Mushroom Gulab Jamun and Dhokla: ਸਿਆਲ ਦੀ ਰੁੱਤ ਵਿਚ ਮਸ਼ਰੂਮ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਮਸ਼ਰੂਮ ਦੀ ਸਬਜ਼ੀ ਨੂੰ ਲੋਕ ਚਾਹ ਕੇ ਖਾਂਦੇ ਹਨ। ਸਬਜ਼ੀ ਤੋਂ ਸਿਵਾ ਇਸਦਾ ਸੂਪ ਤੇ ਪਾਸਤਾ ਵੀ ਬਣਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕੇ ਮਸ਼ਰੂਮ ਦੀ ਗੁਲਾਬ ਜਾਮੁਨ ਅਤੇ ਡੋਕਲਾ ਵੀ ਬਣਾਇਆ ਜਾਂਦਾ ਹੈ। ਕ੍ਰਿਸ਼ੀ ਭਵਨ ਵਿਚ ਦੋ ਦਿਨਾਂ ਦੇ ਕਿਸਾਨ ਮੇਲੇ ਦਾ ਆਯੋਜਨ ਹੋਇਆ ਹੈ, ਜਿਸ ਵਿਚ ਕਈ ਮਹਿਲਾ ਕਿਸਾਨਾਂ ਨੇ ਹਿੱਸਾ ਲਿਆ ਤੇ ਆਪਣੇ ਵੰਨ ਸੁਵੰਨੇ ਭੋਜਨਾਂ ਦੀ ਪ੍ਰਦਰਸ਼ਨੀ ਲਗਾਈ। ਇੱਥੇ ਹੀ ਤੁਸੀਂ ਮਸ਼ਰੂਮ ਦੀ ਗੁਲਾਬ ਜਾਮੁਨ ਤੇ ਡੋਕਲਾ ਦੇਖ ਸਕਦੇ ਹੋ। ਕਾਊਂਟਰ ਤੇ ਬੈਠੀ ਕਿਸਾਨ ਔਰਤ ਨੇ ਮਸ਼ਰੂਮ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਕਿਸਾਨ ਔਰਤ ਦਾ ਨਾਮ ਕੁਮਾਰੀ ਨੂਤਨ ਹੈ ਜੋ ਕਿ ਮਾਂ ਵੈਸ਼ਨੂੰ ਦੇਵੀ ਮਹਿਲਾ ਖਾਵ ਸੁਰੱਖਿਆ ਸਮੂਹ ਦੀ ਮੈਂਬਰ ਹੈ। ਉਸਨੇ ਮਸ਼ਰੂਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਕੋਲ ਸਫੇਦ, ਪਿੰਕ ਅਤੇ ਡਰਾਈ ਤਿੰਨ ਤਰ੍ਹਾੰ ਦੇ ਮਸ਼ਰੂਮ ਹਨ। ਉਹਨਾਂ ਨੇ ਮਸ਼ਰੂਮ ਤੋਂ ਗੁਲਾਬ ਜਾਮੁਨ ਹੀ ਨਹੀਂ ਬਲਕਿ ਡੋਕਲਾ, ਵੜੀ, ਪਕੌੜੀ, ਭੁਜੀਆ, ਪਾਊਡਰ ਆਦਿ ਕਈ ਤਰ੍ਹਾਂ ਦੇ ਖਾਣ ਪਦਾਰਥ ਤਿਆਰ ਕੀਤੇ ਹਨ। ਲੋਕਾਂ ਦੀ ਮੰਗ ਦੇ ਹਿਸਾਬ ਨਾਲ ਇਹਨਾਂ ਪਦਾਰਥਾਂ ਦੀ ਸਪਲਾਈ ਵਧਾਈ ਜਾਵੇਗੀ ਪਰ ਫਿਲਹਾਲ ਇਹ ਬਹੁਤ ਘੱਟ ਗਿਣਤੀ ਵਿਚ ਮੇਲੇ ਦੀ ਪ੍ਰਦਰਸ਼ਨੀ ਲਈ ਹੀ ਤਿਆਰ ਕੀਤੇ ਗਏ ਸਨ।
ਨੂਤਨ ਨੇ ਆਪਣੇ ਸਮੂਹ ਬਾਰੇ ਦੱਸਿਆ ਕਿ ਇਸ ਵਿਚ ਹਰ ਉਸ ਮਹਿਲਾ ਦਾ ਸੁਵਾਗਤ ਹੈ ਜੋ ਖੇਤੀ ਨਾਲ ਜੁੜੀ ਹੋਈ ਹੈ ਤੇ ਭਾਰਤ ਵਿਚ ਖੇਤੀ ਦੇ ਵਿਕਾਸ ਲਈ ਕਾਰਜ ਕਰਨ ਦੀ ਚਾਹਵਾਨ ਹੈ। ਇਸ ਵਕਤ ਇਸ ਸਮੂਹ ਨਾਲ ਵੱਡੀ ਗਿਣਤੀ ਔਰਤਾਂ ਜੁੜੀਆਂ ਹੋਈਆਂ ਹਨ। ਜੇਕਰ ਕੋਈ ਮਹਿਲਾ ਕਿਸਾਨ ਇਸ ਸਮੂਹ ਵਿਚ ਸ਼ਾਮਿਲ ਹੋਣਾ ਚਾਹੁੰਦੀ ਹੈ ਤਾਂ ਉਹ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਦੋ ਰੋਜ਼ਾ ਕਿਸਾਨ ਮੇਲਾ ਵੀ ਕਿਸਾਨਾਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਹੀ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਨਵੇਂ ਬੀਜਾਂ ਤੇ ਕੀਟਨਾਸ਼ਕਾਂ ਜਾਂ ਹੋਰ ਕਿਸੇ ਵੀ ਮਾਮਲੇ ਵਿਚ ਕਿਸਾਨਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਤੇ ਖੇਤੀ ਦੀ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਇਸ ਮੇਲੇ ਦਾ ਮੁੱਖ ਮੰਤਵ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Life style, Recipe