ਦੇਸੀ ਸ਼ਰਾਬ ਜੋ 110 ਰੁਪਏ ਵਿੱਚ ਮਿਲਦੀ ਸੀ, ਉਹ ਹੁਣ ਸਿਰਫ਼ 85 ਰੁਪਏ ਵਿੱਚ ਮਿਲੇਗੀ। ਮੱਧ ਪ੍ਰਦੇਸ਼ ਵਿੱਚ ਨਵੀਂ ਸ਼ਰਾਬ ਨੀਤੀ 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਹੈ। ਇਸ ਕਾਰਨ ਹੁਣ ਸ਼ਰਾਬ ਦੇ ਹਾਸ਼ੀਏ ਨੂੰ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸ਼ੁੱਕਰਵਾਰ ਨੂੰ ਹੀ ਸ਼ਿਵਰਾਜ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਨਾਲ ਮੱਧ ਪ੍ਰਦੇਸ਼ ਵਿੱਚ ਆਦਿਵਾਸੀਆਂ ਦੇ ਆਰਥਿਕ ਸਸ਼ਕਤੀਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਜੇਕਰ ਤੁਸੀਂ ਹੋਲੀ ਦੇ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋ ਤਾਂ ਭਾਰੀ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ। ਇਸ ਲਈ ਹੋਲੀ ਦੇ ਦੌਰਾਨ ਸ਼ਰਾਬ ਪੀਣ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਸ਼ਰਾਬ ਦੇ ਨਸ਼ੇ ਵਿੱਚ ਤੁਹਾਡੀ ਜਾਨ ਵੀ ਜਾ ਸਕਦੀ ਹੈ। ਜੇਕਰ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਫੜੇ ਜਾਂਦੇ ਹੋ ਤਾਂ ਡਰਾਈਵਰ ਨੂੰ 2 ਸਾਲ ਦੀ ਜੇਲ ਹੋ ਸਕਦੀ ਹੈ ਅਤੇ 15000 ਰੁਪਏ ਦਾ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਮੋਟਰ ਵਹੀਕਲ ਐਕਟ ਦੀ ਧਾਰਾ 185 ਅਨੁਸਾਰ ਪਹਿਲੀ ਵਾਰ ਅਜਿਹਾ ਕਰਨ 'ਤੇ ਤੁਹਾਨੂੰ 10 ਹਜ਼ਾਰ ਜਾਂ 6 ਮਹੀਨੇ ਦੀ ਕੈਦ ਹੋ ਸਕਦੀ ਹੈ ਅਤੇ ਫਿਰ ਦੁਬਾਰਾ ਅਜਿਹੀ ਗਲਤੀ ਕਰਨ 'ਤੇ ਤੁਹਾਨੂੰ 2 ਸਾਲ ਦੀ ਕੈਦ ਅਤੇ 15000 ਰੁਪਏ ਜੁਰਮਾਨਾ ਹੋ ਸਕਦਾ ਹੈ।

Published by:Amelia Punjabi
First published:

Tags: Holi, Holi 2022